schema:text
| - Fact Check: ਭਤੀਜੀ ਨਾਲ ਵਿਆਹ ਕਰਨ ਦੇ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਵੀਡੀਓ ਪੁਰਾਣਾ ਹੈ
ਭਤੀਜੀ ਨਾਲ ਵਿਆਹ ਕਰਨ ਦੇ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਵੀਡੀਓ ਹਾਲੀਆ ਨਹੀਂ, ਸੰਗੋ ਸਾਲ 2019 ਦਾ ਹੈ। ਹੁਣ ਕੁਝ ਲੋਕ ਇਸ ਵੀਡੀਓ ਨੂੰ ਹਾਲੀਆ ਦੱਸਦੇ ਹੋਏ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ ਕਰ ਰਹੇ ਹਨ।
- By: Jyoti Kumari
- Published: Jan 16, 2025 at 03:38 PM
- Updated: Jan 20, 2025 at 10:08 AM
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਚਾਚਾ ਨੇ ਅਪਣੀ ਭਤੀਜੀ ਨਾਲ ਵਿਆਹ ਕਰਵਾਇਆ ਹੈ। ਹੁਣ ਕੁਝ ਯੂਜ਼ਰਸ ਇਸ ਵੀਡੀਓ ਨੂੰ ਹਾਲੀਆ ਦੱਸਦੇ ਹੋਏ ਸ਼ੇਅਰ ਕਰ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ। ਦਰਅਸਲ, ਇਹ ਮਾਮਲਾ ਸਾਲ 2019 ਦਾ ਹੈ। ਵੀਡੀਓ ਨੂੰ ਹੁਣ ਹਾਲੀਆ ਘਟਨਾ ਦਾ ਦੱਸਦੇ ਹੋਏ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਵੀਡੀਓ ਦਾ ਹਾਲ-ਫਿਲਹਾਲ ਨਾਲ ਕੋਈ ਸੰਬੰਧ ਨਹੀਂ ਹੈ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਯੂਜ਼ਰ Sony Singh ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, “
ਦਿਨ ਪਰ ਦਿਨ ਬੇੜਾ ਗ਼ਰਕ ਹੋ ਰਿਹਾ ਲੋਕਾਂ ਦਾ
ਚਾਚੇ ਨੇ ਭਤੀਜੀ ਨਾਲ ਕਰਵਾਇਆ ਵਿਆਹ”
ਇੱਥੇ ਪੋਸਟ ਦਾ ਆਰਕਾਈਵ ਲਿੰਕ ਵੇਖੋ।
ਪੜਤਾਲ
