Facets (new session)
Description
Metadata
Settings
owl:sameAs
Inference Rule:
asEquivalent
b3s
b3sifp
facets
http://www.w3.org/2002/07/owl#
ldp
oplweb
skos-trans
virtrdf-label
virtrdf-url
None
About:
http://data.cimple.eu/claim-review/56a7af5d566f894dfe41f13d0f25c9050653d5c26d263184819695bf
Goto
Sponge
NotDistinct
Permalink
An Entity of Type :
schema:ClaimReview
, within Data Space :
data.cimple.eu
associated with source
document(s)
Type:
schema:ClaimReview
New Facet based on Instances of this Class
Attributes
Values
rdf:type
schema:ClaimReview
http://data.cimple...lizedReviewRating
uncertain
schema:url
http://www.vishvasnews.com/punjabi/viral/fact-check-punjab-cm-channi-old-photo-going-viral-in-social-media/
schema:text
Fact Check : ਬਿਜਲੀ ਦੇ ਖੰਭੇ ਤੇ ਚੜ੍ਹੇ ਸੀ.ਐਮ ਚੰਨੀ ਦੀ ਪੁਰਾਣੀ ਫੋਟੋ ਨੂੰ ਕੀਤਾ ਜਾ ਰਿਹਾ ਹੈ ਵਾਇਰਲ ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਗੁਮਰਾਹਕੁੰਨ ਸਾਬਿਤ ਹੋਇਆ। ਸੀ.ਐਮ ਚੰਨੀ ਦੀ ਇਹ ਫੋਟੋ 2016 ਦੀ ਹੈ ਜਿਸਨੂੰ ਹੁਣ ਵਾਇਰਲ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। - By: Jyoti Kumari - Published: Oct 23, 2021 at 11:02 AM ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇੱਕ ਫੋਟੋ ਵਾਇਰਲ ਹੋ ਰਹੀ ਹੈ। ਇਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਿਜਲੀ ਦੇ ਖੰਭੇ ਦੇ ਚੜ੍ਹੇ ਹੋਏ ਵੇਖਿਆ ਜਾ ਸਕਦਾ ਹੈ। ਫੋਟੋ ਨੂੰ ਵਾਇਰਲ ਕਰਦੇ ਹੋਏ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਸੀ.ਐਮ ਚੰਨੀ ਨੇ ਕੁਰਾਲੀ ‘ਚ ਬਿਜਲੀ ਖੰਬੇ ਤੇ ਚੜ ਪਾਣੀ ਵਾਲੀ ਟੈਂਕੀ ਦੇ ਟਿਊਬਵੈਲ ਦਾ ਕੁਨੈਕਸ਼ਨ ਜੋੜਿਆ ਹੈ । ਇਸ ਫੋਟੋ ਨੂੰ ਹਾਲ ਦਾ ਦੱਸਦਿਆਂ ਹਰ ਜਗ੍ਹਾ ਵਾਇਰਲ ਕੀਤਾ ਜਾ ਰਿਹਾ ਹੈ। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਸਾਨੂੰ ਪਤਾ ਲੱਗਾ ਕਿ ਸੀ.ਐਮ ਚੰਨੀ ਦੀ ਇਹ ਫੋਟੋ ਬਹੁਤ ਪੁਰਾਣੀ ਹੈ ਜਦੋਂ ਚਰਨਜੀਤ ਚੰਨੀ ਨੇ ਚਮਕੌਰ ਸਾਹਿਬ ਅਧੀਨ ਪੈਂਦੇ ਸੀਹੋਂ ਮਾਜਰਾ ਪਿੰਡ ਦੇ ਵਾਟਰ ਵਰਕਸ ਦੀ ਕੱਟੀ ਗਈ ਬਿਜਲੀ ਸਪਲਾਈ ਨੂੰ ਮੁੜ ਬਹਾਲ ਕੀਤਾ ਸੀ , ਜਿਸ ਨੂੰ ਹੁਣ ਵਾਇਰਲ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਕੀ ਹੈ ਵਾਇਰਲ ਪੋਸਟ ਵਿੱਚ ? ਫੇਸਬੁੱਕ ਪੇਜ ” ਸਿੱਧੂ ਬਠਿੰਡੇ ਆਲਾ” ਨੇ ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ” ਆਹ ਪੰਜਾਬ ਦਾ ਮੁੱਖ ਮੰਤਰੀ, ਕੁਰਾਲੀ ਚ ਬਿਜਲੀ ਖੰਬੇ ਤੇ ਚੜ ਪਾਣੀ ਵਾਲੀ ਟੈਂਕੀ ਦੇ ਟਿਊਬਵੈਲ ਦਾ ਕੁਨੈਕਸ਼ਨ ਜੋੜਦੇ ਹੋਏ ਚਰਨਜੀਤ ਸਿੰਘ ਚੰਨੀ” ਫੇਸਬੁੱਕ ਤੇ ਬਹੁਤ ਸਾਰੇ ਯੂਜ਼ਰਸ ਇਸ ਫੋਟੋ ਨੂੰ ਸਮਾਨ ਅਤੇ ਮਿਲਦੇ -ਜੁਲਦੇ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ। ਪੜਤਾਲ ਵਿਸ਼ਵਾਸ ਨਿਊਜ਼ ਨੇ ਵਾਇਰਲ ਫੋਟੋ ਦੀ ਪੜਤਾਲ ਸ਼ੁਰੂ ਕਰਦੇ ਹੋਏ ਗੂਗਲ ਤੇ ਕੁਝ ਕੀਵਰਡ ਰਾਹੀਂ ਸਰਚ ਕੀਤਾ । ਸਾਨੂੰ ਇਸ ਫੋਟੋ ਨਾਲ ਜੁੜੇ ਕਈ ਸਾਰੇ ਪਰਿਣਾਮ ਮਿਲੇ । timesofindia ਦੀ ਵੈਬਸਾਈਟ ਤੇ 27 ਜੁਲਾਈ 2016 ਨੂੰ ਇਸ ਨਾਲ ਜੁੜੀ ਇੱਕ ਖਬਰ ਮਿਲੀ । ਖਬਰ ਅਨੁਸਾਰ “ਜੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ 2013 ਵਿੱਚ ਦਿੱਲੀ’ ਚ ਬਿਜਲੀ ਆਪੂਰਤੀ ਕੱਟ ਦਿੱਤੇ ਜਾਣ ਦੇ ਵਿਰੋਧ ‘ਚ 2013 ਵਿੱਚ ਬਿਜਲੀ ਦੇ ਖੰਭੇ ਤੇ ਚੜ੍ਹ ਗਏ ਸੀ ਤਾਂ ਕਾਂਗਰਸ ਵਿਧਾਇਕ ਦਲ (ਸੀਐਲਪੀ) ਦੇ ਨੇਤਾ ਚਰਨਜੀਤ ਚੰਨੀ ਨੇ ਵੀ ਰੋਪੜ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਦੁਆਰਾ ਕੱਟੇ ਗਏ ਬਿਜਲੀ ਕਨੈਕਸ਼ਨ ਨੂੰ ਬਹਾਲ ਕਰਨ ਲਈ ਐਦਾਂ ਹੀ ਕੀਤਾ । “ਆਪਣੇ ਟ੍ਰੇਡਮਾਰਕ ਚਿੱਟਾ ਕੁਰਤਾ-ਪਜਾਮਾ ਪਾ, ਸਪਲਾਈ ਲਾਈਨ ਤੱਕ ਪਹੁੰਚਣ ਲਈ ਇੱਕ ਉੱਚੀ ਪੌੜੀ ਤੇ ਚੜ੍ਹ ਗਏ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਜੇਕਰ ਅਗਲੀ ਵਾਰ ਪੀ.ਐਸ.ਪੀ.ਸੀ.ਐਲ ਨੇ ਇਸਨੂੰ ਫੇਰ ਤੋਂ ਕੱਟਿਆ ਤਾਂ ਉਹ ਰੋਪੜ ਦੇ ਡੀਸੀ ਦਫਤਰ ਦੇ ਸਾਹਮਣੇ ਅੰਦੋਲਨ ਦੀ ਅਗਵਾਈ ਕਰਨਗੇ। ਪੂਰੀ ਖਬਰ ਇੱਥੇ ਪੜ੍ਹੋ। tribuneindia.com ਤੇ ਸਾਨੂੰ 27 ਜੁਲਾਈ 2016 ਨੂੰ ਪ੍ਰਕਾਸ਼ਿਤ ਇੱਕ ਖਬਰ ਮਿਲੀ । ਖਬਰ ਨੂੰ ਪ੍ਰਕਾਸ਼ਿਤ ਕਰ ਸਿਰਲੇਖ ਦਿੱਤੋ ਗਿਆ ਸੀ ” Channi ‘rises’ to occasion ” ਇਸ ਵਿੱਚ ਵਾਇਰਲ ਹੋ ਰਾਹੀਂ ਤਸਵੀਰ ਨੂੰ ਵੀ ਵੇਖਿਆ ਜਾ ਸਕਦਾ ਹੈ । ਤਸਵੀਰ ਨਾਲ ਕੈਪਸ਼ਨ ਲਿਖਿਆ ਹੈ ” CLP leader Charanjit Singh Channi climbs an electricity pole at a village in Chamkaur Sahib on Tuesday. Tribune photo ” ਪੂਰੀ ਖਬਰ ਇੱਥੇ ਪੜ੍ਹੋ । ਫੇਸਬੁੱਕ ਤੇ ਵੀ ਕਈ ਯੂਜ਼ਰਸ ਦੁਆਰਾ ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਇਸਨੂੰ ਪੁਰਾਣੀ ਦੱਸਿਆ ਗਿਆ ਹੈ । Punjab Spectrum ਨਾਮ ਦੇ ਫੇਸਬੁੱਕ ਪੇਜ ਨੇ ਫੋਟੋ ਸ਼ੇਅਰ ਕਰ ਲਿਖਿਆ ਹੈ ” 2016 ਦੀ ਫੋਟੋ ਦੱਸਦੇ ਆਂ ਜਦੋਂ ਅਕਾਲੀ ਸਰਕਾਰ ਸੀ ਚਰਨਜੀਤ ਸਿੰਘ ਚੰਨੀ ਜੋ ਹੁਣ ਮੁੱਖ ਮੰਤਰੀ ਨੇ ਉਸ ਸਮੇ ਵਿਧਾਇਕ ਸੀ। ਇੱਕ ਪਿੰਡ ਦੇ ਵਿੱਚ ਬਿਜਲੀ ਕੁਨੈਕਸ਼ਨ ਠੀਕ ਕਰਨ ਲਈ ਆਪ ਖੰਬੇ ਤੇ ਚੜ੍ਹੇ ਸੀ” ਅਜਿਹਾ ਹੀ ਇੱਕ ਪੋਸਟ Gagan Bedi ਵੱਲੋਂ ਕੀਤੀ ਗਈ ਹੈ , ਜਿਸ ਵਿੱਚ ਲਿਖਿਆ ਹੈ : 2016 ਦਿ ਫੋਟੋ ਦੱਸਦੇ ਆਂ ਜਦੋਂ ਅਕਾਲੀ ਸਰਕਾਰ ਸੀ ਚਰਨਜੀਤ ਸਿੰਘ ਚੰਨੀ ਜੋ ਹੁਣ ਮੁੱਖ ਮੰਤਰੀ ਨੇ ਉਦੋਂ ਵਿਧਾਇਕ ਸੀ ਇੱਕ ਪਿੰਡ ਦੇ ਵਿੱਚ ਬਿਜਲੀ ਕੁਨੈਕਸ਼ਨ ਠੀਕ ਕਰਨ ਲਈ ਆਪ ਖੰਬੇ ਤੇ ਚੜ੍ਹੇ ਸੀ” ਅਸੀਂ ਇਸ ਫੋਟੋ ਬਾਰੇ ਵੱਧ ਜਾਣਕਾਰੀ ਲਈ ਸਾਡੇ ਸਹਿਯੋਗੀ ਦੈਨਿਕ ਜਾਗਰਣ ਦੇ ਚਮਕੌਰ ਸਾਹਿਬ ਦੀ ਰਿਪੋਰਟਰ ਪਰਮਜੀਤ ਕੌਰ ਨਾਲ ਗੱਲ ਕੀਤੀ । ਵਾਇਰਲ ਫੋਟੋ ਉਨ੍ਹਾਂ ਦੇ ਨਾਲ ਸ਼ੇਅਰ ਵੀ ਕੀਤੀ , ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਫੋਟੋ ਬਹੁਤ ਪੁਰਾਣੀ ਹੈ ਇਸਦਾ ਹਾਲੀਆ ਸਮੇਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ । ਪਹਿਲਾਂ ਵੀ ਸੀਐਮ ਚੰਨੀ ਨਾਲ ਜੁੜੀ ਕਈ ਪੋਸਟ ਵਾਇਰਲ ਹੋ ਚੁਕੀ ਹੈ। ਪੜਤਾਲ ਦੇ ਅੰਤ ਵਿੱਚ ਅਸੀਂ ਇਸ ਫੋਟੋ ਨੂੰ ਸ਼ੇਅਰ ਕਰਨ ਵਾਲੇ ਪੇਜ ਦੀ ਸੋਸ਼ਲ ਸਕੈਨਿੰਗ ਕੀਤੀ ।