schema:text
| - Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact checks doneFOLLOW US
Viral
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਜਾ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਇੱਕ ਹਿੰਦੂ ਸੰਸਦ ਮੈਂਬਰ ਨੇ ਸੰਸਦ ਵਿੱਚ ਰੋ ਰੋ ਕੇ ਹੱਡਬੀਤੀ ਦੱਸੀ ਕਿ ਕਿਸ ਤਰ੍ਹਾਂ ਹਿੰਦੂ ਕੁੜੀਆਂ ਨੂੰ ਮੁਸਲਮਾਨ ਬਣਾਇਆ ਜਾਂਦਾ ਹੈ। ਵੀਡੀਓ ‘ਚ ਕਥਿਤ ਤੌਰ ‘ਤੇ ਇਕ ਹਿੰਦੂ ਸੰਸਦ ਮੈਂਬਰ 12 ਸਾਲ ਦੀ ਬੱਚੀ ਨੂੰ ਜ਼ਬਰਦਸਤੀ ਇਸਲਾਮ ਕਬੂਲ ਕਰਨ ਦੇ ਮੁੱਦੇ ‘ਤੇ ਸਪੀਕਰ ਦੇ ਸਾਹਮਣੇ ਬੋਲਦਾ ਦਿਖਾਈ ਦੇ ਰਹੇ ਹਨ। ਇਸ ਦਾਅਵੇ ਨੂੰ ਪਹਿਲਾਂ Newschecker Hindi ਦੁਆਰਾ ਫੈਕਟ ਚੈਕ ਕੀਤਾ ਜਾ ਚੁੱਕਾ ਹੈ।
ਅਸੀਂ ਦਾਅਵੇ ਦੀ ਪੁਸ਼ਟੀ ਕਰਨ ਲਈ ‘ਹਿੰਦੂ ਐਮਪੀ ਪਾਕਿਸਤਾਨ ਅਸੈਂਬਲੀ’ ਕੀ ਵਰਡ ਦੀ ਮਦਦ ਨਾਲ ਖੋਜ ਕੀਤੀ। ਇਸ ਦੌਰਾਨ ਸਾਨੂੰ ਕੋਈ ਪ੍ਰਮਾਣਿਕ ਰਿਪੋਰਟ ਨਹੀਂ ਮਿਲੀ। ਇਸ ਤੋਂ ਇਲਾਵਾ ਅਸੀਂ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੀ ਅਧਿਕਾਰਤ ਵੈੱਬਸਾਈਟ ‘ਤੇ ਖੋਜ ਕੀਤੀ। ਇੱਥੇ ਸਾਨੂੰ ਪਾਕਿਸਤਾਨ ਨੈਸ਼ਨਲ ਅਸੈਂਬਲੀ (ਐਮਐਨਏ) ਦੇ 10 ਗੈਰ-ਮੁਸਲਿਮ ਮੈਂਬਰਾਂ ਦੀ ਸੂਚੀ ਵਿੱਚ ਕਿਤੇ ਵੀ ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਹੇ ਵਿਅਕਤੀ ਨਹੀਂ ਮਿਲੇ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਅਸੀਂ ਵਾਇਰਲ ਹੋ ਰਹੀ ਵੀਡੀਓ ‘ਤੇ ਇੱਕ ਯੂਜ਼ਰ ਦੀ ਟਿੱਪਣੀ ਨੂੰ ਦੇਖਿਆ। ਯੂਜ਼ਰ ਮੁਤਾਬਕ ਵੀਡੀਓ ‘ਚ ਦਿਖਾਈ ਦੇਣ ਵਾਲਾ ਵਿਅਕਤੀ ਪੰਜਾਬ ਤੋਂ ਈਸਾਈ ਐਮਪੀਏ (ਮੈਂਬਰ ਆਫ਼ ਪ੍ਰੋਵਿੰਸ਼ੀਅਲ ਅਸੈਂਬਲੀ) ਹੈ। ਇਸ ਦੀ ਮਦਦ ਲੈਂਦਿਆਂ, ਅਸੀਂ ਸੰਬੰਧਿਤ ਕੀਵਰਡਸ ਨਾਲ ਖੋਜ ਕਰਨਾ ਸ਼ੁਰੂ ਕੀਤਾ। ਸਾਨੂੰ ਆਨੰਦੀ ਐਨ ਨਾਮਕ ਟਵਿੱਟਰ ਯੂਜ਼ਰ ਦੁਆਰਾ 15 ਸਤੰਬਰ 2022 ਨੂੰ ਕੀਤਾ ਇੱਕ ਟਵੀਟ ਮਿਲਿਆ। ਇਸ ਟਵੀਟ ‘ਚ ਵਾਇਰਲ ਵੀਡੀਓ ਵੀ ਮੌਜੂਦ ਹੈ। ਇਸ ਟਵੀਟ ਦੇ ਅਨੁਸਾਰ, ਵੀਡੀਓ ਵਿੱਚ ਦਿਖਾਈ ਦੇਣ ਵਾਲਾ ਵਿਅਕਤੀ ਵਿਧਾਇਕ ਤਾਰਿਕ ਮਸੀਹ ਗਿੱਲ ਹੈ। ਉਹ ਪੰਜਾਬ ਸੂਬੇ ਦੇ ਈਸਾਈ ਐਮ.ਪੀ.ਏ. ਹਨ। ਵੀਡੀਓ ‘ਚ ਉਹ ਪਾਕਿਸਤਾਨ ‘ਚ 12 ਸਾਲ ਦੀ ਈਸਾਈ ਬੱਚੀ ਨੂੰ ਅਗਵਾ ਕਰਨ ਅਤੇ ਜ਼ਬਰਨ ਧਰਮ ਪਰਿਵਰਤਨ ਕਰਨ ਦੀ ਗੱਲ ਕਰ ਰਹੇ ਹਨ।
ਇਸ ਦੀ ਮਦਦ ਨਾਲ, ਅਸੀਂ ਗੂਗਲ ‘ਤੇ ਕੁਝ ਕੀ ਵਰਡ ਦੀ ਮਦਦ ਨਾਲ ਖੋਜ ਕੀਤੀ। ਸਾਨੂੰ 20 ਅਗਸਤ, 2022 ਨੂੰ NY ਨਿਊਜ਼ YouTube ਚੈਨਲ ‘ਤੇ ਅੱਪਲੋਡ ਕੀਤਾ ਗਿਆ ਇੱਕ ਵੀਡੀਓ ਮਿਲਿਆ। ਵਾਇਰਲ ਵੀਡੀਓ ਦਾ ਇੱਕ ਹਿੱਸਾ ਵੀਡੀਓ ਵਿੱਚ 3 ਮਿੰਟ 18 ਸੈਕਿੰਡ ਤੋਂ ਦੇਖਿਆ ਜਾ ਸਕਦਾ ਹੈ।
ਵੀਡੀਓ ਵਿੱਚ ਲਿਖੇ ਟਾਈਟਲ ਮੁਤਾਬਕ, ‘ਜ਼ਬਰਦਸਤੀ ਧਰਮ ਪਰਿਵਰਤਨ ‘ਤੇ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਐਮਪੀਏ ਤਾਰਿਕ ਮਸੀਹ ਗਿੱਲ ਦਾ ਭਾਸ਼ਣ।’
ਇਹੀ ਵੀਡੀਓ 11 ਅਗਸਤ 2022 ਨੂੰ ‘ਤਾਰਿਕ ਮਸੀਹ ਗਿੱਲ MPA’ ਨਾਮ ਦੇ ਯੂਟਿਊਬ ਚੈਨਲ ‘ਤੇ ਵੀ ਅਪਲੋਡ ਕੀਤਾ ਗਿਆ ਸੀ। ਨਿਊਜ਼ਚੈਕਰ ਸੁਤੰਤਰ ਤੌਰ ‘ਤੇ ਪੁਸ਼ਟੀ ਨਹੀਂ ਕਰ ਸਕਦਾ ਹੈ ਕਿ ਇਹ MPA ਤਾਰਿਕ ਮਸੀਹ ਗਿੱਲ ਦਾ ਅਧਿਕਾਰਤ YouTube ਚੈਨਲ ਹੈ।
