schema:text
| - Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact checks doneFOLLOW US
Viral
Claim
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁਲਿਸ ਨੇ ਬਾਈਕ ਚੋਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ
Fact
ਭਗਵੰਤ ਮਾਨ ਅਤੇ ਉਨ੍ਹਾਂ ਦੇ ਸਾਥੀਆਂ ਦੀ ਇੱਕ ਪੁਰਾਣੀ ਤਸਵੀਰ ਫਰਜ਼ੀ ਦਾਅਵੇ ਨਾਲ ਸਾਂਝੀ ਕੀਤੀ ਜਾ ਰਹੀ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਪੁਰਾਣੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਤਿੰਨ ਹੋਰ ਲੋਕਾਂ ਨਾਲ ਬੈਠੇ ਨਜ਼ਰ ਆ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਉਸ ਸਮੇਂ ਦੀ ਹੈ ਜਦੋਂ ਭਗਵੰਤ ਮਾਨ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਪੰਜਾਬ ਪੁਲਿਸ ਨੇ ਮੋਟਰਸਾਈਕਲ ਚੋਰੀ ਦੇ ਜੁਰਮ ਵਿੱਚ ਫੜਿਆ ਸੀ।
ਵਾਇਰਲ ਤਸਵੀਰ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਹੈ,’ਇਹ ਉਸ ਸਮੇਂ ਦੀ ਤਸਵੀਰ ਹੈ ਜਦੋਂ ਇਹਨਾਂ ਚਾਰਾਂ ਨੂੰ ਪੰਜਾਬ ਪੁਲਿਸ ਨੇ ਬਾਈਕ ਚੋਰੀ ਦੇ ਦੋਸ਼ ਵਿੱਚ ਫੜਿਆ ਸੀ। ਇਸ ਕੈਪਸ਼ਨ ਦੇ ਨਾਲ ਲੋਕ ਫੇਸਬੁੱਕ ਅਤੇ ਟਵਿਟਰ ‘ਤੇ ਇਸ ਤਸਵੀਰ ਨੂੰ ਸ਼ੇਅਰ ਕਰ ਰਹੇ ਹਨ।
ਵਾਇਰਲ ਤਸਵੀਰ ਨੂੰ ਰਿਵਰਸ ਇਮੇਜ ਸਰਚ ਕਰਨ ‘ਤੇ, ਸਾਨੂੰ ਕਰਮਜੀਤ ਅਨਮੋਲ ਨਾਮ, ਪੰਜਾਬੀ ਗਾਇਕ ਅਤੇ ਅਦਾਕਾਰ ਦੀ ਇੱਕ ਫੇਸਬੁੱਕ ਪੋਸਟ ਮਿਲੀ। ਕਰਮਜੀਤ ਨੇ 18 ਮਾਰਚ 2022 ਨੂੰ ਵਾਇਰਲ ਤਸਵੀਰ ਸ਼ੇਅਰ ਕੀਤੀ ਸੀ। ਕਰਮਜੀਤ ਨੇ ਤਸਵੀਰ ਦੇ ਨਾਲ ਲਿਖਿਆ ਕਿ ਇਹ ਭਗਵੰਤ ਮਾਨ ਅਤੇ ਮਨਜੀਤ ਸਿੱਧੂ ਨਾਲ ਮਨਾਈ ਗਈ ਹੋਲੀ ਦੀਆਂ ਯਾਦਾਂ ਹਨ।
ਤਸਵੀਰ ਬਾਰੇ ਹੋਰ ਜਾਣਨ ਲਈ ਅਸੀਂ ਕਰਮਜੀਤ ਅਨਮੋਲ ਨੂੰ ਸੰਪਰਕ ਕੀਤਾ ਪਰ ਸਾਡਾ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ। ਇਸ ਤੋਂ ਬਾਅਦ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਮਨਜੀਤ ਸਿੱਧੂ ਕੌਣ ਹਨ ਜਿਹਨਾਂ ਨੂੰ ਕਰਮਜੀਤ ਨੇ ਫੋਟੋ ਵਿੱਚ ਟੈਗ ਕੀਤਾ ਹੈ।
