schema:text
| - Fact Check: ਪਾਕਿਸਤਾਨੀ ਕ੍ਰਿਕਟਰ ਬਾਬਰ ਆਜ਼ਮ ਦੀ ਬੇਇਜੱਤੀ ਦਾ ਪੁਰਾਣਾ ਵੀਡੀਓ ਚੈਂਪੀਅਨਜ਼ ਟਰਾਫੀ ਨਾਲ ਜੋੜ ਕੇ ਵਾਇਰਲ
ਵਿਸ਼ਵਾਸ ਨਿਊਜ ਨੇ ਜਾਂਚ ਵਿਚ ਵਾਇਰਲ ਦਾਅਵੇ ਨੂੰ ਫਰਜੀ ਪਾਇਆ। ਦਰਅਸਲ, ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤਾ ਜਾ ਰਿਹਾ ਵੀਡੀਓ 16 ਨਵੰਬਰ 2024 ਦਾ ਹੈ, ਜਦੋਂ ਕੁਝ ਦਰਸ਼ਕਾਂ ਨੇ ਪਾਕਿਸਤਾਨ ਅਤੇ ਆਸਟਰੇਲੀਆ ਵਿਚਾਲੇ ਹੋਏ ਟੀ -20 ਮੈਚ ਦੌਰਾਨ ਬਾਬਰ ਆਜ਼ਮ ਨੂੰ ਚਿੜਾਇਆ ਸੀ।
By: Pallavi Mishra
-
Published: Feb 27, 2025 at 05:15 PM
-
Updated: Feb 27, 2025 at 05:18 PM
-
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਵਿਚ ਦਰਸ਼ਕਾਂ ਨੂੰ ਪਾਕਿਸਤਾਨ ਦੇ ਬੱਲੇਬਾਜ਼ ਬਾਬਰ ਆਜ਼ਮ ਨੂੰ ਪ੍ਰੇਸ਼ਾਨ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸਾਂਝਾ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਚੈਂਪੀਅਨਜ਼ ਟਰਾਫੀ 2025 ਵਿੱਚ ਹੋਏ ਭਾਰਤ ਪਾਕਿਸਤਾਨ ਮੈਚ ਦੇ ਦੌਰਾਨ ਦਾ ਵੀਡੀਓ ਹੈ।
ਵਿਸ਼ਵਾਸ ਨਿਊਜ ਨੇ ਜਾਂਚ ਵਿਚ ਵਾਇਰਲ ਦਾਅਵੇ ਨੂੰ ਗਲਤ ਪਾਇਆ। ਦਰਅਸਲ,ਸੋਸ਼ਲ ਮੀਡਿਆ ‘ਤੇ ਵਾਇਰਲ ਵੀਡੀਓ 16 ਨਵੰਬਰ 2024 ਦਾ ਹੈ, ਪਾਕਿਸਤਾਨ ਅਤੇ ਆਸਟਰੇਲੀਆ ਦਰਮਿਆਨ ਹੋਏ ਟੀ -20 ਮੈਚ ਦੌਰਾਨ ਕੁਝ ਦਰਸ਼ਕਾਂ ਨੇ ਬਾਬਰ ਆਜ਼ਮ ਨੂੰ ਚਿੜਾਇਆ ਸੀ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ ‘संजय कठैत केपीजी’ ਨੇ (Archive Link) 24 ਫਰਵਰੀ 2025 ਨੂੰ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ, “ਬਾਬਰ ਅਜ਼ਮ ਦੀ ਬੇਇਜੱਤੀ ਪਾਕਿਸਤਾਨ ਦੇ ਬਹੁਤ ਸਾਰੇ ਪ੍ਰਸ਼ੰਸਕ ਕਰ ਰਹੇ ਸਨ.. #IndvsPak”
ਪੜਤਾਲ
ਵਾਇਰਲ ਵੀਡੀਓ ਦੀ ਪੜਤਾਲ ਕਰਨ ਲਈ ਅਸੀਂ ਵੀਡੀਓ ਦੇ ਕੀਫਰੇਮਸ ਕੱਢਦੇ ਅਤੇ ਗੂਗਲ ਰਿਵਰਸ ਇਮੇਜ ਰਾਹੀਂ ਸਰਚ ਕੀਤਾ। ਸਾਨੂੰ ਇਹ ਵੀਡੀਓ ਕਈ ਸੋਸ਼ਲ ਮੀਡਿਆ ਅਕਾਊਂਟਸ ‘ਤੇ 2024 ਵਿੱਚ ਅਪਲੋਡ ਮਿਲਿਆ।
