About: http://data.cimple.eu/claim-review/0bde48e5abe3aac1228f6b9f67f70860f2b7831d877b37c275d7601f     Goto   Sponge   NotDistinct   Permalink

An Entity of Type : schema:ClaimReview, within Data Space : data.cimple.eu associated with source document(s)

AttributesValues
rdf:type
http://data.cimple...lizedReviewRating
schema:url
schema:text
  • Authors Claim ਅਰਵਿੰਦ ਕੇਜਰੀਵਾਲ ਨੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਦਾ ਅਪਮਾਨ ਕੀਤਾ। Fact ਵਾਇਰਲ ਹੋ ਰਿਹਾ ਵੀਡੀਓ ਅਧੂਰਾ ਹੈ। ਸੋਸ਼ਲ ਮੀਡਿਆ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਡਾਕਟਰ ਭੀਮ ਰਾਓ ਅੰਬੇਡਕਰ ਦਾ ਅਪਮਾਨ ਕੀਤਾ। ਇਹ ਵੀਡੀਓ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੰਸਦ ‘ਚ ਦਿੱਤੇ ਗਏ ਭਾਸ਼ਣ ਤੋਂ ਬਾਅਦ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਨ੍ਹਾਂ ਨੇ ਡਾ: ਭੀਮ ਰਾਓ ਅੰਬੇਡਕਰ ‘ਤੇ ਬਿਆਨ ਦਿੱਤਾ ਸੀ ਜਿਸ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਅਮਿਤ ਸ਼ਾਹ ਦੇ ਅਸਤੀਫੇ ਦੀ ਮੰਗ ਕੀਤੀ। ਦਰਅਸਲ, ਇੱਕ ਬਿਆਨ ਦਿੰਦੇ ਹੋਏ ਅਮਿਤ ਸ਼ਾਹ ਨੇ ਕਿਹਾ ਸੀ, “ਇਹ ਹੁਣ ਇੱਕ ਫੈਸ਼ਨ ਬਣ ਗਿਆ ਹੈ – ਅੰਬੇਡਕਰ, ਅੰਬੇਡਕਰ… ਜੇਕਰ ਤੁਸੀਂ ਰੱਬ ਦੇ ਇੰਨਾ ਨਾਮ ਲੈਂਦੇ ਤਾਂ ਸੱਤ ਜਨਮ ਲਈ ਸਵਰਗ ਮਿਲ ਜਾਂਦਾ” ਵਾਇਰਲ ਵੀਡੀਓ ਕਰੀਬ 9 ਸੈਕਿੰਡ ਦਾ ਹੈ, ਜਿਸ ‘ਚ ਅਰਵਿੰਦ ਕੇਜਰੀਵਾਲ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ, “ਜਦੋਂ ਅਸੀਂ ਲੋਕ ਬੈਠੇ ਸੀ ਤਾਂ ਕੋਈ ਕਹਿ ਰਿਹਾ ਸੀ ਕਿ ਸੰਵਿਧਾਨ ਲਿਖਣ ਵਾਲੇ ਨੇ ਸ਼ਰਾਬ ਪੀ ਕੇ ਸੰਵਿਧਾਨ ਲਿਖਿਆ ਹੋਵੇਗਾ।” Fact