About: http://data.cimple.eu/claim-review/ac5ab34df479db5488fec58e4c0d0a206ce9337a8f3a4ab7b9b781e8     Goto   Sponge   NotDistinct   Permalink

An Entity of Type : schema:ClaimReview, within Data Space : data.cimple.eu associated with source document(s)

AttributesValues
rdf:type
http://data.cimple...lizedReviewRating
schema:url
schema:text
  • Fact Check: ਨਾਸਾ ਵਿਚ ਨਹੀਂ ਹਨ 58 ਫੀਸਦੀ ਭਾਰਤੀ ਕਰਮਚਾਰੀ, ਭ੍ਰਮਕ ਪੋਸਟ ਹੋ ਰਹੀ ਵਾਇਰਲ ਵਾਇਰਲ ਪੋਸਟ ਦਾ ਇਹ ਦਾਅਵਾ ਸਹੀ ਨਹੀਂ ਹੈ ਕਿ NASA ਵਿਚ 58 ਫੀਸਦੀ ਭਾਰਤੀ ਹਨ। ਇਸਦੇ ਵਿਚ ਜਿਨ੍ਹਾਂ CEO ਦੇ ਨਾਂ ਦਾ ਜਿਕਰ ਹੈ ਉਨ੍ਹਾਂ ਵਿਚ ਵੱਧ ਭਾਰਤੀ ਮੂਲ ਦੇ ਹਨ ਪਰ ਉਨ੍ਹਾਂ ਕੋਲ ਨਾਗਰਿਕਤਾ ਕਿਸੇ ਹੋਰ ਦੇਸ਼ ਦੀ ਹੈ। ਇਹ ਵਾਇਰਲ ਪੋਸਟ ਭ੍ਰਮਕ ਹੈ। - By: Urvashi Kapoor - Published: Feb 2, 2020 at 06:10 PM - Updated: Feb 4, 2020 at 12:23 PM ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਕਈ ਸਾਰੇ ਦਾਅਵੇ ਕੀਤੇ ਗਏ ਹਨ। ਇਸਦੇ ਵਿਚ ਨਾਸਾ 58 ਫੀਸਦੀ ਭਾਰਤੀ ਕਰਮਚਾਰੀ ਭਾਰਤੀ ਹਨ, ਗੂਗਲ, ਨੋਕੀਆ, Adobe, ਮਾਸਟਰਕਾਰਡ, ਮਾਈਕ੍ਰੋਸਾਫ਼ਟ ਦੇ CEO ਭਾਰਤੀ ਹਨ ਅਤੇ Amazon ਦੇ BOD ਭਾਰਤੀ ਹਨ, ਵਰਗੇ ਦਾਅਵੇ ਸ਼ਾਮਲ ਹਨ। ਵਿਸ਼ਵਾਸ ਟੀਮ ਨੇ ਹਰ ਦਾਅਵੇ ਦੀ ਵੱਖ-ਵੱਖ ਪੜਤਾਲ ਕੀਤੀ। ਇਸਦੇ ਵਿਚੋਂ ਕੁਝ ਦਾਅਵੇ ਸਹੀ ਅਤੇ ਕੁੱਝ ਫਰਜ਼ੀ ਨਿਕਲੇ। ਸਾਰੇ ਦਾਅਵਿਆਂ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਪੋਸਟ ਫਰਜ਼ੀ ਪਾਈ ਗਈ ਹੈ। ਕੀ ਹੋ ਰਿਹਾ ਹੈ ਵਾਇਰਲ? ਸੋਸ਼ਲ ਮੀਡੀਆ ‘ਤੇ ਵਾਇਰਲ ਇਸ ਪੋਸਟ ਵਿਚ ਲਿਖਿਆ ਹੈ, “ਗੂਗਲ ਦੇ CEO ਭਾਰਤੀ ਹਨ, ਨੋਕੀਆ ਦੇ CEO ਭਾਰਤੀ ਹਨ, Adobe ਦੇ CEO ਭਾਰਤੀ ਹਨ, Amazon’ ਦੇ BOD ਭਾਰਤੀ ਹਨ, ਮਾਸਟਰਕਾਰਡ ਦੇ CEO ਭਾਰਤੀ ਹਨ, ਪੇਪਸੀਕੋ ਦੀ CEO ਇੰਦਰਾ ਨੂਈ ਭਾਰਤੀ ਹਨ, ਨਾਸਾ ਦੇ 58 ਫੀਸਦੀ ਕਰਮਚਾਰੀ ਭਾਰਤੀ ਹਨ।” ਪੜਤਾਲ ਵਿਸ਼ਵਾਸ ਨਿਊਜ਼ ਨੇ ਨਾਸਾ ਵਿਚ 58 ਫੀਸਦੀ ਭਾਰਤੀ ਹੋਣ ਦੇ ਦਾਅਵੇ ਦੀ ਜਾਂਚ ਕਰਨ ਨਾਲ ਆਪਣੀ ਪੜਤਾਲ ਸ਼ੁਰੂ ਕੀਤੀ। ਨੈਸ਼ਨਲ ਐਰੋਨੋਟਿਕਸ ਐਂਡ ਸਪੈਸ ਅਡਮਿਨਿਸਟ੍ਰੇਸ਼ਨ (NASA) ਦੀ ਡਾਟਾ ਐਂਡ ਐਨਾਲਿਟੀਕਸ ਯੂਨਿਟ ਦੇ ਮੁਤਾਬਕ, ਜਾਤ ਅਤੇ ਨਸਲ ਦੇ ਹਿਸਾਬ ਤੋਂ ਵੇਖਿਆ ਜਾਵੇ ਤਾਂ ਨਾਸਾ ਦੇ ਵਰਕਫੋਰਸ ਵਿਚ 8 ਫੀਸਦੀ ਏਸ਼ੀਆਈ ਅਮਰੀਕਨ ਅਤੇ ਪੇਸੀਫਿਕ ਆਈਲੈਂਡਰ ਹਨ। ਇਸਦੇ ਵਿਚ 1.1 ਫੀਸਦੀ ਅਮਰੀਕਨ ਭਾਰਤੀ ਹਨ। ਨਾਸਾ ਦੀ ਅਧਿਕਾਰਿਕ ਵੈੱਬਸਾਈਟ ਮੁਤਾਬਕ, ‘ਨਾਸਾ ਵੱਖ ਥਾਵਾਂ ਦੇ ਕਰੀਬ 17000 ਲੋਕਾਂ ਨੂੰ ਰੋਜ਼ਗਾਰ ਦਿੰਦਾ ਹੈ। 72 ਫੀਸਦੀ ਨਾਸਾ ਦੇ ਕਰਮਚਾਰੀ ਸ਼ਵੇਤ ਜਾਂ ਕੋਕੇਸ਼ੀਯਨ ਹਨ, 12 ਫੀਸਦੀ ਬਲੈਕ ਜਾਂ ਅਫਰੀਕੀ ਅਮਰੀਕਨ, 7 ਫੀਸਦੀ ਏਸ਼ੀਆਈ ਅਮਰੀਕਨ ਜਾਂ ਪੇਸੀਫਿਕ ਆਈਲੈਂਡਰ, 8 ਫੀਸਦੀ ਹਿਸਪੈਨਿਕ ਜਾਂ ਲਾਤੀਨੀ; 1 ਫੀਸਦੀ ਅਮਰੀਕੀ ਭਾਰਤੀ ਜਾਂ ਅਲਾਸਕਾ ਮੂਲ ਨਿਵਾਸੀ ਅਤੇ ਇੱਕ ਫੀਸਦੀ ਤੋਂ ਘੱਟ ਵਿਚ ਵੀ ਇੱਕ ਨਸਲ ਹੈ। ਨਾਸਾ ਮਾਡਲ ਸਮਾਨ ਰੋਜ਼ਗਾਰ ਮੌਕੇ (EEO) ਏਜੰਸੀ ਪਲਾਨ ਮੁਤਾਬਕ, ਏਸ਼ੀਆਈ ਅਮਰੀਕਨ ਜਾਂ ਪੇਸੀਫਿਕ ਆਈਲੈਂਡਰ ਦੇ ਲੋਕਾਂ ਦੀ ਹਿੱਸੇਦਾਰੀ 1996 ਦੇ 4.5 ਫੀਸਦੀ ਦੀ ਤੁਲਨਾ ਵਿਚ 2016 ਅੰਦਰ 7.4 ਫੀਸਦੀ ਤੱਕ ਪੁੱਜ ਗਈ ਸੀ। ਹਾਲਾਂਕਿ, ਇਹ ਗਿਣਤੀ ਵਾਇਰਲ ਪੋਸਟ ਵਿਚ ਦਿੱਤੇ ਗਏ 58 ਫੀਸਦੀ ਦੇ ਅੰਕੜਿਆਂ ਦੇ ਨੇੜੇ ਵੀ ਨਹੀਂ ਹੈ। ਇਸਦਾ ਮਤਲਬ ਇਹ ਹੈ ਕਿ ਨਾਸਾ ਵਿਚ ਭਾਰਤੀ ਕਰਮਚਾਰੀ ਦੀ ਕੁਲ ਗਿਣਤੀ ਏਸ਼ੀਆਈ ਅਮਰੀਕਨ ਜਾਂ ਪੇਸੀਫਿਕ ਆਈਲੈਂਡਰ ਕੇਟਿਗਿਰੀ ਵਿਚ ਦਿੱਤੀ ਗਈ ਗਿਣਤੀ ਤੋਂ ਘੱਟ ਹੀ ਹੋਵੇਗੀ। ਅਸੀਂ ਨਾਸਾ ਦੀ ਪਬਲਿਕ ਅਫੇਅਰਸ ਅਧਿਕਾਰੀ ਕੈਥਰੀਨ ਬ੍ਰਾਉਨ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਵਾਇਰਲ ਪੋਸਟ ਵਿਚ ਜਿਹੜੇ ਅੰਕੜਿਆਂ ਦਾ ਦਾਅਵਾ ਕੀਤਾ ਜਾ ਰਿਹਾ ਹੈ ਉਹ ਗਲਤ ਹਨ। ਨਾਸਾ ਦੇ ਵਰਕਫੋਰਸ ਦੇ ਸਹੀ ਅੰਕੜਿਆਂ ਨੂੰ ਇਸ ਲਿੰਕ ‘ਤੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ। ਵਾਇਰਲ ਪੋਸਟ ਵਿਚ ਦੂਜਾ ਦਾਅਵਾ ਇਹ ਹੈ ਕਿ ਗੂਗਲ ਦੇ CEO ਭਾਰਤੀ ਹਨ। ਅੱਜ ਮਤਲਬ 2 ਫਰਵਰੀ 2020 ਦੀ ਗੱਲ ਕਰੀਏ ਤਾਂ ਗੂਗਲ ਦੇ CEO ਸੁੰਦਰ ਪੀਚਾਈ ਹਨ। ਸੁੰਦਰ ਭਾਰਤ ਵਿਚ ਜੰਮੇ ਸਨ ਅਤੇ ਵਿਸ਼ਵ ਪ੍ਰਸਿੱਧ ਹਨ। ਉਨ੍ਹਾਂ ਦੀ ਨਾਗਰਿਕਤਾ ਅਮਰੀਕੀ ਹੈ, ਭਾਰਤ ਵਿਚ ਜੰਮੇ ਹੋਏ ਅਮਰੀਕੀ ਹੀ ਹਨ। ਵਾਇਰਲ ਪੋਸਟ ਦੇ ਅਗਲੇ ਦਾਅਵੇ ਵਿਚ ਨੋਕੀਆ ਦੇ CEO ਨੂੰ ਭਾਰਤ ਦਾ ਦੱਸਿਆ ਗਿਆ ਹੈ। ਨੋਕੀਆ ਦੇ CEO ਰਾਜੀਵ ਸੂਰੀ ਹਨ। ਉਹ ਭਾਰਤ ਵਿਚ ਜੰਮੇ ਸਨ ਅਤੇ ਸਿੰਗਾਪੁਰ ਦੇ ਨਾਗਰਿਕ ਹਨ। ਅਗਲੇ ਦਾਅਵੇ ਵਿਚ Adobe ਦੇ CEO ਨੂੰ ਭਾਰਤੀ ਦੱਸਿਆ ਗਿਆ ਹੈ। Adobe ਦੇ CEO ਭਾਰਤੀ ਮੂਲ ਦੇ ਸ਼ਾਂਤਨੂ ਨਾਰਾਇਣ ਹਨ। ਸ਼ਾਂਤਨੂ ਅਮਰੀਕੀ ਨਾਗਰਿਕ ਹਨ। ਅਗਲੇ ਦਾਅਵੇ ਵਿਚ Amazon ਦੇ BOD ਨੂੰ ਭਾਰਤੀ ਦੱਸਿਆ ਗਿਆ ਹੈ। Amazon ਵਿਚ BOD ਦੀ ਸਤਿਥੀ ਸਾਨੂੰ ਸਪਸ਼ਟ ਨਹੀਂ ਹੋਈ। ਜਿਥੇ ਤੱਕ Amazon