schema:text
| - Fact Check: ਸੈਂਟਾ ਕਲਾਜ਼ ਬਣੇ ਜ਼ਾਕਿਰ ਨਾਇਕ ਦੀ ਤਸਵੀਰ ਅਸਲੀ ਨਹੀਂ ਹੈ, ਇਸਨੂੰ AI ਤੋਂ ਬਣਾਇਆ ਗਿਆ ਹੈ
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਫੋਟੋ ਅਸਲੀ ਨਹੀਂ ਹੈ। ਸੈਂਟਾ ਕਲਾਜ਼ ਦੇ ਕੱਪੜਿਆਂ ਵਿੱਚ ਜ਼ਾਕਿਰ ਨਾਇਕ ਦੀ ਇਹ ਤਸਵੀਰ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਬਣਾਈ ਗਈ ਹੈ। ਏਆਈ ਦੁਆਰਾ ਤਿਆਰ ਕੀਤੀ ਗਈ ਤਸਵੀਰ ਨੂੰ ਫਰਜ਼ੀ ਦਾਅਵਿਆਂ ਨਾਲ ਫੈਲਾਈਆਂ ਜਾ ਰਿਹਾ ਹੈ।
- By: Umam Noor
- Published: Jan 6, 2025 at 06:35 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਕ੍ਰਿਸਮਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਇਸ ਤਸਵੀਰ ‘ਚ ਆਪਣੇ ਭੜਕਾਊ ਭਾਸ਼ਣਾਂ ਕਾਰਨ ਵਿਵਾਦਾਂ ‘ਚ ਰਹਿਣ ਵਾਲੇ ਇਸਲਾਮਿਕ ਪ੍ਰਚਾਰਕ ਡਾ. ਜ਼ਾਕਿਰ ਨਾਇਕ ਨੂੰ ਦੇਖਿਆ ਜਾ ਸਕਦਾ ਹੈ। ਵਾਇਰਲ ਤਸਵੀਰ ‘ਚ ਉਹ ਕਥਿਤ ਤੌਰ ‘ਤੇ ਸੈਂਟਾ ਕਲਾਜ਼ ਦੀ ਪੋਸ਼ਾਕ ‘ਚ ਨਜ਼ਰ ਆ ਰਹੇ ਹਨ। ਯੂਜ਼ਰਸ ਇਸ ਤਸਵੀਰ ਨੂੰ ਅਸਲੀ ਸਮਝ ਕੇ ਸ਼ੇਅਰ ਕਰਦੇ ਹੋਏ ਦਾਅਵਾ ਕਰ ਰਹੇ ਹਨ ਕਿ ਜ਼ਾਕਿਰ ਨਾਇਕ ਨੇ ਕ੍ਰਿਸਮਸ ਦੇ ਮੌਕੇ ‘ਤੇ ਸੈਂਟਾ ਕਲਾਜ਼ ਦੇ ਕੱਪੜੇ ਪਹਿਨੇ ਸਨ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਫੋਟੋ ਅਸਲੀ ਨਹੀਂ ਹੈ। ਸੈਂਟਾ ਕਲਾਜ਼ ਦੇ ਕੱਪੜਿਆਂ ਵਿੱਚ ਜ਼ਾਕਿਰ ਨਾਇਕ ਦੀ ਇਹ ਤਸਵੀਰ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਬਣਾਈ ਗਈ ਹੈ। AI ਦੁਆਰਾ ਤਿਆਰ ਕੀਤੀ ਤਸਵੀਰ ਨੂੰ ਫਰਜ਼ੀ ਦਾਅਵੇ ਨਾਲ ਫੈਲਾਈਆਂ ਜਾ ਰਿਹਾ ਹੈ।
ਵਾਇਰਲ ਪੋਸਟ ‘ਚ ਕੀ ਹੈ?
ਵਾਇਰਲ ਪੋਸਟ ਨੂੰ ਸ਼ੇਅਰ ਕਰਦੇ ਹੋਏ ਇੱਕ ਫੇਸਬੁੱਕ ਯੂਜ਼ਰ ਨੇ ਲਿਖਿਆ, “ਜਿਹੜੇ ਲੋਕ ਸਾਡੇ ਪੈਗੰਬਰ ਦੇ ਆਉਣ ਦੀ ਖੁਸ਼ੀ ਮਨਾਉਣ ਵਾਲਿਆਂ ਨੂੰ ਗੁਮਰਾਹ ਕਹਿੰਦੇ ਹੈ, ਉਹ ਖੁਦ ਕ੍ਰਿਸਮਸ ਮਨਾ ਰਹੇ ਹਨ। ਜਿਸ ਪੈਗੰਬਰ ਦਾ ਕਲਮਾ ਉਨ੍ਹਾਂ ਨੇ ਪੜ੍ਹਿਆ ਹੈ, ਉਸਦੇ ਆਉਣ ‘ਤੇ ਉਨ੍ਹਾਂ ਨੂੰ ਤਣਾਅ ਮਹਿਸੂਸ ਹੁੰਦਾ ਹੈ। ਉਸ ਸਮੇਂ ਅਜਿਹੇ ਫਤਵੇ ਯਾਦ ਆਉਂਦੇ ਹਨ। ਜ਼ਾਕਿਰ ਨਾਲਾਇਕ ਦੇ ਫੋਲੋਵਰਸ ਕਿੱਥੇ ਚਲੇ ਇਸ ਤਸਵੀਰ ‘ਤੇ ਕੀ ਕਹੋਗੇ।”
ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖੋ।
