About: http://data.cimple.eu/claim-review/7c9e64dd5b71910dc6882fac2fd252a9cb2be18fdd8a205c0c54cb0e     Goto   Sponge   NotDistinct   Permalink

An Entity of Type : schema:ClaimReview, within Data Space : data.cimple.eu associated with source document(s)

AttributesValues
rdf:type
http://data.cimple...lizedReviewRating
schema:url
schema:text
  • Fact Check: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਹੀਂ ਕੀਤੀ ਖੇਤੀ ਕਾਨੂੰਨਾਂ ਦੀ ਹਿਮਾਇਤ,ਐਡਿਟ ਹੈ ਵਾਇਰਲ ਵੀਡੀਓ ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਫਰਜ਼ੀ ਨਿਕਲਿਆ ਹੈ। ਪੁਰਾਣੇ ਇੰਟਰਵਿਊ ਦੇ ਵੀਡੀਓ ਨੂੰ ਐਡਿਟ ਕਰ ਹੁਣ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। - By: Jyoti Kumari - Published: Aug 4, 2021 at 06:37 PM - Updated: Aug 4, 2021 at 06:53 PM ਵਿਸ਼ਵਾਸ ਨਿਊਜ਼ (ਨਵੀਂ ਦਿੱਲੀ) । ਸੋਸ਼ਲ ਮੀਡੀਆ ਤੇ ਆਏ ਦਿਨ ਕਿਸਾਨ ਅੰਦੋਲਨ ਨੂੰ ਲੈ ਕੇ ਕੋਈ ਨਾ ਕੋਈ ਖਬਰ ਅਤੇ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹੈ, ਇਸਨੂੰ ਲੈ ਕੇ ਹੀ ਸੋਸ਼ਲ ਮੀਡੀਆ ਤੇ ਦਿੱਲੀ ਦੇ ਸੀ.ਐਮ ਅਰਵਿੰਦ ਕੇਜਰੀਵਾਲ ਦਾ ਇੱਕ ਵੀਡੀਓ ਕਲਿੱਪ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਵਿੱਚ ਸੀ.