schema:text
| - Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact checks doneFOLLOW US
Fact Check
Claim
ਸਮੋਕੀ ਬਿਸਕੁਟ ਖਾਣ ਨਾਲ ਬੱਚੇ ਦੀ ਮੌਤ ਹੋ ਗਈ
Fact
ਵਾਇਰਲ ਹੋ ਰਿਹਾ ਦਾਅਵਾ ਗੁੰਮਰਾਹਕੁੰਨ ਹੈ। ਇਹ ਘਟਨਾ ਕਰਨਾਟਕਾ ਦੇ ਦਾਵਨਗੇਰੇ ਦੀ ਹੈ ਅਤੇ ਇਸ ਮਾਮਲੇ ਵਿੱਚ ਬੱਚੇ ਦੀ ਮੌਤ ਨਹੀਂ ਹੋਈ ਹੈ।
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਛੋਟਾ ਲੜਕਾ ਇੱਕ ਜਨਤਕ ਖੇਤਰ ਵਿੱਚ ਇੱਕ ਸਟਾਲ ‘ਤੇ ਸਮੋਕੀ ਬਿਸਕੁਟ ਦਾ ਸੇਵਨ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਸਮੋਕੀ ਬਿਸਕੁਟ ਖਾਂਦਿਆਂ ਹੀ ਲੜਕਾ ਦਰਦ ਨਾਲ ਚੀਕਦਾ ਹੈ ਅਤੇ ਮਦਦ ਮੰਗਦਾ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਮੋਕੀ ਬਿਸਕੁਟ ਖਾਣ ਤੋਂ ਬਾਅਦ ਮੁੰਡੇ ਦੀ ਮੋਤ ਹੋ ਗਈ। ਗੋਰਤਲਬ ਹੈ ਕਿ ਸਮੋਕੀ ਬਿਸਕੁਟ ਇਸ ਸਮੇਂ ਚਲਨ ਦੇ ਵਿੱਚ ਹੈ। ਸਮੋਕੀ ਬਿਸਕੁਟ ਨੂੰ ਲਿਕਿਡ ਨਾਈਟ੍ਰੋਜਨ ਦੀ ਮਦਦ ਨਾਲ ਬਣਾਇਆ ਜਾਂਦਾ ਹੈ।
ਫੇਸਬੁੱਕ ਯੂਜ਼ਰ ‘ਜੈਸ ਭੁੱਲਰ’ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਸਮੋਕੀ ਬਿਸਕੁਟ ਖਾਣ ਤੋਂ ਬਾਅਦ ਛੋਟੇ ਬੱਚੇ ਦੀ ਹੋਈ ਮੌਤ, ਦਿਲ ਦਹਿਲਾ।ਉਣ ਵਾਲਾ ਵੀਡੀਓ ਆਇਆ ਸਾਹਮਣੇ’
ਅਸੀਂ ਵਾਇਰਲ ਹੋ ਰਹੇ ਦਾਅਵੇ ਦੀ ਪੜਤਾਲ ਸ਼ੁਰੂ ਕਰਦਿਆਂ ਗੂਗਲ ਤੇ ਕੁਝ ਕੀਵਰਡ ਦੀ ਮਦਦ ਦੇ ਨਾਲ ਵਾਇਰਲ ਹੋ ਰਹੀ ਵੀਡੀਓ ਦੇ ਬਾਰੇ ਵਿੱਚ ਖੰਗਾਲਿਆ।
ਆਪਣੀ ਸਰਚ ਦੇ ਦੌਰਾਨ ਸਾਨੂੰ ਕੰਨੜ ਭਾਸ਼ਾ ਵਿੱਚ ਪ੍ਰਕਾਸ਼ਿਤ ਇੱਕ ਆਰਟੀਕਲ ਮਿਲਿਆ। 