schema:text
| - Fact Check: ਦਿਲਜੀਤ ਨੇ ਮਹਾਕੁੰਭ ਦੇ ਇੰਤਜਾਮਾਂ ਨੂੰ ਲੈ ਕੇ ਨਹੀਂ, ਬਲਕਿ ਲਖਨਊ ਦੇ ਆਪਣੇ ਸ਼ੋਅ ਲਈ ਕੀਤੀ ਸੀ ਯੂਪੀ ਪ੍ਰਸ਼ਾਂਸਨ ਦੀ ਤਾਰੀਫ
ਸੋਸ਼ਲ ਮੀਡੀਆ ‘ਤੇ ਵਾਇਰਲ ਪੋਸਟ ਵਿੱਚ ਦਾਅਵਾ ਕੀਤਾ ਗਿਆ ਕਿ ਦਿਲਜੀਤ ਦੋਸਾਂਝ ਨੇ ਮਹਾਂਕੁੰਭ ਲਈ ਯੂਪੀ ਪ੍ਰਸ਼ਾਸਨ ਦੀ ਪ੍ਰਸ਼ੰਸਾ ਕੀਤੀ। ਵਿਸ਼ਵਾਸ ਨਿਊਜ ਦੀ ਜਾਂਚ ਵਿੱਚ ਪਤਾ ਲੱਗਿਆ ਕਿ ਦਿਲਜੀਤ ਨੇ ਲਖਨਊ ਵਿੱਚ ਹੋਏ ਆਪਣੇ ਸ਼ੋਅ ਲਈ ਯੂਪੀ ਪ੍ਰਸ਼ਾਸਨ ਦੀ ਪ੍ਰਸ਼ੰਸ਼ਾ ਕੀਤੀ ਸੀ, ਮਹਾਕੁੰਭ ਨੂੰ ਲੈ ਕੇ ਨਹੀਂ।
By: Pallavi Mishra
-
Published: Feb 12, 2025 at 05:43 PM
-
ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਨੂੰ ਵਾਇਰਲ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਮਹਾਕੁੰਭ ਨੂੰ ਲੈ ਕੇ ਯੂਪੀ ਪ੍ਰਸ਼ਾਸਨ ਦੀ ਪ੍ਰਸ਼ੰਸਾ ਕੀਤੀ ਹੈ। ਵਾਇਰਸ ਵੀਡੀਓ ਵਿਚ, ਉਨ੍ਹਾਂ ਨੂੰ ਯੂਪੀ ਪ੍ਰਸ਼ਾਸਨ ਦੀ ਪ੍ਰਸ਼ੰਸਾ ਕਰਦੇ ਸੁਣਿਆ ਜਾ ਸਕਦਾ ਹੈ।
ਵਿਸ਼ਵਾਸ ਨਿਊਜ ਦੀ ਪੜਤਾਲ ਵਿੱਚ ਪਾਇਆ ਗਿਆ ਕਿ ਇਹ ਦਾਅਵਾ ਗਲਤ ਹੈ। ਅਸਲ ਵਿੱਚ ਦਿਲਜੀਤ ਨੇ ਮਹਾਕੁੰਭ ਦੇ ਇੰਤਜਾਮਾਂ ਨੂੰ ਲੈ ਕੇ ਨਹੀਂ, ਬਲਕਿ ਲਖਨਊ ਵਿਚ ਹੋਏ ਆਪਣੇ ਸ਼ੋਅ ਦੇ ਲਈ ਯੂਪੀ ਪ੍ਰਸ਼ਾਸਨ ਦੀ ਤਰੀਫ ਕੀਤੀ ਸੀ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਯੂਜ਼ਰ Shiv Sharan Shukla ਨੇ 11 ਫਰਵਰੀ 2025 ਨੂੰ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ ਹੈ, “ਮਹਾਕੁੰਭ ਵਿੱਚ ਸ਼ਾਨਦਾਰ ਪ੍ਰਬੰਧਨ ਲਈ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ CM ਯੋਗੀ ਦੀ ਕੀਤੀ ਤਰੀਫ”