ਐਮ ਅਰਵਿੰਦ ਕੇਜਰੀਵਾਲ ਨੂੰ ਕਥਿਤ ਰੂਪ ਤੋਂ ਕ੍ਰਿਸ਼ੀ ਕਾਨੂੰਨਾਂ ਬਾਰੇ ਬੋਲਦੇ ਹੋਏ ਸਾਫ ਸੁਣਿਆ ਜਾ ਸਕਦਾ ਹੈ। ਯੂਜ਼ਰਸ ਵੱਲੋਂ ਦਾਆਵਾ ਕੀਤਾ ਜਾ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਕ੍ਰਿਸ਼ੀ ਕਾਨੂੰਨਾਂ ਨੂੰ ਇੱਕ ਕ੍ਰਾਂਤੀਕਾਰੀ ਕਦਮ ਦੱਸਿਆ ਹੈ ਅਤੇ ਨਾਲ ਹੀ ਇਹਨਾਂ ਕਾਨੂੰਨਾਂ ਦੇ ਫਾਇਦੇ ਦੱਸ ਰਹੇ ਹਨ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਝੂਠਾ ਨਿਕਲਿਆ। 15 ਜਨਵਰੀ 2021 ਨੂੰ ਜ਼ੀ-ਪੰਜਾਬ ਹਰਿਆਣਾ ਹਿਮਾਚਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚੋ ਇਸ ਵੀਡੀਓ ਨੂੰ ਐਡਿਟ ਕਰਕੇ ਬਣਾਇਆ ਗਿਆ ਹੈ ਅਤੇ ਹੁਣ ਫਰਜ਼ੀ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਕੀ ਹੈ ਵਾਇਰਲ ਪੋਸਟ ਵਿੱਚ ਫੇਸਬੁੱਕ ਪੇਜ “We Support Shiromani Akali Dal ” ਨੇ 3 ਅਗਸਤ ਨੂੰ ਵਾਇਰਲ ਵੀਡੀਓ ਨੂੰ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ ” ਕੇਜਰੀਵਾਲ ਕਾਲੇ ਕਾਨੂੰਨਾਂ ਦੇ ਫਾਇਦੇ ਦੱਸ ਰਿਹਾ ਗੌਰ ਕਰੋ..!!!” ਵੀਡੀਓ ਵਿੱਚ ਤੁਸੀਂ ਅਰਵਿੰਦ ਕੇਜਰੀਵਾਲ ਨੂੰ ਕਥਿਤ ਰੂਪ ਤੋਂ “ਜ਼ਮੀਨ ਨਹੀਂ ਜਾਵੇਗੀ, ਤੁਹਾਡਾ ਐਮ.ਐਸ.ਪੀ ਨਹੀਂ ਜਾਵੇਗਾ, ਤੁਹਾਡਾ ਬਾਜ਼ਾਰ ਨਹੀਂ ਜਾਵੇਗਾ, ਹੁਣ ਕਿਸਾਨ ਆਪਣੀ ਫਸਲ ਦੇਸ਼ ਵਿੱਚ ਕਿਤੇ ਵੀ ਵੇਚ ਸਕਦਾ ਹੈ। ਹੁਣ ਕਿਸਾਨ ਨੂੰ ਚੰਗੀ ਕੀਮਤ ਮਿਲੇਗੀ, ਉਹ ਮੰਡੀ ਦੇ ਬਾਹਰ ਕਿਤੇ ਵੀ ਵੇਚ ਸਕਦਾ ਹੈ.ਦਿਲੀਪ ਜੀ, 70 ਸਾਲਾਂ ਦੇ ਅੰਦਰ ਖੇਤੀ ਦੇ ਖੇਤਰ ਵਿੱਚ ਇਹ ਸਭ ਤੋਂ ਵੱਡਾ ਕ੍ਰਾਂਤੀਕਾਰੀ ਕਦਮ ਹੋਵੇਗਾ ਬੋਲਦੇ ਹੋਏ ਸੁਣ ਸਕਦੇ ਹੋ ” ਇਸ ਪੋਸਟ ਦੇ ਆਰਕਾਇਵਡ ਵਰਜਨ ਨੂੰ ਇੱਥੇ ਕਲਿਕ ਕਰਕੇ ਵੇਖਿਆ ਜਾ ਸਕਦਾ ਹੈ। ਪੜਤਾਲ ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾ (ਅਰਵਿੰਦ ਕੇਜਰੀਵਾਲ ਅਤੇ ਕ੍ਰਿਸ਼ੀ ਕਾਨੂੰਨ ਦੇ ਹਿਮਾਇਤੀ ਕੇਜਰੀਵਾਲ) ਕੀ ਵਰਡ ਦੀ ਮਦਦ ਨਾਲ ਗੂਗਲ ਤੇ ਇਸ ਖ਼ਬਰ ਬਾਰੇ ਲੱਭਣਾ ਸ਼ੁਰੂ ਕੀਤਾ, ਕੀ ਸੱਚ ਵਿੱਚ ਸੀ.