About: http://data.cimple.eu/claim-review/cbd2e06bd5db1fc508c923d6b3876775bbfbe7f987a6c1ef0f505a84     Goto   Sponge   NotDistinct   Permalink

An Entity of Type : schema:ClaimReview, within Data Space : data.cimple.eu associated with source document(s)

AttributesValues
rdf:type
http://data.cimple...lizedReviewRating
schema:url
schema:text
  • Fact Check: ਧਰਮ ਗੁਰੂਆਂ ਦੇ ਹੱਥ ਵਿਚ ਕਾਂਗਰਸ ਦਾ ਝੰਡਾ ਨਹੀਂ ਹੈ, ਬਲਕਿ ਭਾਰਤ ਦਾ ਤਿਰੰਗਾ ਹੈ, ਤਸਵੀਰ ਫਰਜ਼ੀ ਹੈ - By: Bhagwant Singh - Published: Apr 26, 2019 at 09:33 AM - Updated: Aug 30, 2020 at 08:17 PM ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਸੋਸ਼ਲ ਮੀਡੀਆ ‘ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿਚ ਪੰਜ ਅਲੱਗ-ਅਲੱਗ ਧਰਮਾਂ ਦੇ ਗੁਰੂ ਕਾਂਗਰਸ ਦਾ ਝੰਡਾ ਲਏ ਹੋਏ ਨਜ਼ਰ ਆ ਰਹੇ ਹਨ। ਸਾਡੀ ਪੂਰੀ ਜਾਂਚ-ਪੜਤਾਲ ਵਿਚ ਇਹ ਪਾਇਆ ਗਿਆ ਕਿ ਇਹ ਤਸਵੀਰ ਫਰਜ਼ੀ ਹੈ। ਇਸ ਤਸਵੀਰ ਨੂੰ ਫੋਟੋਸ਼ਾਪ ਦੇ ਜ਼ਰੀਏ ਬਦਲ ਦਿੱਤਾ ਗਿਆ ਹੈ। ਧਰਮ-ਗੁਰੂਆਂ ਦੇ ਹੱਥ ਵਿਚ ਭਾਰਤ ਦਾ ਤਿਰੰਗਾ ਹੈ ਨਾ ਕਿ ਕਿਸੇ ਪਾਰਟੀ ਦਾ ਝੰਡਾ। ਕੀ ਹੋ ਰਿਹਾ ਹੈ ਵਾਇਰਲ: ਫੇਸਬੁੱਕ ਦੇ ਇਕ ਪੇਜ਼ 60 years of Congress ‘ਤੇ 5 ਅਪ੍ਰੈਲ ਨੂੰ ਇਕ ਤਸਵੀਰ ਅਪਲੋਡ ਕਿੱਤੀ ਗਈ, ਜਿਸ ਨੂੰ ਹੁਣ ਤੱਕ ਕਰੀਬ 6000 ਲੋਕ ਸ਼ੇਅਰ ਕਰ ਚੁੱਕੇ ਹਨ। ਦਾਅਵਾ ਇਸ ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜ ਅਲੱਗ-ਅਲੱਗ ਧਰਮਾਂ ਦੇ ਗੁਰੂ ਹੱਥ ਵਿਚ ਕਾਂਗਰਸ ਦਾ ਝੰਡਾ ਲੈ ਕੇ ਚੱਲ ਰਹੇ ਹਨ। ਕੀ ਹੈ ਵਾਇਰਲ ਤਸਵੀਰ ਵਿਚ? ਤਸਵੀਰ ਵਿਚ ਪੰਜ ਧਰਮਾਂ ਦੇ ਗੁਰੂ ਕਾਂਗਰਸ ਦਾ ਝੰਡਾ ਫੜੇ ਹੋਏ ਨਜ਼ਰ ਆ ਰਹੇ ਹਨ ਅਤੇ ਫੋਟੋ ਦੇ ਨਾਲ ਕੈਪਸ਼ਨ ਵਿਚ ਲਿਖਿਆ ਗਿਆ ਹੈ – ”ਕਾਂਗਰਸ ਹੀ ਦੇਸ਼ ਨੂੰ ਜੋੜੇ ਰੱਖ ਸਕਦੀ ਹੈ ਹਿੰਦੂ, ਮੁਸਲਿਮ, ਸਿੱਖ, ਈਸਾਈ, ਸਭ ਦੇ ਨਾਲ ਕਾਂਗਰਸ ਦਾ ਹੱਥ”। ਤਸਵੀਰ ਵਿਚ ਦਿਖਾਈ ਦੇ ਰਹੇ ਪੰਜ ਅਲੱਗ-ਅਲੱਗ ਧਰਮ ਗੁਰੂ – ਜੈਨ ਧਰਮ ਗੁਰੂ ਆਚਾਰਿਆ ਲੋਕੇਸ਼ ਮੁਨੀ, ਗੋਸਵਾਮੀ ਸ਼ੁਸ਼ੀਲ ਜੀ, ਇਮਾਮ ਇਲਿਆਸੀ ਅਤੇ ਸਵਾਮੀ ਦੀਪਾਂਕਰ ਸਾਫ਼ ਤੌਰ ‘ਤੇ ਨਜ਼ਰ ਆ ਰਹੇ ਹਨ। ਪੜਤਾਲ ਸਭ ਤੋਂ ਪਹਿਲੇ ਇਸ ਤਸਵੀਰ ਦੀ ਸੱਚਾਈ ਜਾਨਣ ਦੇ ਲਈ ਅਸੀਂ ਇਸ ਫੋਟੋ ਨੂੰ ਗੂਗਲ ਰੀਵਰਸ ਸਰਚ ਵਿਚ ਪਾ ਕੇ ਲੱਭਿਆ, ਤਾ ਵਿਸ਼ਵਾਸ ਟੀਮ ਦੇ ਹੱਥ ਵਿਚ ਅਹਿਮ ਸੁਰਾਗ ਲੱਗੇ। ਆਚਾਰਿਆ ਡਾਕਟਰ ਲੋਕੇਸ਼ ਮੁਨੀ ਦੀ ਇਕ ਗੈਲੇਰੀ ਦਾ ਲਿੰਕ ਮਿਲਿਆ, ਜਿਸ ਵਿਚ ਇਹ ਤਸਵੀਰ ਸ਼ਾਮਿਲ ਸੀ ਜਿਸ ਦਾ ਸਿਰਲੇਖ ਸੀ ”Peace march at wagah border National event” ਫੋਟੋ ਨੂੰ ਰੀਵਰਸ ਸਰਚ ਕਰਨ ‘ਤੇ ਇਹ ਵੀ ਸਾਨੂੰ ਪਤਾ ਲੱਗਾ ਕਿ ਪਿਛਲੇ ਸਾਲ ਅਸਲੀ ਤਸਵੀਰ ਤੇ ਸਮਾਜਵਾਦੀ ਪਾਰਟੀ ਦਾ ਝੰਡਾ ਫੋਟੋਸ਼ਾਪ ਕਰਕੇ ਵੀ ਇਸ ਨੂੰ ਸ਼ੇਅਰ ਕੀਤਾ ਗਿਆ ਸੀ। ਉਸ ਵਕਤ ਸੰਤ ਅਤੇ ਸਮਾਜਿਕ ਕਾਰਜਕਰਤਾ ਸਵਾਮੀ ਦੀਪਾਂਕਰ ਨੇ ਵੀ ਇਸ ਗੱਲ ਦਾ ਖੰਡਨ ਕੀਤਾ ਸੀ ਅਤੇ ਨਾਲ ਹੀ ਅਸਲੀ ਫੋਟੋ ਵੀ ਸ਼ੇਅਰ ਕੀਤੀ ਸੀ। ਇਸ ਗੱਲ ਨੂੰ ਸਵਾਮੀ ਨੇ ਟਵੀਟ ਕਰਕੇ ਸਪੱਸ਼ਟ ਕੀਤਾ ਸੀ ਕਿ ਇਹ ਤਸਵੀਰ ਵਾਹਗਾ ਬਾਰਡਰ ਦੀ ਹੈ, ਜਿਥੇ ਉਹ ਹੋਰ ਧਰਮ ਗੁਰੂਆਂ ਦੇ ਨਾਲ ਰਾਸ਼ਟਰੀ ਝੰਡਾ ਲੈ ਕੇ ਚੱਲੇ ਸਨ। @swamidipankar ‘ਤੇ ਵਾਹਗਾ ਬਾਰਡਰ ‘ਤੇ ਅਸੀਂ ਧਰਮ ਗੁਰੂ ਹੱਥਾਂ ਵਿਚ ਰਾਸ਼ਟਰੀ ਝੰਡਾ ਲੈ ਕੇ ਚੱਲੇ ਸੀ। @yadavakhilesh ਭਰਾ ਤੁਹਾਡੇ ਕਿਸੇ ਨੇਤਾ ਨੇ ਫੋਟੋਸ਼ਾਪ ਨਾਲ ਸਾਡੇ ਹੱਥਾਂ ਵਿਚ ਤਿਰੰਗੇ ਨੂੰ ਤੁਹਾਡੀ ਪਾਰਟੀ ਦਾ ਝੰਡਾ ਬਣਾ ਦਿੱਤਾ। ਇਹ ਚਿੰਤਾ ਹੈ ਡਿੱਗਦੇ ਰਾਜਨੀਤਿਕ ਪੱਧਰ ਦੇ ਲਈ ਅਤੇ ਅਸਮਰਥ ਹੈ ਮੇਰੀ ਪਾਰਟੀ ਦੀ ਨਿਰਪੱਖ ਤਸਵੀਰ ਦੇ ਲਈ ਤੁਰੰਤ ਕਾਰਵਾਈ ਕਰੇ। ਜਾਂਚ-ਪੜਤਾਲ ਦੇ ਦੌਰਾਨ ਸਾਡੇ ਹੱਥ ਵਿਚ ਸਵਾਮੀ ਦੀਪਾਂਕਰ ਦਾ ਟਵੀਟ ਵੀ ਲੱਗਾ, ਜਿਸ ਵਿਚ ਸਪੱਸ਼ਟ ਤੌਰ ‘ਤੇ ਲਿਖਿਆ ਹੋਇਆ ਸੀ ਕਿ ਇਹ ਤਸਵੀਰ ਕਿਥੋਂ ਦੀ ਹੈ ਅਤੇ ਕਿਸ ਮੌਕੇ ‘ਤੇ ਲਈ ਗਈ ਸੀ। ਇਸ ਦੇ ਬਾਅਦ ਅਸੀਂ ਉਨ੍ਹਾਂ ਪੰਜ ਧਰਮ ਗੁਰੂਆਂ ਦਾ ਟਵਿੱਟਰ ਖੰਗਾਲਣਾ ਸ਼ੁਰੂ ਕੀਤਾ ਅਤੇ ਸਾਡੇ ਹੱਥ ਲੱਗੀ ਉਹ ਵੀਡੀਓ ਜੋ ਕਰੀਬ 10 ਸੈਕਿੰਡ ਦਾ ਸੀ ਅਤੇ ਜਗ੍ਹਾ ਵਾਹਗਾ ਬਾਰਡਰ ਸੀ। ਇਹ ਵੀਡੀਓ ਡਾਕਟਰ ਇਮਾਮ ਉਮਰ ਇਲਿਆਸੀ ਨੇ ਆਪਣੀ ਟਵਿੱਟਰ ਹੈਂਡਲ @imamiliyasi ‘ਤੇ ਸ਼ੇਅਰ ਕੀਤਾ ਸੀ। ਨਾਲ ਹੀ, ਜੈਨ ਧਰਮ ਗੁਰੂ ਆਚਾਰਿਆ ਲੋਕੇਸ਼ ਮੁਨੀ ਨੇ ਇਸ ਪ੍ਰੋਗਰਾਮ ਦਾ ਵੀਡੀਓ ਵੀ ਸ਼ੇਅਰ ਕੀਤਾ ਸੀ। @Munilokesh@imamilyasi@goswamisushilji@swadidipankar @swadidipankar ਵਾਹਗਾ ਬਾਰਡਰ ‘ਤੇ ਅਸੀਂ ਧਰਮ ਗੁਰੂ ਹੱਥਾਂ ਵਿਚ ਰਾਸ਼ਟਰੀ ਝੰਡਾ ਲੈ ਕੇ ਗਏ ਸੀ ਅਤੇ ਉਨ੍ਹਾਂ ਨੇ ਆਪਣਾ ਟਵਿੱਟਰ ਹੈਂਡਲ ਤੇ ਲਿਖਿਆ। @yadavakhilesh ਭਰਾ ਤੁਹਾਡੇ ਕਿਸੇ ਨੇਤਾ ਨੇ ਫੋਟੋਸ਼ਾਪ ਨਾਲ ਸਾਡੇ ਹੱਥਾਂ ਵਿਚ ਤਿਰੰਗੇ ਨੂੰ ਤੁਹਾਡੀ ਪਾਰਟੀ ਦਾ ਝੰਡਾ ਬਣਾ ਦਿੱਤਾ। ਇਹ ਦੁਖਦ ਹੈ ਡਿੱਗਦੇ ਰਾਜਨੀਤਿਕ ਪੱਧਰ ਦੇ ਲਈ ਅਤੇ ਅਸਹਿਣਯੋਗ ਹੈ ਮੇਰੀ ਪਾਰਟੀ ਦੀ ਨਿਰਪੱਖ ਛਵੀ ਦੇ ਲਈ ਤੁਰੰਤ ਕਾਰਵਾਈ ਕਰੋ। View image on TwitterView image on Twitter ਮੁਨੀ ਲੋਕੇਸ਼ ਨੇ ਵੀ ਆਪਣੇ ਹੈਂਡਲ ‘ਤੇ ਇਸ ਮੁੱਦੇ ਤੇ ਲਿਖਿਆ @Munilokesh ਉਨ੍ਹਾਂ ਨੇ ਲਿਖਿਆ, ਵਾਹਗਾ ਬਾਰਡਰ ‘ਤੇ @Munilokesh@imamilyasi@goswamisushilji@swamidipankar ਅਤੇ #ParamjitSinghChandhok ਦੇ ਹੱਥਾਂ ਵਿਚ ਰਾਸ਼ਟਰੀ ਝੰਡੇ ਦੇ ਫੋਟੋ ਦੇ ਨਾਲ ਛੇੜਛਾੜ ਕਰਕੇ ਇਕ ਪਾਰਟੀ ਦਾ ਝੰਡਾ ਸਾਡੇ ਹੱਥਾਂ ਵਿਚ ਲਗਾ ਦਿੱਤਾ। ਇਸ ਨਾਲ ਸਾਡੀ ਪਾਰਟੀ ਦੀ ਨਿਰਪੱਖ ਛਵੀ ਨੂੰ ਠੇਸ ਪਹੁੰਚਦਾ ਹੈ ਅਤੇ ਪੁਲਿਸ ਪ੍ਰਸਾਸ਼ਨ ਤੁਰੰਤ ਕਾਰਵਾਈ ਕਰੇ @ANI pic.twitter.com/Wac9cai9A Meera Deepak Yadav @meera_deepak 10 ਨਵੰਬਰ, 2018 ਜਨਤਾ ਦਾ ਜੋ ਲਗਾਤਾਰ ਪਿਆਰ ਸਾਨੂੰ ਮਿਲ ਰਿਹਾ ਹੈ – ਉਸ ਦੇ ਲਈ ਮੈਂ ਹਮੇਸ਼ਾ ਰਿਣੀ ਰਹਾਂਗੀ #niwariWithsamajwadiparty#meeradeepakyadav#madhay_pardesh Twitter ‘ਤੇ ਇਮੇਜ ਦੇਖੋ ਵਾਹਗਾ ਬਾਰਡਰ ਤੇ @Munilokesh@imamilyasi@goswamisushilji@swamidipankar ਅਤੇ #ParamjitSinghChandhok ਦੇ ਹੱਥਾਂ ਵਿਚ ਰਾਸ਼ਟਰੀ ਝੰਡੇ ਦੇ ਫੋਟੋ ਦੇ ਨਾਲ ਛੇੜਛਾੜ ਕਰਕੇ ਇਕ ਪਾਰਟੀ ਦਾ ਝੰਡਾ ਸਾਡੇ ਹੱਥਾਂ ਵਿਚ ਲਗਾ ਦਿੱਤਾ। ਇਸ ਨਾਲ ਸਾਡੀ ਪਾਰਟੀ ਦੀ ਨਿਰਪੱਖ ਛਵੀ ਨੂੰ ਠੇਸ ਪਹੁੰਚਦਾ ਹੈ ਅਤੇ ਪੁਲਿਸ ਪ੍ਰਸਾਸ਼ਨ ਤੁਰੰਤ ਕਾਰਵਾਈ ਕਰੇ pic.twitter.com/w3PkNlmbTE 8 3:28 pm – 11 ਨਵੰਬਰ , 2018 Twitter Ads ਦੀ ਜਾਣਕਾਰੀ ਅਤੇ ਗੁਪਤਤਾ Twitter ‘ਤੇ ਇਮੇਜ ਦੇਖੋ Acharya Lokesh Muni ਦੇ ਹੋਰ ਟਵੀਟ ਦੇਖੋ ਸਾਰੇ ਸਬੂਤਾਂ ਦੇ ਸਾਹਮਣੇ ਆਉਣ ਦੇ ਬਾਅਦ ਇਸ ਪੇਜ ਦਾ ਸੋਸ਼ਲ ਸਕੈਨਿੰਗ ਕੀਤਾ ਗਿਆ ਤਾਂ ਦੋ ਮਹੱਤਵਪੂਰਨ ਗੱਲਾਂ ਸਾਹਮਣੇ ਆਈਆਂ। ਪਹਿਲੀ – ਇਸ ਪੇਜ ਨੂੰ 4 ਅਪ੍ਰੈਲ 2018 ਬਣਾਇਆ ਗਿਆ। ਇਸ ਦੇ 14,390 ਲਾਈਕ ਹਨ ਅਤੇ 15,214 ਫਾਲੋਅਰ ਹਨ। ਦੁੱਜੀ – ਸਾਰੇ ਪੇਜ਼ ਤੇ ਜ਼ਿਆਦਾਤਰ ਰਾਜਨੀਤਿਕ ਮੁੱਦਿਆਂ ਨਾਲ ਜੁੜੀਆਂ ਪੋਸਟਾਂ ਹਨ। ਕਾਂਗਰਸ ਦੇ ਝੰਡੇ ਵਾਲੀ ਫੋਟੋ ਨੂੰ ਜੇਕਰ ਧਿਆਨ ਨਾਲ ਦੇਖੀਏ ਤਾਂ ਸਾਫ਼ ਸਮਝ ਆਉਂਦਾ ਹੈ ਕਿ ਇਨ੍ਹਾਂ ਝੰਡਿਆਂ ਨੂੰ ਤਸਵੀਰ ਵਿਚ ਅਲੱਗ ਨਾਲ ਜੋੜਿਆ ਗਿਆ ਹੈ ਅਤੇ ਕਲੈਰਟੀ ਆਫ ਪਿਕਚਰ ਵੀ ਨਹੀਂ ਦਿਸ ਰਹੀ ਹੈ। ਮਤਲਬ ਸਾਫ਼ ਤੌਰ ‘ਤੇ ਕਾਪੀ-ਪੇਸਟ ਨਜ਼ਰ ਆ ਰਿਹਾ ਹੈ। ਵਿਸ਼ਵਾਸ ਟੀਮ ਨੇ ਜਦੋਂ ਇਸ ਸਬੰਧੀ ਇਮਾਮ ਉਮਰ ਅਹਿਮਦ ਇਲਿਆਸੀ (ਜੋ ਇਸ ਤਸਵੀਰ ਵਿਚ ਝੰਡਾ ਲੈ ਕੇ ਚਲ ਰਹੇ ਹੈ) ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਇਸ ਤਸਵੀਰ ਦਾ ਖੰਡਨ ਕੀਤਾ ਅਤੇ ਸਾਫ਼ ਕਰ ਦਿੱਤਾ ਕਿ ਉਹ ਦੇਸ਼ ਦਾ ਝੰਡਾ ਲੈ ਕੇ ਚਲੇ ਸਨ ਅਤੇ ਇਹ ਵਾਕਿਆ ਕਰੀਬ ਦੋ ਸਾਲ ਪਹਿਲਾਂ ਦਾ ਹੈ ਜਦੋਂ ਉਹ ਹੋਰ ਧਰਮ ਗੁਰੂਆਂ ਦੇ ਨਾਲ ਵਾਹਗਾ ਬਾਰਡਰ ਤੇ ਰਾਸ਼ਟਰੀ ਝੰਡਾ ਲੈ ਕੇ ਚਲੇ ਸਨ ਅਤੇ ਇਹ ਤਸਵੀਰ ਝੂਠੀ ਹੈ ਅਤੇ ਗਲਤ ਤਰ੍ਹਾਂ ਨਾਲ ਹੁਣ ਵਾਇਰਲ ਹੋ ਰਹੀ ਹੈ। ਨਤੀਜਾ : ਇਹ ਤਸਵੀਰ ਫੋਟੋਸ਼ਾਪਡ ਹੈ। ਅਸਲੀ ਫੋਟੋ ਵਿਚ ਧਰਮਗੁਰੂਆਂ ਨੇ ਆਪਣੇ ਹੱਥ ਵਿਚ ਭਾਰਤ ਦਾ ਰਾਸ਼ਟਰੀ ਝੰਡਾ ਲਿਆ ਹੋਇਆ ਹੈ ਨਾ ਕਿ ਕਿਸੇ ਪਾਰਟੀ ਵਿਸ਼ੇਸ਼ ਦਾ ਝੰਡਾ। ਪੂਰਾ ਸੱਚ ਜਾਣੋ. . . ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ। - Claim Review : ਵੱਖ-ਵੱਖ ਧਰਮ ਗੁਰੂ ਕਾੰਗ੍ਰੇਸ ਦਾ ਝੰਡਾ ਫੜੇ ਹੋਏ ਨਜ਼ਰ ਆਉਂਦੇ ਹੋਏ - Claimed By : FB page 60 Years Of Congress - Fact Check : ਫਰਜ਼ੀ
schema:mentions
schema:reviewRating
schema:author
schema:datePublished
schema:inLanguage
  • English
schema:itemReviewed
Faceted Search & Find service v1.16.115 as of Oct 09 2023


Alternative Linked Data Documents: ODE     Content Formats:   [cxml] [csv]     RDF   [text] [turtle] [ld+json] [rdf+json] [rdf+xml]     ODATA   [atom+xml] [odata+json]     Microdata   [microdata+json] [html]    About   
This material is Open Knowledge   W3C Semantic Web Technology [RDF Data] Valid XHTML + RDFa
OpenLink Virtuoso version 07.20.3238 as of Jul 16 2024, on Linux (x86_64-pc-linux-musl), Single-Server Edition (126 GB total memory, 3 GB memory in use)
Data on this page belongs to its respective rights holders.
Virtuoso Faceted Browser Copyright © 2009-2025 OpenLink Software