About: http://data.cimple.eu/claim-review/b9fde6652d415dcb89df276d9ed79315638c9aca826b4ebf1a61402b     Goto   Sponge   NotDistinct   Permalink

An Entity of Type : schema:ClaimReview, within Data Space : data.cimple.eu associated with source document(s)

AttributesValues
rdf:type
http://data.cimple...lizedReviewRating
schema:url
schema:text
  • Authors Claim ਮੀਡਿਆ ਏਜੇਂਸੀ ‘ਏਐਨਆਈ’ ਨੇ ਸੋਸ਼ਲ ਮੀਡਿਆ ਤੇ ਜਾਣਕਾਰੀ ਦਿੱਤੀ ਕਿ ਕੈਨੇਡਾ ਸਰਕਾਰ ਨੇ ਆਪਣੇ ਨਾਗਰਿਕਾਂ ਲਈ ਨਵੀਂ ਐਡਵਾਇਜ਼ਰੀ ਜਾਰੀ ਕੀਤੀ ਹੈ। ਇਸ ਐਡਵਾਇਜ਼ਰੀ ਵਿੱਚ ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਜੇ ਉਹ ਭਾਰਤ ਦਾ ਸਫ਼ਰ ਕਰ ਰਹੇ ਹਨ ਤਾਂ ਉਹ ਭਾਰਤ ਦੇ ਕਿਹੜੇ-ਕਿਹੜੇ ਇਲਾਕਿਆਂ ਵਿੱਚ ਨਾ ਜਾਣ। ਪੋਸਟ ਮੁਤਾਬਕ ਕੈਨੇਡਾ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਤੇ ਕਸ਼ਮੀਰ ਵਿੱਚ ਨਾ ਜਾਣ ਵਾਸਤੇ ਕਿਹਾ ਹੈ। ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ। WION , ਇੰਡੀਅਨ ਐਕਸਪ੍ਰੈਸ , ਟਾਈਮਜ਼ ਆਫ਼ ਇੰਡੀਆ , ਹਿੰਦੁਸਤਾਨ ਟਾਈਮਜ਼ , ਇੰਡੀਆ ਟੂਡੇ , ਸਮੇਤ ਪ੍ਰਮੁੱਖ ਮੀਡਿਆ ਅਦਾਰਿਆਂ ਨੇ ਵੀ ਇਸ ਖਬਰ ਨੂੰ ਪ੍ਰਕਾਸ਼ਿਤ ਕੀਤਾ। Fact Check/Verification ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭ ਤੋਂ ਪਹਿਲਾਂ ਕੈਨੇਡਾ ਦੀ ਵੈਬਸਾਈਟ ਨੂੰ ਖੰਗਾਲਿਆ। ਅਸੀਂ ਪਾਇਆ ਕਿ ਪੇਜ ਦਾ ਅਪਡੇਟ ਵਰਜ਼ਨ 18 ਸਿਤੰਬਰ ਦਾ ਸੀ। ਪੇਜ ਦੇ ਸੈਕਸ਼ਨ ਮੁਤਾਬਕ ਕੇਂਦਰ ਸ਼ਾਸਿਤ ਪ੍ਰਦੇਸ਼ – ਜੰਮੂ ਅਤੇ ਕਸ਼ਮੀਰ ਦੀ ਯਾਤਰਾ ਤੋਂ ਬਚੋ। ਸੁਰੱਖਿਆ ਸਥਿਤੀ ਦੇ ਕਾਰਨ ਜੰਮੂ ਅਤੇ ਕਸ਼ਮੀਰ ਦੇ ਕੇਂਦਰ ਸ਼ਾਸਤ ਪ੍ਰਦੇਸ਼ ਦੀ ਯਾਤਰਾ ਤੋਂ ਬਚੋ। ਅੱਤਵਾਦ, ਖਾੜਕੂਵਾਦ, ਸਿਵਲ ਅਸ਼ਾਂਤੀ ਅਤੇ ਅਗਵਾ ਦਾ ਖ਼ਤਰਾ ਹੈ। ਇਹ ਐਡਵਾਇਜ਼ਰੀ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਦੀ ਯਾਤਰਾ ਲਈ ਨਹੀਂ ਹੈ। ਵੈੱਬਸਾਈਟ ਤੇ ਇਹ ਵੀ ਦੱਸਿਆ ਹੈ ਕਿ ਤਾਜ਼ਾ ਅਪਡੇਟ ਸਿਹਤ ਬਾਰੇ ਸੀ। ਪੇਜ ਤੇ ਅਪਡੇਟ ਦਿੰਦਿਆਂ ਲਿਖਿਆ ਹੈ, ਨਵੀਨਤਮ ਅੱਪਡੇਟ: ਸਿਹਤ ਸੈਕਸ਼ਨ ਨੂੰ ਅੱਪਡੇਟ ਕੀਤਾ ਗਿਆ ਹੈ – ਯਾਤਰਾ ਸਿਹਤ ਜਾਣਕਾਰੀ (ਕੈਨੇਡਾ ਦੀ ਪਬਲਿਕ ਹੈਲਥ ਏਜੰਸੀ)” ਅਸੀਂ archive.org ‘ਤੇ ਪੇਜ ਦੇ ਆਰਕਾਈਵ ਦੀ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਸ ਪੇਜ ਨੂੰ ਅਤੀਤ ਵਿੱਚ ਕਈ ਮੌਕਿਆਂ ‘ਤੇ ਆਰਕਾਈਵ ਕੀਤਾ ਗਿਆ ਸੀ। Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ? 19 ਜੁਲਾਈ 2023 ਨੂੰ ਆਰਕਾਈਵ ਕੀਤੇ ਗਏ ਵੈਬਪੇਜ ‘ ਤੇ ਲਿਖਿਆ ਗਿਆ ਸੀ, “ਅਨੁਮਾਨਤ ਸੁਰੱਖਿਆ ਸਥਿਤੀ ਦੇ ਕਾਰਨ ਜੰਮੂ ਅਤੇ ਕਸ਼ਮੀਰ ਦੇ ਕੇਂਦਰ ਸ਼ਾਸਤ ਪ੍ਰਦੇਸ਼ ਦੀ ਯਾਤਰਾ ਤੋਂ ਬਚੋ। ਅੱਤਵਾਦ, ਖਾੜਕੂਵਾਦ, ਸਿਵਲ ਅਸ਼ਾਂਤੀ ਅਤੇ ਅਗਵਾ ਦਾ ਖ਼ਤਰਾ ਹੈ। ਇਹ ਸਲਾਹਕਾਰੀ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਦੀ ਯਾਤਰਾ ਨੂੰ ਸ਼ਾਮਲ ਨਹੀਂ ਕਰਦੀ। ਪੰਨੇ ਨੇ ਦਿਖਾਇਆ ਕਿ ਇਸਨੂੰ ਆਖਰੀ ਵਾਰ 6 ਜੁਲਾਈ, 2023 ਨੂੰ ਅੱਪਡੇਟ ਕੀਤਾ ਗਿਆ ਸੀ। ਇਹ 18 ਸਤੰਬਰ ਨੂੰ ਵੈਬਸਾਈਟ ‘ਤੇ ਮੌਜੂਦ ਜਾਣਕਾਰੀ ਨਾਲ ਹੁਬੂਹੁ ਮੇਲ ਖਾਂਦਾ ਹੈ। ਇਸੇ ਤਰ੍ਹਾਂ, ਮੌਜੂਦਾ ਸਾਲ 2023 ਵਿੱਚ, ਅੱਜ ਤੱਕ, ਪੇਜ ਨੂੰ 13 ਮੌਕਿਆਂ ‘ਤੇ ਆਰਕਾਈਵ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਜੰਮੂ ਅਤੇ ਕਸ਼ਮੀਰ ਬਾਰੇ ਐਡਵਾਇਜ਼ਰੀ ਹੁਬੂਹੁ ਹੈ। ਅਸੀਂ ਇਹ ਵੀ ਪਾਇਆ ਕਿ 2022 ਵਿੱਚ ਵੈਬ ਪੇਜ ਨੂੰ 24 ਵਾਰ ਅੱਪਡੇਟ ਕੀਤਾ ਗਿਆ ਸੀ ਅਤੇ ਜੰਮੂ ਅਤੇ ਕਸ਼ਮੀਰ ਦੇ ਹੇਠ ਲਿਖਤ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਸੀ। 10 ਜੁਲਾਈ, 2021 ਨੂੰ ਆਰਕਾਈਵ ਕੀਤੇ ਗਏ ਪੇਜ ਵਿੱਚ ਵੱਖਰੀ ਜਾਣਕਾਰੀ ਦਿੱਤੀ ਗਈ ਸੀ। ਜਾਣਕਾਰੀ ਮੁਤਾਬਕ ਲਿਖਿਆ ਸੀ,’ਅੱਤਵਾਦੀ ਗਤੀਵਿਧੀਆਂ ਅਤੇ ਹਿੰਸਕ ਪ੍ਰਦਰਸ਼ਨਾਂ ਕਾਰਨ ਜੰਮੂ ਅਤੇ ਕਸ਼ਮੀਰ ਰਾਜਾਂ ਦੀ ਯਾਤਰਾ ਤੋਂ ਪਰਹੇਜ਼ ਕਰੋ। ਇਸ ਸਲਾਹ ਵਿੱਚ ਮਨਾਲੀ ਰਾਹੀਂ ਲੱਦਾਖ ਦੀ ਯਾਤਰਾ ਅਤੇ ਲੇਹ ਦੀ ਹਵਾਈ ਯਾਤਰਾ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ।’ ਅਸੀਂ ਇਹ ਵੀ ਪਾਇਆ ਹੈ ਕਿ ਕੈਨੇਡੀਅਨ ਨਾਗਰਿਕਾਂ ਨੂੰ ਦੇਸ਼ ਵਿੱਚ ਅੱਤਵਾਦੀ ਹਮਲਿਆਂ ਦੇ ਕਾਰਨ ਭਾਰਤ ਵਿੱਚ ਉੱਚ ਪੱਧਰੀ ਸਾਵਧਾਨੀ” ਵਰਤਣ ਦੀ ਤਾਕੀਦ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ। ਇਸ ਸਾਵਧਾਨੀ ਦਾ ਸਭ ਤੋਂ ਪੁਰਾਣਾ ਰਿਕਾਰਡ ਸਾਨੂੰ 19 ਨਵੰਬਰ, 2017 ਨੂੰ ਆਰਕਾਈਵ ਕੀਤੇ ਸੰਸਕਰਣ ਤੋਂ ਪ੍ਰਾਪਤ ਹੋਇਆ ਜਿੱਥੇ ਇਹ ਕਿਹਾ ਗਿਆ ਹੈ, “ਹਰ ਸਮੇਂ ਦੇਸ਼ ਭਰ ਵਿੱਚ ਅੱਤਵਾਦੀ ਹਮਲਿਆਂ ਦੇ ਲਗਾਤਾਰ ਖਤਰੇ ਦੇ ਕਾਰਨ ਭਾਰਤ ਵਿੱਚ ਉੱਚ ਪੱਧਰੀ ਸਾਵਧਾਨੀ ਵਰਤੋ”। ਅਸੀਂ ਨਵੀਂ ਦਿੱਲੀ ਸਥਿਤ ਕੈਨੇਡਾ ਦੇ ਹਾਈ ਕਮਿਸ਼ਨ ਨਾਲ ਵੀ ਸੰਪਰਕ ਕੀਤਾ। ਹਾਈ ਕਮਿਸ਼ਨ ਨੇ ਨਿਊਜ਼ਚੈਕਰ ਨੂੰ ਪੁਸ਼ਟੀ ਕੀਤੀ ਕਿ ਜੰਮੂ ਅਤੇ ਕਸ਼ਮੀਰ ਬਾਰੇ ਅਪਡੇਟ ਤਾਜ਼ਾ ਨਹੀਂ ਹੈ। “18 ਸਤੰਬਰ ਦੀ ਅਪਡੇਟ ਕੀਤੀ ਯਾਤਰਾ ਸਲਾਹ ਸਿਰਫ ਸਿਹਤ ਸੈਕਸ਼ਨ ਅਪਡੇਟ ਲਈ ਸੀ। ਜੋਖਮ ਦਾ ਪੱਧਰ ਅਤੇ ਖੇਤਰੀ ਸਲਾਹਾਂ ਨਹੀਂ ਬਦਲੀਆਂ ਹਨ। Conclusion ਭਾਰਤ ਅਤੇ ਕੈਨੇਡਾ ਦਰਮਿਆਨ ਤਣਾਅ ਦੇ ਵਿਚਕਾਰ ਕੈਨੇਡਾ ਦੁਆਰਾ ਨਵੀਂ ਯਾਤਰਾ ਐਡਵਾਇਜ਼ਰੀ ਬਾਰੇ ਨਿਊਜ਼ ਵਾਇਰ ANI ਦੁਆਰਾ ਕੀਤਾ ਗਿਆ ਦਾਅਵਾ ਗਲਤ ਹੈ। ਇਹ ਜਾਣਕਾਰੀ 27 ਜੁਲਾਈ, 2021 ਤੋਂ ਲਾਗੂ ਹੈ ਅਤੇ ਇਹ ਹਾਲੀਆ ਨਹੀਂ ਹੈ। Result: False Our Sources Archive.org page of Canadian travel advisory to India dated September 19, 2023 Archive.org page of Canadian travel advisory to India dated July 19, 2023 Archive.org page of Canadian travel advisory to India dated July 27, 2021 Archive.org page of Canadian travel advisory to India dated July 10, 2021 Archive.org page of Canadian travel advisory to India dated November 19, 2017 Communication with officials of the Canadian High Commission in New Delhi ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।
schema:reviewRating
schema:author
schema:datePublished
schema:inLanguage
  • Hindi
schema:itemReviewed
Faceted Search & Find service v1.16.115 as of Oct 09 2023


Alternative Linked Data Documents: ODE     Content Formats:   [cxml] [csv]     RDF   [text] [turtle] [ld+json] [rdf+json] [rdf+xml]     ODATA   [atom+xml] [odata+json]     Microdata   [microdata+json] [html]    About   
This material is Open Knowledge   W3C Semantic Web Technology [RDF Data] Valid XHTML + RDFa
OpenLink Virtuoso version 07.20.3238 as of Jul 16 2024, on Linux (x86_64-pc-linux-musl), Single-Server Edition (126 GB total memory, 2 GB memory in use)
Data on this page belongs to its respective rights holders.
Virtuoso Faceted Browser Copyright © 2009-2025 OpenLink Software