ਐਮ ਅਰਵਿੰਦ ਕੇਜਰੀਵਾਲ ਵੱਲੋਂ ਅਜਿਹਾ ਕਿਹਾ ਗਿਆ ਹੈ ,ਪਰ ਸਾਨੂੰ ਇਸ ਤਰ੍ਹਾਂ ਦੀ ਕੋਈ ਖ਼ਬਰ ਨਹੀਂ ਮਿਲੀ ਜਿੱਥੇ ਮੁੱਖ ਮੰਤਰੀ ਕੇਜਰੀਵਾਲ ਨੇ ਖੇਤੀ ਕਾਨੂੰਨਾਂ ਦੀ ਹਮਾਇਤ ਕੀਤੀ ਹੋਵੇ। ਵਾਇਰਲ ਵੀਡੀਓ ਦੇ ਕੰਮੈਂਟ ਵਿੱਚ ਵੀ ਕਈ ਯੂਜ਼ਰਸ ਵੱਲੋਂ ਇਸ ਵੀਡੀਓ ਨੂੰ ਐਡੀਟੇਡ ਦੱਸਿਆ ਗਿਆ ਹੈ। ਇਸ ਲਈ ਸਾਨੂੰ ਇਸ ਵੀਡੀਓ ਤੇ ਸ਼ੱਕ ਹੋਇਆ ਅਤੇ ਅਸੀਂ ਆਪਣੀ ਜਾਂਚ ਅੱਗੇ ਵਧਾਈ। ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਇਸ ਵੀਡੀਓ ਨੂੰ Invid ਟੂਲ ਵਿੱਚ ਪਾਇਆ ਅਤੇ ਇਸ ਦੇ ਕੀਫਰੇਮਸ ਕੱਢੇ। ਸਾਨੂੰ ਜ਼ੀ-ਪੰਜਾਬ ਹਰਿਆਣਾ ਹਿਮਾਚਲ ਦੇ ਫੇਸਬੁੱਕ ਅਕਾਊਂਟ ਤੇ ਸਾਨੂੰ 15 ਜਨਵਰੀ 2021 ਨੂੰ ਦਿੱਤੇ ਇੱਕ ਇੰਟਰਵਿਊੂ ਦੀ ਵੀਡੀਓ ਮਿਲੀ। ਅਸੀਂ ਇਸ ਵੀਡੀਓ ਨੂੰ ਧਿਆਨ ਨਾਲ ਸੁਣਿਆ ਅਤੇ ਪਾਇਆ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਵੀਡੀਓ ਇੰਟਰਵਿਊ ਵੀਡੀਓ ਦੇ ਨਾਲ ਬਹੁਤ ਮੇਲ ਖਾਂਦਾ ਹੈ। ਸਾਨੂੰ zeenews ਦੀ ਵੈਬਸਾਈਟ ਤੇ ਸਾਨੂੰ ਇਹ ਵੀਡੀਓ 15 ਜਨਵਰੀ 2021 ਨੂੰ ਅਪਲੋਡ ਮਿਲਿਆ। ਵੀਡੀਓ ਨੂੰ ਅਪਲੋਡ ਕਰ ਲਿਖਿਆ ਗਿਆ ਸੀ “लाचार किसान; केंद्र और कैप्टन के बीच डील,BJP-अकाली लड़ रहे नूरा कुश्ती- केजरीवाल” ਸੀ.ਐਮ ਕੇਜਰੀਵਾਲ ਦਾ ਇਹ ਇੰਟਰਵਿਊ Zee ਪੰਜਾਬ -ਹਰਿਆਣਾ – ਹਿਮਾਚਲ ਦੇ ਐਡੀਟਰ ਦਿਲੀਪ ਤਿਵਾਰੀ ਅਤੇ ਐਸੋਸੀਏਟ ਐਡੀਟਰ ਜਗਦੀਪ ਸੰਧੂ ਨੇ ਲਿਆ ਸੀ। ਪੂਰਾ ਇੰਟਰਵਿਊ ਇੱਥੇ ਵੇਖੋ। ਇੰਟਰਵਿਊ ਦੇ ਇਸ ਵੀਡੀਓ ਵਿੱਚ ਸੀ.ਐਮ ਅਰਵਿੰਦ ਕੇਜਰੀਵਾਲ ਨੂੰ ਕਥਿਤ ਰੂਪ ਤੋਂ ਕ੍ਰਿਸ਼ੀ ਕਾਨੂੰਨਾਂ ਬਾਰੇ ਬੋਲਦੇ ਹੋਏ ਸੁਣਿਆ ਜਾ ਸਕਦਾ ਹੈ। 