About: http://data.cimple.eu/claim-review/55215766b73470bdf71b657236977626ffe63c57daf17bee6746e7c2     Goto   Sponge   NotDistinct   Permalink

An Entity of Type : schema:ClaimReview, within Data Space : data.cimple.eu associated with source document(s)

AttributesValues
rdf:type
http://data.cimple...lizedReviewRating
schema:url
schema:text
  • Fact Check: ਕੋਝੀਕੋਡ ਵਿਮਾਨ ਹਾਦਸੇ ਵਿਚ ਮ੍ਰਿਤ ਪਾਯਲਟ ਕੈਪਟਨ ਦੀਪਕ ਵਸੰਤ ਸਾਠੇ ਨੂੰ ਲੈ ਕੇ ਵਾਇਰਲ ਹੋ ਰਿਹਾ ਇਹ ਦਾਅਵਾ ਫਰਜੀ ਹੈ ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਫਰਜੀ ਹੈ। ਵਾਇਰਲ ਵੀਡੀਓ ਵਿਚ ਦਿੱਸ ਰਹੇ ਵਿਅਕਤੀ ਭਾਰਤੀ ਨੌਸੇਨਾ ਦੇ ਵਾਈਸ ਏਡਮਿਰਲ ਗਿਰੀਸ਼ ਲੂਥਰਾ (ਰਿਟਾਇਰਡ) ਹਨ, ਕੈਪਟਨ ਦੀਪਕ ਵਸੰਤ ਸਾਠੇ ਨਹੀਂ। - By: Team Vishvas - Published: Aug 11, 2020 at 06:23 PM - Updated: Aug 30, 2020 at 01:53 PM ਨਵੀਂ ਦਿੱਲੀ (ਵਿਸ਼ਵਾਸ ਟੀਮ): ਪਿਛਲੇ ਦਿਨਾਂ ਕੇਰਲ ਦੇ ਕੋਝੀਕੋਡ (Kozhikode) ਵਿਚ ਦੁਬਈ ਤੋਂ ਆ ਰਿਹਾ ਏਅਰ ਇੰਡੀਆ ਐਕਸਪ੍ਰੈਸ ਦਾ ਵਿਮਾਨ ਰਨਵੇ ‘ਤੇ ਫਿਸਲ ਗਿਆ ਸੀ। ਇਸ ਵਿਮਾਨ ਹਾਦਸੇ ਵਿਚ ਪਾਯਲਟ ਕੈਪਟਨ ਦੀਪਕ ਵਸੰਤ ਸਾਠੇ ਸਣੇ 18 ਲੋਕਾਂ ਦੀ ਮੌਤ ਦੀ ਖਬਰ ਆਈ। ਇਸਦੇ ਤੁਰੰਤ ਬਾਅਦ, ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਲੱਗਿਆ, ਜਿਸਦੇ ਨਾਲ ਲਿਖਿਆ ਗਿਆ – “ਵਿਮਾਨ ਦੁਰਘਟਨਾ ਵਿਚ ਕਲ ਮਾਰੇ ਗਏ ਕੈਪਟਨ ਦੀਪਕ ਵਸੰਤ ਸਾਠੇ ਦਾ ਸੋਹਣਾ ਗੀਤ, ਆਪਣੇ ਆਪ ਦੇ ਜੀਵਨ ਦੀ ਪਰਵਾਹ ਨਾ ਕਰਦੇ ਹੋਏ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ।” ਹਾਲਾਂਕਿ, ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਫਰਜੀ ਹੈ। ਵਾਇਰਲ ਵੀਡੀਓ ਵਿਚ ਦਿੱਸ ਰਹੇ ਵਿਅਕਤੀ ਭਾਰਤੀ ਨੌਸੇਨਾ ਦੇ ਵਾਈਸ ਏਡਮਿਰਲ ਗਿਰੀਸ਼ ਲੂਥਰਾ ਹਨ, ਕੈਪਟਨ ਦੀਪਕ ਵਸੰਤ ਸਾਠੇ ਨਹੀਂ। ਕੀ ਹੋ ਰਿਹਾ ਹੈ ਵਾਇਰਲ? Pragati Mumbaikar ਨਾਂ ਦੀ ਫੇਸਬੁੱਕ ਯੂਜ਼ਰ ਨੇ ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ: “Captain Deepak Vasant Sathe (Air India pilot), who died in yesterday’s Air crash.Proud of u Sir as an Indian Navy Officer. Jay hind 🙏🏻💐” ਵਾਇਰਲ ਵੀਡੀਓ ਨਾਲ ਦਾਅਵਾ ਕੀਤਾ ਗਿਆ ਹੈ ਕਿ ਹਿੰਦੀ ਫਿਲਮ ‘ਪਾਪਾ ਕਹਿੰਦੇ ਹਨ’ ਦੇ ਗੀਤ ‘ਘਰ ਤੋਂ ਨਿਕਲਦੇ ਹੀ’ ਨੂੰ ਗਾਉਂਦੇ ਵਿਅਕਤੀ ਕੈਪਟਨ ਦੀਪਕ ਵਸੰਤ ਸਾਠੇ ਹਨ। ਇਸ ਪੋਸਟ ਦਾ ਫੇਸਬੁੱਕ ਅਤੇ ਆਰਕਾਈਵਡ ਲਿੰਕ। ਪੜਤਾਲ ਵਾਇਰਲ ਵੀਡੀਓ ਵਿਚ ਦਾਅਵਾ ਕੀਤਾ ਗਿਆ ਹੈ ਕਿ ਹਿੰਦੀ ਫਿਲਮ ‘ਪਾਪਾ ਕਹਿੰਦੇ ਹਨ’ ਦੇ ਗੀਤ ‘ਘਰ ਤੋਂ ਨਿਕਲਦੇ ਹੀ’ ਨੂੰ ਗਾਉਂਦੇ ਵਿਅਕਤੀ ਕੈਪਟਨ ਦੀਪਕ ਵਸੰਤ ਸਾਠੇ ਹਨ। Vishvas News ਨੇ ਆਪਣੀ ਪੜਤਾਲ ਸ਼ੁਰੂ ਕਰਨ ਲਈ ਇਸ ਵੀਡੀਓ ਨੂੰ InVID ਟੂਲ ‘ਤੇ ਪਾਇਆ ਅਤੇ ਇਸਦੇ ਕੀਫ਼੍ਰੇਮਸ ਕੱਢੇ। ਹੁਣ ਅਸੀਂ ਇਨ੍ਹਾਂ ਕੀਫ਼੍ਰੇਮਸ ਨੂੰ Google ਰਿਵਰ ਇਮੇਜ ‘ਤੇ ਲਭਿਆ। ਸਾਨੂੰ ਇਹ ਵੀਡੀਓ Vice Admiral Girish Luthra Retd ਯੂਟਿਊਬ ਅਕਾਊਂਟ ‘ਤੇ ਅਪਲੋਡ ਮਿਲਿਆ। ਵੀਡੀਓ ਅਨੁਸਾਰ, ਗਾਣਾ ਗਾਉਂਦੇ ਵਿਅਕਤੀ ਭਾਰਤੀ ਨੌਸੇਨਾ ਦੇ ਵਾਈਸ ਏਡਮਿਰਲ ਗਿਰੀਸ਼ ਲੂਥਰਾ ਹਨ, ਜਿਨ੍ਹਾਂ ਨੇ ਸਵਰਣ ਜਯੰਤੀ ਸਮਾਰੋਹ ਵਿਚ ਇਹ ਗੀਤ ਗਾਇਆ ਸਨ। ਸਿਟੀਜ਼ਨ 4 ਫੋਰਸੇਸ (Citizen 4 Forces) ਨਾਂ ਦੇ ਟਵਿੱਟਰ ਹੈਂਡਲ ‘ਤੇ ਵੀ ਇਸ ਵੀਡੀਓ ਨੂੰ 9 ਮਾਰਚ 2019 ਨੂੰ ਅਪਲੋਡ ਕਰਦੇ ਹੋਏ ਲਿਖਿਆ “Vice Admiral Girish Luthra (Retd), Former CIC Western Command. Singing “Ghar SE nikalte hi” at the Golden Jubilee celebrations of Western Naval Command of Indian Navy. Waooo it is. Astounding Admiral Sir. @indiannavy.” ਸਾਨੂੰ ਆਪਣੀ ਪੜਤਾਲ ਵਿਚ 15 ਮਾਰਚ 2019 ਨੂੰ ਪ੍ਰਕਾਸ਼ਿਤ ਨਵਭਾਰਤ ਟਾਇਮਸ ਦੀ ਇੱਕ ਖਬਰ ਮਿਲੀ। ਜਿਸਦੇ ਵਿਚ ਦੱਸਿਆ ਗਿਆ ਸੀ ਕਿ ਰਿਟਾਇਰਡ ਨੌਸੇਨਾ ਪ੍ਰਮੁੱਖ ਗਿਰੀਸ਼ ਲੂਥਰਾ ਨੇ ਸਵਰਣ ਜਯੰਤੀ ਸਮਾਰੋਹ ਮੌਕੇ ਆਪਣੇ ਸੈਨਿਕਾਂ ਲਈ ‘ਘਰ ਤੋਂ ਨਿਕਲਦੇ ਹੀ’ ਗਾਣਾ ਗਾਇਆ ਸੀ। ਇਸ ਵਿਸ਼ੇ ਵਿਚ ਵੱਧ ਪੁਸ਼ਟੀ ਲਈ ਅਸੀਂ ਭਾਰਤੀ ਨੌਸੇਨਾ ਦੇ ਪ੍ਰਵਕਤਾ ਕਮਾਂਡਰ ਵਿਵੇਕ ਮਧਵਾਲ ਨਾਲ ਇਸ ਵੀਡੀਓ ਦੇ ਸਬੰਧ ਵਿਚ ਜਾਣਕਾਰੀ ਮੰਗੀ। ਉਨ੍ਹਾਂ ਨੇ ਕਿਹਾ, ਵਾਇਰਲ ਦਾਅਵਾ ਗਲਤ ਹੈ। ਵੀਡੀਓ ਵਿਚ ਦਿੱਸ ਰਹੇ ਅਧਿਕਾਰੀ ਭਾਰਤੀ ਨੌਸੇਨਾ ਦੇ ਵਾਈਸ ਏਡਮਿਰਲ ਗਿਰੀਸ਼ ਲੂਥਰਾ (ਰਿਟਾਇਰਡ) ਹਨ, ਜਦਕਿ ਕੈਪਟਨ ਦੀਪਕ ਵਸੰਤ ਸਾਠੇ ਭਾਰਤੀ ਵਾਯੂ ਸੈਨਾ ਤੋਂ ਰਿਟਾਇਰਡ ਹਨ।” ਇਸ ਵੀਡੀਓ ਨੂੰ Pragati Mumbaikar ਨਾਂ ਦੀ ਫੇਸਬੁੱਕ ਯੂਜ਼ਰ ਨੇ ਸ਼ੇਅਰ ਕੀਤਾ ਹੈ। ਇਹ ਯੂਜ਼ਰ ਮਹਾਰਾਸ਼ਟਰ ਵਿਚ ਰਹਿੰਦੀ ਹੈ। ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਫਰਜੀ ਹੈ। ਵਾਇਰਲ ਵੀਡੀਓ ਵਿਚ ਦਿੱਸ ਰਹੇ ਵਿਅਕਤੀ ਭਾਰਤੀ ਨੌਸੇਨਾ ਦੇ ਵਾਈਸ ਏਡਮਿਰਲ ਗਿਰੀਸ਼ ਲੂਥਰਾ (ਰਿਟਾਇਰਡ) ਹਨ, ਕੈਪਟਨ ਦੀਪਕ ਵਸੰਤ ਸਾਠੇ ਨਹੀਂ। - Claim Review : ਵਾਇਰਲ ਵੀਡੀਓ ਵਿਚ ਦਾਅਵਾ ਕੀਤਾ ਗਿਆ ਹੈ ਕਿ ਹਿੰਦੀ ਫਿਲਮ 'ਪਾਪਾ ਕਹਿੰਦੇ ਹਨ' ਦੇ ਗੀਤ 'ਘਰ ਤੋਂ ਨਿਕਲਦੇ ਹੀ' ਨੂੰ ਗਾਉਂਦੇ ਵਿਅਕਤੀ ਕੈਪਟਨ ਦੀਪਕ ਵਸੰਤ ਸਾਠੇ ਹਨ। - Claimed By : FB User- Pragati Mumbaikar - Fact Check : ਫਰਜ਼ੀ ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...
schema:mentions
schema:reviewRating
schema:author
schema:datePublished
schema:inLanguage
  • English
schema:itemReviewed
Faceted Search & Find service v1.16.115 as of Oct 09 2023


Alternative Linked Data Documents: ODE     Content Formats:   [cxml] [csv]     RDF   [text] [turtle] [ld+json] [rdf+json] [rdf+xml]     ODATA   [atom+xml] [odata+json]     Microdata   [microdata+json] [html]    About   
This material is Open Knowledge   W3C Semantic Web Technology [RDF Data] Valid XHTML + RDFa
OpenLink Virtuoso version 07.20.3238 as of Jul 16 2024, on Linux (x86_64-pc-linux-musl), Single-Server Edition (126 GB total memory, 3 GB memory in use)
Data on this page belongs to its respective rights holders.
Virtuoso Faceted Browser Copyright © 2009-2025 OpenLink Software