schema:text
| - Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact checks doneFOLLOW US
Fact Check
ਸੋਸ਼ਲ ਮੀਡੀਆ ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸ੍ਰੀ ਲੰਕਾ ਦੁਆਰਾ ਆਪਣੀ ਜੀਡੀਪੀ ਦਾ 95% ਕਰਜ਼ ਅਤੇ ਭਾਰਤ ਦੁਆਰਾ ਆਪਣੀ ਜੀਡੀਪੀ ਦਾ 83% ਕਰਜ਼ ਲਿਆ ਗਿਆ ਹੈ।
ਸ੍ਰੀ ਲੰਕਾ ਆਰਥਿਕ ਤੰਗੀ ਚੋਂ ਗੁਜ਼ਰ ਰਿਹਾ ਹੈ। ਦੇਸ਼ ਦੀ ਰਾਜਧਾਨੀ ਕੋਲੰਬੋ ਸਮੇਤ ਕਈ ਹੋਰ ਜਗ੍ਹਾ ਤੇ ਦਵਾਈ, ਤੇਲ ਸਮੇਤ ਹੋਰ ਚੀਜ਼ਾਂ ਦੀ ਕਮੀ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਵੀ ਹੋ ਰਹੇ ਹਨ। ਸ੍ਰੀਲੰਕਾ ਦੀ ਇਸ ਦੁਰਦਸ਼ਾ ਦੇ ਕਾਰਨਾਂ ਦੇ ਬਾਰੇ ਵਿਚ ਦੱਸਦਿਆਂ ਸੀਐਨਐਨ ਦੀ ਇੱਕ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ ਕਿ ਦੇਸ਼ ਵਿੱਚ ਇਹ ਹਾਲਤ ਸਰਕਾਰੀ ਅਵਿਵਸਥਾ ਦਾ ਪ੍ਰਣਾਮ ਹੈ। ਸ੍ਰੀਲੰਕਾ ਸਰਕਾਰ ਸਮੇਂ ਸਮੇਂ ਤੇ ਸੁਵਿਧਾਵਾਂ ਦੇ ਲਈ ਕਰਜ਼ ਲੈਂਦੀ ਰਹੀ ਹੈ।
ਆਈਐਮਐਫ ਨੇ ਇਸ ਸਾਲ ਦੇ ਮਾਰਚ ਮਹੀਨੇ ਦੀ ਸ਼ੁਰੂਆਤ ਵਿੱਚ ਸ੍ਰੀਲੰਕਾ ਨੂੰ ਇੱਕ ਵੱਡੇ ਆਰਥਿਕ ਸੰਕਟ ਦੇ ਬਾਰੇ ਵਿੱਚ ਸੁਚੇਤ ਕੀਤਾ ਸੀ। ਪਹਿਲਾਂ ਟੈਕਸ ਵਧਾਉਣ ਸਮੇਤ ਹੋਰ ਉਪਾਵਾਂ ਨੂੰ ਪ੍ਰਭਾਵੀ ਸਾਧਨਾ ਵਜੋਂ ਨਾ ਸਮਝਦਿਆਂ, ਸ਼੍ਰੀਲੰਕਾ ਸਰਕਾਰ ਨੇ ਜਨਤਕ ਚਿੰਤਾ ਦੇ ਮੁੱਦਿਆਂ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਚੀਨ, ਜਾਪਾਨ, ਆਈਐਮਐਫ ਅਤੇ ਕਈ ਹੋਰ ਦੇਸ਼ਾਂ ਅਤੇ ਵਿਸ਼ਵ ਸੰਸਥਾਵਾਂ ਤੋਂ ਕਰਜ਼ਾ ਲੈਣਾ ਜਾਰੀ ਰੱਖਿਆ, ਜਿਸ ਦੇ ਨਤੀਜੇ ਵਜੋਂ ਦੇਸ਼ ਅੱਜ ਵੱਡੀ ਆਰਥਿਕ ਚੁਣੌਤੀ ਵਿੱਚੋਂ ਲੰਘ ਰਿਹਾ ਹੈ।
ਇਸ ਲੜੀ ਵਿੱਚ ਸ੍ਰੀਲੰਕਾ ਦੇ ਆਰਥਿਕ ਸੰਕਟ ਦਾ ਹਵਾਲਾ ਦਿੰਦਿਆਂ ਭਾਰਤ ਵਿੱਚ ਵੀ ਇਸ ਤਰ੍ਹਾਂ ਦੇ ਸੰਕਟ ਦੀ ਸੰਭਾਵਨਾ ਜਤਾਉਂਦੇ ਹੋਏ ਕਈ ਸੋਸ਼ਲ ਮੀਡੀਆ ਯੂਜ਼ਰ ਇਹ ਦਾਅਵਾ ਕਰ ਰਹੇ ਹਨ ਕਿ ਸ੍ਰੀਲੰਕਾ ਦੁਆਰਾ ਆਪਣੀ ਜੀਡੀਪੀ ਦਾ 95% ਕਰਜ਼ ਅਤੇ ਭਾਰਤ ਦੁਆਰਾ ਆਪਣੀ ਜੀਡੀਪੀ ਦਾ 83% ਕਰਜ਼ ਲਿਆ ਗਿਆ ਹੈ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
