schema:text
| - Fact Check: ਫੋਨ ਤੋਂ ਨਹੀਂ ਹਟਾਈ ਜਾ ਸਕਦੀ ਕੋਰੋਨਾ ਕਾਲਰ ਟਿਊਨ, ਵਾਇਰਲ ਪੋਸਟ ਫਰਜੀ ਹੈ
ਵਾਇਰਲ ਪੋਸਟ ਵਿਚ ਦਿੱਤੇ ਗਏ ਤਰੀਕਿਆਂ ਤੋਂ ਕੋਰੋਨਾ ਕਾਲਰ ਟਿਊਨ ਨਹੀਂ ਹਟਾਈ ਜਾ ਸਕਦੀ, ਵਾਇਰਲ ਪੋਸਟ ਵਿਚ ਕੀਤਾ ਗਿਆ ਦਾਅਵਾ ਗਲਤ ਹੈ।
- By: Amanpreet Kaur
- Published: Nov 20, 2020 at 06:40 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ, ਜਿਸਦੇ ਜਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੋਸਟ ਵਿਚ ਦਿੱਤੇ ਗਏ ਨਿਰਦੇਸ਼ਾਂ ਦਾ ਪਾਲਣ ਕਰਕੇ ਫੋਨ ਤੋਂ ਕੋਰੋਨਾ ਕਾਲਰ ਟਿਊਨ ਹਟਾਈ ਜਾ ਸਕਦੀ ਹੈ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਪਾਇਆ ਗਿਆ ਕਿ ਵਾਇਰਲ ਪੋਸਟ ਵਿਚ ਕੀਤਾ ਜਾ ਰਿਹਾ ਦਾਅਵਾ ਗਲਤ ਹੈ।
ਕੀ ਹੋ ਰਿਹਾ ਹੈ ਵਾਇਰਲ?
ਇੰਸਟਾਗ੍ਰਾਮ ਅਕਾਊਂਟ haha.sofunnyy ਨੇ ਇਹ ਪੋਸਟ ਸ਼ੇਅਰ ਕੀਤਾ, ਜਿਸਦੇ ਨਾਲ ਦਾਅਵਾ ਕੀਤਾ ਗਿਆ ਕਿ ਕੋਰੋਨਾ ਕਾਲਰ ਟਿਊਨ ਹਟਾਉਣ ਲਈ ਏਅਰਟੇਲ ਯੂਜ਼ਰ 646224# ਡਾਇਲ ਕਰ 1 ਦੱਬਣ, BSNL यूजर्स “UNSUB” ਟਾਈਪ ਕਰ 56700 ਜਾਂ 56799 ‘ਤੇ SMS ਕਰਨ, ਵੋਡਾਫੋਨ ਯੂਜ਼ਰ “CANCT” ਲਿਖ ਕੇ 144 ‘ਤੇ ਭੇਜਣ। ਓਥੇ ਹੀ, ਜੀਓ ਯੂਜ਼ਰ “STOP” ਲਿਖ ਕੇ 155223 ‘ਤੇ ਸੇੰਡ ਕਰਨ।
ਇਸ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਵਾਇਰਲ ਪੋਸਟ ਵਿਚ ਕੀਤੇ ਜਾ ਰਹੇ ਦਾਅਵੇ ਦੀ ਪੜਤਾਲ ਲਈ ਅਸੀਂ ਸਬਤੋਂ ਪਹਿਲਾਂ ਇੰਟਰਨੈੱਟ ‘ਤੇ ਕੋਰੋਨਾ ਕਾਲਰ ਟਿਊਨ ਨੂੰ ਹਟਾਉਣ ਦੇ ਤਰੀਕਿਆਂ ਬਾਰੇ ਸਰਚ ਕੀਤਾ, ਪਰ ਸਾਨੂੰ ਏਅਰਟੇਲ, BSNL, ਵੋਡਾਫੋਨ ਅਤੇ ਜੀਓ ਦੀ ਅਧਿਕਾਰਿਕ ਵੈੱਬਸਾਈਟ ‘ਤੇ ਇਸਨੂੰ ਹਟਾਉਣ ਦਾ ਕੋਈ ਤਰੀਕਾ ਨਹੀਂ ਮਿਲਿਆ।
