schema:text
| - Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact checks doneFOLLOW US
Fact Check
ਸੋਸ਼ਲ ਮੀਡੀਆ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਇੰਟਰਵਿਊ ਦਾ ਇੱਕ ਵੀਡੀਓ ਕੋਲਾਜ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ CM ਮਾਨ ਨੂੰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ 9 ਮਹੀਨਿਆ ਦੇ ਕੰਮ ਦੇ ਰਿਪੋਰਟ ਕਾਰਡ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ “ਸਿਰਫ ਇਸ਼ਤਿਹਾਰ ਹੀ ਚੱਲ ਰਿਹਾ ਹੈ”। ਇਸ ਵੀਡੀਓ ਨੂੰ ਵਾਇਰਲ ਕਰਦਿਆਂ ਭਗਵੰਤ ਮਾਨ ਸਰਕਾਰ ‘ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।
ਫੇਸਬੁੱਕ ਅਕਾਊਂਟ ‘Sad Binjon Sad Binjon’ ਨੇ 13 ਫਰਵਰੀ 2023 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, “ਬਦਲਾਵ ਦੇ ਨੌ ਮਹੀਨਿਆਂ ਵਾਰੇ ਆਪੇ ਸੁਣ ਲਓ”
ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਕਈ ਅਕਾਲੀ ਦਲ ਅਤੇ ਕਾਂਗਰਸ ਨਾਲ ਸੰਬੰਧਿਤ ਫੇਸਬੁੱਕ ਪੇਜਾਂ ਨੇ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਅਤੇ ਇੱਕ-ਇੱਕ ਕਰਕੇ ਦੋਵੇਂ ਵੀਡੀਓਜ਼ ਦੀ ਪੜਤਾਲ ਸ਼ੁਰੂ ਕੀਤੀ।
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਪਹਿਲੀ ਵੀਡੀਓ ਦੀ ਪੜਤਾਲ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਇਸ ਪਹਿਲੇ ਵੀਡੀਓ ਨੂੰ ਰਿਵਰਸ ਇਮੇਜ ਦੀ ਮਦਦ ਨਾਲ ਸਰਚ ਕੀਤਾ। ਸਾਨੂੰ ਇਹ ਵਾਇਰਲ ਵੀਡੀਓ ‘India News’ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਅਪਲੋਡ ਮਿਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
22 ਦਸੰਬਰ 2022 ਨੂੰ ਅਪਲੋਡ ਇਸ ਪੂਰੇ ਵੀਡੀਓ ਵਿੱਚ ਵਾਇਰਲ ਵੀਡੀਓ ਵਿੱਚ ਮੌਜੂਦ ਹਿੱਸੇ ਨੂੰ 2 ਮਿੰਟ ਤੇ 37 ਸੈਕੰਡ ਤੋਂ ਦੇਖਿਆ ਜਾ ਸਕਦਾ ਹੈ। ਵੀਡੀਓ ‘ਚ ਐਂਕਰ ਮੁੱਖ ਮੰਤਰੀ ਮਾਨ ਤੋਂ ਪੰਜਾਬ ਸਰਕਾਰ ਦੇ ਰਿਪੋਰਟ ਕਾਰਡ ਬਾਰੇ ਪੁੱਛਦੇ ਹਨ।
