Facets (new session)
Description
Metadata
Settings
owl:sameAs
Inference Rule:
asEquivalent
b3s
b3sifp
facets
http://www.w3.org/2002/07/owl#
ldp
oplweb
skos-trans
virtrdf-label
virtrdf-url
None
About:
http://data.cimple.eu/claim-review/e17beabc962fc67644dd351e97387a531fbe509acfeb08a4629c1484
Goto
Sponge
NotDistinct
Permalink
An Entity of Type :
schema:ClaimReview
, within Data Space :
data.cimple.eu
associated with source
document(s)
Type:
schema:ClaimReview
New Facet based on Instances of this Class
Attributes
Values
rdf:type
schema:ClaimReview
http://data.cimple...lizedReviewRating
uncertain
schema:url
http://newschecker.in/pa/fact-check-pa/uk-pm-slums-covered-viral-pics/
schema:text
Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check Contact Us: checkthis@newschecker.in Fact checks doneFOLLOW US Fact Check ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਭਾਰਤ ਦੇ ਦੌਰੇ ‘ਤੇ ਆਉਣ ਮਗਰੋਂ ਗੁਜਰਾਤ ਪਰਤੇ ਅਤੇ ਉਹਨਾਂ ਨੇ ਗੁਜਰਾਤ ਦੇ ਸਾਬਰਮਤੀ ਆਸ਼ਰਮ ਦਾ ਦੋਰਾ ਵੀ ਕੀਤਾ। ਇਸ ਦੌਰੇ ਸਬੰਧੀ ਸੋਸ਼ਲ ਮੀਡੀਆ ‘ਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਗੁਜਰਾਤ ਸਰਕਾਰ ਨੇ ਬੋਰਿਸ ਜਾਨਸਨ ਦੇ ਦੌਰੇ ਨੂੰ ਦੇਖਦੇ ਹੋਏ ਝੁੱਗੀਆਂ ਦੇ ਇਲਾਕਿਆਂ ਨੂੰ ਢਕਵਾ ਦਿੱਤਾ। ਪੰਜਾਬੀ ਮੀਡੀਆ ਸੰਸਥਾਨ Daily Post Punjabi ਨੇ 4 ਵਾਇਰਲ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਲਿਖਿਆ, UK ਦੇ PM ਬੋਰਿਸ ਜਾਨਸਨ ਦੀ ਫੇਰੀ ਮੌਕੇ ਸਾਬਰਮਤੀ ਆਸ਼ਰਮ ਨੇੜੇ ਝੁੱਗੀਆਂ ਵਾਲੇ ਇਲਾਕੇ ਨੂੰ ਚਿੱਟੇ ਕੱਪੜੇ ਨਾਲ ਢੱਕਿਆ, ਦੇਖੋ ਤਸਵੀਰਾਂ।’ ਇਹਨਾਂ ਤਸਵੀਰਾਂ ਨੂੰ 350 ਤੋਂ ਵੱਧ ਸੋਸ਼ਲ ਮੀਡਿਆ ਯੂਜ਼ਰ ਸ਼ੇਅਰ ਕਰ ਚੁੱਕੇ ਹਨ। ਇਸ ਦੇ ਨਾਲ ਹੀ ਇੱਕ ਹੋਰ ਫੇਸਬੁੱਕ ਪੇਜ ‘ਧਾਲੀਵਾਲ ਮੋਗੇ ਵਾਲੇ’ ਨੇ ਵੀ ਇਹਨਾਂ ਤਸਵੀਰਾਂ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਫੇਰੀ ਦੌਰਾਨ ਦਾ ਦੱਸਿਆ। Crowd tangle ਮੁਤਾਬਕ ਵੀ ਇਹਨਾਂ ਤਸਵੀਰਾਂ ਦੇ ਬਾਰੇ ਵਿੱਚ ਸੋਸ਼ਲ ਮੀਡੀਆ ਤੇ ਖੂਬ ਚਰਚਾ ਹੋ ਰਹੀ ਹੈ। ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ। ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਇਹਨਾਂ ਤਸਵੀਰਾਂ ਦੀ ਇੱਕ ਇਕ ਕਰਕੇ ਪੜਤਾਲ ਸ਼ੁਰੂ ਕੀਤੀ। ਪਹਿਲੀ ਤਸਵੀਰ ਵਿਚ ਕੁਝ ਬੱਚਿਆਂ ਨੂੰ ਚਿੱਟੀ ਚਾਦਰ ਤੋਂ ਬਾਹਰ ਆ ਕੇ ਬੈਠੇ ਵੇਖਿਆ ਜਾ ਸਕਦਾ ਹੈ। ਅਸੀਂ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਤਸਵੀਰ ਨੂੰ ਖੰਗਾਲਿਆ। ਅਸੀਂ ਪਾਇਆ ਕਿ ਇਹ ਤਸਵੀਰ ਮਾਰਚ 2021 ਦੀ ਹੈ। ਮੀਡੀਆ ਸੰਸਥਾਨ ‘Ahmedabad Mirror’ ਨੇ 12 ਮਾਰਚ 2021 ਨੂੰ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ, “Slum residents of Parikshit Nagar in Ahmedabad peep from the covers that block their view of the route to Sabarmati Ashram. PM Narendra Modi is expected to begin the 75th anniversary of India’s Independence Day celebrations ਕੈਪਸ਼ਨ ਦੇ ਮੁਤਾਬਕ ਇਹ ਤਸਵੀਰ ਗੁਜਰਾਤ ਦੇ ਸਾਬਰਮਤੀ ਆਸ਼ਰਮ ਨੇੜੇ ਪੈਂਦੇ ਪਰਿਕਸ਼ਿਤ ਨਗਰ ਇਲਾਕੇ ਦੀ ਹੈ ਜਿਸਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਮੌਕੇ ਢਕ ਦਿੱਤਾ ਗਿਆ ਸੀ। Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ? ਦੂਜੀ ਤਸਵੀਰ ਵਿਚ ਪੇਂਟਰਾਂ ਨੂੰ ਇੱਕ ਦੀਵਾਰ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਬਣਾਉਂਦੇ ਵੇਖਿਆ ਜਾ ਸਕਦਾ ਹੈ। ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਸਰਚ ਕਰਨ ਤੇ ਅਸੀਂ ਪਾਇਆ ਕਿ ਇਹ ਤਸਵੀਰ 17 ਫਰਵਰੀ 2020 ਦੀ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਭਾਰਤ ਦੌਰੇ ਤੇ ਪਹੁੰਚੇ ਸਨ। ਮੀਡੀਆ ਅਦਾਰੇ Deccan Herald ਨੇ ਤਸਵੀਰ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਵਿਚ ਤਸਵੀਰ ਲਈ PTI ਨੂੰ ਕਰੈਡਿਟ ਦਿੱਤਾ। Deccan Herald ਨੇ ਤਸਵੀਰ ਨੂੰ 23 ਫਰਵਰੀ 2020 ਨੂੰ ਪ੍ਰਕਾਸ਼ਿਤ ਆਰਟੀਕਲ ਵਿੱਚ ਅਪਲੋਡ ਕੀਤਾ ਜਿਸਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ। ਅਮਰ ਉਜਾਲਾ ਨੇ ਵੀ ਇਸ ਤਸਵੀਰ ਨੂੰ ਨੂੰ 18 ਫਰਵਰੀ 2020 ਨੂੰ ਪ੍ਰਕਾਸ਼ਿਤ ਆਰਟੀਕਲ ਵਿੱਚ ਅਪਲੋਡ ਕੀਤਾ ਸੀ। ਤੀਜੀ ਤਸਵੀਰ ਵਿਚ ਮਜਦੂਰਾਂ ਨੂੰ ਕੰਧ ਤਿਆਰ ਕਰਦੇ ਵੇਖਿਆ ਜਾ ਸਕਦਾ ਹੈ। ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਸਰਚ ਕਰਨ ਤੇ ਸਾਨੂੰ ਇਹ ਤਸਵੀਰ Outlook ਦੁਆਰਾ 22 ਫਰਵਰੀ 2020 ਨੂੰ ਪ੍ਰਕਾਸ਼ਿਤ ਆਰਟੀਕਲ ਵਿਚ ਅਪਲੋਡ ਮਿਲੀ। ਤਸਵੀਰ ਨੂੰ ਸ਼ੇਅਰ ਕਰਦਿਆਂ ਜਾਣਕਾਰੀ ਅਨੁਸਾਰ ਇਹ ਤਸਵੀਰ ਵੀ ਸਾਬਕਾ ਅਮਰੀਕੀ ਰਾਸ਼ਟਪਤੀ ਡੋਨਾਲਡ ਟਰੰਪ ਦੇ ਭਾਰਤ ਦੌਰੇ ਦੀ ਹੈ। ਇਸ ਤਸਵੀਰ ਵਿਚ ਇੱਕ ਸੜਕ ਦੇ ਪਰਲੇ ਇਲਾਕੇ ਨੂੰ ਚਿੱਟੇ ਚਾਦਰ ਨਾਲ ਢਕਿਆ ਵੇਖਿਆ ਜਾ ਸਕਦਾ ਹੈ। ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਸਰਚ ਕਰਨ ਤੇ ਸਾਨੂੰ ਇਹ ਤਸਵੀਰ Economic Times ਦੇ ਪੱਤਰਕਾਰ ਦੁਆਰਾ 21 ਅਪ੍ਰੈਲ 2022 ਨੂੰ ਸ਼ੇਅਰ ਕੀਤੀ ਮਿਲੀ। ਗੁਜਰਾਤ ਦੀ ਰਾਜਨੀਤੀ ਬਾਰੇ ਲਿਖਣ ਵਾਲੇ ਪੱਤਰਕਾਰ DP ਨੇ ਇਹ ਤਸਵੀਰਾਂ ਸਾਂਝੀ ਕਰਦਿਆਂ ਲਿਖਿਆ, “Ahead of the visit of Boris Johnson, the slum near Sabarmati Ashram in Ahmedabad gets covered with