schema:text
| - Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact checks doneFOLLOW US
Fact Check
Claim
ਨਵਜੋਤ ਸਿੰਘ ਸਿੱਧੂ ਨੇ ਹਾਲੇ ਤੱਕ ਆਪਣਾ 8 ਲੱਖ 67 ਹਜ਼ਾਰ 540 ਰੁਪਏ ਦਾ ਬਿਜਲੀ ਬਿੱਲ ਨਹੀਂ ਭਰਿਆ
Fact
ਨਵਜੋਤ ਸਿੱਧੂ ਦੇ ਬਿਜਲੀ ਬਿੱਲ ਨਾ ਭਰਨ ਦੀ ਵਾਇਰਲ ਹੋ ਰਹੀ ਖਬਰ ਪੁਰਾਣੀ ਅਤੇ ਸਾਲ 2021 ਦੀ ਹੈ।
ਜਲੰਧਰ ਪਾਰਲੀਮਾਨੀ ਹਲਕੇ ਦੀ ਜਲੰਧਰ ਜ਼ਿਮਨੀ ਚੋਣ (Jalandhar By-Election) ਤੋਂ ਕਾਂਗਰਸੀ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਦਿਹਾਂਤ ਤੋਂ ਬਾਅਦ ਆਮ ਆਦਮੀ ਪਾਰਟੀ (AAP) ਸਮੇਤ ਬਾਕੀ ਪਾਰਟੀਆਂ ਪੂਰਾ ਜ਼ੋਰ ਲਗਾ ਰਹੀਆਂ ਹਨ। ਜੂਨ 2022 ਵਿੱਚ ਸੰਗਰੂਰ ਸੰਸਦੀ ਉਪ ਚੋਣ ਹਾਰਨ ਤੋਂ ਬਾਅਦ ਲੋਕ ਸਭਾ ਵਿੱਚ ‘ਆਪ’ ਦੀ ਮੌਜੂਦਗੀ ਨਹੀਂ ਹੈ। ਇਹ ਸੀਟ ਭਗਵੰਤ ਮਾਨ (Bhagwant Mann) ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਖਾਲੀ ਹੋਈ ਸੀ ਪਰ ਪੰਜਾਬ ਦੀ ਇਸ ਹਾਈ ਪ੍ਰੋਫਾਈਲ ਸੀਟ ‘ਤੇ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਜਿੱਤ ਹਾਸਲ ਕੀਤੀ ਸੀ।
ਜਲੰਧਰ ਜ਼ਿਮਨੀ ਚੋਣ ਵਿਚਕਾਰ ਸੋਸ਼ਲ ਮੀਡਿਆ ‘ਤੇ ਇੱਕ ਮੀਡੀਆ ਅਦਾਰੇ ਦਾ ਗ੍ਰਾਫਿਕ ਪਲੇਟ ਵਾਇਰਲ ਹੋ ਰਿਹਾ ਹੈ ਜਿਸ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਾਲ ਹੀ ਵਿੱਚ ਪਟਿਆਲਾ ਜੇਲ੍ਹ ਤੋਂ ਰਿਹਾਅ ਹੋਏ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੇ ਹਾਲੇ ਤੱਕ ਆਪਣਾ 8 ਲੱਖ 67 ਹਜ਼ਾਰ 540 ਰੁਪਏ ਦਾ ਬਿਜਲੀ ਬਿੱਲ ਨਹੀਂ ਭਰਿਆ ਹੈ। ਗ੍ਰਾਫਿਕ ਨੂੰ ਸ਼ੇਅਰ ਕਰ ਨਵਜੋਤ ਸਿੰਘ ਸਿੱਧੂ ਤੇ ਤੰਜ ਕੱਸਿਆ ਜਾ ਰਿਹਾ ਹੈ।
ਫੇਸਬੁੱਕ ਯੂਜ਼ਰ Jaswinder Billing ਨੇ 23 ਅਪ੍ਰੈਲ 2023 ਨੂੰ ਵਾਇਰਲ ਗ੍ਰਾਫਿਕ ਸ਼ੇਅਰ ਕਰਦਿਆਂ ਲਿਖਿਆ, ‘ਓਏ ਗੁਰੂ ਬਿੱਲ ਕੌਣ ਭਰੂ !’
ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਇਸ ਦਾਅਵੇ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਦਾਅਵੇ ਨੂੰ ਧਿਆਨ ‘ਚ ਰੱਖਦਿਆਂ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਅਸੀਂ ਪਾਇਆ ਕਿ ਇਹ ਮਾਮਲਾ ਪੁਰਾਣਾ ਹੈ ਅਤੇ ਨਵਜੋਤ ਸਿੱਧੂ ਨੇ ਬਿੱਲ ਭਰ ਦਿੱਤਾ ਸੀ
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਾਨੂੰ ਮੀਡੀਆ ਅਦਾਰੇ PTC News ਦੀ 2 ਜੁਲਾਈ 2021 ਦੀ ਖਬਰ ਮਿਲੀ ਜਿਸਦਾ ਸਿਰਲੇਖ ਸੀ, “ਨਵਜੋਤ ਸਿੰਘ ਸਿੱਧੂ ਨੇ 8 ਮਹੀਨੇ ਤੋਂ ਨਹੀਂ ਭਰਿਆ ਬਿਜਲੀ ਦਾ ਬਿੱਲ, 8 ਲੱਖ 67 ਹਜ਼ਾਰ 540 ਰੁਪਏ ਬਕਾਇਆ”
ਖਬਰ ਅਨੁਸਾਰ, “ਪੰਜਾਬ ਅੰਦਰ ਉੱਭਰੇ ਨਵੇਂ ਬਿਜਲੀ ਸੰਕਟ (Power crisis ) ਅਤੇ ਬਿਜਲੀ ਕੱਟਾਂ (Power cuts ) ਦੇ ਮੁੱਦੇ ਨੂੰ ਲੈ ਕੇ ਹੰਗਾਮਾ ਚੱਲ ਰਿਹਾ ਹੈ। ਜਿੱਥੇ ਗਰਮੀ ਅਤੇ ਬਿਜਲੀ ਕੱਟਾਂ ਤੋਂ ਪਰੇਸ਼ਾਨ ਲੋਕ ਕੈਪਟਨ ਸਰਕਾਰ ਖਿਲਾਫ਼ ਸੜਕਾਂ ‘ਤੇ ਉਤਰ ਰਹੇ ਹਨ , ਓਥੇ ਹੀ ਹੁਣ ਸੀਨੀਅਰ ਕਾਂਗਰਸੀ ਆਗੂ ਅਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਵੀ ਬਿਜਲੀ ਦੇ ਬਿੱਲ ਨੂੰ ਲੈ ਕੇ ਘਿਰ ਗਏ ਹਨ।
ਜਾਣਕਾਰੀ ਅਨੁਸਾਰ ਨਵਜੋਤ ਸਿੰਘ ਸਿੱਧੂ ( Navjot Singh Sidhu ) ਨੇ ਅੰਮ੍ਰਿਤਸਰ ਦੇ ਹੋਲੀਸਿਟੀ ਸਥਿਤ ਆਪਣੇ ਘਰ ਦਾ 8 ਮਹੀਨਿਆਂ ਤੋਂ ਬਿਜਲੀ ਦਾ ਬਿੱਲ (Electricity bill ) ਨਹੀਂ ਭਰਿਆ , ਜਿਸ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਹੁਣ 10 ਮਹੀਨਿਆਂ ‘ਚ 8 ਲੱਖ ,67 ਹਜ਼ਾਰ ,540 ਰੁਪਏ ਬਿਜਲੀ ਦਾ ਬਿੱਲ ਆਇਆ ਹੈ। ਨਵਜੋਤ ਸਿੰਘ ਸਿੱਧੂ ਦਾ ਅਜੇ 867540 ਰੁਪਏ ਬਕਾਇਆ ਖੜ੍ਹਾ ਹੈ।”
ਇਸਦੇ ਨਾਲ ਹੀ ਹੋਰ ਸਰਚ ਕਰਨ ‘ਤੇ ਸਾਨੂੰ ਪੰਜਾਬ ਕੇਸਰੀ ਜਗਬਾਣੀ ਦੀ ਇੱਕ ਰਿਪੋਰਟ ਮਿਲਦੀ ਹੈ। ਇਹ ਰਿਪੋਰਟ 5 ਜੁਲਾਈ 2021 ਦੀ ਸੀ ਅਤੇ ਇਸ ਵਿਚ ਦੱਸਿਆ ਗਿਆ ਕਿ ਨਵਜੋਤ ਸਿੱਧੂ ਨੇ ਆਪਣਾ 8 ਲੱਖ 67 ਹਜ਼ਾਰ 540 ਰੁਪਏ ਦਾ ਬਕਾਇਆ ਬਿੱਲ ਜੁਰਮਾਨੇ ਸਣੇ ਭਰ ਦਿੱਤਾ ਹੈ। ਹਾਲਾਂਕਿ, ਬਿਜਲੀ ਦੇ ਬਿੱਲ ਭਰਨ ਨੂੰ ਲੈ ਕੇ ਸਾਨੂੰ ਕਿਸੀ ਵੀ ਤਰ੍ਹਾਂ ਦੀ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਮਿਲੀ।
ਇਸ ਤਰ੍ਹਾਂ ਸਾਡੀ ਜਾਂਚ ਵਿੱਚ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਨਵਜੋਤ ਸਿੱਧੂ ਦੇ ਬਿਜਲੀ ਬਿੱਲ ਨਾ ਭਰਨ ਦੀ ਵਾਇਰਲ ਹੋ ਰਹੀ ਖਬਰ ਪੁਰਾਣੀ ਅਤੇ ਸਾਲ 2021 ਦੀ ਹੈ।
Our Sources
Media report published by PTC News on July 2, 2021
Media report published by Jagbani on July 5, 2021
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Shaminder Singh
January 30, 2025
Shaminder Singh
December 19, 2023
Shaminder Singh
February 12, 2024
|