About: http://data.cimple.eu/claim-review/096be033df529923f01db2197f03fab358da30dc10d0391da43ccf67     Goto   Sponge   NotDistinct   Permalink

An Entity of Type : schema:ClaimReview, within Data Space : data.cimple.eu associated with source document(s)

AttributesValues
rdf:type
http://data.cimple...lizedReviewRating
schema:url
schema:text
  • Fact Check: ਬ੍ਰਿਟੇਨ ਦੇ ਪੀਐਮ ਬੋਰਿਸ ਜਾਨਸਨ ਦੇ ਭਾਰਤ ਦੌਰੇ ਦੀਆਂ ਨਹੀਂ ਹਨ ਇਹ ਤਸਵੀਰਾਂ, ਭ੍ਰਮਕ ਦਾਅਵਾ ਹੋਇਆ ਵਾਇਰਲ ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਭ੍ਰਮਕ ਨਿਕਲਿਆ। ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀਆ ਕੁਝ ਤਸਵੀਰਾਂ ਪੁਰਾਣੀਆਂ ਹਨ ਜਦਕਿ ਇੱਕ ਤਸਵੀਰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਹਾਲੀਆ ਭਾਰਤ ਦੌਰੇ ਦੀ ਹੈ। ਪੁਰਾਣੀਆਂ ਤਸਵੀਰਾਂ ਨੂੰ ਬੋਰਿਸ ਜਾਨਸਨ ਦੇ ਹਾਲੀਆ ਭਾਰਤ ਦੌਰੇ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ। ਹਾਲਾਂਕਿ, ਇਹ ਸੱਚ ਹੈ ਕਿ ਬੋਰਿਸ ਜਾਨਸਨ ਦੇ ਹਾਲੀਆ ਭਾਰਤ ਦੌਰੇ ਦੌਰਾਨ ਸਾਬਰਮਤੀ ਆਸ਼ਰਮ ਗੁਜਰਾਤ ਦੇ ਨੇੜੇ ਪੈਂਦੇ ਇਲਾਕੇ ਨੂੰ ਚਾਦਰ ਨਾਲ ਢੱਕ ਦਿੱਤਾ ਗਿਆ ਸੀ। - By: Jyoti Kumari - Published: Apr 25, 2022 at 09:45 PM - Updated: Jun 1, 2022 at 08:38 AM ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਭਾਰਤ ਦੌਰੇ ਨਾਲ ਜੋੜਦੇ ਹੋਏ ਕੁਝ ਤਸਵੀਰਾਂ ਦਾ ਕੋਲਾਜ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ ਦੇ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਗੁਜਰਾਤ ਸਰਕਾਰ ਨੇ ਬੋਰਿਸ ਜਾਨਸਨ ਦੇ ਦੌਰੇ ਨੂੰ ਦੇਖਦੇ ਹੋਏ ਝੁੱਗੀਆਂ ਦੇ ਇਲਾਕਿਆਂ ਨੂੰ ਢਕਵਾ ਦਿੱਤਾ। ਵਿਸ਼ਵਾਸ ਨਿਊਜ਼ ਨੇ ਵਾਇਰਲ ਦਾਅਵੇ ਦੀ ਜਾਂਚ ਕੀਤੀ। ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਕੁਝ ਤਸਵੀਰਾਂ ਪੁਰਾਣੀਆਂ ਹਨ ਅਤੇ ਇੱਕ ਤਸਵੀਰ ਬੋਰਿਸ ਜਾਨਸਨ ਦੇ ਹਾਲੀਆ ਭਾਰਤ ਦੌਰੇ ਦੀ ਹੈ। ਪੁਰਾਣੀਆਂ ਤਸਵੀਰਾਂ ਨੂੰ ਬੋਰਿਸ ਜਾਨਸਨ ਦੇ ਹਾਲੀਆ ਭਾਰਤ ਦੌਰੇ ਨਾਲ ਜੋੜਕੇ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਹਾਲਾਂਕਿ, ਇਹ ਸੱਚ ਹੈ ਕਿ ਬੋਰਿਸ ਜਾਨਸਨ ਦੇ ਹਾਲੀਆ ਭਾਰਤ ਦੌਰੇ ਦੌਰਾਨ ਸਾਬਰਮਤੀ ਆਸ਼ਰਮ ਗੁਜਰਾਤ ਦੇ ਨੇੜੇ ਪੈਂਦੇ ਇਲਾਕੇ ਨੂੰ ਚਾਦਰ ਨਾਲ ਢੱਕ ਦਿੱਤਾ ਗਿਆ ਸੀ। ਕੀ ਹੈ ਵਾਇਰਲ ਪੋਸਟ ਵਿੱਚ ? ਫੇਸਬੁੱਕ ਯੂਜ਼ਰ Kaur Harpreet ਨੇ 21 ਅਪ੍ਰੈਲ ਨੂੰ ਤਸਵੀਰਾਂ ਦਾ ਕੋਲਾਜ ਸ਼ੇਅਰ ਕੀਤਾ ਹੈ। ਕੋਲਾਜ ਨੂੰ ਸ਼ੇਅਰ ਕਰ ਲਿਖਿਆ ਹੈ : UK ਦੇ PM ਬੋਰਿਸ ਜਾਨਸਨ ਦੀ ਫੇਰੀ ਮੌਕੇ ਸਾਬਰਮਤੀ ਆਸ਼ਰਮ ਨੇੜੇ ਝੁੱਗੀਆਂ ਵਾਲੇ ਇਲਾਕੇ ਨੂੰ ਚਿੱਟੇ ਕੱਪੜੇ ਨਾਲ ਢੱਕਿਆ, ਦੇਖੋ ਤਸਵੀਰਾਂ’ ਸੋਸ਼ਲ ਮੀਡਿਆ ਤੇ ਕਈ ਯੂਜ਼ਰਸ ਨੇ ਇਨ੍ਹਾਂ ਤਸਵੀਰਾਂ ਦੇ ਕੋਲਾਜ ਨੂੰ ਮਿਲਦੇ – ਜੁਲਦੇ ਦਾਅਵਿਆਂ ਨਾਲ ਸਾਂਝਾ ਕੀਤਾ ਹੈ। ਫੇਸਬੁੱਕ ਪੋਸਟ ਦੇ ਕੰਟੇੰਟ ਨੂੰ ਇੱਥੇ ਜਿਉਂ ਦਾ ਤਿਉਂ ਲਿਖਿਆ ਗਿਆ ਹੈ। ਪੜਤਾਲ ਅਸੀਂ ਸਰਚ ਵਿੱਚ ਪਾਇਆ ਕਿ ਇਹ ਤਸਵੀਰਾਂ ਸਮਾਨ ਅਤੇ ਮਿਲਦੇ – ਜੁਲਦੇ ਦਾਅਵਿਆਂ ਨਾਲ ਸੋਸ਼ਲ ਮੀਡਿਆ ਦੇ ਵੱਖ-ਵੱਖ ਲੇਟਫਾਰਮਾਂ ਤੇ ਵਾਇਰਲ ਹੋ ਰਹੀਆਂ ਹਨ। ਤਸਵੀਰ ਦੇ ਨਾਲ ਕੀਤੇ ਗਏ ਦਾਅਵੇ ਦੀ ਪੜਤਾਲ ਦੇ ਲਈ ਅਸੀਂ ਇੱਕ-ਇੱਕ ਕਰਕੇ ਤਸਵੀਰਾਂ ਦੀ ਜਾਂਚ ਕੀਤੀ। ਪਹਿਲੀ ਤਸਵੀਰ ਅਸੀਂ ਪਹਿਲੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਰਾਹੀਂ ਖੋਜਿਆ। ਸਾਨੂੰ ਇਹ ਤਸਵੀਰ 12 ਮਾਰਚ 2021 ਨੂੰ ਮੀਡੀਆ ਸੰਸਥਾਨ ‘Ahmedabad Mirror’ ਦੇ ਟਵਿਟਰ ਅਕਾਊਂਟ ਤੇ ਸ਼ੇਅਰ ਕੀਤੀ ਮਿਲੀ। ਤਸਵੀਰ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ, “Slum residents of Parikshit Nagar in Ahmedabad peep from the covers that block their view of the route to Sabarmati Ashram. PM Narendra Modi is expected to begin the 75th anniversary of India’s Independence Day celebrations . ਇੱਥੇ ਦਿੱਤੇ ਕੈਪਸ਼ਨ ਮੁਤਾਬਕ ,’ਕੈਪਸ਼ਨ ਦੇ ਮੁਤਾਬਿਕ ਇਹ ਤਸਵੀਰ ਗੁਜਰਾਤ ਦੇ ਸਾਬਰਮਤੀ ਆਸ਼ਰਮ ਨੇੜੇ ਪੈਂਦੇ ਪਰਿਕਸ਼ਿਤ ਨਗਰ ਇਲਾਕੇ ਦੀ ਹੈ ਜਿਸਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਮੌਕੇ ਢੱਕ ਦਿੱਤਾ ਗਿਆ ਸੀ।’ਟਵੀਟ ਨੂੰ ਇੱਥੇ ਵੇਖਿਆ ਜਾ ਸਕਦਾ ਹੈ। ਦੂਜੀ ਤਸਵੀਰ ਕੋਲਾਜ ਵਿੱਚੋਂ ਸ਼ੇਅਰ ਕੀਤੀ ਦੂਜੀ ਤਸਵੀਰ ਚ ਕੁਝ ਮਜਦੂਰਾਂ ਨੂੰ ਕੰਧ ਤਿਆਰ ਕਰਦੇ ਵੇਖਿਆ ਜਾ ਸਕਦਾ ਹੈ। ਗੂਗਲ ਰਿਵਰਸ ਇਮੇਜ ਸਰਚ ਵਿੱਚ ਸਾਨੂੰ ਇਹ ਤਸਵੀਰ Outlook ਦੁਆਰਾ 22 ਫਰਵਰੀ 2020 ਨੂੰ ਪ੍ਰਕਾਸ਼ਿਤ ਖਬਰ ਵਿੱਚ ਮਿਲੀ। ਖਬਰ ਅਨੁਸਾਰ ਇਹ ਤਸਵੀਰ ਵੀ ਸਾਬਕਾ ਅਮਰੀਕੀ ਰਾਸ਼ਟਪਤੀ ਡੋਨਾਲਡ ਟਰੰਪ ਦੇ ਭਾਰਤ ਦੌਰੇ ਦੀ ਹੈ। ਫੋਟੋ ਦਾ ਕਰੈਡਿਟ ਐਪੀ ਫੋਟੋ ਨੂੰ ਦਿੱਤਾ ਗਿਆ ਹੈ। ਇਸ ਨਾਲ ਮਿਲਦੀ – ਜੁਲਦੀ ਤਸਵੀਰ ਸਾਨੂੰ itv.com 18 ਫਰਵਰੀ 2020 ਨੂੰ ਇੱਕ ਖਬਰ ਵਿੱਚ ਲੱਗੀ ਮਿਲੀ। ਤੀਜੀ ਤਸਵੀਰ ਤੀਜੀ ਤਸਵੀਰ ਵਿੱਚ ਪੇਂਟਰਾਂ ਨੂੰ ਇੱਕ ਦੀਵਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਬਕਾ ਅਮਰੀਕੀ ਰਾਸ਼ਟਪਤੀ ਡੋਨਾਲਡ ਟਰੰਪ ਦੀ ਤਸਵੀਰ ਬਣਾਉਂਦੇ ਹੋਏ ਵੇਖਿਆ ਜਾ ਸਕਦਾ ਹੈ। ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਸਰਚ ਕਰਨ ਤੇ ਸਾਨੂੰ ਇਹ ਤਸਵੀਰ ਕਈ ਨਿਊਜ਼ ਰਿਪੋਰਟਾਂ ਵਿੱਚ ਮਿਲੀ। thewire.in ਤੇ 18 ਫਰਵਰੀ 2020 ਨੂੰ ਪ੍ਰਕਾਸ਼ਿਤ ਖਬਰ ਵਿੱਚ ਇਸ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਤਸਵੀਰ ਦਾ ਕਰੈਡਿਟ PTI ਨੂੰ ਦਿੱਤਾ ਗਿਆ ਹੈ ਅਤੇ ਤਸਵੀਰ ਉਦੋਂ ਦੀ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਦੌਰੇ ਤੇ ਪਹੁੰਚੇ ਸਨ। Deccan Herald ਨੇ 23 ਫਰਵਰੀ 2020 ਨੂੰ ਪ੍ਰਕਾਸ਼ਿਤ ਆਰਟੀਕਲ ਵਿੱਚ ਇਸ ਤਸਵੀਰ ਦੀ ਵਰਤੋਂ ਕੀਤੀ ਸੀ ਅਤੇ ਤਸਵੀਰ ਲਈ PTI ਨੂੰ ਕਰੈਡਿਟ ਦਿੱਤਾ। ਚੌਥੀ ਤਸਵੀਰ ਇਸ ਤਸਵੀਰ ਚ ਇੱਕ ਸੜਕ ਦੇ ਪਰਲੇ ਇਲਾਕੇ ਨੂੰ ਚਿੱਟੇ ਚਾਦਰ ਨਾਲ ਢੱਕੇ ਹੋਏ ਵੇਖਿਆ ਜਾ ਸਕਦਾ ਹੈ। ਯਾਨਡੇਕਸ ਟੂਲ ਦੀ ਮਦਦ ਦੇ ਨਾਲ ਸਰਚ ਕਰਨ ਤੇ ਸਾਨੂੰ ਇਹ ਤਸਵੀਰ vibesofindia.com ਦੀ ਵੈੱਬਸਾਈਟ 21 ਅਪ੍ਰੈਲ 2022 ਨੂੰ ਪ੍ਰਕਾਸ਼ਿਤ ਖਬਰ ਵਿੱਚ ਮਿਲੀ। Economic Times ਦੇ ਪੱਤਰਕਾਰ DP ਨੇ ਵੀ 21 ਅਪ੍ਰੈਲ 2022 ਨੂੰ ਇਹਨਾਂ ਤਸਵੀਰਾਂ ਨੂੰ ਆਪਣੇ ਟਵੀਟਰ ਅਕਾਊਂਟ ਤੇ ਸ਼ੇਅਰ ਕੀਤਾ ਹੈ। ਤਸਵੀਰਾਂ ਨੂੰ ਸ਼ੇਅਰ ਕਰਦਿਆਂ ਲਿਖਿਆ ਹੈ, “Ahead of the visit of Boris Johnson, the slum near Sabarmati Ashram in Ahmedabad gets covered with white cloth on Thursday morning” ਇਸਦੀ ਪੁਸ਼ਟੀ ਲਈ ਅਸੀਂ ਦੈਨਿਕ ਜਾਗਰਣ ਦੇ ਸਟੇਟ ਹੈੱਡ ਸ਼ਤਰੁਘਨ ਸ਼ਰਮਾ ਨਾਲ ਗੱਲ ਕੀਤੀ। ਉਨ੍ਹਾਂ ਦੇ ਨਾਲ ਵਾਇਰਲ ਦਾਅਵੇ ਨੂੰ ਸ਼ੇਅਰ ਵੀ ਕੀਤਾ, ਉਨ੍ਹਾਂ ਨੇ ਸਾਨੂੰ ਦੱਸਿਆ ਕਿ ਦੋ ਸਾਲ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਅਹਿਮਦਾਬਾਦ ਆਏ ਸਨ, ਉਸ ਦੌਰਾਨ ਉਨ੍ਹਾਂ ਦੇ ਰੋਡ ਸ਼ੋਅ ਦੇ ਰੂਟ ਤੇ ਦੋਵੇਂ ਪਾਸੇ ਦੀਆਂ ਦੀਵਾਰਾਂ ਤੇ ਪੇਂਟਿੰਗਾਂ ਬਣਾਈਆਂ ਗਈਆਂ ਸਨ, ਨਾਲ ਹੀ ਕੁਝ ਇਲਾਕਿਆਂ ‘ਚ ਕੰਧ ਨੂੰ ਕੱਪੜੇ ਨਾਲ ਢੱਕ ਦਿੱਤਾ ਗਿਆ ਸੀ ਅਤੇ ਕੁਝ ਥਾਵਾਂ ਤੇ ਕੰਧ ਕੀਤੀ ਗਈ ਸੀ। ਇਸ ਫੋਟੋ ਦਾ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਫੇਰੀ ਨਾਲ ਕੋਈ ਸੰਬੰਧ ਨਹੀਂ ਹੈ ਅਤੇ ਕਈ ਵੀ.ਆਈ.ਪੀ ਦੇ ਦੌਰੇ ਦੌਰਾਨ ਕੁਝ ਖੇਤਰਾਂ ਨੂੰ ਕੱਪੜੇ ਨਾਲ ਢੱਕ ਦਿੱਤਾ ਜਾਂਦਾ ਹੈ। ਪੜਤਾਲ ਦੇ ਅੰਤ ਵਿੱਚ ਅਸੀਂ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਸਾਨੂੰ ਪਤਾ ਲੱਗਿਆ ਕਿ ਪੰਜਾਬ ਦੇ ਅਨੰਦਪੁਰ ਸਾਹਿਬ ਦਾ ਰਹਿਣ ਵਾਲਾ ਹੈ ਅਤੇ ਯੂਜ਼ਰ ਨੂੰ ਫੇਸਬੁੱਕ ਤੇ 4,257 ਲੋਕ ਫੋਲੋ ਕਰਦੇ ਹਨ। ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਭ੍ਰਮਕ ਨਿਕਲਿਆ। ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀਆ ਕੁਝ ਤਸਵੀਰਾਂ ਪੁਰਾਣੀਆਂ ਹਨ ਜਦਕਿ ਇੱਕ ਤਸਵੀਰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਹਾਲੀਆ ਭਾਰਤ ਦੌਰੇ ਦੀ ਹੈ। ਪੁਰਾਣੀਆਂ ਤਸਵੀਰਾਂ ਨੂੰ ਬੋਰਿਸ ਜਾਨਸਨ ਦੇ ਹਾਲੀਆ ਭਾਰਤ ਦੌਰੇ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ। ਹਾਲਾਂਕਿ, ਇਹ ਸੱਚ ਹੈ ਕਿ ਬੋਰਿਸ ਜਾਨਸਨ ਦੇ ਹਾਲੀਆ ਭਾਰਤ ਦੌਰੇ ਦੌਰਾਨ ਸਾਬਰਮਤੀ ਆਸ਼ਰਮ ਗੁਜਰਾਤ ਦੇ ਨੇੜੇ ਪੈਂਦੇ ਇਲਾਕੇ ਨੂੰ ਚਾਦਰ ਨਾਲ ਢੱਕ ਦਿੱਤਾ ਗਿਆ ਸੀ। - Claim Review : UK ਦੇ PM ਬੋਰਿਸ ਜਾਨਸਨ ਦੀ ਫੇਰੀ ਮੌਕੇ ਸਾਬਰਮਤੀ ਆਸ਼ਰਮ ਨੇੜੇ ਝੁੱਗੀਆਂ ਵਾਲੇ ਇਲਾਕੇ ਨੂੰ ਚਿੱਟੇ ਕੱਪੜੇ ਨਾਲ ਢੱਕਿਆ, ਦੇਖੋ ਤਸਵੀਰਾਂ - Claimed By : Kaur Harpreet - Fact Check : ਭ੍ਰਮਕ ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...
schema:mentions
schema:reviewRating
schema:author
schema:datePublished
schema:inLanguage
  • English
schema:itemReviewed
Faceted Search & Find service v1.16.115 as of Oct 09 2023


Alternative Linked Data Documents: ODE     Content Formats:   [cxml] [csv]     RDF   [text] [turtle] [ld+json] [rdf+json] [rdf+xml]     ODATA   [atom+xml] [odata+json]     Microdata   [microdata+json] [html]    About   
This material is Open Knowledge   W3C Semantic Web Technology [RDF Data] Valid XHTML + RDFa
OpenLink Virtuoso version 07.20.3238 as of Jul 16 2024, on Linux (x86_64-pc-linux-musl), Single-Server Edition (126 GB total memory, 11 GB memory in use)
Data on this page belongs to its respective rights holders.
Virtuoso Faceted Browser Copyright © 2009-2025 OpenLink Software