schema:text
| - Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact checks doneFOLLOW US
Fact Check
ਬੀਤੇ ਵੀਰਵਾਰ ਨੂੰ ਮੀਡੀਆ ਸੰਸਥਾਨ ਦੈਨਿਕ ਭਾਸਕਰ (Dainik Bhaskar) ਦੇ ਮੁੰਬਈ , ਭੋਪਾਲ, ਜੈਪੁਰ ਅਤੇ ਅਹਿਮਦਾਬਾਦ ਦੇ ਦਫਤਰਾਂ ਵਿਚ ਛਾਪੇਮਾਰੀ ਕੀਤੀ ਗਈ ਸੀ। ਇੰਨਾ ਹੀ ਨਹੀਂ ਸਗੋਂ ਭਾਸਕਰ ਦੇ ਭੋਪਾਲ ਵਿਖੇ ਪ੍ਰਬੰਧਕਾਂ ਦੀ ਘਰ ਵਿੱਚ ਵੀ ਆਇਕਰ ਵਿਭਾਗ ਦੀ ਟੀਮਾਂ ਜਾਂਚ ਕਰਨ ਦੇ ਲਈ ਪਹੁੰਚੀਆਂ ਸਨ।
ਇਸ ਰੇਡ ਤੇ ਪ੍ਰਤੀਕਿਰਿਆ ਦਿੰਦਿਆਂ ਦੈਨਿਕ ਭਾਸਕਰ ਨੇ ਆਪਣੀ ਵੈੱਬਸਾਈਟ ਤੇ ਰਿਪੋਰਟ ਪ੍ਰਕਾਸ਼ਤ ਕਰਦੇ ਹੋਏ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਦੇ ਦੌਰਾਨ ਦੇਸ਼ ਦੇ ਸਾਹਮਣੇ ਸਰਕਾਰੀ ਖ਼ਾਮੀਆਂ ਦੀ ਅਸਲ ਤਸਵੀਰ ਰੱਖਣ ਵਾਲੀ ਦੈਨਿਕ ਭਾਸਕਰ ਗਰੁੱਪ ਤੇ ਸਰਕਾਰ ਨੇ ਦਬਿਸ਼ ਪਾਈ ਹੈ।
ਇਸ ਤੋਂ ਬਾਅਦ ਹੀ ਸੋਸ਼ਲ ਮੀਡੀਆ ਤੇ ਦੈਨਿਕ ਭਾਸਕਰ ਦੀ ਹੋਰਡਿੰਗ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਉੱਤੇ ਲਿਖਿਆ ਹੈ ਨਾ ਮੱਠ, ਦਾ ਮਹੰਤ, ਨਾ ਫੇਕੂ ਸੰਤ। ਹੁਣ ਚੱਲੇਗਾ ਕੇਵਲ ਸੱਚ, ਯੂ ਪੀ ਵਿਚ ਖ਼ਬਰਾਂ ਨਹੀਂ ਦਬਣਗੀਆਂ, ਨਾ ਰੁਕਣਗੀਆਂ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਹੋਰਡਿੰਗ ਦੈਨਿਕ ਭਾਸਕਰ ਨੇ ਰੇਡ ਪੈਣ ਤੋਂ ਬਾਅਦ ਲਗਵਾਈ ਹੈ।
ਫੇਸਬੁੱਕ ਪੇਜ ‘ਭੂਤਾਂ ਵਾਲਾ ਪੇਜ਼’ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,’ ਦੇਖ਼ ਲਿਉ ਹੋਲੀ ਹੋਲੀ ਪੰਜਾਬ ਦੀ ਝੱਗ ਬਾਣੀ ਵੀ ਲਾਈਨ ਤੇ ਆਜੁ ਡਟੇ ਰਹੋ ਬਸ।’
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਹੋਰਨਾਂ ਭਾਸ਼ਾਵਾਂ ਦੇ ਵਿਚ ਵੀ ਇਸ ਤਸਵੀਰ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।
ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਇਸ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।
ਵਾਇਰਲ ਹੋ ਰਹੀ ਤਸਵੀਰ ਦੀ ਸੱਚਾਈ ਜਾਣਨ ਦੇ ਲਈ ਅਸੀਂ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਦੇ ਜ਼ਰੀਏ ਸਰਚ ਕੀਤਾ। ਇਸ ਦੌਰਾਨ ਸਾਨੂੰ ਅਸਲੀ ਤਸਵੀਰ ‘ਨਿਊਜ਼ ਨੇਸ਼ਨ’ ਦੀ ਵੈੱਬਸਾਈਟ ਤੇ ਜਨਵਰੀ 2020 ਨੂੰ ਪ੍ਰਕਾਸ਼ਿਤ ਇਕ ਰਿਪੋਰਟ ਵਿਚ ਮਿਲੀ। ਅਸਲੀ ਹੋਰਡਿੰਗ ਦੇ ਵਿੱਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਕੇਜਰੀਵਾਲ ਦੀ ਤਸਵੀਰ ਦੇ ਨਾਲ, ਦੇਸ਼ ਮੰਗੇ ਨਰੇਂਦਰ ਮੋਦੀ ਦਿੱਲੀ ਮੰਗੇ ਕੇਜਰੀਵਾਲ ਦਾ ਨਾਅਰਾ ਲਿਖਿਆ ਹੋਇਆ ਹੈ। ਰਿਪੋਰਟ ਵਿਚ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਇਸ ਹੋਰਡਿੰਗ ਨੂੰ ਬੀਜੇਪੀ ਵਰਕਰ ਦੀਪਕ ਮਦਨ ਨੇ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਪੱਛਮ ਵਿਹਾਰ ਦੇ ਇਲਾਕਿਆਂ ਵਿੱਚ ਲਗਵਾਇਆ ਸੀ।