ਸ੍ਰੀਲੰਕਾ ਦੁਆਰਾ ਆਪਣੀ ਜੀਡੀਪੀ ਦਾ 95% ਕਰਜ਼ ਅਤੇ ਭਾਰਤ ਦੁਆਰਾ ਆਪਣੀ ਜੀਡੀਪੀ ਦਾ 83% ਕਰਜ਼ ਲੈਣ ਦੇ ਨਾਮ ਤੇ ਸ਼ੇਅਰ ਕੀਤੇ ਜਾ ਰਹੇ ਦਾਅਵੇ ਦੀ ਪੜਤਾਲ ਦੇ ਲਈ ਅਸੀਂ ‘Sri lanka current debt to gdp ratio’ ਕੀ ਵਰਡ ਨੂੰ ਗੂਗਲ ਤੇ ਲੱਭਿਆ।
ਇਸ ਪ੍ਰੀਖਿਆ ਵਿਚ Statista ਨਾਮਕ ਵੈੱਬਸਾਈਟ ਦੁਆਰਾ ਪ੍ਰਕਾਸ਼ਿਤ ਇੱਕ ਰਿਪੋਰਟ ਵਿੱਚ ਸਾਲ 2016 ਤੋਂ 2026 ਦੇ ਵਿੱਚ ਸ੍ਰੀਲੰਕਾ ਦੇ ਉੱਪਰ ਕੁੱਲ ਕਰਜ਼ ਅਤੇ ਉਸਦੀ ਜੀਡੀਪੀ ਦੀ ਵਿੱਚ ਦਾ ਅਨੁਪਾਤ ਸਾਨੂੰ ਮਿਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਆਈਐਮਐਫ ਦੀ ਅਧਿਕਾਰਿਕ ਵੈੱਬਸਾਈਟ ਤੇ ਜਾ ਕੇ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਭਾਰਤ ਅਤੇ ਸ਼੍ਰੀਲੰਕਾ ਦੇ ਉੱਪਰ ਕੁੱਲ ਕਰਜ਼, ਦੋਨੋਂ ਦੇਸ਼ਾਂ ਦੀ ਜੀਡੀਪੀ ਦਾ ਕਿੰਨਾ ਪਰਸੈਂਟ ਹੈ।
ਆਈਐਮਐਫ ਦੁਆਰਾ ਪ੍ਰਕਾਸ਼ਿਤ ਡਾਟਾ ਦੇ ਮੁਤਾਬਕ ਵਿਚ ਭਾਰਤ ਦੇ ਕੁੱਲ ਕਰਜ਼ ਦੇਸ਼ ਦੀ ਜੀਡੀਪੀ ਦੇ 90.601% ਸੀ ਜਦਕਿ ਸ੍ਰੀਲੰਕਾ ਦੇ ਕੁੱਲ ਕਰਜ਼ ਉਸ ਦੀ ਜੀਡੀਪੀ ਦਾ 109.250% ਸੀ। ਦੱਸ ਦੇਈਏ ਕਿ ਸਾਲ 2022 ਵਿੱਚ ਭਾਰਤ ਦੇ ਲਈ ਇਹ ਆਂਕੜਾ 88.03% ਹੈ ਜਦ ਕਿ ਸ਼੍ਰੀਲੰਕਾ ਦੇ ਲਈ ਇਹ 111.421% ਹੈ।
ਆਈਐਮਐਫ ਦੁਆਰਾ ਪ੍ਰਕਾਸ਼ਿਤ ਅੰਕੜਿਆਂ ਤੇ ਗੌਰ ਕਰਨ ਤੇ ਸਾਨੂੰ ਜਾਣਕਾਰੀ ਮਿਲੀ ਕਿ ਭਾਰਤ ਦੀ ਉੱਪਰ ਕੁੱਲ ਕਰਜ਼ ਜੀਡੀਪੀ ਦੇ ਇੱਕ ਵੱਡੇ ਹਿੱਸੇ ਦੇ ਬਰਾਬਰ ਹੈ ਜਦ ਕਿ ਸ੍ਰੀਲੰਕਾ ਦੇ ਉੱਪਰ ਕੁੱਲ ਕਰਜ਼ ਉਸ ਦੀ ਕੁੱਲ ਜੀਡੀਪੀ ਤੋਂ ਵੀ ਜ਼ਿਆਦਾ ਹੈ। ਭਾਰਤ ਦੇ ਉੱਪਰ ਕੁੱਲ ਕਰਜ਼ ਨੂੰ ਲੈ ਕੇ ਵਧੇਰੀ ਜਾਣਕਾਰੀ ਦਿੱਲੀ ਅਸੀਂ ਆਰਬੀਆਈ ਦੀ ਅਧਿਕਾਰਿਕ ਵੈੱਬਸਾਈਟ ਨੂੰ ਖੰਗਾਲਿਆ।
