schema:text
| - Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact checks doneFOLLOW US
Viral
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਲੋਕਾਂ ਦਾ ਇੱਕ ਸਮੂਹ ਇੱਕ ਚੀਤੇ ਨੂੰ ਤੰਗ ਕਰਦਾ ਦੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਚੀਤੇ ਨੇ ਕੱਚੀ ਸ਼ਰਾਬ ਦੀ ਡਿਸਟਿਲਰੀ ਤੋਂ ਸ਼ਰਾਬ ਪੀਤੀ, ਜਿਸ ਕਾਰਨ ਉਹ ਇਸ ਹਾਲਤ ਵਿਚ ਆ ਗਿਆ।
ਫੇਸਬੁੱਕ ਪੇਜ ‘AggBani’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ` ਲਿਖਿਆ, “ਦੇਸੀ ਦਾਰੂ ਦੀ ਭੱਟੀ ਪੀ ਗਿਆ ਪੂਰੀ ਚੀਤਾ। ਹੁਣ ਚਾਲ ਦੇਖੋ ਅਗਲੇ ਦੀ। ਬੰਦਾ ਦਾਰੂ ਪੀ ਕੇ ਸ਼ੇਰ ਬਣ ਜਾਂਦਾ ਤੇ ਸ਼ੇਰ ਦਾ ਦਾਰੂ ਪੀ ਕੇ ਬੰਦੇ ਵਾਲਾ ਹਾਲ ਹੋਇਆ ਪਿਆ।”
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
ਅਸੀਂ ਵਾਇਰਲ ਹੋ ਰਹੇ ਜਾਂਚ ਸ਼ੁਰੂ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਕੀਵਰਡ ਸਰਚ ਜਰੀਏ ਮਾਮਲੇ ਨਾਲ ਜੁੜੀਆਂ ਖਬਰਾਂ ਨੂੰ ਲੱਭਣਾ ਸ਼ੁਰੂ ਕੀਤਾ। ਸਾਨੂੰ ਇਸ ਵੀਡੀਓ ਨਾਲ ਜੁੜੀਆਂ ਕਈ ਖਬਰਾਂ ਮਿਲੀਆਂ। ਰਿਪਬਲਿਕ ਭਾਰਤ ਨੇ ਇਸ ਮਾਮਲੇ ‘ਤੇ 30 ਅਗਸਤ, 2023 ਨੂੰ ਇੱਕ ਵੀਡੀਓ ਰਿਪੋਰਟ ਸਾਂਝੀ ਕੀਤੀ ਅਤੇ ਸਿਰਲੇਖ ਲਿਖਿਆ, ‘ਜਦੋਂ ਪਿੰਡ ਵਾਲਿਆਂ ਨੇ ਬਿਮਾਰ ਚੀਤੇ ਨੂੰ ਛੇੜਨਾ ਸ਼ੁਰੂ ਕੀਤਾ, ਉਸਦੀ ਪਿੱਠ ‘ਤੇ ਕੀਤੀ ਸਵਾਰੀ, ਖਿੱਚੀਆਂ ਸੈਲਫੀ’
ਜਾਣਕਾਰੀ ਮੁਤਾਬਕ,”ਮੱਧ ਪ੍ਰਦੇਸ਼ ਦੇ ਦੇਵਾਸ ਜ਼ਿਲ੍ਹੇ ਤੋਂ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪਿੰਡ ਵਾਸੀਆਂ ਨੇ ਇੱਕ ਚੀਤੇ ਨੂੰ ਘੇਰ ਲਿਆ ਅਤੇ ਉਸ ਨਾਲ ਖੇਡਣਾ ਸ਼ੁਰੂ ਕਰ ਦਿੱਤਾ। ਅਜਿਹਾ ਸ਼ਾਂਤ ਚੀਤਾ ਤੁਸੀਂ ਸ਼ਾਇਦ ਹੀ ਦੇਖਿਆ ਹੋਵੇਗਾ। ਇਹ ਮਾਮਲਾ ਇੱਥੋਂ ਦੇ ਟੋਨਖੁਰਦ ਵਿਚ ਵਾਪਰਿਆ ਹੈ।”
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਮਾਮਲੇ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਨਈ ਦੁਨੀਆ ਨੇ ਲਿਖਿਆ, ”ਦੇਵਾਸ ਦੇ ਇਕਲੇਰਾ ਪਿੰਡ ‘ਚ ਪਾਏ ਗਏ ਬਿਮਾਰ ਚੀਤੇ ‘ਚ ਕੈਨਾਈਨ ਡਿਸਟੈਂਪਰ ਇਨਫੈਕਸ਼ਨ ਦੀ ਪੁਸ਼ਟੀ ਹੋਣ ਤੋਂ ਬਾਅਦ ਇੰਦੌਰ ਦੇ ਕਮਲਾ ਨਹਿਰੂ ਜ਼ੂਲੋਜੀਕਲ ਮਿਊਜ਼ੀਅਮ ਦੀ ਚਿੰਤਾ ਵਧ ਗਈ ਹੈ। ਦੂਜੇ ਜਾਨਵਰਾਂ ਨੂੰ ਇਨਫੈਕਸ਼ਨ ਤੋਂ ਬਚਾਉਣ ਲਈ ਚੀਤੇ ਨੂੰ ਚਿੜੀਆਘਰ ਤੋਂ ਕਿਸੇ ਹੋਰ ਥਾਂ ‘ਤੇ ਸ਼ਿਫਟ ਕਰ ਦਿੱਤਾ ਗਿਆ। ਐਤਵਾਰ ਨੂੰ ਦੇਵਾਸ ਜੰਗਲਾਤ ਵਿਭਾਗ ਦੀ ਟੀਮ ਨੇ ਚੀਤੇ ਨੂੰ ਵਾਪਸ ਲੈ ਲਿਆ। ਹੁਣ ਚੀਤੇ ਨੂੰ ਅਜਿਹੀ ਜਗ੍ਹਾ ‘ਤੇ ਰੱਖਿਆ ਜਾਵੇਗਾ, ਜਿੱਥੇ ਹੋਰ ਜੰਗਲੀ ਜਾਨਵਰ ਇਸ ਦੇ ਸੰਪਰਕ ‘ਚ ਨਾ ਆਉਣ। ਜੰਗਲਾਤ ਅਫਸਰਾਂ ਨੇ ਸੋਨਕਚ ਜੰਗਲੀ ਖੇਤਰ ਨੂੰ ਆਈਸੋਲੇਸ਼ਨ ਲਈ ਵਧੀਆ ਮੰਨਿਆ ਹੈ ਜਿੱਥੇ ਪਸ਼ੂ ਡਾਕਟਰ ਉਸ ਦੀ ਨਿਗਰਾਨੀ ਕਰ ਸਕਦੇ ਹਨ।”
ਇਸ ਮਾਮਲੇ ਦੇ ਸਬੰਧੀ ਮੀਡਿਆ ਅਦਾਰਾ NDTV ਦਾ ਟਵੀਟ ਹੇਠਾਂ ਦੇਖਿਆ ਜਾ ਸਕਦਾ ਹੈ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਦਾਅਵਾ ਗੁੰਮਰਾਹਕੁੰਨ ਹੈ। ਵੀਡੀਓ ‘ਚ ਨਜ਼ਰ ਆ ਰਿਹਾ ਤੇਂਦੁਆ ਬੀਮਾਰ ਸੀ, ਜਿਸ ਕਾਰਨ ਉਹ ਅਜਿਹੀਆਂ ਹਰਕਤਾਂ ਕਰ ਰਿਹਾ ਸੀ।
Our Sources
Media report published by Republic Bharat on August 29, 2023
Media report published by Nai Dunia on September 4, 2023
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
|