About: http://data.cimple.eu/claim-review/4e1a309ac65b937c3cded8b53b4c391708525b44d2b8bb6a7135513f     Goto   Sponge   NotDistinct   Permalink

An Entity of Type : schema:ClaimReview, within Data Space : data.cimple.eu associated with source document(s)

AttributesValues
rdf:type
http://data.cimple...lizedReviewRating
schema:url
schema:text
  • Fact Check: ਦਿੱਲੀ ਅਤੇ ਸੂਰਤ ਦੇ ਨਾਂ ‘ਤੇ ਵਾਇਰਲ ਹੋਈ ਪੰਜਾਬ ਦੀ 4 ਸਾਲ ਪੁਰਾਣੀ ਤਸਵੀਰ ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਨਿਕਲੀ। ਦਿੱਲੀ ਅਤੇ ਗੁਜਰਾਤ ਦੇ ਨਾਂ ਤੋਂ ਵਾਇਰਲ ਇਹ ਤਸਵੀਰ ਪੰਜਾਬ ਦੀ ਹੈ। - By: Bhagwant Singh - Published: Jul 27, 2020 at 05:53 PM ਨਵੀਂ ਦਿੱਲੀ (Vishvas News). ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਜਿਸਦੇ ਵਿਚ ਇੱਕ ਪਰਿਵਾਰ ਨੂੰ ਪਾਣੀ ਨਾਲ ਭਰੀ ਗਲੀ ਵਿਚਕਾਰ ਚਾਹ ਦਾ ਆਨੰਦ ਲੈਂਦੇ ਹੋਏ ਵੇਖਿਆ ਜਾ ਸਕਦਾ ਹੈ। ਕੁਝ ਯੂਜ਼ਰ ਇਸਨੂੰ ਦਿੱਲੀ ਦੇ ਨਾਂ ਤੋਂ ਅਤੇ ਕੁਝ ਯੂਜ਼ਰ ਇਸਨੂੰ ਗੁਜਰਾਤ ਨਾਲ ਜੋੜਕੇ ਵਾਇਰਲ ਕਰਦੇ ਹੋਏ ਭਾਰਤੀ ਸਿਸਟਮ ‘ਤੇ ਨਿਸ਼ਾਨਾ ਸਾਧ ਰਹੇ ਹਨ। ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਨਾ ਦਿੱਲੀ ਦੀ ਤਸਵੀਰ ਹੈ ਅਤੇ ਨਾ ਹੀ ਗੁਜਰਾਤ ਦੀ। ਇਹ ਪੰਜਾਬ ਦੇ ਮਾਨਸਾ ਦੀ 4 ਸਾਲਾਂ ਪੁਰਾਣੀ ਤਸਵੀਰ ਹੈ। ਕੀ ਹੋ ਰਿਹਾ ਹੈ ਵਾਇਰਲ? ਫੇਸਬੁੱਕ ਯੂਜ਼ਰ “Rakesh Goswami RG” (ਆਰਕਾਇਵਡ ਲਿੰਕ) ਨੇ ਇਸ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ: ” “#ਦਿੱਲੀ ਦੇ ਮੁੱਖਮੰਤਰੀ #ਅਰਵਿੰਦਕੇਜਰੀਵਾਲ ਜੀ ਦਾ ਦਿਲੋਂ ਧੰਨਵਾਦ ਜਿਨ੍ਹਾਂ ਨੇ #ਰਿਠਾਲਾਵਿਧਾਨਸਭਾ ਨੂੰ #ਲੰਡਨ ਬਣਾ ਦਿੱਤਾ। ਇਹ ਵੇਖੋ ਕਿਸ ਪ੍ਰਕਾਰ ਇੱਕ ਪੂਰਾ ਪਰਿਵਾਰ #ਲੰਡਨ ਦੀ ਗਲੀ ਵਿਚ ਬੈਠ ਕੇ ” ਗਰਮਾ ਗਰਮ ਚਾਹ” ਅਤੇ ਬਿਸਕੁਟ ਦਾ ਆਨੰਦ ਲੈ ਰਿਹਾ ਹੈ” ਟਵਿੱਟਰ ਯੂਜ਼ਰ Yogesh Vats (ਆਰਕਾਇਵਡ ਲਿੰਕ) ਨੇ ਇਸਨੂੰ ਗੁਜਰਾਤ ਦੇ ਨਾਂ ਤੋਂ ਵਾਇਰਲ ਕਰਦੇ ਹੋਏ ਲਿਖਿਆ: “ਕਿਥੇ ਨੇ ਉਹ ਲੋਕ ਜਿਹੜੇ ਦਿੱਲੀ ਦੀ ਸਰਕਾਰ ਨੂੰ ਕਹਿ ਰਹੇ ਸੀ ਕਿ ਲੰਡਨ ਵਰਗਾ ਸ਼ਹਿਰ ਬਣਾਇਆ ਫ੍ਰੀ ਪਾਣੀ ਦਿੱਤਾ ਅਜਿਹੇ ਫੋਟੋ ਅਤੇ ਵੀਡੀਓ ਪਾ ਕੇ। ਇੱਕ ਨਜ਼ਰ ਆਯੋ ਸਾਡੇ ਗੁਜਰਾਤ ਵਿਚ ਪਾ ਲਵੋ। ਸਮਾਰਟ ਸਿਟੀ ਸੂਰਤ ਗੁਜਰਾਤ Red heart ਥੈਂਕ ਯੂ ਹਿਟਲਰ ਦੇ ਪੋਤੇ” ਪੜਤਾਲ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਰਚ ਦੇ ਨਤੀਜਿਆਂ ਤੋਂ ਪਤਾ ਚਲਿਆ ਕਿ ਇਹ ਤਸਵੀਰ ਮਾਨਸਾ ਪੰਜਾਬ ਦੀ ਹੈ। ਸਾਨੂੰ MLA ਬਰਨਾਲਾ ਹਲਕਾ Gurmeet Singh Meet Hayer (@meet_hayer) ਦੇ ਅਧਿਕਾਰਿਕ ਟਵਿੱਟਰ ਹੈਂਡਲ ਦਾ ਇੱਕ ਟਵੀਟ ਮਿਲਿਆ ਜਿਸਦੇ ਵਿਚ ਇਸ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ। ਇਹ ਟਵੀਟ 18 ਜੁਲਾਈ 2016 ਨੂੰ ਕੀਤਾ ਗਿਆ ਸੀ ਅਤੇ ਇਸ ਟਵੀਟ ਦੇ ਜਰੀਏ ਅਕਾਲੀ ਦਲ ‘ਤੇ ਨਿਸ਼ਾਨਾ ਕਰਦੇ ਹੋਏ ਲਿਖਿਆ ਗਿਆ ਸੀ, “Family in Mansa dist #Punjab protesting against shoddy sewage wrk by #akalis .Ppl r waiting fr 2017 @ArvindKejriwal” ਇਸ ਟਵੀਟ ‘ਤੇ ਕੁਝ ਲੋਕਾਂ ਨੇ ਪੰਜਾਬ ਕੇਸਰੀ ਦੇ ਈਪੇਪਰ ਦਾ ਸਕ੍ਰੀਨਸ਼ੋਟ ਵੀ ਕਮੈਂਟ ਕੀਤਾ ਸੀ ਅਤੇ ਇਸਨੂੰ ਮਾਨਸਾ ਦਾ ਹੀ ਦੱਸਿਆ ਗਿਆ ਸੀ। ਇਸ ਸਕ੍ਰੀਨਸ਼ੋਟ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ। ਪੜਤਾਲ ਦੇ ਅਗਲੇ ਚਰਣ ਵਿਚ ਅਸੀਂ ਇਸ ਤਸਵੀਰ ਨੂੰ ਲੈ ਕੇ ਸਾਡੇ ਸਹਿਯੋਗੀ ਪੰਜਾਬੀ ਜਾਗਰਣ ਦੇ ਮਾਨਸਾ ਜਿਲ੍ਹਾ ਇੰਚਾਰਜ ਕੁਲਜੀਤ ਸਿੰਘ ਨਾਲ ਸੰਪਰਕ ਕੀਤਾ। ਕੁਲਜੀਤ ਨੇ ਸਾਨੂੰ ਦੱਸਿਆ, “ਇਹ ਮੇਰੇ ਦੋਸਤ ਦੇ ਪਰਿਵਾਰ ਦੀ ਤਸਵੀਰ ਹੈ ਅਤੇ ਮਾਨਸਾ ਦੀ ਹੀ ਹੈ। ਇਹ 2016 ਦੀ ਤਸਵੀਰ ਹੈ।“ ਕੁਲਜੀਤ ਨੇ ਸਾਡੇ ਨਾਲ ਇਸ ਤਸਵੀਰ ਵਿਚ ਦਿੱਸ ਰਹੇ ਪਰਿਵਾਰ ਦੇ ਸੱਦਸ ਦਾ ਨੰਬਰ ਵੀ ਸ਼ੇਅਰ ਕੀਤਾ, ਜਿਸਦੇ ਨਾਲ ਸਾਡੀ ਗੱਲ ਇਸ ਪਰਿਵਾਰ ਨਾਲ ਹੋਈ। ਤਸਵੀਰ ਵਿਚ ਦਿੱਸ ਰਹੇ ਲਾਲ ਰੰਗ ਦੀ ਟੀਸ਼ਰਟ ਪਾਏ ਮੁਨੀਸ਼ ਸਚਦੇਵਾ ਨੇ ਸਾਡੇ ਨਾਲ ਗੱਲ ਕਰਦੇ ਹੋਏ ਦੱਸਿਆ, “ਇਹ ਮੇਰੇ ਪਰਿਵਾਰ ਦੀ ਹੀ ਤਸਵੀਰ ਹੈ ਅਤੇ 2016 ਦੀ ਹੈ। ਇਹ ਉਸ ਸਮੇਂ ਦੀ ਤਸਵੀਰ ਹੈ ਜਦੋਂ ਸਾਡੀ ਗਲੀ ਵਿਚ ਪਾਣੀ ਭਰ ਗਿਆ ਸੀ। ਹਰ ਸਾਲ ਸਾਡੀ ਗਲੀ ਵਿਚ ਇਸ ਤਰਾਂ ਹੀ ਪਾਣੀ ਭਰਦਾ ਹੈ।