schema:text
| - Fact Check
ਕੀ ਲੱਖਾ ਸਿਧਾਣਾ ਨੇ ਸਿੱਖ ਗੁਰੂਆਂ ਬਾਰੇ ਗਲਤ ਟਿਪਣੀ ਕੀਤੀ? ਵਾਇਰਲ ਵੀਡੀਓ ਐਡੀਟਡ ਹੈ
Claim
ਲੱਖਾ ਸਿਧਾਣਾ ਨੇ ਸਿੱਖ ਗੁਰੂਆਂ ਬਾਰੇ ਗਲਤ ਟਿਪਣੀ ਕੀਤੀ
Fact
ਵਾਇਰਲ ਵੀਡੀਓ ‘ਚ ਹਵਾ ਵਿੱਚ ਲਟਕਦਾ ਦਿਖਾਈ ਦੇ ਰਿਹਾ ਦਰੱਖਤ ਅਸਲ ਵਿੱਚ ਕਿਸੇ ਹੋਰ ਦਰੱਖਤ ਨਾਲ ਜੁੜਿਆ ਹੋਇਆ ਹੈ। ਸੋਸ਼ਲ ਮੀਡੀਆ ‘ਤੇ ਗੁੰਮਰਾਹਕੁੰਨ ਦਾਅਵਾ ਕੀਤਾ ਜਾ ਰਿਹਾ ਹੈ।
ਸੋਸ਼ਲ ਮੀਡੀਆ ‘ਤੇ ਪੰਜਾਬ ਦੇ ਸਮਾਜਿਕ ਕਾਰਕੁੰਨ ਲੱਖਾ ਸਿਧਾਣਾ ਦਾ ਇੱਕ ਵੀਡੀਓ ਕਲਿਪ ਵਾਇਰਲ ਹੋ ਰਿਹਾ ਹੈ ਜਿਸਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਲੱਖਾ ਸਿਧਾਣਾ ਨੇ ਸਿੱਖ ਗੁਰੂਆਂ ਬਾਰੇ ਮੰਦੀ ਸ਼ਬਦਾਵਲੀ ਵਰਤੀ ਅਤੇ ਗਲਤ ਟਿਪਣੀ ਕੀਤੀ।
ਫੇਸਬੁੱਕ ਯੂਜ਼ਰ ‘ਭਾਜਪਾ ਨੇਤਾ ਰਿੰਕੂ ਸਲੇਮਪੁਰ’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਲਓ ਇਹ ਵੀ ਬਹੁਤ ਵੱਡਾ ਵਿਦਵਾਨ ਨਿਕਲਿਆ ,ਅਮ੍ਰਿਤਪਾਲ ਤੋਂ ਪਹਿਲਾ ਇਹ ਬਹੁਤਾ ਕਾਹਲਾ ਆਪਦੇ ਕੁੱਟਵਾਉਂ ਨੂੰ।’
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਵਾਇਰਲ ਹੋ ਰਹੇ ਦਾਅਵੇ ਦੀ ਪੁਸ਼ਟੀ ਕਰਨ ਦੇ ਲਈ ਵਾਇਰਲ ਵੀਡੀਓ ਦੀ ਕੀਫ੍ਰੇਮ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੋਜ ਕੀਤੀ। ਸਰਚ ਦੇ ਦੌਰਾਨ ਵਾਇਰਲ ਹੋ ਰਹੀ ਵੀਡੀਓ ਪੰਜਾਬੀ ਮੀਡਿਆ ਅਦਾਰਾ ‘On Air’ ਦੁਆਰਾ ਮਾਰਚ 7, 2023 ਨੂੰ ਅਪਲੋਡ ਮਿਲੀ।
‘On Air’ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਸਿਰਲੇਖ ਦਿੱਤਾ,’ਵਿਦੇਸ਼ ਬੈਠੇ ਪੰਜਾਬੀਓ ਮੁੜ ਆਇਓ, ਹੋਲੇ ਮਹੱਲੇ ‘ਤੋਂ ਲੱਖਾ ਸਿਧਾਣਾ ਦਾ ਸੁਨੇਹਾ।’ ਅਸੀਂ ਇਸ ਵੀਡੀਓ ਨੂੰ ਧਿਆਨ ਦੇ ਨਾਲ ਸੁਣਿਆ। ਵੀਡੀਓ ਦੇ 15:59 ਸਕਿੰਟ ਤੇ ਵਾਇਰਲ ਵੀਡੀਓ ਦੇ ਬੋਲਾਂ ਨੂੰ ਸੁਣਿਆ ਜਾ ਸਕਦਾ ਹੈ। ਵੀਡੀਓ ਵਿੱਚ ਲੱਖਾ ਸਿਧਾਣਾ ਕਿਸੀ ਕਿਤਾਬ ਦਾ ਜ਼ਿਕਰ ਕਰਦਿਆਂ ਇਤਿਹਾਸ ਨਾਲ ਛੇੜਛਾੜ ਬਾਰੇ ਦੱਸ ਰਿਹਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਦੇ ਨਾਲ ਹੀ ਵਾਇਰਲ ਵੀਡੀਓ ਅਤੇ On Air ਦੁਆਰਾ ਅਪਲੋਡ ਕੀਤੀ ਗਈ ਵੀਡੀਓ ਦੇ ਵਿੱਚ ਕਈ ਸਮਾਨਤਾਵਾਂ ਦੇਖੀਆਂ ਜਾ ਸਕਦੀਆਂ ਹਨ। ਵਾਇਰਲ ਵੀਡੀਓ ਅਤੇ On Air ਦੁਆਰਾ ਅਪਲੋਡ ਕੀਤੀ ਗਈ ਵੀਡੀਓ ਦੇ ਵਿੱਚ ਐਂਕਰ ਅਤੇ ਨਾਲ ਦਿਖਾਈ ਦੇ ਰਹੇ ਵਿਅਕਤੀਆਂ ਨੂੰ ਦੇਖਿਆ ਜਾ ਸਕਦਾ ਹੈ।
Conclusion
ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਵੀਡੀਓ ਐਡੀਟਡ ਹੈ। ਅਸਲ ਵੀਡੀਓ ਪੰਜਾਬੀ ਮੀਡੀਆ ਅਦਾਰੇ On Air ਦੇ ਇੰਟਰਵਿਊ ਦਾ ਜਦੋਂ ਲੱਖਾ ਸਿਧਾਣਾ ਹੋਲਾ ਮੋਹੱਲਾ ਮੌਕੇ ਸ਼੍ਰੀ ਆਨੰਦਪੁਰ ਸਾਹਿਬ ਨਤਮਸਤਕ ਹੋਣ ਪਹੁੰਚੇ ਸਨ। ਵੀਡੀਓ ਵਿੱਚ ਲੱਖਾ ਸਿਧਾਣਾ ਕਿਸੀ ਕਿਤਾਬ ਦਾ ਜ਼ਿਕਰ ਕਰਦਿਆਂ ਇਤਿਹਾਸ ਨਾਲ ਛੇੜਛਾੜ ਬਾਰੇ ਦੱਸ ਰਹੇ ਸਨ।
Result: Missing Context
Our Sources
Video uploaded by On Air on March 7, 2023
Self Analysis
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Shaminder Singh
January 30, 2025
Shaminder Singh
November 27, 2024
Shaminder Singh
February 12, 2024
|