ਦੇ ਅਫਸਰ ਅਤੇ ਡਾਇਰੈਕਟਰ ਦੀ ਗੱਲ ਹੈ ਤਾਂ ਇਸਦੇ ਵਿਚ ਜੈਫ ਪੀ ਬੇਜ਼ਾਸ ਪ੍ਰੈਸੀਡੈਂਟ, CEO ਅਤੇ ਬੋਰਡ ਦੇ ਚੇਅਰਮੈਨ ਹਨ। Brian T. Olsavsky ਸੀਨੀਅਰ ਵਾਈਸ ਪ੍ਰੈਸੀਡੈਂਟ ਅਤੇ ਚੀਫ ਫਾਇਨੈਂਸ਼ੀਅਲ ਅਫਸਰ ਸਣੇ ਹੋਰ ਹਨ। ਸਾਨੂੰ BOD ਨਾਂ ਦੀ ਕੋਈ ਪੋਜ਼ੀਸ਼ਨ ਨਹੀਂ ਮਿਲੀ। ਅਗਲੇ ਦਾਅਵੇ ਵਿਚ ਮਾਸਟਰਕਾਰਡ ਦੇ CEO ਨੂੰ ਭਾਰਤੀ ਦੱਸਿਆ ਗਿਆ ਹੈ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਅਜੇਯ ਬੰਗਾ ਮਾਸਟਰਕਾਰਡ ਦੇ ਪ੍ਰੈਸੀਡੈਂਟ ਅਤੇ CEO ਹਨ। ਨਾਲ ਹੀ ਬੋਰਡ ਆਫ ਡਾਇਰੈਕਟਰ ਦੇ ਸਦੱਸ ਵੀ ਹਨ। Ledger-Enquire ਵੈੱਬਸਾਈਟ ਮੁਤਾਬਕ, ਭਾਰਤ ਵਿਚ ਜੰਮੇ ਅਜੇਯ ਬੰਗਾ ਨੂੰ 2007 ਵਿਚ ਅਮਰੀਕਾ ਦੀ ਨਾਗਰਿਕਤਾ ਮਿਲ ਗਈ ਸੀ। ਅਗਲੇ ਦਾਅਵੇ ਵਿਚ ਮਾਈਕ੍ਰੋਸਾਫ਼ਟ ਦੇ CEO ਨੂੰ ਭਾਰਤੀ ਦੱਸਿਆ ਗਿਆ ਹੈ। ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਮਾਈਕ੍ਰੋਸਾਫ਼ਟ ਦੇ CEO ਸਤਏ ਨਡੇਲਾ ਹਨ। ਮੂਲ ਰੂਪ ਤੋਂ ਹੈਦਰਾਬਾਦ ਦੇ ਰਹਿਣ ਵਾਲੇ ਨਾਡੇਲਾ ਬੇਲਵੇਉ, ਵਾਸ਼ਿੰਗਟਨ ਵਿਚ ਰਹਿੰਦੇ ਹਨ। ਵਾਇਰਲ ਪੋਸਟ ਦੇ ਅਗਲੇ ਦਾਅਵੇ ਵਿਚ ਪੇਪਸੀ ਦੇ CEO ਇੰਦਰਾ ਨੂਈ ਨੂੰ ਭਾਰਤੀ ਦੱਸਿਆ ਗਿਆ ਹੈ। ਸਾਡੀ ਪੜਤਾਲ ਵਿਚ ਸਾਹਮਣੇ ਆਇਆ ਕਿ ਇੰਦਰਾ ਨੂਈ ਭਾਰਤੀ ਅਮਰੀਕੀ ਬਿਜ਼ਨਸ ਐਗਜ਼ੀਕਯੂਟਿਵ ਅਤੇ ਪੇਪਸੀਕੋ ਦੀ ਸਾਬਕਾ CEO ਹਨ। ਨਤੀਜਾ: ਵਾਇਰਲ ਪੋਸਟ ਦਾ ਇਹ ਦਾਅਵਾ ਸਹੀ ਨਹੀਂ ਹੈ ਕਿ NASA ਵਿਚ 58 ਫੀਸਦੀ ਭਾਰਤੀ ਹਨ। ਇਸਦੇ ਵਿਚ ਜਿਨ੍ਹਾਂ CEO ਦੇ ਨਾਂ ਦਾ ਜਿਕਰ ਹੈ ਉਨ੍ਹਾਂ ਵਿਚ ਵੱਧ ਭਾਰਤੀ ਮੂਲ ਦੇ ਹਨ ਪਰ ਉਨ੍ਹਾਂ ਕੋਲ ਨਾਗਰਿਕਤਾ ਕਿਸੇ ਹੋਰ ਦੇਸ਼ ਦੀ ਹੈ। ਇਹ ਵਾਇਰਲ ਪੋਸਟ ਭ੍ਰਮਕ ਹੈ। - Claim Review : ਗੂਗਲ ਦੇ CEO ਭਾਰਤੀ ਹਨ, ਨੋਕੀਆ ਦੇ CEO ਭਾਰਤੀ ਹਨ, Adobe ਦੇ CEO ਭਾਰਤੀ ਹਨ, Amazon’ ਦੇ BOD ਭਾਰਤੀ ਹਨ, ਮਾਸਟਰਕਾਰਡ ਦੇ CEO ਭਾਰਤੀ ਹਨ, ਪੇਪਸੀਕੋ ਦੀ CEO ਇੰਦਰਾ ਨੂਈ ਭਾਰਤੀ ਹਨ, ਨਾਸਾ ਦੇ 58 ਫੀਸਦੀ ਕਰਮਚਾਰੀ ਭਾਰਤੀ ਹਨ। - Claimed By : FB User- Nadeem Shafi Khan - Fact Check : ਭ੍ਰਮਕ ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...
schema:mentions
schema:reviewRating
schema:author
schema:datePublished
schema:inLanguage
  • English
schema:itemReviewed
Faceted Search & Find service v1.16.115 as of Oct 09 2023


Alternative Linked Data Documents: ODE     Content Formats:   [cxml] [csv]     RDF   [text] [turtle] [ld+json] [rdf+json] [rdf+xml]     ODATA   [atom+xml] [odata+json]     Microdata   [microdata+json] [html]    About   
This material is Open Knowledge   W3C Semantic Web Technology [RDF Data] Valid XHTML + RDFa
OpenLink Virtuoso version 07.20.3238 as of Jul 16 2024, on Linux (x86_64-pc-linux-musl), Single-Server Edition (126 GB total memory, 5 GB memory in use)
Data on this page belongs to its respective rights holders.
Virtuoso Faceted Browser Copyright © 2009-2025 OpenLink Software