About: http://data.cimple.eu/claim-review/0b489d564771b1c31818417572ee257685b89fe1abf106eeca1a01ce     Goto   Sponge   NotDistinct   Permalink

An Entity of Type : schema:ClaimReview, within Data Space : data.cimple.eu associated with source document(s)

AttributesValues
rdf:type
http://data.cimple...lizedReviewRating
schema:url
schema:text
  • Authors Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News. Claim ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਡਿਬੇਟ ਦੌਰਾਨ ਕੀਤਾ ਗਿਆ ਗਿਰਫ਼ਤਾਰ Fact ਵੀਡੀਓ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨਹੀਂ ਸਗੋਂ NSUI ਪੰਜਾਬ ਦੇ ਪ੍ਰਧਾਨ ਇਸ਼ਰਪ੍ਰੀਤ ਸਿੰਘ ਸਿੱਧੂ ਹਨ ਜੋ ਡਿਬੇਟ ਵਾਲੀ ਥਾਂ ਤੇ ਪਹੁੰਚੇ ਸਨ ਜਿਥੇ ਪੁਲਿਸ ਦੁਆਰਾ ਉਹਨਾਂ ਨੂੰ ਡਿਟੇਨ ਕਰ ਲਿਆ ਗਿਆ ਸੀ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਆਡੀਟੋਰੀਅਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਮਹਾ ਡਿਬੇਟ ਬੁਧਵਾਰ 1 ਨਵੰਬਰ ਨੂੰ ਕਰਵਾਈ ਗਈ ਸੀ ਹੋ ਗਈ ਹੈ। ‘ਮੈਂ ਪੰਜਾਬ ਬੋਲਦਾ ਹਾਂ’ ਨਾਮ ਦੀ ਇਸ ਬਹਿਸ ਵਿੱਚ ਸੂਬੇ ਦੀਆਂ ਸਾਰੀਆਂ ਪ੍ਰਮੁੱਖ ਪਾਰਟੀਆਂ ਨੂੰ ਸੱਦਾ ਦਿੱਤਾ ਗਿਆ ਸੀ ਪਰ ਕੋਈ ਵੀ ਬਹਿਸ ਵਿੱਚ ਨਹੀਂ ਆਇਆ। ਇੱਥੇ ਰੱਖੀਆਂ ਪੰਜ ਕੁਰਸੀਆਂ ਵਿੱਚੋਂ ਇੱਕ ‘ਤੇ ਸਿਰਫ਼ ਭਗਵੰਤ ਮਾਨ ਹੀ ਬੈਠੇ ਸਨ। ਹਾਲਾਂਕਿ, ਯੂਨੀਵਰਸਿਟੀ ਦੇ ਬਾਹਰ ਸਖਤ ਸੁਰੱਖਿਆ ਪਹਿਰੇ ਨੂੰ ਲੈ ਕੇ ਵੱਖ ਵੱਖ ਸਿਆਸੀ ਧਿਰਾਂ ਨੇ ਸਵਾਲ ਚੁੱਕੇ ਅਤੇ ਵੱਖਰੋ ਵੱਖਰੀ ਪਾਰਟੀਆਂ ਦੇ ਦੁਆਰਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਬਾਹਰ ਵਿਰੋਧ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਵਿਚਕਾਰ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੁਲਿਸ ਵਾਲਿਆਂ ਨੂੰ ਇੱਕ ਵਿਅਕਤੀ ਦੇ ਨਾਲ ਧੱਕਾ ਮੁੱਕੀ ਕਰਦਿਆਂ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਕਿਓਂਕਿ ਉਹ ਲੁਧਿਆਣਾ ਵਿਖੇ ਡਿਬੇਟ ਵਿੱਚ ਹਿੱਸਾ ਲੈਣ ਪਹੁੰਚੇ ਸਨ। ਇੰਸਟਾਗ੍ਰਾਮ ਪੇਜ ‘IamPunjab’ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਬਾਪੂ ਬਲਕੌਰ ਸਿੰਘ ਨੂੰ ਕੀਤਾ ਗਿਰਫ਼ਤਾਰ, ਸਿੱਧੂ ਦੇ ਇਨਸਾਫ ਲਈ ਗਏ ਸੀ ਡਿਬੇਟ ਕਰਨ’ ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ। Fact Check/Verification ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਵੀਡੀਓ ਦੀ ਪੜਤਾਲ ਸ਼ੁਰੂ ਕਰਦਿਆਂ ਵੀਡੀਓ ਨੂੰ ਕੀ ਫਰੇਮ ਵਿੱਚ ਵੰਡਕੇ ਗੂਗਲ ਰਿਵਰਸ ਇਮੇਜ ਦੀ ਮਦਦ ਦੇ ਨਾਲ ਸਰਚ ਕੀਤਾ। ਸਰਚ ਦੇ ਦੌਰਾਨ ਸਾਨੂੰ ਵਾਇਰਲ ਵੀਡੀਓ ਦੇ ਨਾਲ ਮਿਲਦੀ ਜੁਲਦੀ ਵੀਡੀਓ ਪੰਜਾਬੀ ਮੀਡਿਆ ਅਦਾਰਾ ‘On Air‘ ਦੁਆਰਾ ਅਪਲੋਡ ਮਿਲੀ। ਵੀਡੀਓ ਦੇ ਕੈਪਸ਼ਨ ਮੁਤਾਬਕ,’ਮਹਾਂ ਬਹਿਸ ਵਿੱਚ ਹਿੱਸਾ ਲੈਣ ਆਇਆ NSUI ਪੰਜਾਬ ਪ੍ਰਧਾਨ ਇਸ਼ਰਪ੍ਰੀਤ ਸਿੱਧੂ ਨੂੰ ਕੀਤਾ ਗਿਆ ਗ੍ਰਿਫਤਾਰ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅੰਦਰ ਜਾਣ ਦੀ ਹੋ ਰਹੀ ਸੀ ਕੋਸ਼ਿਸ। ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਇਸ਼ਰਪ੍ਰੀਤ ਸਿੱਧੂ ਦੇ ਫੇਸਬੁੱਕ ਪੇਜ ਨੂੰ ਖੰਗਾਲਿਆ। ਇਸ਼ਰਪ੍ਰੀਤ ਸਿੱਧੂ ਦੇ ਫੇਸਬੁੱਕ ਪੇਜ ਤੇ ਸਾਨੂੰ ਇਸ ਵੀਡੀਓ ਨਾਲ ਮਿਲਦੀਆਂ ਕਈ ਵੀਡੀਓ ਮਿਲੀਆਂ। ਮੀਡਿਆ ਅਦਾਰਾ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਦੇ ਮੁਤਾਬਕ ਇਸ਼ਰਪ੍ਰੀਤ ਸਿੱਧੂ ਸਿੱਧੂ ਮੂਸੇਵਾਲਾ ਦੀ ਤਸਵੀਰ ਲੈ ਕੇ ਡਿਬੇਟ ਵਾਲੀ ਥਾਂ ਤੇ ਪਹੁੰਚੇ ਸਨ ਜਿਥੇ ਪੁਲਿਸ ਦੁਆਰਾ ਉਹਨਾਂ ਨੂੰ ਡਿਟੇਨ ਕਰ ਲਿਆ ਗਿਆ। Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ? ਹੁਣ ਅਸੀਂ ਇਹ ਸਰਚ ਕੀਤਾ ਕਿ ਕੀ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਲੁਧਿਆਣਾ ਵਿਖੇ ਕਰਵਾਏ ਗਏ ਡਿਬੇਟ ਦੌਰਾਨ ਪਹੁੰਚ ਸਨ ਜਾਂ ਨਹੀਂ। ਹਾਲਾਂਕਿ ਸਾਨੂੰ ਸਰਚ ਦੇ ਦੌਰਾਨ ਕੋਈ ਠੋਸ ਰਿਪੋਰਟ ਪ੍ਰਾਪਤ ਨਹੀਂ ਹੋਈ। ਗੋਰਤਲਬ ਹੈ ਕਿ ਜੇਕਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਡਿਬੇਟ ਵਾਲੀ ਥਾਂ ਤੇ ਪਹੁੰਚੇ ਹੁੰਦੇ ਤਾਂ ਇਸਨੂੰ ਲੈ ਕੇ ਕੋਈ ਨਾ ਕੋਈ ਰਿਪੋਰਟ ਜ਼ਰੂਰ ਪ੍ਰਕਾਸ਼ਿਤ ਹੁੰਦੀ। Conclusion ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਦਾਅਵਾ ਗਲਤ ਹੈ। ਵੀਡੀਓ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨਹੀਂ ਸਗੋਂ NSUI ਪੰਜਾਬ ਦੇ ਪ੍ਰਧਾਨ ਇਸ਼ਰਪ੍ਰੀਤ ਸਿੰਘ ਸਿੱਧੂ ਹਨ ਜੋ ਡਿਬੇਟ ਵਾਲੀ ਥਾਂ ਤੇ ਪਹੁੰਚੇ ਸਨ ਜਿਥੇ ਪੁਲਿਸ ਦੁਆਰਾ ਉਹਨਾਂ ਨੂੰ ਡਿਟੇਨ ਕਰ ਲਿਆ ਗਿਆ ਸੀ। Result- False Our Sources Video uploaded by On Air on November 1,2023 Video uploaded by Isherpreet Singh Sidhu on November 1,2023 ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ। Authors Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
schema:mentions
schema:reviewRating
schema:author
schema:datePublished
schema:inLanguage
  • Hindi
schema:itemReviewed
Faceted Search & Find service v1.16.115 as of Oct 09 2023


Alternative Linked Data Documents: ODE     Content Formats:   [cxml] [csv]     RDF   [text] [turtle] [ld+json] [rdf+json] [rdf+xml]     ODATA   [atom+xml] [odata+json]     Microdata   [microdata+json] [html]    About   
This material is Open Knowledge   W3C Semantic Web Technology [RDF Data] Valid XHTML + RDFa
OpenLink Virtuoso version 07.20.3238 as of Jul 16 2024, on Linux (x86_64-pc-linux-musl), Single-Server Edition (126 GB total memory, 3 GB memory in use)
Data on this page belongs to its respective rights holders.
Virtuoso Faceted Browser Copyright © 2009-2025 OpenLink Software