ਪੜਤਾਲ
ਆਪਣੀ ਜਾਂਚ ਸ਼ੁਰੂ ਕਰਦੇ ਹੋਏ, ਅਸੀਂ ਪਹਿਲਾਂ ਤਸਵੀਰ ਨੂੰ ਧਿਆਨ ਨਾਲ ਦੇਖਿਆ। ਤਸਵੀਰ ਵਿੱਚ ਸਾਨੂੰ Grok ਨਾਮ ਦਾ ਲੋਗੋ ਨਜਰ ਆਇਆ। ਅਸੀਂ ਗੂਗਲ ‘ਤੇ ਖੋਜ ਕੀਤੀ। ਸਰਚ ਕਰਨ ‘ਤੇ ਸਾਨੂੰ ਪਤਾ ਲੱਗਾ ਕਿ GRock XAI ਦੁਆਰਾ ਤਿਆਰ ਕੀਤਾ ਗਿਆ ਇੱਕ AI ਟੂਲ ਹੈ। ਇਸ ਟੂਲ ਨਾਲ AI ਇਮੇਜ ਵੀ ਬਣਾਏ ਜਾ ਸਕਦੇ ਹਨ।
ਇਸ ਬੁਨਿਆਦ ‘ਤੇ, ਅਸੀਂ ਆਪਣੀ ਜਾਂਚ ਨੂੰ ਅੱਗੇ ਵਧਾਇਆ ਅਤੇ AI ਇਮੇਜ ਡਿਟੈਕਸ਼ਨ ਟੂਲ Hive Moderation ਨਾਲ ਵਾਇਰਲ ਤਸਵੀਰ ਦੀ ਜਾਂਚ ਕੀਤੀ, ਜਿਸ ‘ਚ ਇਸ ਤਸਵੀਰ ਦੇ ਏਆਈ ਦੁਆਰਾ ਨਿਰਮਿਤ ਹੋਣੇ ਦੀ ਸੰਭਾਵਨਾ 99.8 ਫੀਸਦੀ ਦੱਸੀ ਗਈ।
ਅਸੀਂ ਇਸ ਤਸਵੀਰ ਨੂੰ ਇਕ ਹੋਰ ਏਆਈ ਇਮੇਜ ਡਿਟੈਕਸ਼ਨ ਟੂਲ ‘aiimagedetector.org ਨਾਲ ਵੀ ਚੈੱਕ ਕੀਤਾ, ਜਿਸ ‘ਚ ਇਸ ਤਸਵੀਰ ਦੇ ਏਆਈ ਦੁਆਰਾ ਬਣਾਏ ਜਾਣ ਦੀ ਸੰਭਾਵਨਾ 83.84 ਫੀਸਦੀ ਦੱਸੀ ਗਈ।
ਅਸੀਂ ਜ਼ਾਕਿਰ ਨਾਇਕ ਦੀ ਇਸ ਵਾਇਰਲ ਤਸਵੀਰ ਨੂੰ ਇਕ ਹੋਰ ਏਆਈ ਟੂਲ ‘ਸਾਈਟ ਇੰਜਨ’ ‘ਤੇ ਵੀ ਅਪਲੋਡ ਕੀਤਾ ਹੈ। ਇੱਥੇ ਮਿਲੇ ਨਤੀਜਿਆਂ ਦੇ ਅਨੁਸਾਰ, 85 ਪ੍ਰਤੀਸ਼ਤ ਸੰਭਾਵਨਾ ਹੈ ਕਿ ਇਹ AI ਦੁਆਰਾ ਬਣਾਈ ਗਈ ਹੈ।
ਅਸੀਂ ਵਾਇਰਲ ਤਸਵੀਰ ਬਾਰੇ ਪੁਸ਼ਟੀ ਲਈ ਏਆਈ ਇਮੇਜ ਬਣਾਉਣ ਵਾਲੇ ਕਲਾਕਾਰ ਭਾਰਗਵ ਵਲੇਰਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵੀ ਇਸ ਫੋਟੋ ਨੂੰ ਏਆਈ ਇਮੇਜ ਦੱਸਿਆ ਹੈ।
ਹੁਣ ਇਸ ਫੋਟੋ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ ਦੀ ਸੋਸ਼ਲ ਸਕੈਨਿੰਗ ਕਰਨ ਦੀ ਵਾਰੀ ਸੀ। ਅਸੀਂ ਪਾਇਆ ਕਿ ਕਰੀਬ ਢਾਈ ਹਜ਼ਾਰ ਲੋਕ ਯੂਜ਼ਰ ਨੂੰ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਫੋਟੋ ਅਸਲੀ ਨਹੀਂ ਹੈ। ਸੈਂਟਾ ਕਲਾਜ਼ ਦੇ ਕੱਪੜਿਆਂ ਵਿੱਚ ਜ਼ਾਕਿਰ ਨਾਇਕ ਦੀ ਇਹ ਤਸਵੀਰ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਬਣਾਈ ਗਈ ਹੈ। ਏਆਈ ਦੁਆਰਾ ਤਿਆਰ ਕੀਤੀ ਗਈ ਤਸਵੀਰ ਨੂੰ ਫਰਜ਼ੀ ਦਾਅਵਿਆਂ ਨਾਲ ਫੈਲਾਈਆਂ ਜਾ ਰਿਹਾ ਹੈ।
- Claim Review : ਸੈਂਟਾ ਕਲਾਜ਼ ਦੇ ਕੱਪੜਿਆਂ 'ਚ ਨਜ਼ਰ ਆ ਰਹੇ ਜ਼ਾਕਿਰ ਨਾਇਕ ਦੀ ਤਸਵੀਰ ਅਸਲੀ ਹੈ।
- Claimed By : FB User- Mughal Zada
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...
|