ਐਂਕਰ ਕਹਿੰਦਾ ਹੈ, “ਪੰਜਾਬ ਦੇ ਲੋਕਾਂ ਨੇ ਇੱਕ ਨਵਾਂ ਇਤਿਹਾਸ ਲਿਖਿਆ ਹੈ। ਉਨ੍ਹਾਂ ਨੇ ਉੱਥੇ ਸੱਤਾ ਵਿੱਚ ਆਉਣ ਵਾਲੀਆਂ ਪਾਰਟੀਆਂ ਨੂੰ ਹਟਾ ਕੇ ਆਮ ਆਦਮੀ ਪਾਰਟੀ ਨੂੰ ਸੱਤਾ ਦੀ ਵਾਗਡੋਰ ਸੌਂਪ ਦਿੱਤੀ ਹੈ। ਬਹੁਤ ਸਾਰੇ ਵਾਅਦੇ, ਬਹੁਤ ਸਾਰੀਆਂ ਉਮੀਦਾਂ, ਬਹੁਤ ਸਾਰੀਆਂ ਸੰਭਾਵਨਾਵਾਂ ਨਾਲ ਤੁਹਾਡੀ ਸਰਕਾਰ ਬਣੀ ਹੈ। ਤੁਸੀਂ ਇਸ ਚੋਣ ਤੋਂ ਪਹਿਲਾਂ ਬਹੁਤ ਸਾਰੇ ਵਾਅਦੇ ਕੀਤੇ ਸਨ। ਪਾਣੀ, ਬਿਜਲੀ, ਨੌਜਵਾਨ, ਭਾਈਚਾਰਾ, ਬਹੁਤ ਸਾਰੀਆਂ ਚੀਜ਼ਾਂ। ਤੁਹਾਡੀ ਸਰਕਾਰ ਨੇ 9 ਮਹੀਨੇ ਪੂਰੇ ਕਰ ਲਏ ਹਨ। 9 ਮਹੀਨਿਆਂ ਦੀ ਸਰਕਾਰ ਜਿਹੜੀ ਭਗਵੰਤ ਦੀ ਪੰਜਾਬ ਦੀ ਹੈ, ਉਸ ਦਾ ਆਪਣਾ ਰਿਪੋਰਟ ਕਾਰਡ ਅੱਜ ਦੀ ਤਰੀਕ ਵਿੱਚ ਕੀ ਹੈ।”
ਇਸ ਦੇ ਜਵਾਬ ‘ਚ ਭਗਵੰਤ ਮਾਨ ਕਹਿੰਦੇ ਹਨ, “ਅਸੀਂ ਆਉਂਦਿਆਂ ਹੀ ਉਹੀ ਕੰਮ ਕੀਤੇ, ਜੋ ਇਸ ਪਿਛਲੀਆਂ ਸਰਕਾਰਾਂ ਜਾਂਦੇ ਸਮੇਂ ਕਰਦੀਆਂ ਹਨ। ਅਖੀਰ 6 ਮਹੀਨਿਆਂ ਵਿੱਚ ਉਨ੍ਹਾਂ ਨੂੰ ਲੱਗਦਾ ਹੈ ਕਿ ਸਾਢੇ ਚਾਰ ਸਾਲਾਂ ਵਿੱਚ ਜੋ ਲੁੱਟ ਕੀਤੀ ਹੈ, ਜੋ ਜ਼ੁਲਮ ਕੀਤਾ ਹੈ, ਉਹ ਭੁੱਲ ਜਾਣਗੇ ਅਤੇ ਲੋਕ ਅਖੀਰਲੇ 6 ਮਹੀਨੇ ਹੀ ਯਾਦ ਰੱਖਣਗੇ। ਅਸੀਂ ਪਹਿਲਾਂ ਉਹੀ ਕੀਤਾ ਜੋ ਹੋਰ ਪਾਰਟੀਆਂ ਅਖੀਰਲੇ 6 ਮਹੀਨਿਆਂ ਵਿੱਚ ਕਰਦੀਆਂ ਹਨ।”
ਇਸ ਤੋਂ ਬਾਅਦ ਅਸੀਂ ਵਾਇਰਲ ਹੋ ਰਹੀ ਦੂਜੀ ਵੀਡੀਓ ਨੂੰ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੰਗਾਲਿਆ। ਰਿਵਰਸ ਇਮੇਜ ਕਰਨ ‘ਤੇ ਸਾਨੂੰ ਵੀਡੀਓ Prime News Asia ਦੇ Youtube ਚੈਨਲ ‘ਤੇ ਅਪਲੋਡ ਮਿਲਿਆ। ਇਹ ਵੀਡੀਓ 7 ਦਿਸੰਬਰ 2021 ਨੂੰ ਅਪਲੋਡ ਕੀਤਾ ਗਿਆ ਸੀ। ਅਸੀਂ ਵੀਡੀਓ ਨੂੰ ਪੂਰਾ ਸੁਣਿਆ। ਵੀਡੀਓ ਵਿਚ 17 ਮਿੰਟ ਤੇ 16 ਸੈਕੰਡ ਤੋਂ ਸੀਐਮ ਮਾਨ ਦੇ ਵਾਇਰਲ ਵੀਡੀਓ ਦੇ ਹਿੱਸੇ ਨੂੰ ਦੇਖਿਆ ਜਾ ਸਕਦਾ ਹੈ।
ਪੱਤਰਕਾਰ ਸਵਾਲ ਪੁੱਛਦਾ ਹੈ: “ਇਸ ਵੇਲੇ ਜੋ ਲੜਾਈ ਹੈ, ਉਹ ਦਿੱਲੀ ਬਨਾਮ ਪੰਜਾਬ ਦੀ ਬਣ ਗਈ ਹੈ। ਇੱਕ ਗੱਲ ਸਾਂਝੀ ਹੈ ਕਿ ਅਸਲ ਵਿੱਚ ਆਮ ਆਦਮੀ ਕੌਣ ਹੈ। ਕੇਜਰੀਵਾਲ ਸਾਹਬ ਨੇ ਸ਼ਬਦ ਵਰਤਿਆ ਕਿ ਕੋਈ ‘ਨਕਲੀ ਆਮ ਆਦਮੀ’ ਜਾਂ ‘ਨਕਲੀ ਕੇਜਰੀਵਾਲ’ ਬਣ ਕੇ ਘੁੰਮਦਾ ਹੈ। ਉਸ ਤੋਂ ਬਾਅਦ ਚੰਨੀ ਸਾਬ੍ਹ ਨੇ ਇਹ ਜਵਾਬ ਦਿੱਤਾ ਕਿ ‘ਐਦਾਂ ਕੋਈ ਨਕਲੀ ਧੱਕੇ ਨਾਲ ਪੰਜਾਬੀ ਬਣ ਰਿਹਾ ਹੈ। ਕੇਜਰੀਵਾਲ ਨੂੰ ਇਹ ਕੰਮ ਤਾਂ ਆਉਂਦੇ ਨਹੀਂ ਜੋ ਅਸੀਂ ਕਰਦੇ ਹਾਂ। ਇਹ ਲੜਾਈ ਲੋਕਾਂ ਦੀ ਹੋਣੀ ਚਾਹੀਦੀ ਸੀ, ਦੂਜੇ ਪਾਸੇ ਕਿਵੇਂ ਚਲੀ ਗਈ?”