18 ਅਪ੍ਰੈਲ 2024 ਨੂੰ Hosadigantha ਦੁਆਰਾ ਪ੍ਰਕਾਸ਼ਿਤ ਆਰਟੀਕਲ ਦੇ ਮੁਤਾਬਕ ਇਹ ਘਟਨਾ ਕਰਨਾਟਕਾ ਦੇ ਦਾਵਨਗੇਰੇ ਦੀ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਨਿਊਜ਼ ਫਰਸਟ ਲਾਈਵ ਦੀ ਰਿਪੋਰਟ ਦੇ ਮੁਤਾਬਕ ਇਹ ਘਟਨਾ ਕਰਨਾਟਕਾ ਦੇ ਦਾਵਨਗੇਰੇ ਦੀ ਹੈ ਜਿੱਥੇ ਇੱਕ ਪ੍ਰੋਗਰਾਮ ਵਿੱਚ ਸਮੋਕੀ ਬਿਸਕਿਟ ਖਾਣ ਦੇ ਨਾਲ ਬੱਚਾ ਬੇਹੋਸ਼ ਹੋ ਗਿਆ। ਬੱਚੇ ਦੇ ਮਾਤਾ ਪਿਤਾ ਬੱਚੇ ਨੂੰ ਤੁਰੰਤ ਹਸਪਤਾਲ ਲੈ ਗਏ ਜਿੱਥੇ ਇਲਾਜ ਤੋਂ ਬਾਅਦ ਬੱਚਾ ਠੀਕ ਹੋ ਗਿਆ। ਇਸ ਵਿਚਕਾਰ ਨਗਰ ਨਿਗਮ ਅਧਿਕਾਰੀਆਂ ਨੇ ਪ੍ਰਦਰਸ਼ਨੀ ਵਿੱਚ ਲਗਾਏ ਗਏ ਸਮੋਕੀ ਬਿਸਕਟ ਦੀ ਦੁਕਾਨ ਨੂੰ ਬੰਦ ਕਰ ਦਿੱਤਾ।
ਇਸ ਦੇ ਨਾਲ ਹੀ ਸਾਨੂੰ ਕਈ ਹੋਰ ਮੀਡੀਆ ਅਦਾਰਿਆਂ ਦੁਆਰਾ ਪ੍ਰਕਾਸ਼ਿਤ ਰਿਪੋਰਟ ਮਿਲੀਆਂ। ਇਹਨਾਂ ਰਿਪੋਰਟ ਦੇ ਮੁਤਾਬਿਕ ਵੀ ਬੱਚਾ ਸਮੋਕੀ ਬਿਸਕਿਟ ਖਾਣ ਤੋਂ ਬਾਅਦ ਮਾਰ ਪੈ ਗਿਆ ਸੀ ਪਰ ਇਲਾਜ ਦੌਰਾਨ ਉਹ ਠੀਕ ਹੋ ਗਿਆ।
ਅਸੀਂ ਇਸ ਮਾਮਲੇ ਦੀ ਹੋਰ ਜਾਣਕਾਰੀ ਦੇ ਲਈ ਦਾਵਨਗੇਰੇ ਦੇ ਜੂਨੀਅਰ ਹੈਲਥ ਇੰਸਪੈਕਟਰ ਸ਼ਾਨਮੁੱਖਾ ਐਨ ਮਦਨ ਕੁਮਾਰ ਨੂੰ ਸੰਪਰਕ ਕੀਤਾ। ਉਹਨਾਂ ਨੇ ਨਿਊਜ਼ ਚੈਕਰ ਨੂੰ ਦੱਸਿਆ ਕਿ ਇਸ ਮਾਮਲੇ ਵਿੱਚ ਬੱਚੇ ਦੀ ਮੌਤ ਨਹੀਂ ਹੋਈ ਹੈ। ਇਹ ਸਾਰੇ ਮਾਮਲੇ ਦੇ ਵਿੱਚ ਫੂਡ ਇੰਸਪੈਕਟਰ ਨੇ ਕਾਰਵਾਈ ਕਰਦਿਆਂ ਦੁਕਾਨ ਨੂੰ ਤੁਰੰਤ ਬੰਦ ਕਰਵਾ ਦਿੱਤਾ ਸੀ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਦਾਅਵਾ ਗੁੰਮਰਾਹਕੁੰਨ ਹੈ। ਇਹ ਘਟਨਾ ਕਰਨਾਟਕਾ ਦੇ ਦਾਵਨਗੇਰੇ ਦੀ ਹੈ ਅਤੇ ਇਸ ਮਾਮਲੇ ਵਿੱਚ ਬੱਚੇ ਦੀ ਮੌਤ ਨਹੀਂ ਹੋਈ ਹੈ।
Our Sources
Media report by Hosadigatha, Dated April 18, 2024
Media report by News First Live, Dated April 18, 2024
Telephonic conversation with Shanmukha N Madan Kumar, Junior Health Inspector, Davanagere
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।
|