About: http://data.cimple.eu/claim-review/e6d2c1795c243ad28b4eaae7df1c22572c783385fba16efd9cba599e     Goto   Sponge   NotDistinct   Permalink

An Entity of Type : schema:ClaimReview, within Data Space : data.cimple.eu associated with source document(s)

AttributesValues
rdf:type
http://data.cimple...lizedReviewRating
schema:url
schema:text
  • Fact Check: ਅਜਮੇਰ ਦਰਗਾਹ ਵਿੱਚ ਨਜ਼ਰ ਆਉਣ ਵਾਲੀ ਰੌਸ਼ਨੀ ਕੋਈ ਚਮਤਕਾਰ ਨਹੀਂ ਬਲਕਿ ਇੱਕ ਡਿਜ਼ੀਟਲੀ ਤਿਆਰ ਕੀਤਾ ਗਿਆ ਵੀਡੀਓ ਹੈ ਵਿਸ਼ਵਾਸ ਨਿਊਜ਼ ਨੇ ਵੀਡੀਓ ਦੀ ਜਾਂਚ ਕੀਤੀ ਤਾਂ ਅਸੀਂ ਪਾਇਆ ਕਿ ਇਹ ਇੱਕ ਫਰਜ਼ੀ ਵੀਡੀਓ ਹੈ। ਮਜ਼ਾਰ ਦੇ ਗੁੰਬਦ ਦੇ ਨੇੜੇ ਨਜ਼ਰ ਆ ਰਹੀ ਇਹ ਰੋਸ਼ਨੀ ਡਿਜੀਟਲ ਸੌਫਟਵੇਅਰ ਦੀ ਮਦਦ ਨਾਲ ਜੋੜੀ ਗਈ ਹੈ। - By: Umam Noor - Published: Sep 23, 2021 at 08:45 AM - Updated: Sep 23, 2021 at 08:53 AM ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ‘ਤੇ ਇੱਕ ਨਿਊਜ਼ ਕਲਿੱਪ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਅਜਮੇਰ ਦੀ ਹਜ਼ਰਤ ਖਵਾਜਾ ਮੋਇਨੂਦੀਨ ਚਿਸ਼ਤੀ ਦੀ ਦਰਗਾਹ ਦੇ ਗੁੰਬਦ ਦੇ ਨੇੜੇ ਇੱਕ ਰੋਸ਼ਨੀ ਦਿਖਾਈ ਦੇ ਰਹੀ ਹੈ, ਜਿਸ ਦਾ ਆਕਾਰ ਦਿੱਖਣ ਵਿੱਚ ਕਿਸੇ ਜਾਨਵਰ ਵਰਗਾ ਹੈ। ਸੋਸ਼ਲ ਮੀਡੀਆ ‘ਤੇ ਇਸ ਕਲਿੱਪ ਨੂੰ ਸਾਂਝਾ ਕਰਦੇ ਹੋਏ, ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਖਵਾਜਾ ਸਾਹਿਬ ਦੀ ਮਜ਼ਾਰ ਤੇ ਚਮਤਕਾਰ ਦੇਖਣ ਨੂੰ ਮਿਲਿਆ ਹੈ। ਜਦੋਂ ਵਿਸ਼ਵਾਸ ਨਿਊਜ਼ ਨੇ ਵੀਡੀਓ ਦੀ ਜਾਂਚ ਕੀਤੀ ਤਾਂ ਅਸੀਂ ਪਾਇਆ ਕਿ ਇਹ ਇੱਕ ਫਰਜ਼ੀ ਵੀਡੀਓ ਹੈ। ਮਜ਼ਾਰ ਦੇ ਗੁੰਬਦ ਦੇ ਨੇੜੇ ਨਜ਼ਰ ਆ ਰਹੀ ਇਹ ਰੋਸ਼ਨੀ ਡਿਜੀਟਲ ਦੀ ਮਦਦ ਨਾਲ ਜੋੜੀ ਗਈ ਹੈ। ਕੀ ਹੈ ਵਾਇਰਲ ਪੋਸਟ ਵਿੱਚ ? ਫੇਸਬੁੱਕ ਯੂਜ਼ਰ ‘Makhar panchayt’ ਨੇ ‘ਅਜਮੇਰ ਖਵਾਜਾ ਮੋਇਨੂਦੀਨ ਚਿਸ਼ਤੀ ਦੇ ਦਰਬਾਰ ਵਿੱਚ ‘ ਨਾਮ ਦੇ ਪੇਜ ਤੇ ਨਿਊਜ਼ ਕਲਿੱਪ ਨੂੰ ਅਪਲੋਡ ਕੀਤਾ । ਇਸ ਵਿੱਚ ਬ੍ਰੇਕਿੰਗ ਨਿਊਜ਼ ਦੇ ਹੇਠਾਂ ਲਿਖਿਆ ਸੀ ‘ਹਜ਼ਰਤ ਖਵਾਜਾ ਮੋਇਨੂਦੀਨ ਹਸਨ ਚਿਸ਼ਤੀ ਦੀ ਦਰਗਾਹ ਵਿੱਚ ਇੱਕ ਵਾਰ ਫਿਰ ਚਮਤਕਾਰ ਦੇਖਣ ਨੂੰ ਮਿਲਿਆ । ਮੱਛੀ ਵਰਗੀ ਆਕ੍ਰਿਤੀ ਖਵਾਜਾ ਸਾਹਿਬ ਦੇ ਗੁੰਬਦ ਵਿੱਚ ਦਾਖਲ ਹੁੰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ, ਯੂਜ਼ਰ ਨੇ ਲਿਖਿਆ ਹੈ , “ਇਹ ਹੈ ਮੇਰੇ ਖਵਾਜਾ ਦਾ ਕਰਮ ।” ਪੋਸਟ ਦਾ ਆਰਕਾਇਵਡ ਵਰਜਨ ਇੱਥੇ ਵੇਖੋ। ਪੜਤਾਲ ਆਪਣੀ ਪੜਤਾਲ ਸ਼ੁਰੂ ਕਰਦਿਆਂ ਅਸੀਂ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਦੇਖਿਆ। ਗੌਰ ਨਾਲ ਵੇਖਣ ਤੋਂ ਬਾਅਦ, ਅਸੀਂ ਪਾਇਆ ਕਿ 14 ਸਕਿੰਟਾਂ ਤੇ ਜਦੋਂ ਮੱਛੀ ਵਰਗੀ ਆਕ੍ਰਿਤੀ ਦੀ ਰੋਸ਼ਨੀ ਨਜ਼ਰ ਆਉਂਦੀ ਹੈ ਤਾਂ ਗੁੰਬਦ ਦੇ ਨੇੜੇ ਵੀ ਅਜਿਹਾ ਉਜਾਲਾ ਦਿਖਾਈ ਦਿੰਦਾ ਹੈ, ਜਿਸਨੂੰ ਦੇਖਕਰ ਸਾਫ ਪਤਾ ਲੱਗਦਾ ਹੈ ਕਿ ਇਹ ਫੇਕ ਹੈ। ਹਾਲਾਂਕਿ ਵੀਡੀਓ ਨਾਲ ਜੁੜੀ ਪੁਸ਼ਟੀ ਲਈ ਅਸੀਂ ਗੂਗਲ ਓਪਨ ਸਰਚ ਕੀਤਾ, ਪਰ ਸਾਡੇ ਹੱਥ ਅਜਿਹੀ ਕੋਈ ਖਬਰ ਨਹੀਂ ਲੱਗੀ ਜੋ ਇਸ ਪੋਸਟ ਨੂੰ ਸਹੀ ਸਾਬਿਤ ਕਰਦੀ ਹੋਵੇ। ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਇਹ ਜਾਨਣ ਦੀ ਕੋਸ਼ਿਸ਼ ਕੀਤੀ ਕਿ ਕੀ ਦਰਗਾਹ ਅਜਮੇਰ ਸ਼ਰੀਫ ਦੇ ਵੱਲੋਂ ਤੋਂ ਅਜਿਹਾ ਕੋਈ ਬਿਆਨ ਜਾਰੀ ਕੀਤਾ ਗਿਆ ਹੈ। ਖੋਜ ਵਿੱਚ ਸਾਨੂੰ ਕੋਈ ਬਿਆਨ ਤਾਂ ਨਹੀਂ ਮਿਲਿਆ, ਪਰ ਕੀਵਰਡਸ ਦੇ ਰਾਹੀਂ ਤਲਾਸ਼ ਕਰਨ ਤੇ ਸਾਡੇ ਹੱਥ ‘Dargah Committee Dargah Khwaja Sahab Ajmer’ ਨਾਂ ਦੇ ਟਵਿੱਟਰ ਹੈਂਡਲ ਦੇ ਵੱਲੋਂ ਤੋਂ ਕੀਤਾ ਗਿਆ ਇੱਕ ਟਵੀਟ ਮਿਲਿਆ। ਜਿਸ ਵਿੱਚ ਵੀਡੀਓ ਦਾ ਸਕਰੀਨਸ਼ਾਟ ਸਾਂਝਾ ਕਰਨ ਨੂੰ ਫਰਜ਼ੀ ਦੱਸਿਆ ਗਿਆ ਹੈ। ਇਸ ਵੀਡੀਓ ਨੂੰ ਅਸੀਂ ਸਾਡੇ ਵੀਡੀਓ ਟੀਮ ਦੇ ਗ੍ਰਾਫਿਕ ਐਨੀਮੇਟਰ ਸੰਜੇ ਜੇਮਿਨੀ ਨੂੰ ਦਿਖਾਇਆ ਅਤੇ ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਇੱਕ ਕਿਸਮ ਦਾ ਵਿਜ਼ੂਅਲ ਇਫ਼ੇਕਟ ਹੈ। ਬਹੁਤ ਸਾਰੇ ਅਜਿਹੇ ਸੌਫਟਵੇਅਰ ਮੌਜੂਦ ਹਨ ਜਿਹਨਾਂ ਰਾਹੀਂ ਇਸ ਕਿਸਮ ਦੇ ਲਾਈਟਿੰਗ ਇਫ਼ੇਕਟ ਨੂੰ ਬਣਾਇਆ ਜਾ ਸਕਦਾ ਹੈ। ਹੁਣ ਵਾਰੀ ਸੀ ਫਰਜ਼ੀ ਪੋਸਟ ਨੂੰ ਸ਼ੇਅਰ ਕਰਨ ਵੇਲੇ ਫੇਸਬੁੱਕ ਯੂਜ਼ਰ ਦੀ ਸੋਸ਼ਲ ਸਕੈਨਿੰਗ ਕਰਨ ਦੀ । ਅਸੀਂ ਪਾਇਆ ਕਿ ਅਜਮੇਰ ਦਰਗਾਹ ਨਾਲ ਸਬੰਧਿਤ ਪੋਸਟ ਪੇਜ ਤੇ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਨਤੀਜਾ: ਵਿਸ਼ਵਾਸ ਨਿਊਜ਼ ਨੇ ਵੀਡੀਓ ਦੀ ਜਾਂਚ ਕੀਤੀ ਤਾਂ ਅਸੀਂ ਪਾਇਆ ਕਿ ਇਹ ਇੱਕ ਫਰਜ਼ੀ ਵੀਡੀਓ ਹੈ। ਮਜ਼ਾਰ ਦੇ ਗੁੰਬਦ ਦੇ ਨੇੜੇ ਨਜ਼ਰ ਆ ਰਹੀ ਇਹ ਰੋਸ਼ਨੀ ਡਿਜੀਟਲ ਸੌਫਟਵੇਅਰ ਦੀ ਮਦਦ ਨਾਲ ਜੋੜੀ ਗਈ ਹੈ। - Claim Review : 'ਹਜ਼ਰਤ ਖਵਾਜਾ ਮੋਇਨੁਦੀਨ ਹਸਨ ਚਿਸ਼ਤੀ ਦੀ ਦਰਗਾਹ ਵਿੱਚ ਇੱਕ ਵਾਰ ਫਿਰ ਚਮਤਕਾਰ ਦੇਖਣ ਨੂੰ ਮਿਲਿਆ । - Claimed By : ਅਜਮੇਰ ਖਵਾਜਾ ਮੋਇਨੂਦੀਨ ਚਿਸ਼ਤੀ ਦੇ ਦਰਬਾਰ ਵਿੱਚ - Fact Check : ਫਰਜ਼ੀ ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...
schema:mentions
schema:reviewRating
schema:author
schema:datePublished
schema:inLanguage
  • English
schema:itemReviewed
Faceted Search & Find service v1.16.115 as of Oct 09 2023


Alternative Linked Data Documents: ODE     Content Formats:   [cxml] [csv]     RDF   [text] [turtle] [ld+json] [rdf+json] [rdf+xml]     ODATA   [atom+xml] [odata+json]     Microdata   [microdata+json] [html]    About   
This material is Open Knowledge   W3C Semantic Web Technology [RDF Data] Valid XHTML + RDFa
OpenLink Virtuoso version 07.20.3238 as of Jul 16 2024, on Linux (x86_64-pc-linux-musl), Single-Server Edition (126 GB total memory, 11 GB memory in use)
Data on this page belongs to its respective rights holders.
Virtuoso Faceted Browser Copyright © 2009-2025 OpenLink Software