schema:text
| - Fact Check: ਪ੍ਰਧਾਨ ਮੰਤਰੀ ਫ੍ਰੀ ਰੀਚਾਰਜ ਸਕੀਮ ਦੇ ਨਾਂ ‘ਤੇ ਤਿੰਨ ਮਹੀਨੇ ਦੇ ਫ੍ਰੀ ਮੋਬਾਈਲ ਰਿਚਾਰਜ ਦੇ ਦਾਅਵੇ ਨਾਲ ਫਿਸ਼ਿੰਗ ਲਿੰਕ ਵਾਇਰਲ
ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਪੀਐਮ ਮੋਦੀ ਦੇ ਨਾਂ ‘ਤੇ ਮੁਫਤ ਰੀਚਾਰਜ ਦਾ ਵਾਇਰਲ ਦਾਅਵਾ ਫਰਜ਼ੀ ਹੈ। ਪੀਐਮ ਮੋਦੀ ਵੱਲੋਂ ਅਜਿਹਾ ਕੋਈ ਰੀਚਾਰਜ ਨਹੀਂ ਦਿੱਤਾ ਜਾ ਰਿਹਾ ਹੈ। ਇਹ ਪੋਸਟ ਧੋਖਾਧੜੀ ਕਰਨ ਅਤੇ ਨਿੱਜੀ ਜਾਣਕਾਰੀ ਚੋਰੀ ਕਰਨ ਦੇ ਉਦੇਸ਼ ਨਾਲ ਵਾਇਰਲ ਕੀਤੀ ਜਾ ਰਹੀ ਹੈ। ਯੂਜ਼ਰਸ ਨੂੰ ਅਜਿਹੇ ਕਿਸੇ ਵੀ ਸ਼ੱਕੀ ਲਿੰਕ ‘ਤੇ ਕਲਿੱਕ ਨਹੀਂ ਕਰਨਾ ਚਾਹੀਦਾ।
- By: Jyoti Kumari
- Published: Dec 2, 2024 at 02:00 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਸੋਸ਼ਲ ਮੀਡੀਆ ‘ਤੇ ਇਕ ਪੋਸਟ ਵਾਇਰਲ ਹੋ ਰਹੀ ਹੈ, ਜਿਸ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਫ੍ਰੀ ਰੀਚਾਰਜ ਸਕੀਮ ਦੇ ਤਹਿਤ ਸਾਰੇ ਭਾਰਤੀ ਯੂਜ਼ਰਸ ਨੂੰ 3 ਮਹੀਨੇ ਦਾ ਮੁਫਤ ਮੋਬਾਇਲ ਰਿਚਾਰਜ ਮਿਲ ਰਿਹਾ ਹੈ। ਇਸ ਰੀਚਾਰਜ ਨੂੰ 30 ਦਸੰਬਰ ਤੋਂ ਪਹਿਲਾਂ ਕਰਵਾ ਲਓ। ਪੋਸਟ ਦੇ ਨਾਲ ਇੱਕ ਲਿੰਕ ਵੀ ਸਾਂਝਾ ਕੀਤਾ ਗਿਆ ਹੈ, ਜਿਸ ‘ਤੇ ਕਲਿੱਕ ਕਰਕੇ ਤੁਸੀਂ 84 ਦਿਨਾਂ ਦਾ ਮੁਫਤ ਰੀਚਾਰਜ ਪ੍ਰਾਪਤ ਕਰ ਸਕਦੇ ਹੋ।
ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ। ਪੀਐਮ ਮੋਦੀ ਵੱਲੋਂ ਅਜਿਹਾ ਕੋਈ ਰੀਚਾਰਜ ਨਹੀਂ ਦਿੱਤਾ ਜਾ ਰਿਹਾ ਹੈ। ਲੋਕ ਗਲਤ ਪੋਸਟ ਸ਼ੇਅਰ ਕਰ ਰਹੇ ਹਨ। ਉਪਭੋਗਤਾਵਾਂ ਨੂੰ ਅਜਿਹੇ ਕਿਸੇ ਵੀ ਸ਼ੱਕੀ ਲਿੰਕ ‘ਤੇ ਕਲਿੱਕ ਨਹੀਂ ਕਰਨਾ ਚਾਹੀਦਾ।
ਕੀ ਹੋ ਰਿਹਾ ਹੈ ਵਾਇਰਲ ?