ਅਸੀਂ ਏਅਰਟੇਲ ਨੰਬਰ ਤੋਂ 646224# ਡਾਇਲ ਕੀਤਾ, ਪਰ ਇਸ ‘ਤੇ ਸਾਡੇ ਕੋਲ ਮੈਸੇਜ ਆਇਆ ਕਿ ਅਸੀਂ ਸਹੀ ਸਟ੍ਰਿੰਗ ਡਾਇਲ ਨਹੀਂ ਕੀਤਾ ਹੈ। ਓਥੇ ਹੀ, ਅਸੀਂ ਜੀਓ ਨੰਬਰ ਤੋਂ 155223 ‘ਤੇ “STOP” ਲਿਖ ਕੇ ਮੈਸੇਜ ਕੀਤਾ, ਪਰ ਸਾਨੂੰ ਜਵਾਬ ਵਿਚ ਜੀਓ ਨੰਬਰ ‘ਤੇ ਪਹਿਲਾਂ ਤੋਂ ਐਕਟੀਵੇਟ ਵੈਲ੍ਯੂ ਐਡਡ ਸਰਵਿਸ ਵਰਗੀ ਜਿਵੇਂ ਜੀਓ ਟਿਊਨ ਸਰਵਿਸ ਰੈਂਟਲ ਪਲਾਨ ਡੀਏਕਟੀਵੇਟ ਕਰਨ ਲਈ ਨਿਰਦੇਸ਼ ਦਿੰਦਾ ਹੋਇਆ ਇੱਕ ਮੈਸੇਜ ਮਿਲਿਆ। ਹਾਲਾਂਕਿ, ਅਜਿਹਾ ਕਰਨ ਦੇ ਬਾਅਦ ਵੀ ਫੋਨ ਤੋਂ ਕੋਰੋਨਾ ਕਾਲਰ ਟਿਊਨ ਨਹੀਂ ਹਟੀ।
ਇਸਦੇ ਬਾਅਦ ਵਿਸ਼ਵਾਸ ਟੀਮ ਨੇ ਏਅਰਟੇਲ ਦੇ ਗਾਹਕ ਸਰਵਿਸ ਅਧਿਕਾਰੀ ਇਰਫਾਨ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਕਾਲਰ ਟਿਊਨ ਭਾਰਤ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਲਾਈ ਗਈ ਹੈ ਅਤੇ ਇਸਨੂੰ ਹਟਾਉਣ ਦੇ ਆਦੇਸ਼ ਨਹੀਂ ਹਨ, ਇਸਲਈ ਫਿਲਹਾਲ ਕਾਲਰ ਟਿਊਨ ਨੂੰ ਨਹੀਂ ਹਟਾਇਆ ਜਾ ਸਕਦਾ ਹੈ। ਵਾਇਰਲ ਪੋਸਟ ਵਿਚ ਦੱਸੇ ਗਏ ਤਰੀਕਿਆਂ ਦਾ ਵੀ ਪਾਲਣ ਕਰਕੇ ਇਸ ਕਾਲਰ ਟਿਊਨ ਨੂੰ ਨਹੀਂ ਹਟਾਇਆ ਜਾ ਸਕਦਾ ਹੈ।
ਅਸੀਂ ਜੀਓ ਦੇ ਗਾਹਕ ਸਰਵਿਸ ਅਧਿਕਾਰੀ ਅਲਮਾਸ ਨਾਲ ਵੀ ਗੱਲ ਕੀਤੀ। ਉਨ੍ਹਾਂ ਨੇ ਵੀ ਕਿਹਾ ਕਿ ਵਾਇਰਲ ਪੋਸਟ ਵਿਚ ਕੀਤਾ ਜਾ ਰਿਹਾ ਦਾਅਵਾ ਗਲਤ ਹੈ। ਇਹ ਕਾਲਰ ਟਿਊਨ ਭਾਰਤ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਲਾਈ ਗਈ ਹੈ, ਜਿਸਨੂੰ ਫਿਲਹਾਲ ਹਟਾਇਆ ਨਹੀਂ ਜਾ ਸਕਦਾ ਹੈ।
ਇਸ ਗ੍ਰਾਫਿਕ ਨੂੰ ਸੋਸ਼ਲ ਮੀਡੀਆ ‘ਤੇ ਕਈ ਯੂਜ਼ਰ ਵਾਇਰਲ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ haha.sofunnyy ਨਾਂ ਦਾ ਇੰਸਟਾਗ੍ਰਾਮ ਅਕਾਊਂਟ।
ਨਤੀਜਾ: ਵਾਇਰਲ ਪੋਸਟ ਵਿਚ ਦਿੱਤੇ ਗਏ ਤਰੀਕਿਆਂ ਤੋਂ ਕੋਰੋਨਾ ਕਾਲਰ ਟਿਊਨ ਨਹੀਂ ਹਟਾਈ ਜਾ ਸਕਦੀ, ਵਾਇਰਲ ਪੋਸਟ ਵਿਚ ਕੀਤਾ ਗਿਆ ਦਾਅਵਾ ਗਲਤ ਹੈ।
- Claim Review : ਦਾਅਵਾ ਕੀਤਾ ਜਾ ਰਿਹਾ ਹੈ ਕਿ ਪੋਸਟ ਵਿਚ ਦਿੱਤੇ ਗਏ ਨਿਰਦੇਸ਼ਾਂ ਦਾ ਪਾਲਣ ਕਰਕੇ ਫੋਨ ਤੋਂ ਕੋਰੋਨਾ ਕਾਲਰ ਟਿਊਨ ਹਟਾਈ ਜਾ ਸਕਦੀ ਹੈ।
- Claimed By : Instagram Account- haha.sofunnyy
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...
|