About: http://data.cimple.eu/claim-review/cb92b967eaa6e04a7646249897ec19f63234be5849012ec9d1a760d2     Goto   Sponge   NotDistinct   Permalink

An Entity of Type : schema:ClaimReview, within Data Space : data.cimple.eu associated with source document(s)

AttributesValues
rdf:type
http://data.cimple...lizedReviewRating
schema:url
schema:text
  • Fact Check: ਦਿੱਲੀ ਦੇ ਰਾਣੀ ਬਾਗ ਦੇ ਸੁਪਰਮਾਰਕੇਟ ਵਿਚ ਔਰਤ ਦੇ ਕੋਰੋਨਾ ਵਾਇਰਸ ਫੈਲਾਉਣ ਦਾ ਦਾਅਵਾ ਗਲਤ ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਨਿਕਲਿਆ। ਜਿਹੜੀ ਮਹਿਲਾ ਨੂੰ ਲੈ ਕੇ ਵਾਇਰਲ ਦਾਅਵਾ ਕੀਤਾ ਜਾ ਰਿਹਾ ਹੈ ਉਹ ਅਸਲ ਵਿਚ ਦਿਮਾਗੀ ਰੂਪ ਤੋਂ ਕਮਜ਼ੋਰ ਮਹਿਲਾ ਹੈ, ਜਿਨ੍ਹਾਂ ਦਾ ਪਿਛਲੇ ਕਈ ਸਾਲ ਤੋਂ ਇਲਾਜ ਚਲ ਰਿਹਾ ਹੈ। - By: Abhishek Parashar - Published: Apr 22, 2020 at 07:20 PM ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਦੇ ਰਾਣੀ ਬਾਗ ਦੇ ਇੱਕ ਸੁਪਰ ਮਾਰਕੇਟ ਵਿਚ ਔਰਤ ਨੂੰ ਕੋਰੋਨਾ ਵਾਇਰਸ ਦਾ ਸੰਕ੍ਰਮਣ ਫੈਲਾਉਂਦੇ ਹੋਏ ਫੜ੍ਹਿਆ ਗਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਹੜੀ ਔਰਤ ਨੂੰ ਸਟੋਰ ਤੋਂ ਬਾਹਰ ਕਢਿਆ ਗਿਆ ਹੈ, ਉਹ ਕੋਰੋਨਾ ਵਾਇਰਸ ਤੋਂ ਸੰਕ੍ਰਮਿਤ ਸੀ ਅਤੇ ਸਟੋਰ ਵਿਚ ਸਮਾਨਾਂ ਨੂੰ ਛੁਹ ਕੇ ਉਨ੍ਹਾਂ ਨੂੰ ਸੰਕ੍ਰਮਿਤ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਨਿਕਲਿਆ। ਜਿਹੜੀ ਮਹਿਲਾ ਨੂੰ ਲੈ ਕੇ ਵਾਇਰਲ ਦਾਅਵਾ ਕੀਤਾ ਜਾ ਰਿਹਾ ਹੈ ਉਹ ਅਸਲ ਵਿਚ ਦਿਮਾਗੀ ਰੂਪ ਤੋਂ ਕਮਜ਼ੋਰ ਮਹਿਲਾ ਹੈ, ਜਿਨ੍ਹਾਂ ਦਾ ਪਿਛਲੇ ਕਈ ਸਾਲ ਤੋਂ ਇਲਾਜ ਚਲ ਰਿਹਾ ਹੈ। ਕੀ ਹੋ ਰਿਹਾ ਹੈ ਵਾਇਰਲ? ਫੇਸਬੁੱਕ ਪੇਜ ‘Indian Roadie’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ”An incident at Reliance Mall, Rani Bagh, New Delhi on 2020-04-18 during #lockdown 2.0 will shock you.The diabolical lady is out on a murderous mission. Every act by her right till the end sucks and is outright scary 😠.Indian Roadie followers, please stay safe with your dear ones. With every passing day it’s becoming obvious that these difficult times of #ChineseVirus, viz. #Coronavirus/ #Covid19 will not vanish soon. Also watch out for any such heinous act anywhere around you.” ਪੋਸਟ ਦਾ ਆਰਕਾਇਵਡ ਲਿੰਕ। ਪੜਤਾਲ ਸੋਸ਼ਲ ਮੀਡੀਆ ‘ਤੇ ਕਈ ਯੂਜ਼ਰ ਇਸ ਘਟਨਾ ਨੂੰ ਸਮਾਨ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ। ਘਟਨਾ ਦੇ ਬਾਰੇ ਵਿਚ ਕੀਤੇ ਜਾ ਰਹੇ ਦਾਅਵੇ ਦੀ ਸਚਾਈ ਜਾਣਨ ਲਈ ਅਸੀਂ ਰਾਣੀ ਬਾਗ ਪੁਲਿਸ ਥਾਣੇ ਵਿਚ ਸੰਪਰਕ ਕੀਤਾ। ਥਾਣਾ ਪ੍ਰਭਾਰੀ ਰਾਜੇਂਦਰ ਸਿੰਘ ਨੇ ਵਿਸ਼ਵਾਸ ਨਿਊਜ਼ ਨੂੰ ਦੱਸਿਆ, ‘ਜਿਸ ਮਹਿਲਾ ਨੂੰ ਸੁਪਰ ਸਟੋਰ ਤੋਂ ਬਾਹਰ ਕੱਢਿਆ ਗਿਆ ਸੀ, ਉਹ ਮਾਨਸਿਕ ਰੂਪ ਤੋਂ ਕਮਜ਼ੋਰ ਹੈ ਅਤੇ ਉਨ੍ਹਾਂ ਦਾ 2010 ਤੋਂ ਇਲਾਜ਼ ਚਲ ਰਿਹਾ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਸ਼ਾਹਦਰਾ ਦੇ Institute of Human Behaviour and Allied Sciences (IBHAS) ਹਸਪਤਾਲ ਵਿਚ ਭਰਤੀ ਕਰਵਾ ਦਿੱਤਾ।’ ਮਹਿਲਾ ਦੇ ਕੋਰੋਨਾ ਵਾਇਰਸ ਦੇ ਸੰਕ੍ਰਮਿਤ ਹੋਣ ਦੇ ਦਾਅਵੇ ਨੂੰ ਖਾਰਿਜ਼ ਕਰਦੇ ਹੋਏ ਉਨ੍ਹਾਂ ਨੇ ਕਿਹਾ, ‘ਘਟਨਾ ਤੋਂ ਬਾਅਦ ਸੁਪਰ ਸਟੋਰ ਨੂੰ ਪ੍ਰਕ੍ਰਿਆ ਦੇ ਮੁਤਾਬਿਕ ਪੂਰੀ ਤਰ੍ਹਾਂ ਸੈਨੀਟਾਇਜ਼ ਕਰ ਦਿੱਤਾ ਗਿਆ।’ ਇਸ ਵੀਡੀਓ ਨੂੰ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਇੱਕ ਹੈ Indian Roadie ਨਾਂ ਦਾ ਫੇਸਬੁੱਕ ਪੇਜ। ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਨਿਕਲਿਆ। ਜਿਹੜੀ ਮਹਿਲਾ ਨੂੰ ਲੈ ਕੇ ਵਾਇਰਲ ਦਾਅਵਾ ਕੀਤਾ ਜਾ ਰਿਹਾ ਹੈ ਉਹ ਅਸਲ ਵਿਚ ਦਿਮਾਗੀ ਰੂਪ ਤੋਂ ਕਮਜ਼ੋਰ ਮਹਿਲਾ ਹੈ, ਜਿਨ੍ਹਾਂ ਦਾ ਪਿਛਲੇ ਕਈ ਸਾਲ ਤੋਂ ਇਲਾਜ ਚਲ ਰਿਹਾ ਹੈ। - Claim Review : ਦਿੱਲੀ ਦੇ ਰਾਣੀ ਬਾਗ ਦੇ ਇੱਕ ਸੁਪਰ ਮਾਰਕੇਟ ਵਿਚ ਔਰਤ ਨੂੰ ਕੋਰੋਨਾ ਵਾਇਰਸ ਦਾ ਸੰਕ੍ਰਮਣ ਫੈਲਾਉਂਦੇ ਹੋਏ ਫੜ੍ਹਿਆ ਗਿਆ ਹੈ - Claimed By : FB User- Indian Roadie - Fact Check : ਫਰਜ਼ੀ ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...
schema:mentions
schema:reviewRating
schema:author
schema:datePublished
schema:inLanguage
  • English
schema:itemReviewed
Faceted Search & Find service v1.16.115 as of Oct 09 2023


Alternative Linked Data Documents: ODE     Content Formats:   [cxml] [csv]     RDF   [text] [turtle] [ld+json] [rdf+json] [rdf+xml]     ODATA   [atom+xml] [odata+json]     Microdata   [microdata+json] [html]    About   
This material is Open Knowledge   W3C Semantic Web Technology [RDF Data] Valid XHTML + RDFa
OpenLink Virtuoso version 07.20.3238 as of Jul 16 2024, on Linux (x86_64-pc-linux-musl), Single-Server Edition (126 GB total memory, 5 GB memory in use)
Data on this page belongs to its respective rights holders.
Virtuoso Faceted Browser Copyright © 2009-2025 OpenLink Software