ਸੋਸ਼ਲ ਸਕੈਨਿੰਗ ਤੋਂ ਬਾਅਦ ਸਾਨੂੰ ਪਤਾ ਲੱਗਿਆ ਕੀ ਇਸ ਪੇਜ ਨੂੰ 95 ਲੋਕ ਫੋਲੋ ਕਰਦੇ ਹਨ ਅਤੇ ਇਸ ਨੂੰ 1, ਅਕਤੂਬਰ 2021 ਨੂੰ ਬਣਾਇਆ ਗਿਆ ਹੈ । ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਗੁਮਰਾਹਕੁੰਨ ਸਾਬਿਤ ਹੋਇਆ। ਸੀ.ਐਮ ਚੰਨੀ ਦੀ ਇਹ ਫੋਟੋ 2016 ਦੀ ਹੈ ਜਿਸਨੂੰ ਹੁਣ ਵਾਇਰਲ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। - Claim Review : ਆਹ ਪੰਜਾਬ ਦਾ ਮੁੱਖ ਮੰਤਰੀ, ਕੁਰਾਲੀ ਚ ਬਿਜਲੀ ਖੰਬੇ ਤੇ ਚੜ ਪਾਣੀ ਵਾਲੀ ਟੈਂਕੀ ਦੇ ਟਿਊਬਵੈਲ ਦਾ ਕੁਨੈਕਸ਼ਨ ਜੋੜਦੇ ਹੋਏ ਚਰਨਜੀਤ ਸਿੰਘ ਚੰਨੀ - Claimed By : ਫੇਸਬੁੱਕ ਪੇਜ - Fact Check : ਭ੍ਰਮਕ ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...
schema:mentions
Utility pole
AM broadcasting
dbpedia:Charanjit_Singh_Channi
Village
Punjab
Country Liberal Party
dbpedia:Chamkaur
dbpedia:Jyoti_Kumari
schema:reviewRating
Half true
schema:author
-vishvas-news
schema:datePublished
2021-10-23
(
xsd:date
)
schema:inLanguage
English
schema:itemReviewed
http://data.cimple.eu/claim/999a82997c4eaa2c85cddb5ae0abefdb76cd7ae29b5f11006a5224b1
Faceted Search & Find service v1.16.115 as of Oct 09 2023
Alternative Linked Data Documents:
ODE
Content Formats:
RDF
ODATA
Microdata
About
OpenLink Virtuoso
version 07.20.3238 as of Jul 16 2024, on Linux (x86_64-pc-linux-musl), Single-Server Edition (126 GB total memory, 11 GB memory in use)
Data on this page belongs to its respective rights holders.
Virtuoso Faceted Browser Copyright © 2009-2025 OpenLink Software