schema:text
| - Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact checks doneFOLLOW US
Fact Check
ਸਿੰਗਾਪੁਰ ਏਅਰਲਾਈਨਜ਼ ਦੀ ਲੰਡਨ-ਸਿੰਗਾਪੁਰ ਉਡਾਣ ਟਰਬੂਲੈਂਸ ਵਿੱਚ ਫਸ ਗਈ ਜਿਸ ਕਾਰਨ ਇੱਕ 73 ਸਾਲ ਬ੍ਰਿਟਿਸ਼ ਨਾਗਰਿਕ ਦੀ ਮੌਤ ਹੋ ਗਈ ਤੇ ਕਰੀਬ 30 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਸ ਤੋਂ ਬਾਅਦ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਸਿੰਗਾਪੁਰ ਏਅਰਲਾਈਨਜ਼ ਦੀ ਲੰਡਨ-ਸਿੰਗਾਪੁਰ ਉਡਾਣ ਦੀ ਹੈ।
ਵੀਡੀਓ ਵਿੱਚ ਯਾਤਰੀ ਸੀਟਾਂ ਨਾਲ ਟਕਰਾਉਂਦੇ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ ਯਾਤਰੀਆਂ ਉੱਤੇ ਪੀਣ ਵਾਲੇ ਪਦਾਰਥ ਵੀ ਖਿਲਰਦੇ ਦੇਖੇ ਜਾ ਸਕਦੇ ਹਨ।
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਦੇ ਨਾਲ ਵੇਖਿਆ ਅਤੇ ਅਸੀਂ ਪਾਇਆ ਕਿ ਇੱਕ ਐਕਸ ਯੂਜ਼ਰ ਨੇ ਵੀਡੀਓ ਦਾ ਕ੍ਰੈਡਿਟ “ਮਿਰਜੇਤਾ ਬਾਸ਼ਾ” ਨੂੰ ਦਿੱਤਾ ਸੀ। ਸਕਾਈ ਨਿਊਜ਼ ਦੇ ਵਾਟਰਮਾਰਕ ਵਾਲੀ ਇੱਕ ਹੋਰ ਫੇਸਬੁੱਕ ਪੋਸਟ ਨੇ ਵੀ ਵੀਡੀਓ ਦਾ ਕ੍ਰੈਡਿਟ “ਮਿਰਜੇਤਾ ਬਾਸ਼ਾ” ਨੂੰ ਦਿੱਤਾ ਸੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਅਸੀਂ ਗੂਗਲ ‘ਤੇ “ਫਲਾਈਟ ਟਰਬੂਲੈਂਸ” ਅਤੇ “ਮਿਰਜੇਤਾ ਬਾਸ਼ਾ” ਕੀਵਰਡਸ ਲੱਭੇ, ਜਿਸ ਦੌਰਾਨ ਸਾਨੂੰ ਡੇਲੀ ਮੇਲ ਦੁਆਰਾ 17 ਜੂਨ, 2019 ਨੂੰ ਪ੍ਰਕਾਸ਼ਿਤ ਰਿਪੋਰਟ ਮਿਲੀ। ਰਿਪੋਰਟ ਮੁਤਾਬਕ ਐਤਵਾਰ ਨੂੰ ਪ੍ਰਿਸਟੀਨਾ ਤੋਂ ਬਾਸੇਲ ਲਈ ALK ਏਅਰਲਾਈਨਜ਼ ਦੀ ਉਡਾਣ ਦੀ ਵੀਡੀਓ ਦਾ ਵੀਡੀਓ ਵਾਇਰਲ ਹੋਇਆ। ਵੀਡੀਓ ਵਿਚ ਇੱਕ ਔਰਤ ਨੂੰ ਪ੍ਰਾਰਥਨਾ ਕਰਦਿਆਂ ਵੀ ਦੇਖਿਆ ਜਾ ਸਕਦਾ ਹੈ।
ਦਿ ਸਨ ਦੁਆਰਾ 17 ਜੂਨ, 2019 ਨੂੰ ਪ੍ਰਕਾਸ਼ਿਤ ਰਿਪੋਰਟ ਵਿੱਚ ਵੀਡੀਓ ਅਪਲੋਡ ਮਿਲਿਆ। ਰਿਪੋਰਟ ਮੁਤਾਬਕ 16 ਜੂਨ ਨੂੰ ਪ੍ਰਿਸਟੀਨਾ ਤੋਂ ਯੂਰੋਏਅਰਪੋਰਟ ਬਾਜ਼ਲ ਲਈ ਇੱਕ ਫਲਾਈਟ ਵਿੱਚ ਟਰਬੂਲੈਂਸ ਇੰਨੀ ਤੇਜ ਸੀ ਕਿ ਇੱਕ ਫਲਾਈਟ ਅਟੈਂਡੈਂਟ ਅਤੇ ਉਸਦੀ ਟਰਾਲੀ ਛੱਤ ‘ਤੇ ਵੱਜੀ ਅਤੇ ਸਾਰਾ ਸਮਾਨ ਇਧਰ ਉਧਰ ਗਿਰ ਗਿਆ।
ਘਟਨਾ ਦਾ ਵੇਰਵਾ ਦਿੰਦੇ ਹੋਏ, ਏਬੀਸੀ ਨਿਊਜ਼ ਦੁਆਰਾ 18 ਜੂਨ, 2019 ਨੂੰ ਪ੍ਰਕਾਸ਼ਿਤ ਰਿਪੋਰਟ ਵਿੱਚ ਦੱਸਿਆ ਗਿਆ ਹੈ, “ਯੂਰੋ ਏਅਰਪੋਰਟ ਦੇ ਬੁਲਾਰੇ ਦੇ ਅਨੁਸਾਰ, 10 ਯਾਤਰੀਆਂ ਨੂੰ ਬਾਸੇਲ ਦੇ ਸਥਾਨਕ ਹਸਪਤਾਲਾਂ ਵਿੱਚ ਦਾਖਿਲ ਕਰਵਾਇਆ ਗਿਆ। ਉਹਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ।”
ALK ਏਅਰਲਾਈਨਜ਼ ਦੀ ਉਡਾਣ ‘ਤੇ ਇੱਕ ਘਟਨਾ ਨੂੰ ਦਿਖਾਉਣ ਲਈ, 19 ਜੂਨ, 2019 ਨੂੰ ਯੂਰੋਨਿਊਜ਼ ‘ਤੇ ਅਧਿਕਾਰਤ YouTube ਚੈਨਲ ‘ਤੇ ਵੀਡੀਓ ਵੀ ਅਪਲੋਡ ਕੀਤਾ ਗਿਆ ਸੀ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਗੁੰਮਰਾਹਕੁਨ ਹੈ। 2019 ਦੀ ਵੀਡੀਓ ਨੂੰ ਸਿੰਗਾਪੁਰ ਏਅਰਲਾਈਨਜ਼ ਦੀ ਇੱਕ ਉਡਾਣ ਵਿੱਚ ਹਾਲ ਹੀ ਵਿੱਚ ਹੋਈ ਟਰਬੂਲੈਂਸ ਦਾ ਦੱਸਕੇ ਸ਼ੇਅਰ ਕੀਤਾ ਜਾ ਰਿਹਾ ਹੈ।
Sources
Report By Daily Mail, Dated June 17, 2019
YouTube Video By The Sun, Dated June 17, 2019
Report By ABC News, Dated June 18, 2019
YouTube Video By Euronews, Dated June 19, 2019
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
|