5 ਮਿੰਟ 55 ਸੈਕੰਡ ਤੇ ਇੱਕ ਸਵਾਲ ਦੇ ਜਵਾਬ ਵਿੱਚ ਅਰਵਿੰਦ ਕੇਜਰੀਵਾਲ ਕਹਿੰਦੇ ਹੈ” ਕਿਵੇਂ ? ਕੇਂਦਰ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਨੇ ਆਪਣੇ ਸਾਰੇ ਵੱਡੇ- ਵੱਡੇ ਨੇਤਾਵਾਂ ਨੂੰ ਮੈਦਾਨ ਵਿੱਚ ਉਤਾਰਿਆ। ਉਨ੍ਹਾਂ ਦੇ ਸਾਰੇ ਵੱਡੇ ਮੰਤਰੀ, ਮੁੱਖ ਮੰਤਰੀ ਮੈਦਾਨ ਵਿੱਚ ਉਤਰੇ ਲੋਕਾਂ ਨੂੰ ਸਮਝਾਉਣ ਲਈ ਕਿ ਇਹ ਬਿੱਲ ਕਿਸਾਨਾਂ ਦੇ ਫਾਇਦੇ ਵਿੱਚ ਹਨ। ਮੈਂ ਇਹਨਾਂ ਸਾਰੀਆਂ ਦੇ ਭਾਸ਼ਣ ਸੁਣੇ ਹਨ। ਉਹਨਾਂ ਭਾਸ਼ਣਾਂ ਵਿੱਚ ਕੀ ਕਹਿੰਦੇ ਨੇ ਇਹ ? ਭਾਸ਼ਣ ਵਿੱਚ ਕਹਿੰਦੇ ਹਨ – ਇਸ ਬਿੱਲ ਵਿੱਚ ਤੁਹਾਡੀ ਜ਼ਮੀਨ ਨਹੀਂ ਜਾਵੇਗੀ (6.27- 6.28), ਇਹ ਤਾਂ ਫਾਇਦਾ ਨਹੀਂ ਹੋਇਆ , ਉਹ ਤਾਂ ਸੀ ,ਇਹ ਤਾਂ ਪਹਿਲਾਂ ਵੀ ਸੀ ਜ਼ਮੀਨ ਤਾਂ ,ਤੁਹਾਡਾ ਐਮ.ਐਸ.ਪੀ ਨਹੀਂ ਜਾਵੇਗਾ .(6.31-6.33), ਇਹ ਕੋਈ ਫ਼ਾਇਦਾ ਨਹੀਂ ਹੋਇਆ, ਇਹ ਤਾਂ ਸੀ। ਤੁਹਾਡੀ ਮੰਡੀ ਨਹੀਂ ਜਾਵੇਗੀ (6.36-6.37), ਇਹ ਤਾਂ ਸੀ ਹੀ ਫਾਇਦਾ , ਫਾਇਦਾ ਕੀ ਹੋਇਆ? ਇਹਨਾਂ ਦਾ ਇੱਕ ਵੀ ਨੇਤਾ, ਇੱਕ ਵੀ ਨੇਤਾ ਫਾਇਦਾ ਨਹੀਂ ਗਿਣਾ ਪਾ ਰਿਹਾ ਹੈ। ਜਦੋਂ ਬਹੁਤ ਜ਼ਿਆਦਾ ਪੁੱਛਦੇ ਹਾਂ, ਇਹ ਫਾਇਦੇ ਦੇ ਨਾਮ ਤੇ ਕਹਿੰਦੇ ਹਨ , ਹੁਣ ਕਿਸਾਨ ਆਪਣੀ ਫਸਲ ਨੂੰ ਪੂਰੇ ਦੇਸ਼ ਵਿੱਚ ਕਿਤੇ ਵੀ ਵੇਚ ਸਕਦਾ ਹੈ।(6.50-6.53) ਇਹ ਹੀ ਫਾਇਦਾ ਗਿਣਾਉਂਦੇ ਨੇ ਇਹ, ਹੈ ਨਾ? ਹੁਣ ਕਿਸਾਨ ਨੂੰ ਚੰਗੇ ਦਾਮ ਮਿਲਣਗੇ , ਉਹ ਮੰਡੀ ਦੇ ਬਾਹਰ ਕਿਤੇ ਵੀ ਵੇਚ ਸਕਦਾ ਹੈ।(6.56-6.59) ਵੀਡੀਓ ਵਿੱਚ 9 ਮਿੰਟ 46 ਸੈਕੰਡ ਤੇ ਕੇਜਰੀਵਾਲ ਇੱਕ ਹੋਰ ਸਵਾਲ ਦਾ ਜਵਾਬ ਦਿੰਦੇ ਹਨ ਤੇ ਕਹਿੰਦੇ ਹੈ ਕਿ ” ਕਿਸਾਨ ਦੋ ਗੱਲਾਂ ਕਹਿ ਰਿਹਾ ਹੈ, ਇਹਨਾਂ ਦਾ ਸਮਾਧਾਨ ਉਹਨਾਂ ਨੇ ਇਸ ਵਿੱਚ ਹੀ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕਿਸਾਨ ਅੰਦੋਲਨ ਤੋਂ ਮੈਨੂੰ ਬਹੁਤ ਵੱਡੀ ਉਮੀਦ ਹੈ। ਇੱਕ ਤਾਂ ਇਹ ਤਿੰਨੇ ਕਿਸਾਨ ਬਿਲ ਵਾਪਿਸ ਹੋਣ,ਦੂਜੀ MSP ਦੀ ਜੋ ਉਹ ਮੰਗ ਕਰ ਰਹੇ ਹੈ, MSP ਦੀ ਗਾਰੰਟੀ ਦਾ ਕਾਨੂੰਨ ਬਣਾਇਆ ਜਾਵੇ। MSP ਸਵਾਮੀਨਾਥਨ ਆਯੋਗ ਦੇ ਹਿਸਾਬ ਤੋਂ 50% ਲਾਭ ਦੇ ਅਨੁਸਾਰ ਤੋਂ ਜਿੰਨੀ ਲਾਗਤ ਹੈ ਉਸਦਾ 50% ਜੋੜ ਕੇ MSP ਤਿਆਰ ਕੀਤੀ ਜਾਵੇ। ਜੇਕਰ ਇਹ ਆ ਗਿਆ, ਦਿਲੀਪ ਜੀ, 70 ਸਾਲਾਂ ਦੇ ਅੰਦਰ ਸਭ ਤੋਂ ਵੱਡਾ ਕ੍ਰਾਂਤੀਕਾਰੀ ਕਦਮ ਹੋਵੇਗਾ ਕ੍ਰਿਸ਼ੀ ਖੇਤਰ ਵਿੱਚ.(10.16-10.21)” ਅਸਲ ਵਿੱਚ ਇੰਟਰਵਿਊ ਦੇ ਇਸੇ ਵੀਡੀਓ ਵਿਚੋਂ ਕੁਝ ਕੁਝ ਲਾਈਨਾਂ ਨੂੰ ਐਡਿਟ ਕਰ ,ਵਾਇਰਲ ਵੀਡੀਓ ਕਲਿਪ ਤਿਆਰ ਕੀਤੀ ਗਈ ਹੈ। ਤੁਸੀਂ ਇਸ ਵੀਡੀਓ ਵਿੱਚ ਉਹ ਹੀ ਗੱਲਾਂ ਸੁਣ ਸਕਦੇ ਜੋ ਵਾਇਰਲ ਵੀਡੀਓ ਵਿੱਚ ਹਨ। ਸਾਨੂੰ ਇਹ ਵੀਡੀਓ ਅਰਵਿੰਦ ਕੇਜਰੀਵਾਲ ਦੇ ਸੋਸ਼ਲ ਮੀਡਿਆ ਹੈਂਡਲ ਤੇ ਵੀ ਮਿਲਿਆ। ਸੀਐਮ ਕੇਜਰੀਵਾਲ ਨੇ ਆਪਣੇ ਫੇਸਬੁੱਕ ਅਕਾਊਂਟ ਤੇ ਇਹ ਵੀਡੀਓ 15 ਜਨਵਰੀ 2021 ਨੂੰ ਸ਼ੇਅਰ ਕੀਤਾ ਸੀ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਗਿਆ ਸੀ “किसान भाईयों के संघर्ष पर Zee Media से बातचीत की | LIVE ” ਵੱਧ ਜਾਣਕਾਰੀ ਲਈ ਅਸੀਂ ਆਮ ਆਦਮੀ ਪਾਰਟੀ ਦੇ ਸਪੋਕਰਪਰਸਨ ਰਾਘਵ ਚੱਡਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਵੀਡੀਓ ਪੂਰੀ ਤਰ੍ਹਾਂ ਗ਼ਲਤ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵਾਇਰਲ ਵੀਡੀਓ ਐਡਿਟ ਹੈ ਅਤੇ ਫਰਜ਼ੀ ਹੈ। ਪੜਤਾਲ ਦੇ ਅੰਤ ਵਿੱਚ ਅਸੀਂ ਵਾਇਰਲ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਪੇਜ We Support Shiromani Akali Dal ਦੀ ਸਕੈਨਿੰਗ ਕੀਤੀ। ਸਕੈਨਿੰਗ ਤੋਂ ਪਤਾ ਲੱਗਿਆ ਕਿ ਇਸ ਪੇਜ ਨੂੰ 160,614 ਲੋਕ ਫੋਲੋ ਕਰਦੇ ਹੈ ਅਤੇ 24 ਮਈ 2015 ਨੂੰ ਇਸ ਪੇਜ ਨੂੰ ਬਣਾਇਆ ਗਿਆ ਸੀ। ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਫਰਜ਼ੀ ਨਿਕਲਿਆ ਹੈ। ਪੁਰਾਣੇ ਇੰਟਰਵਿਊ ਦੇ ਵੀਡੀਓ ਨੂੰ ਐਡਿਟ ਕਰ ਹੁਣ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। - Claim Review : ਕੇਜਰੀਵਾਲ ਕਾਲੇ ਕਾਨੂੰਨਾਂ ਦੇ ਫਾਇਦੇ ਦੱਸ ਰਿਹਾ ਗੌਰ ਕਰੋ..!!! - Claimed By : ਫੇਸਬੁੱਕ ਪੇਜ “We Support Shiromani Akali Dal ” - Fact Check : ਫਰਜ਼ੀ ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...
schema:mentions
schema:reviewRating
schema:author
schema:datePublished
schema:inLanguage
  • English
schema:itemReviewed
Faceted Search & Find service v1.16.115 as of Oct 09 2023


Alternative Linked Data Documents: ODE     Content Formats:   [cxml] [csv]     RDF   [text] [turtle] [ld+json] [rdf+json] [rdf+xml]     ODATA   [atom+xml] [odata+json]     Microdata   [microdata+json] [html]    About   
This material is Open Knowledge   W3C Semantic Web Technology [RDF Data] Valid XHTML + RDFa
OpenLink Virtuoso version 07.20.3238 as of Jul 16 2024, on Linux (x86_64-pc-linux-musl), Single-Server Edition (126 GB total memory, 2 GB memory in use)
Data on this page belongs to its respective rights holders.
Virtuoso Faceted Browser Copyright © 2009-2025 OpenLink Software