About: http://data.cimple.eu/claim-review/ca3c45ee04348fa47b7c6887a37f1be754e7083e90da3811714c43a7     Goto   Sponge   NotDistinct   Permalink

An Entity of Type : schema:ClaimReview, within Data Space : data.cimple.eu associated with source document(s)

AttributesValues
rdf:type
http://data.cimple...lizedReviewRating
schema:url
schema:text
  • Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check Contact Us: checkthis@newschecker.in Fact checks doneFOLLOW US Viral ਸੀਸੀਟੀਵੀ ਕੈਮਰੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਇਕ ਵਿਅਕਤੀ ਆਪਣੇ ਅਹੁਦੇ ਦਾ ਰੁਤਬਾ ਦਿਖਾਉਂਦੇ ਹੋਏ ਟੋਲ ਟੈਕਸ ਦੇਣ ਤੋਂ ਬਚਦਾ ਨਜ਼ਰ ਆ ਰਿਹਾ ਹੈ, ਜਦਕਿ ਟੋਲ ਪਲਾਜ਼ਾ ਕਰਮਚਾਰੀ ਕਾਨੂੰਨ ਅਤੇ ਨਿਯਮਾਂ ਦਾ ਪਾਠ ਪੜ੍ਹਾਉਂਦਾ ਸੁਣਾਈ ਦੇ ਰਿਹਾ ਹੈ। ਸੋਸ਼ਲ ਮੀਡੀਆ ਯੂਜ਼ਰਸ ਇਸ ਵੀਡੀਓ ਨੂੰ ਹਾਲੀਆ ਦੱਸਦਿਆਂ ਸ਼ੇਅਰ ਕਰ ਰਹੇ ਹਨ। ਫੇਸਬੁੱਕ ਯੂਜ਼ਰ ਸੰਜੀਵ ਚੱਠਾ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਟੋਲ ਪਲਾਜ਼ਾ ਵਾਲਿਆਂ ਨੇ ਕੀਤਾ ਕਮਾਲ, ਜੱਜ ਸਾਹਿਬ ਨੂੰ ਪੜ੍ਹਾਇਆ ਇਨਸਾਫ਼ ਦਾ ਸਬਕ, 80 ਰੁਪਏ ‘ਚ ਜੱਜ ਸਾਹਿਬ ਦੀ ਹਾਲਤ ਖਰਾਬ, ਹਰ ਗੱਲ ਕਮਾਲ ਦੀ।’ ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ। ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਦੇ ਨਾਲ ਵੇਖਿਆ। ਸਾਨੂੰ ਇਸ ਵੀਡੀਓ ਦੇ ਵਿਚ ਸੀਸੀਟੀਵੀ ਫੁਟੇਜ਼ ਤੇ ਤਾਰੀਖ 9 ਸਤੰਬਰ 2020 ਲਿਖੀ ਮਿਲੀ। ਅਸੀਂ ਕੀ ਵਰਡ ਦੀ ਮਦਦ ਨਾਲ ਖੋਜ ਕਰਨੀ ਸ਼ੁਰੂ ਕੀਤੀ, ਤਾਂ ਇਸ ਦੌਰਾਨ ਸਾਨੂੰ ਮਾਰਚ 2021 ਵਿੱਚ ਪ੍ਰਕਾਸ਼ਿਤ ਕਈ ਮੀਡੀਆ ਰਿਪੋਰਟਾਂ ਮਿਲੀਆਂ। Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ? ਏਬੀਪੀ ਲਾਈਵ ਦੁਆਰਾ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਉੱਤਰ ਪ੍ਰਦੇਸ਼ ਵਿੱਚ ਬਰੇਲੀ ਅਤੇ ਮੁਰਾਦਾਬਾਦ ਵਿਚਕਾਰ ਟੋਲ ਪਲਾਜ਼ਾ ਦਾ ਹੈ। ਰਿਪੋਰਟ ਮੁਤਾਬਕ ਟੋਲ ਪਲਾਜ਼ਾ ‘ਤੇ ਜਿਵੇਂ ਹੀ ਗੱਡੀ ਰੁਕਦੀ ਹੈ ਡਰਾਈਵਰ ਬੂਥ ਆਪਰੇਟਰ ਨੂੰ ਆਪਣਾ ਪਛਾਣ ਪੱਤਰ ਸੌਂਪਦਾ ਹੈ। ਆਪਰੇਟਰ ਉਸਨੂੰ ਸੂਚਿਤ ਕਰਦਾ ਹੈ ਕਿ ਉਹ ਭੁਗਤਾਨ ਤੋਂ ਛੂਟ ਲਈ ਯੋਗ ਨਹੀਂ ਹੈ। ਰਿਪੋਰਟ ਵਿੱਚ ਅੱਗੇ ਦੱਸਿਆ ਗਿਆ ਹੈ ਕਿ ਕਾਰ ਵਿੱਚ ਬੈਠਾ ਵਿਅਕਤੀ ਸੁਪਰਵਾਈਜ਼ਰ ਨੂੰ ਫ਼ੋਨ ਕਰਦਾ ਹੈ ਅਤੇ ਆਈਡੀ ਚੈਕ ਕਰਦਾ ਹੈ। ਇਸ ਤੋਂ ਬਾਅਦ ਟੋਲ ਮੈਨੇਜਰ ਉਥੇ ਆਉਂਦਾ ਹੈ ਅਤੇ ਕਾਰ ਦੇ ਅੰਦਰ ਬੈਠਾ ਵਿਅਕਤੀ ਉਸ ਨੂੰ ਕਹਿੰਦਾ ਹੈ ਕਿ ਉਹ ਏ.ਡੀ.ਜੇ. ਹੈ ਪਰ ਫਿਰ ਵੀ ਪ੍ਰਟੋਲ ਸੰਚਾਲਕ ਉਨ੍ਹਾਂ ਨੂੰ ਬਿਨਾਂ ਟੋਲ ਟੈਕਸ ਦਿੱਤੇ ਜਾਣ ਦੇਣ ਤੋਂ ਇਨਕਾਰ ਕਰਦੇ ਹਨ। ਨਿਯਮਾਂ ਦਾ ਹਵਾਲਾ ਦਿੰਦੇ ਹੋਏ ਟੋਲ ਮੈਨੇਜਰ ਦਾ ਕਹਿਣਾ ਹੈ ਕਿ ਹਾਈਕੋਰਟ ਦੇ ਜੱਜ ਨੂੰ ਟੋਲ ਟੈਕਸ ਭਰਨ ਤੋਂ ਛੋਟ ਹੈ ਪਰ ਤੁਸੀਂ ਜ਼ਿਲ੍ਹਾ ਜੱਜ ਦੀ ਅਦਾਲਤ ਵਿੱਚ ਹੋ ਇਸ ਲਈ ਉਨ੍ਹਾਂ ਨੂੰ 80 ਰੁਪਏ ਟੋਲ ਟੈਕਸ ਦੇਣਾ ਪਵੇਗਾ। ਆਪਣੀ ਸਰਚ ਦੇ ਦੌਰਾਨ ਸਾਨੂੰ ਨਵਭਾਰਤ ਟਾਈਮਜ਼ ਦੁਆਰਾ 16 ਮਾਰਚ 2021 ਨੂੰ ਪ੍ਰਕਾਸ਼ਿਤ ਰਿਪੋਰਟ ਮਿਲੀ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਹ ਵੀਡੀਓ ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਦੀ ਅਤੇ ਸਤੰਬਰ 2020 ਦੀ ਹੈ। ਇਹ ਵੀਡੀਓ ਭਿੰਡ ਜ਼ਿਲ੍ਹੇ ਦੇ ਬਾਰ੍ਹਹੀ ਟੋਲ ਪਲਾਜ਼ਾ ਦੀ ਹੈ। ਇਸ ਦੇ ਨਾਲ ਹੀ ਸਾਨੂੰ ਆਜਤਕ ਦੇ ਕਰਾਈਮ ਚੈਨਲ ਕਰਾਈਮ ਤਕ ਤੇ 17 ਮਾਰਚ 2021 ਨੂੰ ਅਪਲੋਡ ਕੀਤੀ ਗਈ ਵੀਡੀਓ ਰਿਪੋਰਟ ਮਿਲੀ। ਰਿਪੋਰਟ ਦੇ ਵਿੱਚ ਸਾਨੂੰ ਟੋਲ ਪਲਾਜ਼ਾ ਦੇ ਮੈਨੇਜਰ ਸਰਵੇਸ਼ ਸ਼ਰਮਾ ਦਾ ਬਿਆਨ ਵੀ ਮਿਲਿਆ। ਰਿਪੋਰਟਰ ਨਾਲ ਗੱਲ ਕਰਦਿਆਂ ਸਰਵੇਸ਼ ਸ਼ਰਮਾ ਨੇ ਦੱਸਿਆ ਕਿ ਵਾਇਰਲ ਵੀਡੀਓ ਕਾਫੀ ਪੁਰਾਣਾ ਹੈ। ਰਿਪੋਰਟ ਦੇ ਵਿੱਚ ਬਾਈਟ ਦੀ ਲੋਕੇਸ਼ਨ ਗਵਾਲੀਅਰ ਲਿਖੀ ਹੋਈ ਹੈ। ਸਰਵੇਸ਼ ਸ਼ਰਮਾ ਨੇ ਕਰਾਈਮ ਤਕ ਨੂੰ ਦੱਸਿਆ ਕਿ ਕਾਰ ਵਿੱਚ ਵਧੀਕ ਜ਼ਿਲ੍ਹਾ ਕਾਰਜਕਾਰੀ ਐਡਵੋਕੇਟ ਸਨ। ਉਨ੍ਹਾਂ ਨੇ ਟੋਲ ਟੈਕਸ ਵਿੱਚ ਛੋਟ ਦੀ ਮੰਗ ਕੀਤੀ ਸੀ, ਜਦੋਂ ਕਿ ਉਹ ਛੋਟ ਦੇ ਘੇਰੇ ਵਿੱਚ ਨਹੀਂ ਆਉਂਦੇ। ਉਹਨਾਂ ਨੇ ਇਹ ਵੀ ਦੱਸਿਆ ਕਿ ਸੋਸ਼ਲ ਮੀਡਿਆ ਤੇ ਕਈਆਂ ਨੇ ਇਸ ਵੀਡੀਓ ਤੇ ਜੱਜ ਲਿਖ ਦਿੱਤਾ ਜੋ ਕਿ ਸੱਚ ਨਹੀਂ ਹੈ। ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਹਾਲੀਆ ਨਹੀਂ ਸਗੋਂ ਪੁਰਾਣੀ ਹੈ। ਹਾਲਾਂਕਿ, ਆਪਣੀ ਸਰਚ ਦੇ ਦੌਰਾਨ ਅਸੀਂ ਵਾਇਰਲ ਵੀਡੀਓ ਦੀ ਮਿਤੀ ਅਤੇ ਜਗ੍ਹਾ ਦੀ ਪੁਸ਼ਟੀ ਨਹੀਂ ਕਰ ਸਕੇ ਹਾਂ। Our Sources Media report published by ABP Live on March 15, 2021 Media report published by NavBharat Times on March 16, 2021 Video report published by Aaj Tak on March 17, 2021 ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ Shaminder Singh May 27, 2023 Shubham Singh May 26, 2023 Shaminder Singh March 6, 2023
schema:mentions
schema:reviewRating
schema:author
schema:datePublished
schema:inLanguage
  • Hindi
schema:itemReviewed
Faceted Search & Find service v1.16.115 as of Oct 09 2023


Alternative Linked Data Documents: ODE     Content Formats:   [cxml] [csv]     RDF   [text] [turtle] [ld+json] [rdf+json] [rdf+xml]     ODATA   [atom+xml] [odata+json]     Microdata   [microdata+json] [html]    About   
This material is Open Knowledge   W3C Semantic Web Technology [RDF Data] Valid XHTML + RDFa
OpenLink Virtuoso version 07.20.3238 as of Jul 16 2024, on Linux (x86_64-pc-linux-musl), Single-Server Edition (126 GB total memory, 2 GB memory in use)
Data on this page belongs to its respective rights holders.
Virtuoso Faceted Browser Copyright © 2009-2025 OpenLink Software