ਜਾਂਚ ਦੌਰਾਨ, ਅਸੀਂ ਪੰਜਾਬ ਦੀ ਸੂਬਾਈ ਅਸੈਂਬਲੀ ਦੀ ਅਧਿਕਾਰਤ ਵੈਬਸਾਈਟ ਵੀ ਚੈੱਕ ਕੀਤੀ। ਇਸ ਅਨੁਸਾਰ ਪੰਜਾਬ ਦੀ ਸੂਬਾਈ ਵਿਧਾਨ ਸਭਾ ਵਿੱਚ ਅੱਠ ਸੀਟਾਂ ਗੈਰ-ਮੁਸਲਮਾਨਾਂ ਲਈ ਰਾਖਵੀਆਂ ਹਨ। ਇਨ੍ਹਾਂ ਵਿੱਚੋਂ ਇੱਕ ਸੀਟ ਤੇ ਤਾਰਿਕ ਮਸੀਹ ਗਿੱਲ 2018 ਵਿੱਚ ਲਗਾਤਾਰ ਦੂਜੀ ਵਾਰ ਚੁਣੇ ਗਏ ਸਨ।
ਸਾਨੂੰ ਪਾਕਿਸਤਾਨ ਦੇ ਇੱਕ ਮੀਡੀਆ ਪੋਰਟਲ ‘ਤੇ 23 ਸਤੰਬਰ 2022 ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ। ਇਸੇ ਤਹਿਤ ਪੰਜਾਬ ਸੂਬੇ ਦੇ ਰਾਵਲਪਿੰਡੀ ਵਿੱਚ 13 ਸਾਲਾ ਇਸਾਈ ਲੜਕੀ ਜ਼ਾਰੀਆ ਪਰਵੇਜ਼ ਨੂੰ ਅਗਵਾ ਕਰਕੇ ਜਬਰੀ ਧਰਮ ਪਰਿਵਰਤਨ ਕਰਵਾਉਣ ਦੇ ਮਾਮਲੇ ਖ਼ਿਲਾਫ਼ ਐਮਪੀਏ ਗਿੱਲ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਹਨ। ਇਹ ਖਬਰ ਕਈ ਹੋਰ ਮੀਡੀਆ ਹਾਊਸਾਂ ਵੱਲੋਂ ਵੀ ਪ੍ਰਕਾਸ਼ਿਤ ਕੀਤੀ ਗਈ ਸੀ।
ਸਾਡੀ ਜਾਂਚ ਤੋਂ ਇਹ ਸਪੱਸ਼ਟ ਹੈ ਕਿ ਵਾਇਰਲ ਵੀਡੀਓ ਵਿੱਚ ਦਿਖਾਈ ਦੇਣ ਵਾਲਾ ਵਿਅਕਤੀ ਪਾਕਿਸਤਾਨ ਦੇ ਈਸਾਈ ਐਮਪੀਏ ਤਾਰਿਕ ਮਸੀਹ ਗਿੱਲ ਹਨ। ਵਾਇਰਲ ਵੀਡੀਓ ‘ਚ ਉਹ 13 ਸਾਲਾ ਈਸਾਈ ਲੜਕੀ ਜ਼ਾਰੀਆ ਪਰਵੇਜ਼ ਨੂੰ ਅਗਵਾ ਕਰਕੇ ਜ਼ਬਰੀ ਧਰਮ ਪਰਿਵਰਤਨ ਕਰਵਾਉਣ ਦਾ ਮਾਮਲਾ ਉਠਾ ਰਹੇ ਹਨ।
Our Sources
Video analysis
Report by NY News on YouTube on August 20, 2022
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Shaminder Singh
August 12, 2023
Shubham Singh
August 1, 2023
Shaminder Singh
May 18, 2023
|