Facets (new session)
Description
Metadata
Settings
owl:sameAs
Inference Rule:
asEquivalent
b3s
b3sifp
facets
http://www.w3.org/2002/07/owl#
ldp
oplweb
skos-trans
virtrdf-label
virtrdf-url
None
About:
http://data.cimple.eu/claim-review/c142d25c5a54e73591d03962a4b0fefb89290267f5c90eaf804f16d9
Goto
Sponge
NotDistinct
Permalink
An Entity of Type :
schema:ClaimReview
, within Data Space :
data.cimple.eu
associated with source
document(s)
Type:
schema:ClaimReview
New Facet based on Instances of this Class
Attributes
Values
rdf:type
schema:ClaimReview
http://data.cimple...lizedReviewRating
uncertain
schema:url
http://www.vishvasnews.com/punjabi/society/fact-check-old-video-goes-viral-in-the-name-of-punjab-nabha/
schema:text
Fact Check: ਭਿਆਨਕ ਹੜ੍ਹ ਦਾ ਇਹ ਵਾਇਰਲ ਵੀਡੀਓ ਪੰਜਾਬ ਦੇ ਨਾਭਾ ਦਾ ਨਹੀਂ, ਰਾਜਸਥਾਨ ਦਾ ਹੈ ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਭ੍ਰਮਕ ਨਿਕਲਿਆ। ਵਾਇਰਲ ਵੀਡੀਓ ਪੰਜਾਬ ਦੇ ਨਾਭੇ ਦਾ ਨਹੀਂ ਬਲਕਿ ਰਾਜਸਥਾਨ ਦਾ ਹੈ। ਵੀਡੀਓ ਵਿੱਚ ਦਿੱਸ ਰਹੀ ਇੱਕ ਦੁਕਾਨ ਦੇ ਮਾਲਕ ਅਵਿਨਾਸ਼ ਜੈਨ ਨੇ ਦੱਸਿਆ ਕਿ ਇਹ ਵੀਡੀਓ ਪੁਰਾਣਾ ਹੈ ਅਤੇ ਰਾਜਸਥਾਨ ਦੇ ਟੋਡਾਰਾਏ ਸਿੰਘ ਖੇਤਰ ਦਾ ਹੈ। - By: Jyoti Kumari - Published: Aug 3, 2021 at 07:05 PM - Updated: Aug 3, 2021 at 07:12 PM ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡਿਆ ਤੇ ਇੱਕ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ। ਵਾਇਰਲ ਹੋ ਰਹੇ ਇਸ ਵੀਡੀਓ ਵਿੱਚ ਵਾਹਨਾਂ ਨੂੰ ਰੁੜ੍ਹਦੇ ਹੋਏ ਵੇਖਿਆ ਜਾ ਸਕਦਾ ਹੈ। ਯੂਜ਼ਰਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵਾਇਰਲ ਵੀਡੀਓ ਪੰਜਾਬ ਦੇ ਨਾਭਾ ਸ਼ਹਿਰ ਦਾ ਹੈ,ਇਸਦੇ ਨਾਲ ਹੀ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਕਾਂਗਰਸ ਸਰਕਾਰ ਤੇ ਤੰਜ ਕੱਸਿਆ ਜਾ ਰਿਹਾ ਹੈ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਸਾਡੀ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਵੀਡੀਓ ਪੰਜਾਬ ਦੇ ਨਾਭੇ ਦਾ ਨਹੀਂ ਬਲਕਿ ਰਾਜਸਥਾਨ ਦਾ ਹੈ ਅਤੇ ਪੁਰਾਣਾ ਹੈ। ਜਿਸ ਨੂੰ ਹੁਣ ਗ਼ਲਤ ਦਾਅਵੇ ਨਾਲ ਸ਼ੇਅਰ ਕਰ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ । ਕੀ ਹੋ ਰਿਹਾ ਹੈ ਵਾਇਰਲ ਫੇਸਬੁੱਕ ਪੇਜ ” ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਭਗਵੰਤ ਮਾਨ Manjeet Varnala” ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ” ਧਰਮਸੋਤ ਐੱਮ ਐੱਲੇ ਏ ਦਾ ਵਿਕਾਸ ਦੇਖੋ ਨਾਭਾ ਚ ਸੀਵਰੇਜ ਬੰਦ ਕਰਨ ਸੜਕਾਂ ਨੇ ਧਾਰਨ ਕੀਤਾ ਸੀਵਰੇਜ ਦਾ ਰਸਤਾ ਕਾਗਰਸ ਸਰਕਾਰ ਦਾ ਚਾਰ ਸਾਲ ਦਾ ਵਿਕਾਸ ” ਫੇਸਬੁੱਕ ਪੋਸਟ ਦਾ ਆਰਕਾਇਵਡ ਲਿੰਕ ਇੱਥੇ ਵੇਖਿਆ ਜਾ ਸਕਦਾ ਹੈ। ਪੜਤਾਲ ਪੜਤਾਲ ਦੀ ਸ਼ੁਰੂਆਤ ਅਸੀਂ ਵਾਇਰਲ ਵੀਡੀਓ ਦੇ ਸਕ੍ਰੀਨਸ਼ੋਤ ਨੂੰ ਯਾਨਡੇਕ੍ਸ ਟੂਲ ਵਿੱਚ ਅਪਲੋਡ ਕਰਕੇ ਕੀਤੀ। ਅਸੀਂ ਇਸ ਵੀਡੀਓ ਦੇ ਸਕ੍ਰੀਨਸ਼ੋਟ ਨੂੰ ਯਾਨਡੇਕ੍ਸ ਟੂਲ ਵਿੱਚ ਪਾਇਆ ਅਤੇ ਇਸ ਨਾਲ ਜੁੜੇ ਕਈ ਸਾਰੇ ਪਰਿਣਾਮ ਸਾਡੇ ਸਾਹਮਣੇ ਆਏ। ਇੱਥੋਂ ਅਸੀਂ ਆਪਣੀ ਜਾਂਚ ਅੱਗੇ ਵਧਾਈ ਅਤੇ ਸਾਨੂੰ ਇਹ ਵੀਡੀਓ Yogendra Rathore ਦੇ ਯੂਟਿਊਬ ਚੈਨਲ ਤੇ 10 ਅਗਸਤ 2016 ਨੂੰ ਅਪਲੋਡ ਮਿਲਿਆ। ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ ਗਿਆ ਸੀ ” Flood in Rajasthan – Jodhpur | bike flow in the water ” ਪੂਰੀ ਵੀਡੀਓ ਨੂੰ ਇੱਥੇ ਵੇਖੋ। ਐਦਾਂ ਦਾ ਹੀ ਇੱਕ ਵੀਡੀਓ ਸਾਨੂੰ video adda ਨਾਮ ਦੇ ਯੂਟਿਊਬ ਚੈਨਲ ਤੇ ਵੀ ਮਿਲੀ। ਵੀਡੀਓ ਨੂੰ 13 ਅਗਸਤ 2016 ਨੂੰ ਅਪਲੋਡ ਕਰਦੇ ਹੋਏ ਲਿਖਿਆ ਗਿਆ ਸੀ ” Jodhpur heavy rain | flood | record broken | amazing movement ” ਵੀਡੀਓ ਬਾਰੇ ਵੱਧ ਜਾਣਕਾਰੀ ਲਈ ਅਸੀਂ ਇਸ ਵੀਡੀਓ ਨੂੰ ਦੈਨਿਕ ਜਾਗਰਣ ਦੇ ਨਾਭਾ ਰਿਪੋਰਟਰ ਯਾਦਵਿੰਦਰ ਗਰਗਸ ਨਾਲ ਸ਼ੇਅਰ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਵੀਡੀਓ ਨਾਭਾ ਦਾ ਨਹੀਂ ਹੈ ਤੇ ਨਾਲ ਹੀ ਕੀਤਾ ਜਾ ਰਿਹਾ ਦਾਅਵਾ ਵੀ ਗ਼ਲਤ ਹੈ। ਉਨ੍ਹਾਂ ਨੇ ਕਿਹਾ ਕਿ ਨਾਭਾ ਵਿੱਚ ਅਜਿਹੀ ਕੋਈ ਥਾਂ ਨਹੀਂ ਹੈ, ਨਾਲ ਹੀ ਵੀਡੀਓ ਵਿੱਚ ਸਭ ਲੋਕ ਹਿੰਦੀ ਬੋਲ ਰਹੇ ਹਨ ਜਦਕਿ ਨਾਭਾ ਵਿੱਚ ਸਾਰੇ ਪੰਜਾਬੀ ਬੋਲਦੇ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵੀਡੀਓ ਪੂਰੀ ਤਰ੍ਹਾਂ ਫਰਜ਼ੀ ਹੈ। ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਵੀਡੀਓ ਵਿੱਚ ਦਿੱਖ ਰਹੇ ਬੋਰਡ “ਅਵਿਨਾਸ਼ ਕਲੈਕਸ਼ਨ” ਨੂੰ ਲੱਭਣਾ ਸ਼ੁਰੂ ਕੀਤਾ। ਵੀਡੀਓ ਵਿੱਚ ਦਿੱਖ ਰਹੀ ਦੁਕਾਨ ਬਾਰੇ ਅਸੀਂ ਗੂਗਲ ਤੇ ਸਰਚ ਕੀਤਾ। ਸਾਨੂੰ ਇਸ ਦੁਕਾਨ ਨਾਲ ਮਿਲਦੀ-ਜੁਲਦੀ ਤਸਵੀਰ ਗੂਗਲ ਤੇ ਮਿਲੀ,ਇਸਦੇ ਮਲਿਕ ਦਾ ਨਾਮ ਅਵਿਨਾਸ਼ ਜੈਨ ਹੈ ਅਤੇ ਗੂਗਲ ਤੇ ਮੌਜੂਦ ਜਾਣਕਾਰੀ ਅਨੁਸਾਰ ਇਹ ਦੁਕਾਨ ਪੰਜਾਬ ਦੇ ਨਾਭਾ ਦੀ ਨਹੀਂ ਸਗੋਂ ਰਾਜਸਥਾਨ ਸਥਿਤ ਟੋਡਾਰਾਏ ਸਿੰਘ ਖੇਤਰ ਵਿੱਚ ਹੈ। ਵੀਡੀਓ ਬਾਰੇ ਅਸੀਂ ਦੁਕਾਨ ਦੇ ਮਲਿਕ ਅਵਿਨਾਸ਼ ਜੈਨ ਤੋਂ ਪੁੱਛਿਆ , ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਵੀਡੀਓ ਰਾਜਸਥਾਨ ਦੇ ਟੋਂਕ ਡਿਸਟ੍ਰਿਕਟ ਵਿੱਚ ਟੋਡਾਰਾਏ ਸਿੰਘ ਕਸਬੇ ਦਾ ਹੈ ਅਤੇ ਇਹ ਵੀਡੀਓ ਪੁਰਾਣਾ ਹੈ। ਵੀਡੀਓ ਵਿੱਚ ਬਾਈਕ ਨੂੰ ਫੜ੍ਹਦੇ ਸਮੇਂ ਡਿੱਗਦੇ ਦਿੱਸ ਰਹੇ ਵਿਅਕਤੀ ਉਨ੍ਹਾਂ ਦੇ ਸਾਹਮਣੇ ਦੁਕਾਨ ਵਾਲੇ ਮਨਜੀਤ ਚਾਚਾ ਹੈ। ਅਵਿਨਾਸ਼ ਜੈਨ ਨੇ ਸਾਨੂੰ ਦੱਸਿਆ ਕਿ ਇਥੇ ਬਾਰਿਸ਼ ਵਿਸ਼ ਅਜਿਹੀ ਹੀ ਸਥਿਤੀ ਹੁੰਦੀ ਹੈ। ਪੜਤਾਲ ਦੇ ਅੰਤ ਵਿੱਚ ਅਸੀਂ ਇਸ ਵਾਇਰਲ ਵੀਡੀਓ ਨੂੰ ਝੂਠੇ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਪੇਜ “ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਭਗਵੰਤ ਮਾਨ Manjeet Varnala” ਦੀ ਸੋਸ਼ਲ ਸਕੈਨਿੰਗ ਕੀਤੀ ਸਕੈਨਿੰਗ ਤੋਂ ਪਤਾ ਲੱਗਿਆ ਕਿ ਇਸ ਪੇਜ ਨੂੰ 28,862 ਲੋਕ ਫੋਲੋ ਕਰਦੇ ਹੈ ਅਤੇ ਇਸ ਪੇਜ ਨੂੰ 17 ਮਾਰਚ 2020 ਨੂੰ ਬਣਾਇਆ ਗਿਆ ਸੀ। ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਭ੍ਰਮਕ ਨਿਕਲਿਆ। ਵਾਇਰਲ ਵੀਡੀਓ ਪੰਜਾਬ ਦੇ ਨਾਭੇ ਦਾ ਨਹੀਂ ਬਲਕਿ ਰਾਜਸਥਾਨ ਦਾ ਹੈ। ਵੀਡੀਓ ਵਿੱਚ ਦਿੱਸ ਰਹੀ ਇੱਕ ਦੁਕਾਨ ਦੇ ਮਾਲਕ ਅਵਿਨਾਸ਼ ਜੈਨ ਨੇ ਦੱਸਿਆ ਕਿ ਇਹ ਵੀਡੀਓ ਪੁਰਾਣਾ ਹੈ ਅਤੇ ਰਾਜਸਥਾਨ ਦੇ ਟੋਡਾਰਾਏ ਸਿੰਘ ਖੇਤਰ ਦਾ ਹੈ। - Claim Review : ਨਾਭਾ ਚ ਸੀਵਰੇਜ ਬੰਦ ਕਰਨ ਸੜਕਾਂ ਨੇ ਧਾਰਨ ਕੀਤਾ ਸੀਵਰੇਜ ਦਾ ਰਸਤਾ ਕਾਗਰਸ ਸਰਕਾਰ ਦਾ ਚਾਰ ਸਾਲ ਦਾ ਵਿਕਾਸ - Claimed By : ਫੇਸਬੁੱਕ ਪੇਜ ” ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਭਗਵੰਤ ਮਾਨ Manjeet Varnala” - Fact Check : ਭ੍ਰਮਕ ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...
schema:mentions
Jodhpur
Rajasthan
Rathore
dbpedia:Shri_Yogendra
dbpedia:Adda_(South_Asian)
dbpedia:Jyoti_Kumari
schema:reviewRating
Half true
schema:author
-vishvas-news
schema:datePublished
2021-08-03
(
xsd:date
)
schema:inLanguage
English
schema:itemReviewed
http://data.cimple.eu/claim/5684c832f1d9e33753b890d198057bbc30bb30cab1a3fa37873d836d
Faceted Search & Find service v1.16.115 as of Oct 09 2023
Alternative Linked Data Documents:
ODE
Content Formats:
RDF
ODATA
Microdata
About
OpenLink Virtuoso
version 07.20.3238 as of Jul 16 2024, on Linux (x86_64-pc-linux-musl), Single-Server Edition (126 GB total memory, 11 GB memory in use)
Data on this page belongs to its respective rights holders.
Virtuoso Faceted Browser Copyright © 2009-2025 OpenLink Software