ਫੇਸਬੁੱਕ ਯੂਜ਼ਰ Rushikesh Kale ਨੇ 27 ਨਵੰਬਰ 2024 ਨੂੰ ਵਾਇਰਲ ਪੋਸਟ ਨੂੰ ਸਾਂਝਾ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਹੈ, “प्रधानमंत्री फ्री रिचार्ज योजना के तहत भारत के सभी यूजर्स को 3 महीने का फ्री मोबाइल रिचार्ज मिलना शुरू हो गया है
मैंने भी इससे अपना 84 दिन का फ़्री Recharge किया है, आप भी अभी नीचे दी गयी लिंक पर क्लिक करके 84 दिन का Free Recharge प्राप्त करें (30 December 2024 से पहले)”
ਇੱਥੇ ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖੋ।
ਪੜਤਾਲ
ਲਿੰਕ ਦੀ ਸੱਚਾਈ ਜਾਣਨ ਲਈ, ਅਸੀਂ ਵਾਇਰਲ ਪੋਸਟ ਨਾਲ ਦਿੱਤੇ ਲਿੰਕ ਦੇ URL ਨੂੰ ਦੇਖਿਆ। ਅਸੀਂ ਪਾਇਆ ਕਿ ਪੋਸਟ ਦੇ ਨਾਲ ਦਿੱਤੇ ਗਏ ਲਿੰਕ ਦਾ ਯੂਆਰਐਲ techtadaka.com ਹੈ , ਜਿਸ ਤੋਂ ਸਪੱਸ਼ਟ ਹੈ ਕਿ ਇਹ ਕਿਸੇ ਅਧਿਕਾਰਤ ਵੈੱਬਸਾਈਟ ਦਾ ਲਿੰਕ ਨਹੀਂ ਹੈ।
ਇਸ ਤੋਂ ਬਾਅਦ ਅਸੀਂ ਗੂਗਲ ‘ਤੇ ਕੀਵਰਡਸ ਦੀ ਮਦਦ ਨਾਲ ਇਸ ਸਕੀਮ ਬਾਰੇ ਸਰਚ ਕੀਤਾ। ਸਾਨੂੰ ਕੋਈ ਵੀ ਮੀਡੀਆ ਰਿਪੋਰਟ ਨਹੀਂ ਮਿਲੀ, ਜਿਸ ਵਿੱਚ ਅਜਿਹੀ ਕਿਸੇ ਸਕੀਮ ਦਾ ਜ਼ਿਕਰ ਕੀਤਾ ਗਿਆ ਹੋਵੇ।
ਵਾਇਰਲ ਪੋਸਟ ਵਿੱਚ Jio, Airtel BSNL ਅਤੇ ਹੋਰ ਕੰਪਨੀਆਂ ਦੇ ਨਾਮ ਲਿਖੇ ਹੋਏ ਹਨ। ਅਸੀਂ ਉਨ੍ਹਾਂ ਦੇ ਸੋਸ਼ਲ ਮੀਡੀਆ ਹੈਂਡਲ ਦੀ ਜਾਂਚ ਕੀਤੀ ਅਤੇ ਇੱਥੇ ਵੀ ਅਜਿਹੀ ਕੋਈ ਜਾਣਕਾਰੀ ਨਹੀਂ ਮਿਲੀ।
ਇਸ ਸਬੰਧੀ ਅਸੀਂ ਸਾਈਬਰ ਮਾਹਿਰ ਅਤੇ ਭਾਰਤੀ ਸਾਈਬਰ ਆਰਮੀ ਦੇ ਸੰਸਥਾਪਕ ਕਿਸਲੇ ਚੌਧਰੀ ਨਾਲ ਸੰਪਰਕ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ,”ਅਜਿਹੇ ਲਿੰਕਾਂ ਦੀ ਵਰਤੋਂ ਧੋਖਾਧੜੀ ਅਤੇ ਨਿੱਜੀ ਜਾਣਕਾਰੀ ਚੋਰੀ ਕਰਨ ਦੇ ਮਕਸਦ ਨਾਲ ਕੀਤੀ ਜਾਂਦੀ ਹੈ। ਅਜਿਹੇ ਲਿੰਕਾਂ ‘ਤੇ ਕਲਿੱਕ ਕਰਨ ਤੋਂ ਪਹਿਲਾਂ, ਤੁਹਾਨੂੰ URL ਨੂੰ ਧਿਆਨ ਨਾਲ ਚੈੱਕ ਕਰਨਾ ਚਾਹੀਦਾ ਹੈ ਅਤੇ ਵੈੱਬਸਾਈਟ ਦੇ ਸੋਸ਼ਲ ਮੀਡੀਆ ਹੈਂਡਲ ਦੀ ਜਾਂਚ ਕਰਨੀ ਚਾਹੀਦੀ ਹੈ। ਕਿਸਲੇ ਚੌਧਰੀ ਨੇ ਇਹ ਵੀ ਦੱਸਿਆ ਕਿ ਅਜਿਹੇ ਕਿਸੇ ਵੀ ਲਿੰਕ ਤੋਂ ਰੀਚਾਰਜ ਨਾ ਕਰੋ, ਸਗੋਂ ਅਧਿਕਾਰਤ ਵੈੱਬਸਾਈਟ ਤੋਂ ਹੀ ਰੀਚਾਰਜ ਕਰੋ।
ਇਸ ਤੋਂ ਪਹਿਲਾਂ ਵੀ ਫ੍ਰੀ ਰੀਚਾਰਜ ਨੂੰ ਲੈ ਕੇ ਕਈ ਦਾਅਵੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਚੁੱਕੇ ਹਨ। ਜਿਸ ਦੀ ਜਾਂਚ ਵਿਸ਼ਵਾਸ ਨਿਊਜ਼ ਨੇ ਕੀਤੀ ਹੈ। ਇਹਨਾਂ ਦਾਅਵਿਆਂ ਨਾਲ ਸਬੰਧਤ ਰਿਪੋਰਟਾਂ ਨੂੰ ਵਿਸ਼ਵਾਸ ਨਿਊਜ ਦੇ ਸਕੈਮ ਸੈਕਸ਼ਨ ‘ਤੇ ਪੜ੍ਹਿਆ ਜਾ ਸਕਦਾ ਹੈ।
ਅੰਤ ਵਿੱਚ ਅਸੀਂ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਲਗਭਗ 3 ਹਜ਼ਾਰ ਲੋਕ ਯੂਜ਼ਰ ਨੂੰ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਪੀਐਮ ਮੋਦੀ ਦੇ ਨਾਂ ‘ਤੇ ਮੁਫਤ ਰੀਚਾਰਜ ਦਾ ਵਾਇਰਲ ਦਾਅਵਾ ਫਰਜ਼ੀ ਹੈ। ਪੀਐਮ ਮੋਦੀ ਵੱਲੋਂ ਅਜਿਹਾ ਕੋਈ ਰੀਚਾਰਜ ਨਹੀਂ ਦਿੱਤਾ ਜਾ ਰਿਹਾ ਹੈ। ਇਹ ਪੋਸਟ ਧੋਖਾਧੜੀ ਕਰਨ ਅਤੇ ਨਿੱਜੀ ਜਾਣਕਾਰੀ ਚੋਰੀ ਕਰਨ ਦੇ ਉਦੇਸ਼ ਨਾਲ ਵਾਇਰਲ ਕੀਤੀ ਜਾ ਰਹੀ ਹੈ। ਯੂਜ਼ਰਸ ਨੂੰ ਅਜਿਹੇ ਕਿਸੇ ਵੀ ਸ਼ੱਕੀ ਲਿੰਕ ‘ਤੇ ਕਲਿੱਕ ਨਹੀਂ ਕਰਨਾ ਚਾਹੀਦਾ।
- Claim Review : ਪ੍ਰਧਾਨ ਮੰਤਰੀ ਫ੍ਰੀ ਰੀਚਾਰਜ ਯੋਜਨਾ ਦੇ ਤਹਿਤ, ਸਾਰੇ ਭਾਰਤੀ ਯੂਜ਼ਰਸ ਨੂੰ 3 ਮਹੀਨਿਆਂ ਦਾ ਫ੍ਰੀ ਮੋਬਾਈਲ ਰੀਚਾਰਜ ਮਿਲ ਰਿਹਾ ਹੈ।
- Claimed By : FB User-Rushikesh Kale
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...
|