About: http://data.cimple.eu/claim-review/e56d35f377e1c0cc1a608f2d6bae2f7679fbe921119da90e586a1d49     Goto   Sponge   NotDistinct   Permalink

An Entity of Type : schema:ClaimReview, within Data Space : data.cimple.eu associated with source document(s)

AttributesValues
rdf:type
http://data.cimple...lizedReviewRating
schema:url
schema:text
  • Fact Check: ਰਾਹੁਲ ਗਾਂਧੀ ਨਾਲ ਮਿਲਵਾਉਣ ਲਈ ਮਜਦੂਰਾਂ ਨੂੰ ਲੈ ਕੇ ਆਉਣ ਵਾਲਾ ਦਾਅਵਾ ਗਲਤ, ਮੁਲਾਕਾਤ ਤੋਂ ਬਾਅਦ ਘਰ ਪਹੁੰਚਾਏ ਗਏ ਪ੍ਰਵਾਸੀ ਮਜਦੂਰ ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਗਲਤ ਨਿਕਲਿਆ। ਅਸਲ ਵਿਚ ਨਵੀਂ ਦਿੱਲੀ ਵਿਚ ਰਾਹੁਲ ਗਾਂਧੀ ਪਲਾਯਨ ਕਰ ਰਹੇ ਮਜਦੂਰਾਂ ਨਾਲ ਮਿਲੇ ਸਨ ਅਤੇ ਇਸਦੇ ਬਾਅਦ ਉਨ੍ਹਾਂ ਦੇ ਨਿਰਦੇਸ਼ਾਂ ‘ਤੇ ਸੋਸ਼ਲ ਡਿਸਟੇਨਸਿੰਗ ਦਾ ਧਿਆਨ ਰੱਖਦੇ ਹੋਏ ਉਨ੍ਹਾਂ ਨੂੰ ਵੱਖ-ਵੱਖ ਗੱਡੀਆਂ ਨਾਲ ਘਰ ਪਹੁੰਚਾਇਆ ਗਿਆ ਸੀ। ਵਾਇਰਲ ਪੋਸਟ ਵਿਚ ਇਸ ਘਟਨਾ ਨੂੰ ਗਲਤ ਦਾਅਵੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। - By: Abhishek Parashar - Published: May 27, 2020 at 07:57 PM - Updated: Aug 29, 2020 at 05:05 PM ਨਵੀਂ ਦਿੱਲੀ (ਵਿਸ਼ਵਾਸ ਟੀਮ)। ਨਵੀਂ ਦਿੱਲੀ ਵਿਚ ਪ੍ਰਵਾਸੀ ਮਜਦੂਰਾਂ ਨਾਲ ਰਾਹੁਲ ਗਾਂਧੀ ਦੇ ਮਿਲਣ ਬਾਅਦ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸਦੇ ਵਿਚ ਕੁਝ ਪ੍ਰਵਾਸੀ ਮਜਦੂਰਾਂ ਨੂੰ ਗੱਡੀ ਵਿਚ ਬੈਠੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਓਹੀ ਮਜਦੂਰ ਹਨ, ਜਿਨ੍ਹਾਂ ਨਾਲ ਰਾਹੁਲ ਗਾਂਧੀ ਨੇ ਮੁਲਾਕਾਤ ਕੀਤੀ ਸੀ ਅਤੇ ਇਹ ਮੁਲਾਕਾਤ ਪਹਿਲਾਂ ਤੋਂ ਹੀ ਤਿਆਰ ਸੀ ਕਿਓਂਕਿ ਇਨ੍ਹਾਂ ਮਜਦੂਰਾਂ ਨੂੰ ਗੱਡੀ ਵਿਚ ਬੈਠਾ ਕੇ ਲਾਇਆ ਗਿਆ ਸੀ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਗਲਤ ਨਿਕਲਿਆ। ਅਸਲ ਵਿਚ ਨਵੀਂ ਦਿੱਲੀ ਵਿਚ ਰਾਹੁਲ ਗਾਂਧੀ ਪਲਾਯਨ ਕਰ ਰਹੇ ਮਜਦੂਰਾਂ ਨਾਲ ਮਿਲੇ ਸਨ ਅਤੇ ਇਸਦੇ ਬਾਅਦ ਉਨ੍ਹਾਂ ਦੇ ਨਿਰਦੇਸ਼ਾਂ ‘ਤੇ ਸੋਸ਼ਲ ਡਿਸਟੇਨਸਿੰਗ ਦਾ ਧਿਆਨ ਰੱਖਦੇ ਹੋਏ ਉਨ੍ਹਾਂ ਨੂੰ ਵੱਖ-ਵੱਖ ਗੱਡੀਆਂ ਨਾਲ ਘਰ ਪਹੁੰਚਾਇਆ ਗਿਆ ਸੀ। ਵਾਇਰਲ ਪੋਸਟ ਵਿਚ ਇਸ ਘਟਨਾ ਨੂੰ ਗਲਤ ਦਾਅਵੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਕੀ ਹੋ ਰਿਹਾ ਹੈ ਵਾਇਰਲ? ਫੇਸਬੁੱਕ ਪੇਜ ‘Jai Bharat Maa’ ਨੇ ਵਾਇਰਲ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ, ”कांग्रेस का एक और घोटाला पप्पू से मिलने वाले मजदूर भी नकली निकले मैंने कहा था ना कि भक्त खोद कर तुम्हारी.. सच ढूंढ लेगें ग्रीन जोन से सेनिटाइज करके लेकर आये थे मजदूरों को भी” ਵਾਇਰਲ ਪੋਸਟ ਦਾ ਆਰਕਾਇਵਡ ਲਿੰਕ। ਪੜਤਾਲ ਨਿਊਜ਼ ਸਰਚ ਵਿਚ ਸਾਨੂੰ ਕਈ ਰਿਪੋਰਟ ਮਿਲੀਆਂ। ਇਨ੍ਹਾਂ ਮੁਤਾਬਕ, ਰਾਹੁਲ ਗਾਂਧੀ ਨੇ 16 ਮਈ ਦੀ ਸ਼ਾਮ ਦਿੱਲੀ ਦੇ ਸੁਖਦੇਵ ਵਿਹਾਰ ਇਲਾਕੇ ਵਿਚ ਪਲਾਯਨ ਕਰ ਰਹੇ ਪ੍ਰਵਾਸੀ ਮਜਦੂਰਾਂ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ ਸੀ। ‘ਦੈਨਿਕ ਜਾਗਰਣ’ ਵਿਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ, ‘ਸੁਖਦੇਵ ਵਿਹਾਰ ਵਿਚ ਸੜਕ ਕਿਨਾਰੇ ਫੁੱਟਪਾਥ ‘ਤੇ ਬੈਠੇ ਪ੍ਰਵਾਸੀ ਮਜਦੂਰਾਂ ਨਾਲ ਗੱਲਬਾਤ ਦੌਰਾਨ ਉਹ ਕਰੀਬ 1 ਘੰਟਾ 30 ਮਿੰਟ ਤੱਕ ਇਥੇ ਰਹੇ, ਫੇਰ ਚਲੇ ਗਏ।’ ਇਸੇ ਰਿਪੋਰਟ ਵਿਚ ਪ੍ਰਵਾਸੀ ਮਜਦੂਰ ਦਾ ਬਿਆਨ ਵੀ ਸ਼ਾਮਲ ਹੈ। ਦੇਵੇਂਦਰ ਮੁਤਾਬਕ, ‘ਰਾਹੁਲ ਗਾਂਧੀ ਤਕਰੀਬਨ ਡੇਢ ਘੰਟੇ ਤੱਕ ਓਥੇ ਰਹੇ। ਉਨ੍ਹਾਂ ਨੇ ਸਾਡੇ ਲਈ ਵਾਹਨ ਮੰਗਾਇਆ। ਨਾਲ ਹੀ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਗੱਡੀ ਉਨ੍ਹਾਂ ਨੂੰ ਸਾਡੇ ਘਰ ਤੱਕ ਛੱਡ ਦੇਵੇਗੀ। ਉਨ੍ਹਾਂ ਨੇ ਇਸ ਦੌਰਾਨ ਖਾਣੇ ਅਤੇ ਪਾਣੀ ਨਾਲ ਮਾਸਕ ਵੀ ਦਿੱਤੇ।’ ਨਿਊਜ਼ ਏਜੇਂਸੀ ANI ਦੇ ਟਵੀਟ ਨਾਲ ਵੀ ਇਸਦੀ ਪੁਸ਼ਟੀ ਹੁੰਦੀ ਹੈ। ANI ਨੇ ਇਸ ਮੁਲਾਕਾਤ ਦੀ ਤਸਵੀਰਾਂ ਨੂੰ ਜਾਰੀ ਕੀਤਾ ਹੈ, ਜਿਸਦੇ ਵਿਚ ਰਾਹੁਲ ਗਾਂਧੀ ਮਜਦੂਰਾਂ ਨਾਲ ਉਨ੍ਹਾਂ ਦਾ ਹਾਲ ਚਾਲ ਪੁੱਛਦੇ ਨਜ਼ਰ ਆ ਰਹੇ ਹਨ। ਟਵੀਟ ਵਿਚ ਸ਼ਾਮਿਲ ਹੋਰ ਤਸਵੀਰਾਂ ਵਿਚ ਮੌਜੂਦ ਮਜਦੂਰਾਂ ਨੂੰ ਉਨ੍ਹਾਂ ਦੇ ਸਮਾਨ ਨਾਲ ਗੱਡੀ ਵਿਚ ਬੈਠੇ ਵੇਖਿਆ ਜਾ ਸਕਦਾ ਹੈ। ANI ਨੇ ਹਰਿਆਣਾ ਤੋਂ ਆ ਰਹੇ ਇੱਕ ਮਜਦੂਰ ਦੇ ਬਿਆਨ ਦਾ ਵੀ ਜਿਕਰ ਕੀਤਾ ਹੈ, ਜਿਸਦੇ ਮੁਤਾਬਕ, ‘ਰਾਹੁਲ ਗਾਂਧੀ ਨਾਲ ਮੁਲਾਕਾਤ ਦੇ ਬਾਅਦ ਪਾਰਟੀ (ਕਾਂਗਰੇਸ) ਕਾਰਜਕਰਤਾਵਾਂ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਤੱਕ ਲੈ ਜਾਣ ਲਈ ਵਾਹਨਾਂ ਦਾ ਇੰਤਜ਼ਾਮ ਕੀਤਾ ਸੀ।’ ਏਐਨਆਈ ਦੇ ਇਸ ਟਵੀਟ ਵਿਚ ਉਸ ਮਹਿਲਾ (ਖੱਬੇ ਤੋਂ ਦੂਜੀ) ਨੂੰ ਦੇਖਿਆ ਜਾ ਸਕਦਾ ਹੈ, ਜਿਹੜੀ ਵਾਇਰਲ ਤਸਵੀਰ ਵਿਚ ਰਾਹੁਲ ਗਾਂਧੀ ਦੇ ਨਾਲ ਬੈਠੀ ਹੋਈ ਨਜ਼ਰ ਆ ਰਹੀ ਹੈ। ਹਰੀ ਸਾੜੀ ਅਤੇ ਸਫੇਦ ਤੋਲੀਏ ਵਿਚ ਨਜ਼ਰ ਆ ਰਹੀ ਮਹਿਲਾ ਇੱਕ ਦੂਜੀ ਸਵਾਰੀ ਨਾਲ ਗੱਡੀ ਵਿਚ ਬੈਠੀ ਹੋਈ ਹੈ। ਏਐਨਆਈ ਦੇ ਮੁਤਾਬਕ, ਇਹ ਤਸਵੀਰ ਮਜਦੂਰਾਂ ਨਾਲ ਰਾਹੁਲ ਗਾਂਧੀ ਦੀ ਮੁਲਾਕਾਤ ਦੇ ਬਾਅਦ ਦੀ ਹੈ, ਜੱਦ ਪਾਰਟੀ ਕਾਰਜਕਰਤਾਵਾਂ ਨੇ ਰਾਹੁਲ ਗਾਂਧੀ ਦੇ ਨਿਰਦੇਸ਼ ‘ਤੇ ਉਨ੍ਹਾਂ ਨੂੰ ਉਹਨਾਂ ਦੇ ਘਰਾਂ ਤੱਕ ਲੈ ਜਾਣ ਲਈ ਵਾਹਨਾਂ ਦਾ ਇੰਤਜ਼ਾਮ ਕੀਤਾ। ਮਤਲੱਬ ਰਾਹੁਲ ਗਾਂਧੀ ਨਾਲ ਮਿਲਣ ਤੋਂ ਬਾਅਦ ਹੀ ਇਹਨਾਂ ਪ੍ਰਵਾਸੀਆਂ ਮਜਦੂਰਾਂ ਨੂੰ ਗੱਡੀ ਵਿਚ ਬੈਠਾਇਆ ਗਿਆ, ਜੱਦਕਿ ਵਾਇਰਲ ਪੋਸਟ ਵਿਚ ਉਲਟ ਦਾਅਵਾ ਕੀਤਾ ਗਿਆ ਹੈ। ‘ਬੀਬੀਸੀ ਹਿੰਦੀ’ ਦੀ ਰਿਪੋਰਟ ਦੇ ਮੁਤਾਬਕ, ‘ਰਾਹੁਲ ਗਾਂਧੀ ਦੀ ਮੁਲਾਕਾਤ 14 ਮਜਦੂਰਾਂ ਨਾਲ ਹੋਈ ਸੀ, ਜਿਨ੍ਹਾਂ ਵਿੱਚੋ 12 ਲੋਕ ਉਤਰ ਪ੍ਰਦੇਸ਼ ਦੇ ਸੀ, ਜੱਦਕਿ ਦੋ ਮੱਧੇ ਪ੍ਰਦੇਸ਼ ਦੇ ਸੀ ਅਤੇ ਇਹ ਸਾਰੇ ਮਜਦੂਰ ਹੁਣ ਆਪਣੇ ਪਿੰਡ ਵਿਚ ਪਹੁੰਚ ਚੁਕੇ ਹਨ।’ ਇਨ੍ਹਾਂ ਵਿੱਚੋ ਇੱਕ ਮਜਦੂਰ ਦੇਵੇਂਦਰ ਦੇ ਮੁਤਾਬਕ, ‘ਦਿੱਲੀ ਵਿਚ ਰਾਹੁਲ ਗਾਂਧੀ ਦੇ ਉਨ੍ਹਾਂ ਨਾਲ ਮਿਲਣ ਆਣ ਤੋਂ ਬਾਅਦ ਫੇਰ ਉਨ੍ਹਾਂ ਨੂੰ ਹੋਰ ਪੈਦਲ ਚੱਲਣ ਦੀ ਲੋੜ ਨਹੀਂ ਪਈ।’ ਇਸਤੋਂ ਬਾਅਦ ਅਸੀਂ ਰਿਪੋਰਟ ਲਿੱਖਣ ਵਾਲੇ ਪੱਤਰਕਾਰ ਸ਼ੁਰੇਹ ਨਿਆਜ਼ੀ ਨਾਲ ਸੰਪਰਕ ਕੀਤਾ, ਜਿਸ ਨਾਲ ਸਾਨੂੰ ਮਜਦੂਰਾਂ ਨਾਲ ਸੰਪਰਕ ਕਰਨ ਲਈ ਨੰਬਰ ਮਿਲੇ। ਵਿਸ਼ਵਾਸ ਨਿਊਜ਼ ਨੇ ਇਸਤੋਂ ਬਾਅਦ ਇਹਨਾਂ ਵਿੱਚੋ ਦੋ ਮਜਦੂਰਾਂ ਨਾਲ ਫੋਨ ‘ਤੇ ਸੰਪਰਕ ਕੀਤਾ। ਹਰਿਆਣਾ ਵਿਚ ਪੇਸ਼ੇ ਤੋਂ ਰਾਜਮਿਸਤ੍ਰੀ ਅਤੇ ਫਿਲਹਾਲ ਉਤਰ ਪ੍ਰਦੇਸ਼ ਦੇ ਝਾਂਸੀ ਜਿਲੇ ਦੇ ਰਾਨੀਪੁਰ ਪਿੰਡ ਵਿਚ ਆਪਣੇ ਘਰ ਰਹਿ ਰਹੇ ਕੇਸ਼ਚੰਦ੍ਰ ਪ੍ਰਜਾਪਤੀ ਨੇ ਸਾਨੂੰ ਦੱਸਿਆ, ‘ਮੈ ‘ਤੇ ਮੇਰੇ ਰਿਸ਼ਤੇਦਾਰ ਸਮੇਤ 12 ਲੋਕ 15 ਤਰੀਕ (ਮਈ) ਨੂੰ ਹਰਿਆਣਾ ਤੋਂ ਪੈਦਲ ਆਪਣੇ ਘਰ ਨੂੰ ਨਿਕਲੇ ਅਤੇ 16 ਤਰੀਕ ਨੂੰ ਦੁਪਹਿਰ ਦੇ ਕਰੀਬ 12 ਵਜੇ ਦੇ ਆਸ-ਪਾਸ ਦਿੱਲੀ ਪੁਹੰਚੇ। ਸੁੱਖਦੇਵ ਵਿਹਾਰ ਦੇ ਨੇੜ੍ਹੇ ਜੱਦ ਅਸੀਂ ਲੋਕੀ ਸੁਸਤਾ ਰਹੇ ਸੀ ਓਦੋਂ ਰਾਹੁਲ ਗਾਂਧੀ ਓਥੇ ਆਏ ਅਤੇ ਸਾਡੇ ਤੋਂ ਸਾਡੀਆਂ ਤਕਲੀਫ਼ਾਂ ਵਾਰੇ ਪੁੱਛਿਆ।’ ਉਨ੍ਹਾਂ ਨੇ ਦੱਸਿਆ, ‘ਰਾਹੁਲ ਗਾਂਧੀ ਨਾਲ ਮਿਲਣ ਤੋਂ ਬਾਅਦ ਸਾਨੂੰ ਪੈਦਲ ਨਹੀਂ ਚੱਲਣਾ ਪਾਇਆ। ਉਨ੍ਹਾਂ ਨੇ ਸਾਡੇ ਲਈ ਗੱਡੀਆਂ ਦਾ ਇੰਤੇਜਾਮ ਕਰਾਇਆ ਅਤੇ ਫੇਰ ਸਾਨੂੰ ਸਾਡੇ ਘਰਾਂ ਤੱਕ ਪਹੁੰਚਾ ਦਿੱਤਾ ਗਿਆ। ਚੱਲਦੇ ਵਖ਼ਤ ਸਾਨੂੰ ਉਨ੍ਹਾਂ ਨੇ ਰਾਸ਼ਣ-ਪਾਣੀ ਵੀ ਦਿੱਤਾ। ਇਸਤੋਂ ਬਾਅਦ ਅਸੀਂ ਇੱਕ ਹੋਰ ਮਜਦੂਰ ਨਾਲ ਸੰਪਰਕ ਕੀਤਾ। ਮੱਧੇ ਪ੍ਰਦੇਸ਼ ਦੇ ਟੀਕਮਗੜ ਵਿਚ ਆਪਣੇ ਘਰ ਪਹੁੰਚ ਚੁਕੇ ਹਰਕ੍ਰਿਸ਼ਨ ਪ੍ਰਜਾਪਤੀ ਨੇ ਸਾਨੂੰ ਫੋਨ ਤੇ ਦੱਸਿਆ, ‘ਰਾਹੁਲ ਗਾਂਧੀ ਨਾਲ ਮਿਲਣ ਤੋਂ ਬਾਅਦ ਉਨ੍ਹਾਂ ਨੇ ਸਾਨੂੰ ਗੱਡੀਆਂ ਤੋਂ ਸਾਡੇ ਘਰਾਂ ਤੱਕ ਪਹੁੰਚਾ ਦਿੱਤਾ।’ ਉਨ੍ਹਾਂ ਨੇ ਕਿਹਾ, ‘ਸਾਨੂੰ ਪਹਿਲਾਂ ਬਦਰਪੁਰ ਬੋਡਰ ਲੈ ਕੇ ਗਏ ਅਤੇ ਫੇਰ ਓਥੇ ਦੂਜੀ ਗੱਡੀ ਖੜੀ ਸੀ, ਜਿਸ ਵਿਚ ਸਾਨੂੰ ਬਿਠਾ ਕੇ ਹਰਿਆਣਾ ਬੋਡਰ ਲੈ ਕੇ ਗਏ। ਇਸਤੋਂ ਬਾਅਦ ਦੂਜੀ ਗੱਡੀ ਨਾਲ ਯੂਪੀ ਬੋਡਰ, ਫੇਰ ਆਗਰਾ, ਮਥੁਰਾ ਹੁੰਦੇ ਹੋਏ ਟੀਕਮਗੜ ਪਹੁੰਚਾਇਆ ਗਿਆ।’ ਵਾਇਰਲ ਦਾਅਵੇ ਨੂੰ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Jai Bharat Maa ਨਾਂ ਦਾ ਫੇਸਬੁੱਕ ਪੇਜ। ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਗਲਤ ਨਿਕਲਿਆ। ਅਸਲ ਵਿਚ ਨਵੀਂ ਦਿੱਲੀ ਵਿਚ ਰਾਹੁਲ ਗਾਂਧੀ ਪਲਾਯਨ ਕਰ ਰਹੇ ਮਜਦੂਰਾਂ ਨਾਲ ਮਿਲੇ ਸਨ ਅਤੇ ਇਸਦੇ ਬਾਅਦ ਉਨ੍ਹਾਂ ਦੇ ਨਿਰਦੇਸ਼ਾਂ ‘ਤੇ ਸੋਸ਼ਲ ਡਿਸਟੇਨਸਿੰਗ ਦਾ ਧਿਆਨ ਰੱਖਦੇ ਹੋਏ ਉਨ੍ਹਾਂ ਨੂੰ ਵੱਖ-ਵੱਖ ਗੱਡੀਆਂ ਨਾਲ ਘਰ ਪਹੁੰਚਾਇਆ ਗਿਆ ਸੀ। ਵਾਇਰਲ ਪੋਸਟ ਵਿਚ ਇਸ ਘਟਨਾ ਨੂੰ ਗਲਤ ਦਾਅਵੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। - Claim Review : ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਓਹੀ ਮਜਦੂਰ ਹਨ, ਜਿਨ੍ਹਾਂ ਨਾਲ ਰਾਹੁਲ ਗਾਂਧੀ ਨੇ ਮੁਲਾਕਾਤ ਕੀਤੀ ਸੀ ਅਤੇ ਇਹ ਮੁਲਾਕਾਤ ਪਹਿਲਾਂ ਤੋਂ ਹੀ ਤਿਆਰ ਸੀ ਕਿਓਂਕਿ ਇਨ੍ਹਾਂ ਮਜਦੂਰਾਂ ਨੂੰ ਗੱਡੀ ਵਿਚ ਬੈਠਾ ਕੇ ਲਾਇਆ ਗਿਆ ਸੀ - Claimed By : FB Page- Jai Bharat Mata - Fact Check : ਫਰਜ਼ੀ ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...
schema:mentions
schema:reviewRating
schema:author
schema:datePublished
schema:inLanguage
  • English
schema:itemReviewed
Faceted Search & Find service v1.16.115 as of Oct 09 2023


Alternative Linked Data Documents: ODE     Content Formats:   [cxml] [csv]     RDF   [text] [turtle] [ld+json] [rdf+json] [rdf+xml]     ODATA   [atom+xml] [odata+json]     Microdata   [microdata+json] [html]    About   
This material is Open Knowledge   W3C Semantic Web Technology [RDF Data] Valid XHTML + RDFa
OpenLink Virtuoso version 07.20.3238 as of Jul 16 2024, on Linux (x86_64-pc-linux-musl), Single-Server Edition (126 GB total memory, 3 GB memory in use)
Data on this page belongs to its respective rights holders.
Virtuoso Faceted Browser Copyright © 2009-2025 OpenLink Software