ਇਸਦੇ ਜੁਆਬ ਵਿਚ ਭਗਵੰਤ ਮਾਨ ਕਹਿੰਦੇ ਹਨ, “ਦੇਖੋ, ਅਰਵਿੰਦ ਕੇਜਰੀਵਾਲ ਜਦੋਂ ਆਉਂਦੇ ਹਨ ਤਾਂ ਆਮ ਆਦਮੀ ਪਾਰਟੀ ਕਿਸੇ ਨਾ ਕਿਸੇ ਮੁੱਦੇ ਉੱਤੇ ਗੱਲ ਕਰਦੀ ਹੈ। ਸਿੱਖਿਆ, ਸਿਹਤ, ਹਸਪਤਾਲ ਮੁੱਦੇ ਹਨ, ਜਿਨ੍ਹਾਂ ਨੂੰ ਕਿਸੇ ਨੇ ਨਹੀਂ ਚੁੱਕਿਆ। ਪਰ ਚੰਨੀ ਸਾਬ੍ਹ ਇੱਕ ਹੀ ਗੱਲ ਕਹਿੰਦੇ ਹਨ ਮੈਂ ਬਾਂਦਰ ਕਿਲ੍ਹਾ ਖੇਡਣਾ ਜਾਣਦਾ ਹਾਂ। ਮੈਂ ਗੁੱਲੀ ਡੰਡਾ ਜਾਣਦਾ ਹਾਂ। ਮੈਂ ਬਰਸੀਨ ਵੀ ਕੱਟ ਲੈਂਦਾ ਹਾਂ। ਮੈਂ ਟੈਂਟ ਵੀ ਲਾ ਦਿੰਦਾ ਹਾਂ। ਕੀ ਅਸੀਂ ਇਸ ਮੁੱਦੇ ‘ਤੇ ਲੜਾਂਗੇ? ਮੁੱਖ ਮੰਤਰੀ ਦਾ ਕੰਮ ਨੀਤੀਆਂ ਬਣਾਉਣਾ ਹੈ। ਇਨ੍ਹਾਂ ਨੇ 72 ਦਿਨਾਂ ਦਾ ਰਿਪੋਰਟ ਕਾਰਡ ਜਾਰੀ ਕਰ ਦਿੱਤਾ। ਹੁਣ ਲੋਕ 72 ਦਿਨਾਂ ਦਾ ਹਿਸਾਬ ਲੈਣਗੇ ਜਾਂ ਪੌਣੇ ਪੰਜ ਸਾਲਾਂ ਦਾ? ਪਹਿਲਾਂ ਦੇ ਵਾਅਦੇ ਜੋ ਕੈਪਟਨ ਅਮਰਿੰਦਰ ਸਿੰਘ ਨੇ ਕੀਤੇ ਸੀ ਉਹ ਕਿੱਥੇ ਹਨ? ਬੋਲ ਰਹੇ ਹਨ ਕਿ ‘ਭੁੱਲ ਜਾਓ, ਮੇਰਾ 72 ਦਿਨਾਂ ਦਾ ਕਾਰਡ ਦੇਖੋ। ਸਿਰਫ਼ ਇਸ਼ਤਿਹਾਰਬਾਜ਼ੀ ਚੱਲ ਰਹੀ ਹੈ। ਹੋਰ ਕੁਝ ਨਹੀਂ।”
ਇਸ ਤੋਂ ਸਪਸ਼ਟ ਹੁੰਦਾ ਹੈ ਕਿ ਐਡੀਟਡ ਵੀਡੀਓ ਨੂੰ ਵਾਇਰਲ ਕਰ ਭਗਵੰਤ ਮਾਨ ਸਰਕਾਰ ‘ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਐਡੀਟਡ ਹੈ। ਐਡੀਟਡ ਵੀਡੀਓ ਨੂੰ ਵਾਇਰਲ ਕਰ ਭਗਵੰਤ ਮਾਨ ਸਰਕਾਰ ‘ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।
Our Sources
Video uploaded by India News on December 22, 2022
Video uploaded by Prime Asia on December 7, 2021
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
|