ਆਰਬੀਆਈ ਦੀ ਅਧਿਕਾਰਿਕ ਵੈੱਬਸਾਈਟ ਤੇ ਮੌਜੂਦ ਜਾਣਕਾਰੀ ਦੇ ਮੁਤਾਬਕ ਸਾਲ 2020-21 ਵਿੱਚ ਭਾਰਤ ਤੇ ਕੁੱਲ ਕਰਜ਼ ਦੇਸ਼ ਦੀ ਜੀਡੀਪੀ ਦਾ 73.95% ਹੈ ਜਦਕਿ ਮੌਜੂਦਾ ਸਾਲ ਵਿੱਚ ਭਾਰਤ ਦੀ ਉੱਪਰ ਕੁੱਲ ਕਰਜ਼ ਸਿਰਫ਼ 2.62% ਬਾਹਰਲਾ ਕਰਜ਼ ਹੈ। ਬਾਕੀ 71.33% ਹਿੱਸਾ ਘਰੇਲੂ ਕਰਜ਼ ਜਿਸ ਵਿਚੋਂ 26.63% ਹਿੱਸਾ ਰਾਜਾਂ ਦੇ ਉਪਰ ਕਰਜ਼ ਦੇ ਰੂਪ ਵਿੱਚ ਮੌਜੂਦ ਹੈ ਅਤੇ ਬਾਕੀ ਦਾ 48.24% ਹਿੱਸਾ ਕੇਂਦਰ ਸਰਕਾਰ ਦੇ ਉਪਰ ਕਰਜ਼ ਹੈ।
ਘਰੇਲੂ ਜਾਂ ਵਿਦੇਸ਼ੀ ਕਰਜ਼ੇ ਦਾ ਬੋਝ ਉਨ੍ਹਾਂ ਦੀ ਵਿਆਜ ਦਰ, ਵਟਾਂਦਰਾ ਦਰ, ਕਰਜ਼ੇ ਦੀ ਮਿਆਦ ਅਤੇ ਰਿਆਇਤ ਮਿਆਦ ਵਰਗੇ ਕਈ ਕਾਰਕਾਂ ਦੁਆਰਾ ਨਿਰਧਾਰਤ ਕੀਤਾ ਜਾਂਦਾ ਹੈ। ਸ਼੍ਰੀਲੰਕਾ ‘ਤੇ ਕੁੱਲ ਕਰਜ਼ੇ ਦਾ ਲਗਭਗ 50% ਵਿਦੇਸ਼ੀ ਕਰਜ਼ਾ ਹੈ, ਜਦਕਿ ਭਾਰਤ ਲਈ ਇਹ ਅੰਕੜਾ ਮੁਕਾਬਲਤਨ ਘੱਟ ਹੈ। ਕਰਜ਼ਾ ਮੋੜਨ ਦੀ ਸਮਰੱਥਾ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਨੇ ਜਨਤਾ ਨੂੰ ਰਾਹਤ ਦਿੱਤੀ ਹੈ, ਪਰ ਨਾਲ ਹੀ ਸਿੱਧੇ ਜਾਂ ਅਸਿੱਧੇ ਟੈਕਸਾਂ ਵਿੱਚ ਵਾਧਾ ਕਰਕੇ ਇਹ ਵੀ ਯਕੀਨੀ ਬਣਾਇਆ ਹੈ ਕਿ ਇਸ ਪ੍ਰਕਿਰਿਆ ‘ਚ ਦੇਸ਼ ਜਾਂ ਰਾਜ ਦਾ ਬਹੁਤਾ ਨੁਕਸਾਨ ਨਹੀਂ ਹੋਣਾ ਚਾਹੀਦਾ। ਜਦੋਂ ਕਿ ਸ਼੍ਰੀਲੰਕਾ ਵਿਚ ਪਿਛਲੇ ਕੁਝ ਸਾਲਾਂ ਵਿਚ ਨਾ ਸਿਰਫ ਕਈ ਟੈਕਸ ਖਤਮ ਕੀਤੇ ਗਏ ਸਨ, ਸਗੋਂ ਕਈ ਤਰ੍ਹਾਂ ਦੇ ਟੈਕਸ ਦਰਾਂ ਵਿਚ ਵੀ ਭਾਰੀ ਕਟੌਤੀ ਕੀਤੀ ਗਈ ਸੀ।
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸ੍ਰੀ ਲੰਕਾ ਦੁਆਰਾ ਆਪਣੀ ਜੀਡੀਪੀ ਦਾ 95% ਕਰਜ਼ ਅਤੇ ਭਾਰਤ ਦੁਆਰਾ ਆਪਣੀ ਜੀਡੀਪੀ ਦਾ 83% ਕਰਜ਼ ਲੈਣ ਦੇ ਨਾਮ ਤੋਂ ਸ਼ੇਅਰ ਕੀਤਾ ਜਾ ਰਿਹਾ ਦਾਅਵਾ ਅੰਸ਼ਕ ਰੂਪ ਤੋਂ ਗੁੰਮਰਾਹਕੁਨ ਹੈ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Shaminder Singh
November 5, 2024
Shaminder Singh
October 28, 2024
Runjay Kumar
October 24, 2024
|