ਵਾਇਰਲ ਵੀਡੀਓ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖੋ।
ਪੜਤਾਲ
ਵਾਇਰਲ ਵੀਡੀਓ ਦੀ ਜਾਂਚ ਕਰਨ ਲਈ, ਅਸੀਂ ਪਹਿਲਾਂ ਕੀਵਰਡ ਸਰਚ ਨਾਲ ਪੜਤਾਲ ਕੀਤੀ। ਸਾਨੂੰ ਕਿਤੇ ਵੀ ਦਿਲਜੀਤ ਦੇ ਮਹਾਕੁੰਭ ਨਾਲ ਜੁੜੀ ਕੋਈ ਵੀ ਬਿਆਨ ਜਾਂ ਖਬਰ ਨਹੀਂ ਮਿਲੀ।
ਇਸ ਤੋਂ ਬਾਅਦ ਅਸੀਂ ਵਾਇਰਲ ਵੀਡੀਓ ਦੇ ਸਕਰੀਨ ਸ਼ਾਟ ਨੂੰ ਗੂਗਲ ਰਿਵਰਸ ਇਮੇਜ ਨਾਲ ਸਰਚ ਕੀਤਾ। ਸਾਨੂੰ ਦਿਲਜੀਤ ਦੋਸਾਂਝ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ 9 ਫਰਵਰੀ 2025 ਨੂੰ ਕੀਤਾ ਗਿਆ ਇਕ ਲਾਈਵ ਮਿਲਿਆ, ਜਿਸ ਵਿਚ ਉਨ੍ਹਾਂ ਨੇ ਉਹੀ ਕੱਪੜੇ ਪਹਿਨੇ ਸੀ, ਜੋ ਉਨ੍ਹਾਂ ਨੇ ਵਾਇਰਲ ਵੀਡੀਓ ਵਿੱਚ ਪਹਿਨੇ ਹੋਏ ਸੀ। ਅਸੀਂ ਇਸ ਵੀਡੀਓ ਨੂੰ ਪੂਰਾ ਸੁਣਿਆ। 18 ਵੇਂ ਮਿੰਟ ਨੂੰ, ਇੱਕ ਯੂਜ਼ਰ ਨੇ ਉਨ੍ਹਾਂ ਨੂੰ ਲਖਨਊ ਦੇ ਸ਼ੋਅ ਕਰਨ ਦੀ ਬੇਨਤੀ ਕੀਤੀ, ਜਿਸ ‘ਤੇ ਉਨ੍ਹਾਂ ਨੇ ਆਪਣੀ ਟੀਮ ਨਾਲ ਗੱਲ ਕੀਤੀ ਅਤੇ ਦੱਸਿਆ ਕਿ ਉਨ੍ਹਾਂ ਨੇ ਲਖਨਊ ਵਿੱਚ ਸ਼ੋਅ ਕੀਤਾ ਸੀ। ਇਸ ਦੌਰਾਨ, ਉਨ੍ਹਾਂ ਨੇ ਯੂਪੀ ਅਤੇ ਲੁਧਿਆਣਾ ਦੇ ਪ੍ਰਸ਼ਾਸਨ ਦੀ ਵੀ ਪ੍ਰਸ਼ੰਸਾ ਕੀਤੀ ਸੀ ਅਤੇ ਚੰਡੀਗੜ੍ਹ ਵਿੱਚ ਹੋਏ ਸ਼ੋਅ ਦੌਰਾਨ ਸਹੀ ਪ੍ਰਬੰਧਨ ਨਾ ਹੋਣ ਦਾ ਵੀ ਜ਼ਿਕਰ ਕੀਤਾ ਸੀ। ਉਨ੍ਹਾਂ ਨੇ ਪੂਰੇ ਲਾਈਵ ਵਿੱਚ ਮਹਾਂਕੁੰਭ ’ਤੇ ਕੋਈ ਟਿੱਪਣੀ ਨਹੀਂ ਕੀਤੀ ਸੀ।