ਵਾਇਰਲ ਤਸਵੀਰ ਦੀ ਤੁਲਨਾ ਅਸਲੀ ਫੋਟੋ ਦੇ ਨਾਲ ਕਰਨ ਤੇ ਇਹ ਸਾਫ਼ ਤੌਰ ਤੇ ਦਿਖਾਈ ਦਿੰਦਾ ਹੈ ਕਿ ਵਾਇਰਲ ਤਸਵੀਰ ਨੂੰ ਐਡੀਟਿੰਗ ਸਾਫਟਵੇਅਰ ਦੇ ਜ਼ਰੀਏ ਐਡਿਟ ਕਰਕੇ ਬਣਾਇਆ ਗਿਆ ਹੈ।
Also Read:ਕੀ ਇੰਡੀਅਨ ਆਇਲ ਨੂੰ ਅਡਾਨੀ ਗਰੁੱਪ ਨੇ ਖਰੀਦ ਲਿਆ? ਫਰਜ਼ੀ ਦਾਅਵਾ ਹੋਇਆ ਵਾਇਰਲ
Crowd Tangle ਡੇਟਾ ਦੇ ਮੁਤਾਬਕ ‘ਨਾ ਮੱਠ ਨਾ ਮਹੰਤ, ਨਾ ਫੇਕੂ ਸੰਤ’ ਦਾ ਇਹ ਸਲੋਗਨ ਸਭ ਤੋਂ ਪਹਿਲਾਂ @roflGandhi_ ਨਾਮਕ ਅਕਾਊਂਟ ਦੁਆਰਾ ਸ਼ੇਅਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਹ ਸਲੋਗਨ ਵਾਇਰਲ ਹੋ ਗਿਆ। ਦਰਅਸਲ roflGandhi_ਅਕਾਉਂਟ ਨੇ ਦੈਨਿਕ ਭਾਸਕਰ ਦੀ ਇੱਕ ਅਸਲੀ ਹੋਰਡਿੰਗ ਦੀ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿਚ ਲਿਖਿਆ ਹੈ, ਕੀ 2017 ਦੀ ਤਰ੍ਹਾਂ ਸਰਕਾਰ ਦੇ ਖ਼ਿਲਾਫ਼ ਲਖਨਊ ਵਿੱਚ ਇਸ ਤਰ੍ਹਾਂ ਦੇ ਹੋਰਡਿੰਗ ਲਗਵਾਏ ਜਾ ਸਕਦੀਆਂ ਹਨ।’
ਹਾਲਾਂਕਿ ਪੜਤਾਲ ਦੇ ਦੌਰਾਨ ਵਾਇਰਲ ਪੋਸਟ ਨੂੰ ਲੈ ਕੇ ਦੈਨਿਕ ਭਾਸਕਰ ਦੀ ਫੈਕਟ ਚੈਕਿੰਗ ਰਿਪੋਰਟ ਮਿਲੀ। ਰਿਪੋਰਟ ਵਿੱਚ ਦੈਨਿਕ ਭਾਸਕਰ ਨੇ ਇਸ ਦਾਅਵੇ ਦਾ ਖੰਡਨ ਕਰਦੇ ਹੋਏ ਲਿਖਿਆ ਕਿ ਭਾਸਕਰ ਨੇ ਇਸ ਤਰ੍ਹਾਂ ਦੀ ਹੋਰਡਿੰਗ ਦੇਸ਼ ਦੇ ਕਿਸੇ ਵੀ ਰਾਜ ਵਿੱਚ ਨਹੀਂ ਲਗਵਾਈ ਹੈ। ਹਾਲਾਂਕਿ, ਸਾਲ 2017 ਵਿੱਚ ਭਾਸਕਰ ਨੇ ‘ਨਾ ਮਾਇਆ ਦਾ ਜਾਲ ਨਾ ਅਖਿਲੇਸ਼ ਦਾ ਕਲੇਸ਼’ ਦੇ ਨਾਅਰੇ ਦੇ ਕਈ ਬੋਰਡਿੰਗ ਉੱਤਰ ਪ੍ਰਦੇਸ਼ ਵਿੱਚ ਲਗਵਾਏ ਸਨ।
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਐਡੀਟਡ ਹੈ। ਵਾਇਰਲ ਤਸਵੀਰ ਨੂੰ ਐਡੀਟਿੰਗ ਸਾਫਟਵੇਅਰ ਦੀ ਮਦਦ ਨਾਲ ਬਣਾਇਆ ਗਿਆ ਹੈ।
Twitter –https://twitter.com/RoflGandhi_/status/1418123737350561792
News Nation –https://english.newsnationtv.com/cities/delhi-and-ncr/desh-mange-narendra-modi-dilli-mange-arvind-kejriwal-bjp-member-puts-up-hoarding-in-delhi-249639.html
Dainik Bhasker –https://www.bhaskar.com/no-fake-news/news/fake-photo-of-hoarding-in-the-name-of-dainik-bhaskar-went-viral-on-social-media-know-its-full-truth-128731741.html
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044
|