ਵਾਇਰਲ ਵੀਡੀਓ ਦੀ ਪੜਤਾਲ ਲਈ ਅਸੀਂ ਇਨਵਿਡ ਟੂਲ ਦੀ ਮਦਦ ਨਾਲ ਵਾਇਰਲ ਵੀਡੀਓ ਦੇ ਕਈ ਕੀਫ੍ਰੇਮ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਦੀ ਮਦਦ ਨਾਲ ਸਰਚ ਕੀਤਾ। ਸਾਨੂੰ ਵਾਇਰਲ ਵੀਡੀਓ ਨਾਲ ਜੁੜੀ ਖਬਰ Aone Punjabi Tv ਦੇ ਆਧਿਕਾਰਿਕ ਯੂਟਿਊਬ ਚੈਨਲ ‘ਤੇ ਮਿਲੀ। ਵੀਡੀਓ ਨੂੰ 9 ਮਈ 2019 ਨੂੰ ਅਪਲੋਡ ਕੀਤਾ ਗਿਆ ਹੈ।
ਸਰਚ ਦੌਰਾਨ ਵੀਡੀਓ ਨਾਲ ਜੁੜੀ ਰਿਪੋਰਟ newstrack.com ਦੀ ਵੈਬਸਾਈਟ ‘ਤੇ ਵੀ ਮਿਲੀ। 10 ਮਈ 2019 ਨੂੰ ਪ੍ਰਕਾਸ਼ਿਤ ਖਬਰ ਵਿੱਚ ਇਸ ਘਟਨਾ ਨੂੰ ਯੂਪੀ ਦੇ ਸ਼ਾਹਜਹਾਂਪੁਰ ਦੀ ਦਸਿਆ ਗਿਆ ਹੈ। ਦਿੱਤੀ ਗਈ ਜਾਣਕਾਰੀ ਮੁਤਾਬਕ, “ਯੂਪੀ ਦੇ ਸ਼ਾਹਜਹਾਂਪੁਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿੱਥੇ ਪੰਜਾਬ ਤੋਂ ਆਇਆ ਯੁਵਕ ਗੁਰਦੁਆਰੇ ਦੇ ਅੰਦਰ ਦੂਜਾ ਵਿਆਹ ਕਰਵਾ ਰਿਹਾ ਸੀ। ਪਰ ਫਿਰ ਯੁਵਕ ਦੀ ਪਹਿਲੀ ਪਤਨੀ ਉੱਥੇ ਪਹੁੰਚ ਗਈ। ਉਸ ਤੋਂ ਬਾਅਦ ਬਹੁਤ ਹੰਗਾਮਾ ਹੋਇਆ। ਦੱਸਿਆ ਜਾ ਰਿਹਾ ਹੈ ਕਿ ਯੁਵਕ ਜਿਸ ਕੁੜੀ ਨਾਲ ਦੂਜਾ ਵਿਆਹ ਕਰ ਰਿਹਾ ਸੀ, ਉਹ ਰਿਸ਼ਤੇ ਵਿੱਚ ਉਸ ਦੀ ਭਤੀਜੀ ਹੈ।”
ਸਾਨੂੰ ਵਾਇਰਲ ਵੀਡੀਓ ਨਾਲ ਜੁੜਿਆ ਵੀਡੀਓ ‘ਗੁਰਬਾਣੀ ਅਖੰਡ ਬਾਣੀ’ ਨਾਮ ਦੇ ਯੂਟਿਊਬ ਚੈਨਲ ‘ਤੇ ਮਿਲਾ। ਵੀਡੀਓ ਨੂੰ 19 ਮਈ 2019 ਨੂੰ ਅਪਲੋਡ ਕੀਤਾ ਗਿਆ ਹੈ। ਵੀਡੀਓ ਵਿੱਚ ਇੱਕ ਆਦਮੀ ਨੂੰ ਵਾਇਰਲ ਵੀਡੀਓ ਬਾਰੇ ਦੱਸਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ਵਿੱਚ ਆਦਮੀ ਬੋਲ ਰਿਹਾ ਹੈ,”ਇਹ ਆਦਮੀ ਪੰਜਾਬ ਦੇ ਪੱਟੀ ਪਿੰਡ ਦਾ ਰਹਿਣ ਵਾਲਾ ਹੈ। ਇਸ ਆਦਮੀ ਦਾ ਵਿਆਹ 2014 ਵਿੱਚ ਹੋਇਆ ਸੀ ਅਤੇ ਉਸਨੂੰ ਨਹੀਂ ਪਤਾ ਸੀ ਕਿ ਉਸਦੀ ਪਤਨੀ ਪਹਿਲਾਂ ਵਿਆਹੀ ਹੋਈ ਹੈ। ਵੀਡੀਓ ‘ਚ ਆਦਮੀ ਜਿਸ ਕੁੜੀ ਨਾਲ ਵਿਆਹ ਕਰਵਾ ਰਿਹਾ ਹੈ ਉਹ ਉਸਦੀ ਸਗੀ ਭਤੀਜੀ ਨਹੀਂ ਹੈ। ਜਦੋਂ ਪਹਿਲੀ ਪਤਨੀ ਨੂੰ ਵਿਆਹ ਕਰਾਉਣ ਬਾਰੇ ਪਤਾ ਲੱਗਾ ਤਾਂ ਉਹ ਪੁਲਿਸ ਲੈ ਕੇ ਯੂਪੀ ਪਹੁੰਚ ਗਈ ਅਤੇ ਹੰਗਾਮਾ ਕੀਤਾ।”
ਵਾਇਰਲ ਵੀਡੀਓ ਜੁੜੀ ਹੋਰ ਰਿਪੋਰਟਾਂ ਇੱਥੇ ਦੇਖੀ ਜਾ ਸਕਦੀ ਹੈ।
ਸਾਡੀ ਹੁਣ ਤੱਕ ਦੀ ਜਾਂਚ ਵਿੱਚ ਇਹ ਤਾਂ ਸਾਫ ਹੋਇਆ ਕਿ ਵੀਡੀਓ ਹਾਲੀਆ ਨਹੀਂ ਹੈ। ਕਿਉਂਕਿ ਵੀਡੀਓ ਨੂੰ ਸ਼ਾਹਜਹਾਂਪੁਰ ਦਾ ਦੱਸਿਆ ਗਿਆ ਹੈ, ਇਸ ਲਈ ਅਸੀਂ ਸ਼ਾਹਜਹਾਂਪੁਰ ਵਿੱਚ ਦੈਨਿਕ ਜਾਗਰਣ ਦੇ ਬਿਊਰੋ ਚੀਫ ਅੰਬੂਜ ਮਿਸ਼ਰਾ ਨਾਲ ਗੱਲ ਕੀਤੀ। ਉਨ੍ਹਾਂ ਨੇ ਦੱਸਿਆ, ਹਾਲ ਵਿੱਚ ਅਜਿਹਾ ਕੋਈ ਅਜਿਹਾ ਮਾਮਲਾ ਇੱਥੇ ਸਾਹਮਣੇ ਨਹੀਂ ਆਇਆ ਹੈ। ਇਹ ਘਟਨਾ ਪੁਰਾਣੀ ਹੈ।
ਅਸੀਂ ਵੀਡੀਓ ਬਾਰੇ ਪੰਜਾਬੀ ਜਾਗਰਣ, ਤਰਨਤਾਰਨ ਦੇ ਇੰਚਾਰਜ ਜਸਪਾਲ ਸਿੰਘ ਜੱਸੀ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ, ਹਾਲ ਵਿੱਚ ਅਜਿਹਾ ਕੋਈ ਮਾਮਲਾ ਨਹੀਂ ਹੋਇਆ ਹੈ, ਪਰ ਬਹੁਤ ਪਹਿਲਾ ਇਹ ਵੀਡੀਓ ਵਾਇਰਲ ਹੋਈ ਸੀ। ਵੀਡੀਓ ਹਾਲੀਆ ਨਹੀਂ ਹੈ।
ਅੰਤ ਵਿੱਚ ਅਸੀਂ ਵੀਡੀਓ ਨੂੰ ਸਾਂਝਾ ਕਰਨ ਵਾਲੇ ਫੇਸਬੁੱਕ ਯੂਜ਼ਰ ਨੂੰ ਸਕੈਨ ਕੀਤਾ। ਪਤਾ ਲੱਗਾ ਕਿ ਯੂਜ਼ਰ ਨੂੰ 9 ਹਜਾਰ ਲੋਕ ਫੋਲੋ ਕਰਦੇ ਹਨ। ਯੂਜ਼ਰ ਨੇ ਖੁਦ ਨੂੰ ਪੰਜਾਬ ਦੇ ਨਾਭਾ ਦਾ ਰਹਿਣ ਵਾਲਾ ਦੱਸਿਆ ਹੈ।
ਨਤੀਜਾ: ਭਤੀਜੀ ਨਾਲ ਵਿਆਹ ਕਰਨ ਦੇ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਵੀਡੀਓ ਹਾਲੀਆ ਨਹੀਂ, ਸੰਗੋ ਸਾਲ 2019 ਦਾ ਹੈ। ਹੁਣ ਕੁਝ ਲੋਕ ਇਸ ਵੀਡੀਓ ਨੂੰ ਹਾਲੀਆ ਦੱਸਦੇ ਹੋਏ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ ਕਰ ਰਹੇ ਹਨ।
- Claim Review : ਚਾਚੇ ਨੇ ਭਤੀਜੀ ਨਾਲ ਕਰਵਾਇਆ ਵਿਆਹ
- Claimed By : FB User-Sony Singh
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...
|