ਸਾਨੂੰ ਬਹੁਤ ਸਾਰੇ ਇੰਸਟਾਗ੍ਰਾਮ ਪੋਸਟਾਂ ‘ਤੇ ਵੀ ਇਹ ਕਲਿੱਪ ਮਿਲੀ, ਜਿਸ ‘ਤੇ ਸਪੱਸ਼ਟ ਹੋਇਆ ਕਿ ਦਿਲਜੀਤ ਉਸ ਸਮੇਂ ਦਿਲ-ਲੂਮੀਨਾਟੀ ਇੰਡੀਆ ਟੂਰ 2024 ਦੇ ਪ੍ਰਬੰਧਨ ਬਾਰੇ ਗੱਲ ਕਰ ਰਹੇ ਸਨ।
ਵਧੇਰੇ ਜਾਣਕਾਰੀ ਲਈ, ਅਸੀਂ ਦੈਨਿਕ ਜਾਗਰਣ ਦੇ ਲਈ ਐਂਟਰਟੈਨਮੈਂਟ ਕਵਰ ਕਰਨ ਵਾਲੀ ਸਮੀਤਾ ਸ੍ਰੀਵਾਸਤਵ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਕਲਿੱਪ ਦਿਲਜੀਤ ਦੇ ਇੰਸਟਾ ਲਾਈਵ ਦੀ ਹੈ, ਜਦੋਂ ਉਹ ਆਪਣੇ ਦਿਲ-ਲੂਮੀਨਾਟੀ ਇੰਡੀਆ ਟੂਰ 2024 ਦੌਰਾਨ ਹੋਏ ਆਪਣੇ ਲਖਨਊ ਸ਼ੋਅ ਬਾਰੇ ਗੱਲ ਕਰ ਰਹੇ ਸੀ।
ਅੰਤ ਵਿੱਚ ਅਸੀਂ ਫੇਸਬੁੱਕ ਯੂਜ਼ਰ ਸ਼ਿਵ ਸ਼ਰਨ ਸ਼ੁਕਲਾ ਦੇ ਅਕਾਊਂਟ ਨੂੰ ਸਕੈਨ ਕੀਤਾ। ਅਸੀਂ ਪਾਇਆ ਕਿ ਯੂਜ਼ਰ ਨੂੰ 5500 ਤੋਂ ਵੱਧ ਲੋਕ ਫੋਲੋ ਕਰਦੇ ਹਨ।
ਨਤੀਜਾ: ਸੋਸ਼ਲ ਮੀਡੀਆ ‘ਤੇ ਵਾਇਰਲ ਪੋਸਟ ਵਿੱਚ ਦਾਅਵਾ ਕੀਤਾ ਗਿਆ ਕਿ ਦਿਲਜੀਤ ਦੋਸਾਂਝ ਨੇ ਮਹਾਂਕੁੰਭ ਲਈ ਯੂਪੀ ਪ੍ਰਸ਼ਾਸਨ ਦੀ ਪ੍ਰਸ਼ੰਸਾ ਕੀਤੀ। ਵਿਸ਼ਵਾਸ ਨਿਊਜ ਦੀ ਜਾਂਚ ਵਿੱਚ ਪਤਾ ਲੱਗਿਆ ਕਿ ਦਿਲਜੀਤ ਨੇ ਲਖਨਊ ਵਿੱਚ ਹੋਏ ਆਪਣੇ ਸ਼ੋਅ ਲਈ ਯੂਪੀ ਪ੍ਰਸ਼ਾਸਨ ਦੀ ਪ੍ਰਸ਼ੰਸ਼ਾ ਕੀਤੀ ਸੀ, ਮਹਾਕੁੰਭ ਨੂੰ ਲੈ ਕੇ ਨਹੀਂ।
Claim Review : ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਮਹਾਕੁੰਭ ਨੂੰ ਲੈ ਕੇ ਯੂਪੀ ਪ੍ਰਸ਼ਾਸਨ ਦੀ ਪ੍ਰਸ਼ੰਸਾ ਕੀਤੀ
-
Claimed By : FB User Shiv Sharan Shukla
-
Fact Check : ਫਰਜ਼ੀ
-
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...
|