Facets (new session)
Description
Metadata
Settings
owl:sameAs
Inference Rule:
asEquivalent
b3s
b3sifp
facets
http://www.w3.org/2002/07/owl#
ldp
oplweb
skos-trans
virtrdf-label
virtrdf-url
None
About:
http://data.cimple.eu/claim-review/24549a3b655e48eb71cc5f4c86d67e2f1ef55fe96a17692589798e2d
Goto
Sponge
NotDistinct
Permalink
An Entity of Type :
schema:ClaimReview
, within Data Space :
data.cimple.eu
associated with source
document(s)
Type:
schema:ClaimReview
New Facet based on Instances of this Class
Attributes
Values
rdf:type
schema:ClaimReview
http://data.cimple...lizedReviewRating
not credible
schema:url
http://www.vishvasnews.com/punjabi/politics/fact-check-old-video-of-protest-in-mohali-going-viral-in-the-name-of-farmers-protest-with-fake-claim/amp/
schema:text
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਕਿਸਾਨ ਸੰਘਰਸ਼ ਦੇ ਨਾਂ ‘ਤੇ ਵਾਇਰਲ ਵੀਡੀਓ ਫਰਜੀ ਨਿਕਲਿਆ। ਮਾਰਚ 2011 ਦੇ ਪੰਜਾਬ ਦੇ ਇੱਕ ਪੁਰਾਣੇ ਵੀਡੀਓ ਨੂੰ ਹੁਣ ਕਿਸਾਨ ਸੰਘਰਸ਼ ਦੇ ਨਾਂ ਤੋਂ ਵਾਇਰਲ ਕੀਤਾ ਜਾ ਰਿਹਾ ਹੈ। ਨਵੀਂ ਦਿੱਲੀ (Vishvas News)। ਸੋਸ਼ਲ ਮੀਡੀਆ ‘ਤੇ ਇੱਕ ਵਾਰੀ ਫੇਰ ਤੋਂ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸਦੇ ਵਿਚ ਪੁਲਿਸ ਮੁਲਾਜਮ ਨੂੰ ਇੱਕ ਸਿੱਖ ਨਾਲ ਬਦਤਮੀਜ਼ੀ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਯੂਜ਼ਰ ਦਾਅਵਾ ਕਰ ਰਹੇ ਹਨ ਕਿ ਕਿਸਾਨ ਅੰਦੋਲਨ ਵਿਚ ਨਜ਼ੀਰ ਮੁਹੱਮਦ ਨਾਂ ਦਾ ਇੱਕ ਵਿਅਕਤੀ ਫੜ੍ਹਿਆ ਗਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਓਸੇ ਘਟਨਾ ਦਾ ਹੈ। ਵਿਸ਼ਵਾਸ ਨਿਊਜ਼ ਨੇ ਪਹਿਲਾਂ ਵੀ ਇਸ ਵੀਡੀਓ ਦੀ ਪੜਤਾਲ ਕੀਤੀ ਸੀ। ਕੁਝ ਸਮੇਂ ਪਹਿਲਾਂ ਇਸ ਵੀਡੀਓ ਨੂੰ ਨਾਗਰਿਕਤਾ ਸੋਧ ਕਾਨੂੰਨ ਦੇ ਨਾਲ ਜੋੜਕੇ ਵਾਇਰਲ ਕੀਤਾ ਸੀ। ਸਚਾਈ ਇਹ ਹੈ ਕਿ 2011 ਦੇ ਮਾਰਚ ਮਹੀਨੇ ਵਿਚ ਪੰਜਾਬ ਦੇ ਮੋਹਾਲੀ ਅੰਦਰ ਇਹ ਘਟਨਾ ਘਟੀ ਸੀ। ਇਸ ਵੀਡੀਓ ਦਾ ਕਿਸਾਨ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ। ਫੇਸਬੁੱਕ ਯੂਜ਼ਰ “विष्णु राठौर” ਨੇ ਕਿਸਾਨ ਸੰਘਰਸ਼ ਦੇ ਨਾਂ ‘ਤੇ ਇੱਕ ਵੀਡੀਓ ਅਪਲੋਡ ਕਰਦੇ ਹੋਏ ਲਿਖਿਆ: ‘किसान के भेष मे नजीर मुहमद गिरफ्तार हो गया।’ ਇਸ ਫੇਸਬੁੱਕ ਪੋਸਟ ਦਾ ਆਰਕਾਇਵਡ ਵਰਜ਼ਨ ਇਥੇ ਵੇਖੋ। ਵਿਸ਼ਵਾਸ ਨਿਊਜ਼ ਨੇ ਸਬਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਵੇਖਿਆ। ਇਸਦੇ ਵਿਚ ਕੁਝ ਪੁਲਿਸ ਮੁਲਾਜਮ ਇੱਕ ਸਿੱਖ ਵਿਅਕਤੀ ਨਾਲ ਬਦਤਮੀਜ਼ੀ ਕਰਦੇ ਅਤੇ ਉਸਦੀ ਪੱਗ ਉਤਾਰਦੇ ਹੋਏ ਵੇਖੇ ਜਾ ਸਕਦੇ ਹਨ। InVID ਟੂਲ ਦੀ ਮਦਦ ਨਾਲ ਅਸੀਂ ਵੀਡੀਓ ਦੇ ਕਈ ਗਰੇਬ ਕੱਢੇ। ਫੇਰ ਇਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰਕੇ ਸਰਚ ਕੀਤਾ। ਸਰਚ ਦੌਰਾਨ ਸਾਨੂੰ 31 ਮਾਰਚ 2011 ਦੀ ਇੱਕ ਖਬਰ ਮਿਲੀ। ਇਸਦੇ ਵਿਚ ਦੱਸਿਆ ਗਿਆ ਕਿ 28 ਮਾਰਚ 2011 ਨੂੰ ਮੋਹਾਲੀ ਵਿਚ ਰੂਰਲ ਵੇਟੇਰੀਨਰੀ ਦੇ ਕਰਮਚਾਰੀਆਂ ਦੇ ਧਰਨੇ ਸਮੇਂ ਕੁਝ ਪੁਲਿਸਵਾਲਿਆਂ ਨੇ ਇੱਕ ਸਿੱਖ ਵਿਅਕਤੀ ਨਾਲ ਬਦਤਮੀਜ਼ੀ ਕੀਤੀ ਸੀ। ਉਸ ਘਟਨਾ ਵਿਚ ਸਿੱਖ ਦੀ ਪੱਗ ਦਾ ਅਪਮਾਨ ਕੀਤਾ ਗਿਆ ਸੀ। ਪੂਰੀ ਖਬਰ ਇਥੇ ਪੜ੍ਹੀ ਜਾ ਸਕਦੀ ਹੈ। ਹੁਣ ਵਿਸ਼ਵਾਸ ਟੀਮ ਨੇ ਇਸ ਮਾਮਲੇ ਦੀ ਪੁਸ਼ਟੀ ਲਈ ਸਾਡੇ ਸਹਿਯੋਗੀ ਪੰਜਾਬੀ ਜਾਗਰਣ ਦੇ ਮੋਹਾਲੀ ਜ਼ਿਲ੍ਹਾ ਇੰਚਾਰਜ ਰਿਪੋਰਟਰ ਸਤਵਿੰਦਰ ਧੜਾਕ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵਾਇਰਲ ਵੀਡੀਓ ਨੂੰ ਵੇਖ ਕੇ ਦੱਸਿਆ ਕਿ ਇਹ ਕਾਫੀ ਪੁਰਾਣੀ ਘਟਨਾ ਹੈ। ਤੁਹਾਨੂੰ ਦੱਸ ਦਈਏ ਕਿ ਸਤਵਿੰਦਰ ਸਿੰਘ ਇਸ ਪ੍ਰਦਰਸ਼ਨ ਨੂੰ ਕਵਰ ਕਰ ਰਹੇ ਸਨ ਅਤੇ ਘਟਨਾ ਵਾਲੀ ਥਾਂ ‘ਤੇ ਮੌਜੂਦ ਸਨ। ਉਨ੍ਹਾਂ ਨੇ ਵਿਸ਼ਵਾਸ ਨਿਊਜ਼ ਨੂੰ ਵਿਸਥਾਰ ਨਾਲ ਦੱਸਿਆ ਕਿ ਮਾਰਚ 2011 ਵਿਚ ਪੰਜਾਬ ਦੇ ਫਾਰਮਾਸਿਸਟ PCA ਸਟੇਡਿਅਮ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ ਅਤੇ ਉਸ ਦੌਰਾਨ ਹੀ ਇੱਕ ਸਿੱਖ ਪ੍ਰਦਰਸ਼ਨਕਾਰੀ ਨਾਲ ਪੁਲਿਸ ਮੁਲਾਜ਼ਮਾਂ ਨੇ ਬਦਤਮੀਜ਼ੀ ਕਰ ਦਿੱਤੀ ਸੀ। ਪੁਲਿਸ ਅਫਸਰਾਂ ਖਿਲਾਫ ਕਾਰਵਾਈ ਕਰਦੇ ਹੋਏ 2 ਪੁਲਿਸ ਅਫਸਰਾਂ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਮੋਹਾਲੀ ਦੇ SP ਪ੍ਰੀਤਮ ਸਿੰਘ ਅਤੇ ਮੋਹਾਲੀ ਫੇਸ-8 ਦੇ SHO ਕੁਲਭੂਸ਼ਣ ਸਿੰਘ ਸਸਪੈਂਡ ਕੀਤੇ ਗਏ ਸਨ। ਇਸ ਵੀਡੀਓ ਨੂੰ ਲੈ ਕੇ ਸਾਡੀ ਪਿਛਲੀ ਪੂਰੀ ਪੜਤਾਲ ਹੇਠਾਂ ਪੜ੍ਹੀ ਜਾ ਸਕਦੀ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਈ ਯੂਜ਼ਰ ਵਾਇਰਲ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ विष्णु राठौर ਨਾਂ ਦਾ ਫੇਸਬੁੱਕ ਯੂਜ਼ਰ। ਪ੍ਰੋਫ਼ਾਈਲ ਇੰਟਰੋ ਅਨੁਸਾਰ ਇਹ ਯੂਜ਼ਰ ਗਵਾਲੀਅਰ ਵਿਚ ਰਹਿੰਦਾ ਹੈ। ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਕਿਸਾਨ ਸੰਘਰਸ਼ ਦੇ ਨਾਂ ‘ਤੇ ਵਾਇਰਲ ਵੀਡੀਓ ਫਰਜੀ ਨਿਕਲਿਆ। ਮਾਰਚ 2011 ਦੇ ਪੰਜਾਬ ਦੇ ਇੱਕ ਪੁਰਾਣੇ ਵੀਡੀਓ ਨੂੰ ਹੁਣ ਕਿਸਾਨ ਸੰਘਰਸ਼ ਦੇ ਨਾਂ ਤੋਂ ਵਾਇਰਲ ਕੀਤਾ ਜਾ ਰਿਹਾ ਹੈ। ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।
schema:mentions
Social Democratic Party of Switzerland
WhatsApp
dbpedia:Professional_Chess_Association
dbpedia:Ford_SHO_V6_engine
schema:reviewRating
False
schema:author
vishvas-news
schema:datePublished
2020-12-03
(
xsd:date
)
schema:inLanguage
English
schema:itemReviewed
http://data.cimple.eu/claim/39a9a1a9ca08d5a75f4f63eedbecb0ae62c961cad22fd3de898ddbfe
Faceted Search & Find service v1.16.115 as of Oct 09 2023
Alternative Linked Data Documents:
ODE
Content Formats:
RDF
ODATA
Microdata
About
OpenLink Virtuoso
version 07.20.3238 as of Jul 16 2024, on Linux (x86_64-pc-linux-musl), Single-Server Edition (126 GB total memory, 3 GB memory in use)
Data on this page belongs to its respective rights holders.
Virtuoso Faceted Browser Copyright © 2009-2025 OpenLink Software