ਕੀਵਰਡਸ ਨਾਲ ਲੱਭਣ ‘ਤੇ, ਸਾਨੂੰ ਪਤਾ ਲੱਗਿਆ ਕਿ 16 ਨਵੰਬਰ, 2024 ਨੂੰ ਸਿਡਨੀ ਕ੍ਰਿਕਟ ਗਰਾਉਂਡ ਵਿਖੇ ਆਸਟਰੇਲੀਆ ਅਤੇ ਪਾਕਿਸਤਾਨ ਵਿਚਾਲੇ ਟੀ -20 ਮੈਚ ਹੋਇਆ ਸੀ।
ਸਾਨੂੰ ਇਸ ਮੈਚ ਬਾਰੇ ਬਹੁਤ ਸਾਰੀਆਂ ਰਿਪੋਰਟਾਂ ਮਿਲੀਆਂ, ਜਿਨ੍ਹਾਂ ਵਿੱਚ ਦੱਸਿਆ ਗਿਆ ਕਿ 16 ਨਵੰਬਰ 2024 ਨੂੰ ਸਿਡਨੀ ਕ੍ਰਿਕਟ ਮੈਦਾਨ ਵਿਚ ਆਸਟਰੇਲੀਆ ਅਤੇ ਪਾਕਿਸਤਾਨ ਵਿਚ ਟੀ -20 ਮੈਚ ਦੌਰਾਨ ਕੁਝ ਦਰਸ਼ਕਾਂ ਨੇ ਬਾਬਰ ਆਜ਼ਮ ਨੂੰ ਚਿੜਾਇਆ ਸੀ।
ਇਸ ਵਿਸ਼ੇ ਵਿਚ ਅਸੀਂ ਦੈਨਿਕ ਜਾਗਰਣ ਦੇ ਸਪੋਰਟਸ ਐਡੀਟਰ ਅਭਿਸ਼ੇਕ ਤ੍ਰਿਪਾਠੀ ਨਾਲ ਗੱਲ ਕੀਤੀ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਇਹ ਵੀਡੀਓ 6 ਨਵੰਬਰ 2024 ਨੂੰ ਆਸਟਰੇਲੀਆ ਅਤੇ ਪਾਕਿਸਤਾਨ ਦਰਮਿਆਨ ਟੀ -20 ਮੈਚ ਦੌਰਾਨ ਦਾ ਹੈ, ਜਦੋਂ ਕੁਝ ਦਰਸ਼ਕਾਂ ਨੇ ਬਾਬਰ ਆਜ਼ਮ ਨੂੰ ਚਿੜਾਇਆ ਸੀ।
ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਾਰਨ ਵਾਲੇ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ 1500 ਲੋਕ ਯੂਜ਼ਰ ਨੂੰ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿਚ ਵਾਇਰਲ ਦਾਅਵੇ ਨੂੰ ਫਰਜੀ ਪਾਇਆ। ਦਰਅਸਲ, ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤਾ ਜਾ ਰਿਹਾ ਵੀਡੀਓ 16 ਨਵੰਬਰ 2024 ਦਾ ਹੈ, ਜਦੋਂ ਕੁਝ ਦਰਸ਼ਕਾਂ ਨੇ ਪਾਕਿਸਤਾਨ ਅਤੇ ਆਸਟਰੇਲੀਆ ਵਿਚਾਲੇ ਹੋਏ ਟੀ -20 ਮੈਚ ਦੌਰਾਨ ਬਾਬਰ ਆਜ਼ਮ ਨੂੰ ਚਿੜਾਇਆ ਸੀ।
Claim Review : ਇਹ ਚੈਂਪੀਅਨਜ਼ ਟਰਾਫੀ 2025 ਵਿੱਚ ਭਾਰਤ ਪਾਕਿਸਤਾਨ ਮੈਚ ਦੌਰਾਨ ਦਾ ਵੀਡੀਓ ਹੈ।
-
Claimed By : Facebook user 'Sanjay Kathait KPG'
-
Fact Check : ਫਰਜ਼ੀ
-
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...
|