schema:text
| - Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact checks doneFOLLOW US
Fact Check
ਸੋਸ਼ਲ ਮੀਡੀਆ ਤੇ ਸਾਬਕਾ ਮਿਸ ਯੂਕਰੇਨ ਅਨਾਸਤਾਸੀਆ ਲੇਨਾ ਦੀ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਾਬਕਾ ਮਿਸ ਯੂਕਰੇਨ ਯੂਕਰੇਨ ਦੀ ਸੈਨਾ ਵਿੱਚ ਰੂਸ ਦੇ ਖ਼ਿਲਾਫ਼ ਸ਼ਾਮਿਲ ਹੋ ਗਏ ਹਨ।
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਨੂੰ ਵੱਖ ਵੱਖ ਪਲੇਟਫਾਰਮਾਂ ਤੇ ਸ਼ੇਅਰ ਕੀਤਾ ਜਾ ਰਿਹਾ ਹੈ।
ਫੇਸਬੁੱਕ ਯੂਜ਼ਰ ਅਮਨਦੀਪ ਕੌਰ ਗਿਲ ਸੋਹੀ ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,’ਮਿਸ ਯੂਕਰੇਨ ਰਹਿ ਚੁੱਕੀ ਅਨਾਸਟਾਸੀਆ ਲੀਨਾ ਦੀ ਇਸ ਮੁਟਿਆਰ ਨੇ ਰੂਸ ਦੇ ਹਮਲੇ ਦਾ ਜਵਾਬ ਦੇਣ ਲਈ ਅਤੇ ਆਪਣੀ ਧਰਤੀ ਨੂੰ ਬਚਾਉਣ ਲਈ ਹਥਿਆਰ ਚੁੱਕ ਲਏ ਨੇ। ਉਮੀਦ ਕਰਦੇ ਹਾਂ ਕਿ ਢੱਡਰੀਆਂ ਵਾਲਾ ਸਾਹਿਬ ਇਸਦੀ ਪ੍ਰਸੰਗ ਸਹਿਤ ਵਿਆਖਿਆ ਜ਼ਰੂਰ ਕਰਨਗੇ।’
ਕਈ ਪੰਜਾਬੀ ਮੀਡਿਆ ਸੰਸਥਾਨਾਂ ਨੇ ਵੀ ਇਸ ਖ਼ਬਰ ਨੂੰ ਪ੍ਰਕਾਸ਼ਿਤ ਕੀਤਾ। ਏਬੀਪੀ ਨਿਊਜ਼ ਨੇ ਖਬਰ ਨੂੰ ਪ੍ਰਕਾਸ਼ਿਤ ਕਰਦੇ ਲਿਖਿਆ,ਯੂਕਰੇਨ ਦੀ ਖਾਤਰ ਬੰਦੂਕ ਲੈ ਕੇ ਯੁੱਧ ‘ਚ ਉਤਰੀ ਇਹ ਕੁਈਨ, ਰੂਸ ਨੂੰ ਚੈਲੇਂਜ ਦੇ ਕੇ ਕਿਹਾ- ‘ਮਾਰੇ ਜਾਓਗੇ ‘
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਤਸਵੀਰਾਂ ਤੇ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
ਨਸ਼ਿਆਂ ਤੇ ਯੂਕਰੇਨ ਦਰਮਿਆਨ ਚੱਲ ਰਹੀ ਜੰਗ ਦੇ ਵਿੱਚ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਦਾ ਲੋਕ ਸ਼ਿਕਾਰ ਹੋਏ ਹਨ। ਇਸ ਤਰ੍ਹਾਂ ਦੀ ਹੀ ਇੱਕ ਗ਼ਲਤ ਜਾਣਕਾਰੀ ਤਮਾਮ ਭਾਰਤੀ ਅਤੇ ਵਿਦੇਸ਼ੀ ਮੀਡੀਆ ਸੰਸਥਾਨਾਂ ਤੇ ਵੀ ਦੇਖੀ ਜਾ ਰਹੀ ਹੈ। ਭਾਰਤ ਦੇ ਐੱਨਡੀਟੀਵੀ ਨੇ ਨਿਊਯਾਰਕ ਪੋਸਟ ਦੇ ਹਵਾਲੇ ਤੋਂ ਖਬਰ ਪ੍ਰਕਾਸ਼ਿਤ ਕਰਦੇ ਹੋਏ ਦਾਅਵਾ ਕੀਤਾ ਕਿ ਯੂਕਰੇਨ ਦੀ ਮਾਡਲ ਅਤੇ ਸਾਬਕਾ ਮਿਸ ਯੂਕਰੇਨ ਰਹੀ ਅਨਾਸਤਾਸੀਆ ਲੈਨਾ ਨੇ ਆਪਣੇ ਦੇਸ਼ ਦੀ ਸੁਰੱਖਿਆ ਦੀ ਲੇਨੀ ਹਥਿਆਰ ਚੁੱਕ ਲਏ ਹਨ। ਇਸ ਖ਼ਬਰ ਨੂੰ ਦਿਖਾਉਣ ਵਾਲਿਆਂ ਵਿੱਚ ਨਵਭਾਰਤ ਟਾਈਮਜ਼ , ਜ਼ੀ ਨਿਊਜ਼ ਰਾਜਸਥਾਨ , ਰਿਪਬਲਿਕ ਟੀਵੀ ਜਿਹੇ ਵੱਡੇ ਮੀਡੀਆ ਸੰਸਥਾਨ ਵੀ ਸ਼ਾਮਿਲ ਹਨ।
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਸੱਚਾਈ ਜਾਣਨ ਦੇ ਲਈ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਪਾਇਆ ਕਿ ਇਹ ਸਾਰੀ ਗਲਤ ਫਹਿਮੀ ਅਨਾਸਤਾਸੀਆ ਲੈਨਾ ਦੁਆਰਾ ਇੰਸਟਾਗ੍ਰਾਮ ਅਕਾਉਂਟ ਤੇ ਪਾਈ ਇਕ ਤਸਵੀਰ ਦੀ ਕਾਰਨ ਸ਼ੁਰੂ ਹੋਈ। ਇੰਸਟਾਗ੍ਰਾਮ ਅਕਾਊਂਟ ਤੇ ਅਪਲੋਡ ਕੀਤੀ ਗਈ ਤਸਵੀਰ ਵਿੱਚ ਅਨਾਸਤਾਸੀਆ ਲੈਨਾ ਨੂੰ ਹੱਥ ਵਿੱਚ ਬੰਦੂਕ ਫੜੀ ਦੇਖਿਆ ਜਾ ਸਕਦਾ ਹੈ। ਇਸ ਤਸਵੀਰ ਦੇ ਕੈਪਸ਼ਨ ਵਿੱਚ ਲਿਖਿਆ ਹੈ, #WeStandWithUkraine ਮਤਲਬ ਅਸੀਂ ਯੂਕਰੇਨ ਦੇ ਨਾਲ ਖੜ੍ਹੇ ਹਾਂ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਬੰਦੂਕ ਹੱਥ ਵਿਚ ਲੈ ਕੇ ਇਸ ਤਸਵੀਰ ਤੋਂ ਬਾਅਦ ਹੀ ਸੋਸ਼ਲ ਮੀਡੀਆ ਅਤੇ ਨਿਊਜ਼ ਮੀਡੀਆ ਵਿਚ ਇਹ ਕਿਹਾ ਜਾਣ ਲੱਗਿਆ ਕਿ ਯੂਕਰੇਨ ਦੀ ਸਭ ਤੋਂ ਖੂਬਸੂਰਤ ਮਹਿਲਾ ਨੇ ਰੂਸ ਨੂੰ ਚੁਣੌਤੀ ਦਿੰਦੇ ਹੋਏ ਹਥਿਆਰ ਚੁੱਕ ਰਹੇ ਹਨ ਅਤੇ ਉਹ ਯੂਕਰੇਨ ਦੀ ਸੈਨਾ ਵਿੱਚ ਸ਼ਾਮਲ ਹੋ ਗਏ ਹਨ।
ਇਹ ਸੱਚ ਨਹੀਂ ਹੈ ਇਸ ਦੀ ਜਾਣਕਾਰੀ ਖੁਦ ਮਾਡਲ ਅਨਾਸਤਾਸੀਆ ਲੈਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਦਿੱਤੀ। ਇਸ ਨਵੀਂ ਪੋਸਟ ਵਿਚ ਉਨ੍ਹਾਂ ਨੇ ਲਿਖਿਆ ਮੈਂ ਫੌਜੀ ਨਹੀਂ ਹਾਂ, ਸਿਰਫ ਇਕ ਮਹਿਲਾ ਹਾਂ, ਸਿਰਫ਼ ਇੱਕ ਆਮ ਇਨਸਾਨ ਹਾਂ ਬਸ ਇੱਕ ਇਨਸਾਨ ਮੇਰੇ ਦੇਸ਼ ਦੇ ਸਾਰੇ ਲੋਕਾਂ ਦੀ ਤਰ੍ਹਾਂ ਮੈਂ ਸਾਲਾਂ ਤੋਂ ਏਅਰਸੌਫਟ ਪਲੇਅਰ ਵੀ ਹਾਂ ਤੁਸੀਂ ਗੂਗਲ ਕਰ ਸਕਦੇ ਹੋ ਕਿ #airsoft ਦਾ ਅਰਥ ਕੀ ਹੈ। ਮੇਰੀ ਪ੍ਰੋਫਾਈਲ ਦੀ ਸਾਰੀ ਤਸਵੀਰਾਂ ਲੋਕਾਂ ਨੂੰ ਪ੍ਰੇਰਿਤ ਕਰਨ ਦੇ ਲਈ ਹਨ।
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਦਾਅਵਾ ਗੁੰਮਰਾਹਕੁੰਨ ਹੈ। ਸਾਬਕਾ ਮਿਸ ਯੂਕਰੇਨ ਅਨਾਸਤਾਸੀਆ ਲੈਨਾ ਯੂਕਰੇਨ ਦੀ ਸੈਨਾ ਵਿੱਚ ਸ਼ਾਮਿਲ ਨਹੀਂ ਹੋਏ ਹਨ।
Instagram/AnastasiiaLenna: http://Instagram/anastasiia.lenna
Instagram/AnastasiiaLenna: https://www.instagram.com/tv/CahaUb4D8SK/?utm_source=ig_web_copy_link
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Shaminder Singh
January 21, 2023
Shaminder Singh
January 20, 2023
Shaminder Singh
November 14, 2022
|