“ ਪੜਤਾਲ ਦੇ ਅਖੀਰਲੇ ਚਰਣ ਵਿਚ ਅਸੀਂ ਇਸ ਤਸਵੀਰ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ Rakesh Goswami RG ਦੇ ਅਕਾਊਂਟ ਦੀ ਸੋਸ਼ਲ ਸਕੈਨਿੰਗ ਕੀਤੀ। ਇਹ ਯੂਜ਼ਰ ਦਿੱਲੀ ਵਿਚ ਰਹਿੰਦਾ ਹੈ। ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਨਿਕਲੀ। ਦਿੱਲੀ ਅਤੇ ਗੁਜਰਾਤ ਦੇ ਨਾਂ ਤੋਂ ਵਾਇਰਲ ਇਹ ਤਸਵੀਰ ਪੰਜਾਬ ਦੀ ਹੈ। - Claim Review : ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਜਿਸਦੇ ਵਿਚ ਇੱਕ ਪਰਿਵਾਰ ਨੂੰ ਪਾਣੀ ਨਾਲ ਭਰੀ ਗਲੀ ਵਿਚਕਾਰ ਚਾਹ ਦਾ ਆਨੰਦ ਲੈਂਦੇ ਹੋਏ ਵੇਖਿਆ ਜਾ ਸਕਦਾ ਹੈ। ਕੁਝ ਯੂਜ਼ਰ ਇਸਨੂੰ ਦਿੱਲੀ ਦੇ ਨਾਂ ਤੋਂ ਅਤੇ ਕੁਝ ਯੂਜ਼ਰ ਇਸਨੂੰ ਗੁਜਰਾਤ ਨਾਲ ਜੋੜਕੇ ਵਾਇਰਲ ਕਰਦੇ ਹੋਏ ਭਾਰਤੀ ਸਿਸਟਮ 'ਤੇ ਨਿਸ਼ਾਨਾ ਸਾਧ ਰਹੇ ਹਨ। - Claimed By : FB User- Rakesh Goswami RG - Fact Check : ਫਰਜ਼ੀ ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ... This is my family pic of 2016 mansoon. Every Year Same Problem from last many years.
schema:mentions
schema:reviewRating
schema:author
schema:datePublished
schema:inLanguage
  • English
schema:itemReviewed
Faceted Search & Find service v1.16.115 as of Oct 09 2023


Alternative Linked Data Documents: ODE     Content Formats:   [cxml] [csv]     RDF   [text] [turtle] [ld+json] [rdf+json] [rdf+xml]     ODATA   [atom+xml] [odata+json]     Microdata   [microdata+json] [html]    About   
This material is Open Knowledge   W3C Semantic Web Technology [RDF Data] Valid XHTML + RDFa
OpenLink Virtuoso version 07.20.3238 as of Jul 16 2024, on Linux (x86_64-pc-linux-musl), Single-Server Edition (126 GB total memory, 11 GB memory in use)
Data on this page belongs to its respective rights holders.
Virtuoso Faceted Browser Copyright © 2009-2025 OpenLink Software