About: http://data.cimple.eu/claim-review/1b38d9243bd0c96ee37bfeebe38b2492abbbe1fd4b92e1af14245ac3     Goto   Sponge   NotDistinct   Permalink

An Entity of Type : schema:ClaimReview, within Data Space : data.cimple.eu associated with source document(s)

AttributesValues
rdf:type
http://data.cimple...lizedReviewRating
schema:url
schema:text
  • Fact Check: ਇੰਡੀਅਨ ਆਇਲ ਫਿਊਲ ਨਹੀਂ ਦੇ ਰਿਹਾ ਨੈਸ਼ਨਲ ਫਿਊਲ ਸਬਸਿਡੀ, ਵਾਇਰਲ ਲਿੰਕ ਫਰਜ਼ੀ ਹੈ ਜਦੋਂ ਵਿਸ਼ਵਾਸ ਨਿਊਜ਼ ਨੇ ਇਸ ਲਿੰਕ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇੰਡੀਅਨ ਆਇਲ ਫਿਊਲ ਸਬਸਿਡੀ ਦੇ ਨਾਂ ‘ਤੇ ਵਾਇਰਲ ਹੋ ਰਿਹਾ ਲਿੰਕ ਫਿਸ਼ਿੰਗ ਲਿੰਕ ਹੈ। ਅਸੀਂ ਆਪਣੇ ਪਾਠਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਉਹ ਅਜਿਹੇ ਕਿਸੇ ਵੀ ਲਿੰਕ ‘ਤੇ ਕਲਿੱਕ ਨਾ ਕਰਨ। - By: Pragya Shukla - Published: Aug 8, 2023 at 05:05 PM ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸੋਸ਼ਲ ਮੀਡੀਆ ‘ਤੇ ਇੱਕ ਲਿੰਕ ਸ਼ੇਅਰ ਕੀਤਾ ਜਾ ਰਿਹਾ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੰਡੀਅਨ ਆਇਲ ਆਪਣੇ ਗਾਹਕਾਂ ਨੂੰ ਸਬਸਿਡੀ ਦੇ ਰਿਹਾ ਹੈ। ਇਸ ਸਬਸਿਡੀ ਨੂੰ ਲਿੰਕ ‘ਤੇ ਸ਼ੇਅਰ ਕਰਕੇ ਪਾਇਆ ਜਾ ਸਕਦਾ ਹੈ। ਵਿਸ਼ਵਾਸ ਨਿਊਜ਼ ਨੇ ਜਦੋਂ ਲਿੰਕ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਪੋਸਟ ਫਰਜ਼ੀ ਹੈ। ਇੰਡੀਅਨ ਆਇਲ ਫਿਊਲ ਸਬਸਿਡੀ ਦੇ ਨਾਂ ‘ਤੇ ਵਾਇਰਲ ਹੋ ਰਿਹਾ ਲਿੰਕ ਫਰੌਡ ਲਿੰਕ ਹੈ। ਅਸੀਂ ਆਪਣੇ ਪਾਠਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਉਹ ਅਜਿਹੇ ਕਿਸੇ ਵੀ ਲਿੰਕ ‘ਤੇ ਕਲਿੱਕ ਨਾ ਕਰਨ। ਕੀ ਹੈ ਵਾਇਰਲ ਪੋਸਟ ਵਿੱਚ ? ਫੇਸਬੁੱਕ ਯੂਜ਼ਰ ‘Bï Kr Åm’ ਨੇ 31 ਜੁਲਾਈ, 2023 ਨੂੰ ਪੋਸਟ ਸਾਂਝੀ ਕੀਤੀ ਸੀ। ਵਾਇਰਲ ਪੋਸਟ ਵਿੱਚ ਲਿਖਿਆ ਹੈ, “ਇੰਡੀਅਨ ਆਇਲ – ਨੈਸ਼ਨਲ ਫਿਊਲ ਸਬਸਿਡੀ।” ਜਦਕਿ, ਹੇਠਾਂ ਇੱਕ ਲਿੰਕ ਦਿੱਤਾ ਗਿਆ ਹੈ। ਵਾਇਰਲ ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ। ਪੜਤਾਲ ਅਸੀਂ ਵਾਇਰਲ ਦਾਅਵੇ ਦੀ ਪੁਸ਼ਟੀ ਕਰਨ ਲਈ ਪਹਿਲਾਂ ਲਿੰਕ ਨੂੰ ਦੇਖਿਆ। ਅਸੀਂ ਪਾਇਆ ਕਿ ਲਿੰਕ ਦਾ URL ਇੰਡੀਅਨ ਆਇਲ ਦੀ ਵੈੱਬਸਾਈਟ ਦਾ ਲਿੰਕ ਨਹੀਂ ਹੈ, ਸਗੋਂ ਕਿਸੇ ਹੋਰ ਵੈੱਬਸਾਈਟ ਦਾ ਲਿੰਕ ਹੈ। ਇੰਡੀਅਨ ਆਇਲ ਦੀ ਵੈੱਬਸਾਈਟ ਦਾ ਯੂਆਰਐਲ iocl.com ਹੈ, ਜਦਕਿ ਵਾਇਰਲ ਲਿੰਕ ਦਾ ਯੂਆਰਐਲ ਫਿੱਟ ਫਲਰਟ ਟੋਪ ਹੈ। ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਇੰਡੀਅਨ ਆਇਲ ਦੀ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਸਕੈਨ ਕਰਨਾ ਸ਼ੁਰੂ ਕੀਤਾ। ਇਸ ਦੌਰਾਨ ਸਾਨੂੰ ਇੰਡੀਅਨ ਆਇਲ ਦੇ ਅਧਿਕਾਰਤ ਫੇਸਬੁੱਕ ਪੇਜ ‘ਤੇ ਦਾਅਵੇ ਨਾਲ ਸਬੰਧਤ ਇੱਕ ਪੋਸਟ ਮਿਲੀ। ਪੋਸਟ ਵਿੱਚ ਵਾਇਰਲ ਆਫਰ ਸਬੰਧੀ ਦਾਅਵੇ ਅਤੇ ਲਿੰਕ ਨੂੰ ਫਰਜ਼ੀ ਦੱਸਿਆ ਗਿਆ ਹੈ। ਵਧੇਰੇ ਜਾਣਕਾਰੀ ਲਈ ਅਸੀਂ ਸਾਈਬਰ ਮਾਹਰ ਅਨੁਜ ਅਗਰਵਾਲ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ, ਇਹ ਇੱਕ ਕਲਿੱਕਬੇਟ ਲਿੰਕ ਹੈ। ਅਜਿਹੇ ਲਿੰਕ ਟ੍ਰੈਫਿਕ ਅਤੇ ਵਿਯੂਜ ਲਿਆਉਣ ਲਈ ਵਰਤੇ ਜਾਂਦੇ ਹਨ. ਅਕਸਰ ਅਜਿਹੇ ਲਿੰਕਾਂ ‘ਤੇ ਕਲਿੱਕ ਕਰਨ ਨਾਲ, ਤੁਸੀਂ ਕਿਸੇ ਹੋਰ ਵੈਬਸਾਈਟ ‘ਤੇ ਪਹੁੰਚ ਜਾਂਦੇ ਹੋ, ਤਾਂ ਜੋ ਉਸ ਵੈਬਸਾਈਟ ‘ਤੇ ਵਿਯੂਜ਼ ਆ ਸਕਣ। ਕਈ ਵਾਰ ਅਜਿਹੇ ਲਿੰਕ ਦਾ ਇਸਤੇਮਾਲ ਸਿਸਟਮ ਵਿੱਚ ਮਾਲਵੇਅਰ ਪਾਉਣ ਲਈ ਵੀ ਵਰਤੇ ਜਾਂਦੇ ਹਨ। ਮਾਲਵੇਅਰ ਰਾਹੀਂ ਸਿਸਟਮ ‘ਤੇ ਕੰਟਰੋਲ ਹਾਸਲ ਕਰਕੇ ਧੋਖਾਧੜੀ ਬਹੁਤ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਅਜਿਹਾ ਹੀ ਦਾਅਵਾ ਇਸ ਤੋਂ ਪਹਿਲਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਚੁੱਕਾ ਹੈ। ਇੱਥੇ ਪੂਰੀ ਰਿਪੋਰਟ ਪੜ੍ਹੋ। ਅੰਤ ਵਿੱਚ ਅਸੀਂ ਉਸ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ ਜਿਸਨੇ ਝੂਠੇ ਦਾਅਵੇ ਨਾਲ ਲਿੰਕ ਸਾਂਝਾ ਕੀਤਾ ਸੀ। ਅਸੀਂ ਪਾਇਆ ਕਿ ਯੂਜ਼ਰ ਦੇ 2,649 ਦੋਸਤ ਹਨ। ਪ੍ਰੋਫਾਈਲ ‘ਤੇ ਦਿੱਤੀ ਜਾਣਕਾਰੀ ਮੁਤਾਬਕ ਉਹ ਬੰਗਾਲ ਦਾ ਰਹਿਣ ਵਾਲਾ ਹੈ। ਨਤੀਜਾ: ਜਦੋਂ ਵਿਸ਼ਵਾਸ ਨਿਊਜ਼ ਨੇ ਇਸ ਲਿੰਕ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇੰਡੀਅਨ ਆਇਲ ਫਿਊਲ ਸਬਸਿਡੀ ਦੇ ਨਾਂ ‘ਤੇ ਵਾਇਰਲ ਹੋ ਰਿਹਾ ਲਿੰਕ ਫਿਸ਼ਿੰਗ ਲਿੰਕ ਹੈ। ਅਸੀਂ ਆਪਣੇ ਪਾਠਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਉਹ ਅਜਿਹੇ ਕਿਸੇ ਵੀ ਲਿੰਕ ‘ਤੇ ਕਲਿੱਕ ਨਾ ਕਰਨ। - Claim Review : ਇੰਡੀਅਨ ਆਇਲ ਦੇ ਰਿਹਾ ਹੈ ਨੈਸ਼ਨਲ ਫਿਊਲ ਸਬਸਿਡੀ। - Claimed By : Bï Kr Åm - Fact Check : ਫਰਜ਼ੀ ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...
schema:mentions
schema:reviewRating
schema:author
schema:datePublished
schema:inLanguage
  • English
schema:itemReviewed
Faceted Search & Find service v1.16.123 as of May 22 2025


Alternative Linked Data Documents: ODE     Content Formats:   [cxml] [csv]     RDF   [text] [turtle] [ld+json] [rdf+json] [rdf+xml]     ODATA   [atom+xml] [odata+json]     Microdata   [microdata+json] [html]    About   
This material is Open Knowledge   W3C Semantic Web Technology [RDF Data]
OpenLink Virtuoso version 07.20.3241 as of May 22 2025, on Linux (x86_64-pc-linux-musl), Single-Server Edition (126 GB total memory, 8 GB memory in use)
Data on this page belongs to its respective rights holders.
Virtuoso Faceted Browser Copyright © 2009-2026 OpenLink Software