Check/Verification ਨਿਊਜ਼ ਚੈਕਰ ਨੇ ਵਾਇਰਲ ਵੀਡੀਓ ਦੀ ਜਾਂਚ ਕਰਨ ਲਈ ਵੱਖ-ਵੱਖ ਟਵੀਟ ਦੀ ਖੋਜ ਕੀਤੀ ਤਾਂ ਸਾਨੂੰ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੁਆਰਾ ਕੀਤਾ ਗਿਆ ਇੱਕ ਟਵੀਟ ਮਿਲਿਆ ਜਿਸ ਵਿੱਚ ਉਹਨਾਂ ਨੇ ਵਾਇਰਲ ਵੀਡੀਓ ਦਾ ਇੱਕ ਲੰਮਾ ਵੀਡੀਓ ਪੋਸਟ ਕੀਤਾ ਸੀ। ਮਨੀਸ਼ ਸਿਸੋਦੀਆ ਨੇ ਇਹ ਟਵੀਟ ਮਨੋਜ ਤਿਵਾਰੀ ਦੇ ਟਵੀਟ ਦੇ ਜਵਾਬ ‘ਚ ਕੀਤਾ ਸੀ ਜਿਸ ‘ਚ ਉਨ੍ਹਾਂ ਨੇ ਵਾਇਰਲ ਵੀਡੀਓ ਸ਼ੇਅਰ ਕੀਤੀ ਸੀ। ਲੰਬੇ ਵੀਡੀਓ ਨੂੰ ਟਵੀਟ ਕਰਦੇ ਹੋਏ ਮਨੀਸ਼ ਸਿਸੋਦੀਆ ਨੇ ਲਿਖਿਆ, “ਮਨੋਜ ਤਿਵਾੜੀ ਜੀ, ਤੁਸੀਂ ਸੰਸਦ ਮੈਂਬਰ ਹੋ, ਕੁਝ ਸ਼ਰਮ ਕਰੋ। ਤੁਸੀਂ ਝੂਠ ਬੋਲ ਰਹੇ ਹੋ। ਸਸਤੇ ਟਰੋਲਰਾਂ ਵਾਂਗ ਵਿਵਹਾਰ ਕਰਨਾ ਬੰਦ ਕਰੋ। ਜੇ ਆਪ ਨਹੀਂ ਤਾਂ ਘੱਟੋ-ਘੱਟ ਸਾਂਸਦ ਦੇ ਅਹੁਦੇ ਦਾ ਸਤਿਕਾਰ ਕਰੋ। ਇਸ ਵੀਡੀਓ ‘ਚ ਅਰਵਿੰਦ ਕੇਜਰੀਵਾਲ ਇਕ ਪ੍ਰੋਗਰਾਮ ‘ਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਹਿ ਰਹੇ ਹਨ ਕਿ ”ਇਸ ਦੌਰਾਨ ਮੈਂ ਸਾਰੀਆਂ ਪਾਰਟੀਆਂ ਦੇ ਸੰਵਿਧਾਨ ਪੜ੍ਹਿਆ ਹੈ। ਕਾਂਗਰਸ ਦਾ ਸੰਵਿਧਾਨ ਕਹਿੰਦਾ ਹੈ ਕਿ ਕੋਈ ਵੀ ਕਾਂਗਰਸੀ ਸ਼ਰਾਬ ਨਹੀਂ ਪੀਵੇਗਾ। ਜਦੋਂ ਅਸੀਂ ਬੈਠੇ ਸੀ ਤਾਂ ਕੋਈ ਕਹਿ ਰਿਹਾ ਸੀ ਕਿ ਜਿਸ ਨੇ ਇਹ ਸੰਵਿਧਾਨ ਲਿਖਿਆ ਹੈ, ਉਸ ਨੇ ਸ਼ਰਾਬ ਪੀ ਕੇ ਸੰਵਿਧਾਨ ਲਿਖਿਆ ਹੋਵੇਗਾ। Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ? ਸਾਡੀ ਜਾਂਚ ਵਿੱਚ ਸਾਨੂੰ ਅਰਵਿੰਦ ਕੇਜਰੀਵਾਲ ਦੁਆਰਾ ਦਿੱਤੇ ਗਏ ਇਸ ਭਾਸ਼ਣ ਦੀ ਪੂਰੀ ਵੀਡੀਓ 3 ਦਸੰਬਰ, 2012 ਨੂੰ ਆਮ ਆਦਮੀ ਪਾਰਟੀ ਦੇ ਯੂਟਿਊਬ ਖਾਤੇ ਤੋਂ ਅਪਲੋਡ ਕੀਤੀ ਗਈ ਸੀ। ਵੀਡੀਓ ਮੁਤਾਬਕ ਅਰਵਿੰਦ ਕੇਜਰੀਵਾਲ ਨੇ ਇਹ ਭਾਸ਼ਣ 25 ਨਵੰਬਰ 2012 ਨੂੰ ਦਿੱਲੀ ਦੇ ਰਾਜਘਾਟ ‘ਤੇ ਦਿੱਤਾ ਸੀ। ਇਸ 17 ਮਿੰਟ ਦੀ ਵੀਡੀਓ ਨੂੰ ਧਿਆਨ ਨਾਲ ਸੁਣਨ ਤੋਂ ਬਾਅਦ ਅਸੀਂ ਪਾਇਆ ਕਿ ਅਰਵਿੰਦ ਕੇਜਰੀਵਾਲ ਨੇ 26 ਨਵੰਬਰ 2012 ਨੂੰ ਪਾਰਟੀ ਦੀ ਰਸਮੀ ਸਥਾਪਨਾ ਕੀਤੀ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ 25 ਨਵੰਬਰ 2012 ਨੂੰ ਰਾਜਘਾਟ ‘ਤੇ ਲੋਕਾਂ ਨੂੰ ਸੰਬੋਧਨ ਕੀਤਾ ਸੀ। ਇਸ ਦੌਰਾਨ ਸਾਨੂੰ ਕਰੀਬ 4 ਮਿੰਟ ਤੇ ਵਾਇਰਲ ਕਲਿਪ ਦਾ ਹਿੱਸਾ ਮਿਲਿਆ, ਜਿਸ ਵਿੱਚ ਅਰਵਿੰਦ ਕੇਜਰੀਵਾਲ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ “ਅਸੀਂ ਕੱਲ੍ਹ ਜੋ ਸੰਵਿਧਾਨ ਅਪਣਾਇਆ ਹੈ, ਉਹ ਆਪਣੀ ਕਿਸਮ ਦਾ ਸੰਵਿਧਾਨ ਹੈ। ਕੱਲ੍ਹ ਸਵੇਰੇ ਅਸੀਂ ਪਾਰਟੀ ਦੀ ਵੈਬਸਾਈਟ ‘ਤੇ ਆਪਣਾ ਸੰਵਿਧਾਨ ਪਾ ਦਵਾਂਗੇ। ਤੁਸੀਂ ਲੋਕ ਵੀ ਦੇਖੋਗੇ ਕਿ ਇਹ ਦੂਜੀਆਂ ਪਾਰਟੀਆਂ ਨਾਲੋਂ ਕਿਵੇਂ ਵੱਖਰਾ ਹੈ। ਬਾਕੀ ਪਾਰਟੀਆਂ ਦਾ ਸੰਵਿਧਾਨ ਝੂਠਾ ਹੈ। ਉਹ ਆਪਣੇ ਸੰਵਿਧਾਨ ਨੂੰ ਹੀ ਨਹੀਂ ਮੰਨਦੇ।” ਅੱਗੇ ਅਰਵਿੰਦ ਕੇਜਰੀਵਾਲ ਕਹਿੰਦੇ ਹਨ, “ਜਿਸ ਤਰ੍ਹਾਂ ਕਾਂਗਰਸ ਦਾ ਸੰਵਿਧਾਨ ਕਹਿੰਦਾ ਹੈ ਕਿ ਹਰ ਕਾਂਗਰਸੀ ਚਰਖਾ ਕੱਤੇਗਾ, ਕੀ ਕੋਈ ਚਰਖਾ ਕੱਤਦਾ ਹੈ? ਕੀ ਤੁਸੀਂ ਕਿਸੇ ਨੂੰ ਦੇਖਿਆ ਹੈ? ਇਸ ਦੌਰਾਨ ਮੈਂ ਸਾਰੀਆਂ ਪਾਰਟੀਆਂ ਦੇ ਸੰਵਿਧਾਨ ਪੜ੍ਹੇ ਹਨ ਜਿਵੇਂ ਕਾਂਗਰਸ ਦਾ ਸੰਵਿਧਾਨ ਕਹਿੰਦਾ ਹੈ, ਕੋਈ ਵੀ ਕਾਂਗਰਸੀ ਸ਼ਰਾਬ ਨਹੀਂ ਪੀਵੇਗਾ। ਜਦੋਂ ਅਸੀਂ ਬੈਠੇ ਸੀ ਤਾਂ ਕੋਈ ਕਹਿ ਰਿਹਾ ਸੀ ਕਿ ਜਿਸ ਨੇ ਵੀ ਸੰਵਿਧਾਨ ਲਿਖਿਆ ਹੈ, ਉਸ ਨੇ ਸ਼ਰਾਬ ਪੀ ਕੇ ਸੰਵਿਧਾਨ ਲਿਖਿਆ ਹੋਵੇਗਾ। ਇਸ ਤੋਂ ਬਾਅਦ, ਅਸੀਂ ਆਪਣੀ ਜਾਂਚ ਵਿਚ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਕੀ ਭੀਮ ਰਾਓ ਅੰਬੇਡਕਰ ਨੇ ਕਾਂਗਰਸ ਪਾਰਟੀ ਦਾ ਸੰਵਿਧਾਨ ਲਿਖਿਆ ਸੀ ਜਾਂ ਕੀ ਉਹ ਕਾਂਗਰਸ ਪਾਰਟੀ ਦੇ ਮੈਂਬਰ ਸਨ। ਇਸ ਦੌਰਾਨ ਸਾਨੂੰ ਬਹੁਤ ਸਾਰੇ ਸਬੂਤ ਮਿਲੇ ਜਿਨ੍ਹਾਂ ਵਿੱਚ ਇਹ ਦੱਸਿਆ ਗਿਆ ਕਿ ਭੀਮ ਰਾਓ ਅੰਬੇਡਕਰ ਕਦੇ ਵੀ ਕਾਂਗਰਸ ਪਾਰਟੀ ਦੇ ਮੈਂਬਰ ਨਹੀਂ ਸਨ ਅਤੇ ਉਨ੍ਹਾਂ ਨੇ ਹਮੇਸ਼ਾ ਦਲਿਤਾਂ ਅਤੇ ਗਰੀਬਾਂ ਨੂੰ ਕਾਂਗਰਸ ਪਾਰਟੀ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਸੀ। ਹਾਲਾਂਕਿ, ਉਹ ਆਜ਼ਾਦੀ ਤੋਂ ਬਾਅਦ ਬਣੀ ਪਹਿਲੀ ਕਾਂਗਰਸ ਸਰਕਾਰ ਦਾ ਹਿੱਸਾ ਸਨ। Conclusion ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਵਾਇਰਲ ਵੀਡੀਓ ਅਧੂਰਾ ਹੈ। ਅਰਵਿੰਦ ਕੇਜਰੀਵਾਲ ਨੇ ਆਪਣੇ ਭਾਸ਼ਣ ਵਿੱਚ ਡਾਕਟਰ ਅੰਬੇਡਕਰ ਦਾ ਅਪਮਾਨ ਨਹੀਂ ਕੀਤਾ ਸੀ। Result: False Our Sources Video posted by AAP YouTube account on 3rd Dec 2012 Video tweet by Manish Sisodiya X account ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।
schema:mentions
schema:reviewRating
schema:author
schema:datePublished
schema:inLanguage
  • Hindi
schema:itemReviewed
Faceted Search & Find service v1.16.123 as of May 22 2025


Alternative Linked Data Documents: ODE     Content Formats:   [cxml] [csv]     RDF   [text] [turtle] [ld+json] [rdf+json] [rdf+xml]     ODATA   [atom+xml] [odata+json]     Microdata   [microdata+json] [html]    About   
This material is Open Knowledge   W3C Semantic Web Technology [RDF Data]
OpenLink Virtuoso version 07.20.3241 as of May 22 2025, on Linux (x86_64-pc-linux-musl), Single-Server Edition (126 GB total memory, 8 GB memory in use)
Data on this page belongs to its respective rights holders.
Virtuoso Faceted Browser Copyright © 2009-2026 OpenLink Software