white cloth on Thursday morning” ਟਵੀਟ ਦੇ ਮੁਤਾਬਕ ਇਹ ਤਸਵੀਰ ਹਾਲੀਆ ਹੈ ਅਤੇ ਬੋਰਿਸ ਜਾਨਸਨ ਦੇ ਹਾਲੀਆ ਭਾਰਤ ਦੌਰੇ ਨਾਲ ਸਬੰਧ ਰੱਖਦੀਆਂ ਹਨ। ਟਵੀਟ ਅਨੁਸਾਰ ਇਹ ਤਸਵੀਰ ਸਾਬਰਮਤੀ ਆਸ਼ਰਮ ਗੁਜਰਾਤ ਦੇ ਨੇੜੇ ਪੈਂਦੇ ਇਲਾਕੇ ਦੀਆਂ ਹਨ ਜਿਨ੍ਹਾਂ ਨੂੰ ਬੋਰਿਸ ਜਾਨਸਨ ਦੇ ਹਾਲੀਆ ਭਾਰਤ ਦੌਰੇ ਦੌਰਾਨ ਚਿੱਟੇ ਚਾਦਰ ਨਾਲ ਢਕ ਦਿੱਤਾ ਗਿਆ ਸੀ। ਇਸ ਤਸਵੀਰ ਦੀ ਪੁਸ਼ਟੀ ਗੁਜਰਾਤ ਦੀ ਸਥਾਨਕ ਵੈਬਸਾਈਟ ‘Vibes Of India’ ਨੇ ਕੀਤੀ। ਇਸ ਖਬਰ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ। ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਕੁਝ ਤਸਵੀਰਾਂ ਪੁਰਾਣੀਆਂ ਹਨ ਜਦਕਿ ਇੱਕ ਤਸਵੀਰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਹਾਲੀਆ ਭਾਰਤ ਦੌਰੇ ਦੀ ਹੈ। ਪੁਰਾਣੀਆਂ ਤਸਵੀਰਾਂ ਨੂੰ ਬੋਰਿਸ ਜਾਨਸਨ ਦੇ ਹਾਲੀਆ ਭਾਰਤ ਦੌਰੇ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ। ਹਾਲਾਂਕਿ, ਇਹ ਸੱਚ ਹੈ ਕਿ ਬੋਰਿਸ ਜਾਨਸਨ ਦੇ ਹਾਲੀਆ ਭਾਰਤ ਦੌਰੇ ਦੌਰਾਨ ਸਾਬਰਮਤੀ ਆਸ਼ਰਮ ਗੁਜਰਾਤ ਦੇ ਨੇੜੇ ਪੈਂਦੇ ਇਲਾਕੇ ਨੂੰ ਚਾਦਰ ਨਾਲ ਢਕ ਦਿੱਤਾ ਗਿਆ ਸੀ। Our Sources Media report by Deccan Herald Media report by Outlook India Media report by Vibes of India Tweet by Ahmedabad Mirror ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
schema:mentions
dbpedia:Sabarmati_Ashram
Fact-checking
Punjabi language
Slum
Independence Day (United States)
Bhagwant Mann
Ahmedabad
Boris Johnson
Twitter
Narendra Modi
India
United Kingdom
Deccan Herald
Parikshit
Press Trust of India
Microsoft Outlook
dbpedia:The_Times_of_India
dbpedia:Outlook_(Indian_magazine)
schema:reviewRating
Partly False
schema:author
newschecker
schema:datePublished
2022-04-23
(
xsd:date
)
schema:inLanguage
Hindi
schema:itemReviewed
http://data.cimple.eu/claim/b05a9bb51aaacf4da1969c6071a74da4986e718824c8ed48178f3082
Faceted Search & Find service v1.16.115 as of Oct 09 2023
Alternative Linked Data Documents:
ODE
Content Formats:
RDF
ODATA
Microdata
About
OpenLink Virtuoso
version 07.20.3238 as of Jul 16 2024, on Linux (x86_64-pc-linux-musl), Single-Server Edition (126 GB total memory, 2 GB memory in use)
Data on this page belongs to its respective rights holders.
Virtuoso Faceted Browser Copyright © 2009-2025 OpenLink Software