ਕਰਮਜੀਤ ਦੀ ਪ੍ਰੋਫਾਈਲ ਸਰਚ ਕਰਨ ‘ਤੇ ਸਾਨੂੰ ਲਾਲੀ ਮਨਜੀਤ ਸਿੱਧੂ ਨਾਂ ਦੀ ਫੇਸਬੁੱਕ ਪ੍ਰੋਫਾਈਲ ਮਿਲੀ। ਕਰਮਜੀਤ ਨੇ ਕਈ ਹੋਰ ਪੋਸਟਾਂ ਵਿੱਚ ਮਨਜੀਤ ਸਿੱਧੂ ਨੂੰ ਟੈਗ ਕੀਤਾ ਹੈ। ਸਿੱਧੂ ਦੀ ਪ੍ਰੋਫਾਈਲ ‘ਤੇ ਲਿਖਿਆ ਸੀ ਕਿ ਉਹ ਆਮ ਆਦਮੀ ਪਾਰਟੀ ਪੰਜਾਬ ਦੇ ਵਰਕਰ ਹਨ। ਮਨਜੀਤ ਸਿੱਧੂ ਹੁਣ ਭਗਵੰਤ ਮਾਨ ਦੇ ਓਐਸਡੀ ਹਨ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਅਸੀਂ ਮਨਜੀਤ ਸਿੱਧੂ ਨਾਲ ਸੰਪਰਕ ਕੀਤਾ। ਉਹਨਾਂ ਨੇ ਦੱਸਿਆ ਕਿ ਤਸਵੀਰ ਵਿੱਚ ਉਹ ਬਲੈਕ ਟੀ-ਸ਼ਰਟ ਪਾਈ ਭਗਵੰਤ ਮਾਨ ਦੇ ਕੋਲ ਬੈਠੇ ਹਨ। ਸਿੱਧੂ ਮੁਤਾਬਕ, ”ਤਸਵੀਰ ਨਾਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ। ਇਹ ਤਸਵੀਰ 1994 ਜਾਂ 1995 ਦੀ ਹੈ ਅਤੇ ਪਟਿਆਲਾ ਦੀ ਹੈ। ਕੈਨੇਡੀਅਨ ਗਾਇਕ ਹਰਭਜਨ ਮਾਨ ਉਸ ਸਮੇਂ ਭਾਰਤ ਆਏ ਹੋਏ ਸਨ। ਇਹ ਤਸਵੀਰ ਹੋਲੀ ਵਾਲੇ ਦਿਨ ਉਨ੍ਹਾਂ ਦੇ ਘਰ ਦੀ ਛੱਤ ‘ਤੇ ਕਲਿੱਕ ਕੀਤੀ ਗਈ ਸੀ। ਇਸ ਦੌਰਾਨ ਭਗਵੰਤ ਮਾਨ, ਕਰਮਜੀਤ ਅਨਮੋਲ, ਹਰਭਜਨ ਮਾਨ ਵੀ ਮੌਜੂਦ ਸਨ। ਭਗਵੰਤ ਮਾਨ ਮੇਰਾ ਕਾਲਜ ਦਾ ਦੋਸਤ ਹੈ। ਮਨਜੀਤ ਸਿੱਧੂ ਨੇ ਸਾਨੂੰ ਵਾਇਰਲ ਫੋਟੋ ਦਾ ਇੱਕ ਹੋਰ ਸੰਸਕਰਣ ਵੀ ਭੇਜਿਆ, ਜਿਸ ਵਿੱਚ ਹੋਰ ਵੀ ਬਹੁਤ ਸਾਰੇ ਲੋਕ ਦਿਖਾਈ ਦੇ ਰਹੇ ਹਨ।
ਸਾਡੀ ਜਾਂਚ ਵਿੱਚ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਭਗਵੰਤ ਮਾਨ ਅਤੇ ਉਨ੍ਹਾਂ ਦੇ ਸਾਥੀਆਂ ਦੀ ਇੱਕ ਪੁਰਾਣੀ ਤਸਵੀਰ ਫਰਜ਼ੀ ਦਾਅਵੇ ਨਾਲ ਸਾਂਝੀ ਕੀਤੀ ਜਾ ਰਹੀ ਹੈ।
Our Sources
Facebook Post of Karamjit Anmol, Dated March 18, 2022
Quote of Lally Manjit Sidhu
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Shaminder Singh
June 22, 2024
Shaminder Singh
February 24, 2024
Shaminder Singh
January 20, 2024
|