About: http://data.cimple.eu/claim-review/1f9be1bca190f443a3ab880040abb2ca5ddd91d1638fe72f61749f0b     Goto   Sponge   NotDistinct   Permalink

An Entity of Type : schema:ClaimReview, within Data Space : data.cimple.eu associated with source document(s)

AttributesValues
rdf:type
http://data.cimple...lizedReviewRating
schema:url
schema:text
  • Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check Contact Us: checkthis@newschecker.in Fact checks doneFOLLOW US Viral ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਵੀਡੀਓ ਵਿਚ ਇੱਕ ਪੁਲਿਸ ਮੁਲਾਜ਼ਮ ਨੂੰ ਅੰਡੇ ਦੀ ਰੇਹੜੀ ਤੋਂ ਅੰਡੇ ਚੋਰੀ ਕਰਦਿਆਂ ਵੇਖਿਆ ਜਾ ਸਕਦਾ ਹੈ। ਵਾਇਰਲ ਵੀਡੀਓ ਨੂੰ ਸੋਸ਼ਲ ਮੀਡੀਆ ਯੂਜ਼ਰ ਹਾਲੀਆ ਦੱਸਕੇ ਸ਼ੇਅਰ ਕਰ ਰਹੇ ਹਨ। ਫੇਸਬੁੱਕ ਪੇਜ ‘ਪੰਜਾਬੀ ਘੈਂਟ ਸਟੇਟਸ’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, ‘ਅੱਜ ਤਾ ਜੱਟ ਭੁਰਜੀ ਬਣਾਉਗਾ ਜਾ ਕੇ।’ ਇਸ ਵੀਡੀਓ ਨੂੰ ਹੁਣ ਤਕ 18,000 ਤੋਂ ਵੱਧ ਸੋਸ਼ਲ ਮੀਡੀਆ ਯੂਜ਼ਰ ਦੇਖ ਚੁੱਕੇ ਹਨ। ਅਸੀਂ ਪਾਇਆ ਕਿ ਕਈ ਵੱਖ ਵੱਖ ਫੇਸਬੁੱਕ ਪੇਜ ਤੇ ਯੂਜ਼ਰਾਂ ਦੇ ਦੁਆਰਾ ਇਸ ਵੀਡੀਓ ਨੂੰ ਵਿਅੰਗਾਤਮਕ ਤਰੀਕੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। Crowd tangle ਦੇ ਡਾਟਾ ਦੇ ਮੁਤਾਬਕ ਵੀ ਸੋਸ਼ਲ ਮੀਡੀਆ ਤੇ ਇਸ ਵੀਡੀਓ ਦੇ ਬਾਰੇ ਵਿੱਚ ਖੂਬ ਚਰਚਾ ਹੋ ਰਹੀ ਹੈ। ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ। ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਵਾਇਰਲ ਹੋ ਰਹੀ ਵੀਡੀਓ ਤੇ ਕੁਮੈਂਟ ਸੈਕਸ਼ਨ ਨੂੰ ਖੰਗਾਲਿਆ। ਅਸੀਂ ਪਾਇਆ ਕਿ ਕਈ ਸੋਸ਼ਲ ਮੀਡੀਆ ਯੂਜ਼ਰਾਂ ਨੇ ਵਾਇਰਲ ਵੀਡਿਓ ਨੂੰ ਪੁਰਾਣਾ ਦੱਸਿਆ। ਇਸ ਤੋਂ ਬਾਅਦ ਅਸੀਂ ਕੁੱਝ ਕੀ ਵਰਡ ਦੇ ਜ਼ਰੀਏ ਵਾਇਰਲ ਵੀਡੀਓ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਵਾਇਰਲ ਵੀਡੀਓ ਨੂੰ ਲੈ ਕੇ ਸਾਨੂੰ ਏਬੀਪੀ ਲਾਈਵ ਦੁਆਰਾ 16 ਮਈ 2021 ਨੂੰ ਪ੍ਰਕਾਸ਼ਿਤ ਰਿਪੋਰਟ ਮਿਲੀ। Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ? ਰਿਪੋਰਟ ਦੇ ਮੁਤਾਬਕ,’ਪੰਜਾਬ ਪੁਲਿਸ ਦੇ ਐਸਐਚਓ ਵੱਲੋਂ ਸਬਜੀ ਦੀ ਟੋਕਰੀ ਨੂੰ ਲੱਤ ਮਾਰਨ ਵਾਲੀ ਘਟਨਾ ਮਗਰੋਂ ਇੱਕ ਹੋਰ ਘਟਨਾ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਾਰ ਪੰਜਾਬ ਦੇ ਫਤਿਹਗੜ੍ਹ ਸਾਹਿਬ ਕਸਬੇ ਵਿਚ ਇਕ ਹੈਡ ਕਾਂਸਟੇਬਲ ਵੱਲੋਂ ਅੰਡੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਪੁਲਿਸ ਦੇ ਇਸ ਹੈੱਡ ਕਾਂਸਟੇਬਲ ਦੀ ਇਹ ਚੋਰੀ ਕਿਸੇ ਨੇ ਕੈਮਰੇ ਵਿੱਚ ਕੈਦ ਕਰ ਲਈ ਜਿਸ ਮਗਰੋਂ ਮਾਮਲੇ ਦਾ ਪਰਦਾਫਾਸ਼ ਹੋ ਗਿਆ। ਕੈਮਰੇ ‘ਤੇ ਰਿਕਾਰਡ ਕੀਤੀ ਗਈ ਵੀਡੀਓ ਵਿਚ ਦੇਖਿਆ ਗਿਆ ਹੈ ਕਿ ਹੈਡ ਕਾਂਸਟੇਬਲ ਪੁਲਿਸ ਮੁਲਾਜ਼ਮ ਪ੍ਰਿਤਪਾਲ ਸਿੰਘ ਸੜਕ ਦੇ ਕਿਨਾਰੇ ਖੜ੍ਹੀ ਗੱਡੀ ‘ਚ ਲੱਧੇ ਅੰਡਿਆਂ ਦੀ ਕੈਰੇਟ ਵਿਚੋਂ ਅੰਡੇ ਚੋਰੀ ਚੁੱਕ ਰਿਹਾ ਹੈ ਅਤੇ ਆਪਣੀ ਪੈਂਟ ਦੀ ਜੇਬ ਵਿਚ ਪਾ ਰਿਹਾ ਹੈ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਜਿਸ ਸਮੇਂ ਹੈੱਡ ਕਾਂਸਟੇਬਲ ਅੰਡੇ ਚੋਰੀ ਕਰ ਰਿਹਾ ਸੀ ਉਸ ਸਮੇਂ ਰਿਕਸ਼ੇ ਦਾ ਮਾਲਕ ਆਪਣੀ ਗੱਡੀ ਨੇੜੇ ਮੌਜੂਦ ਨਹੀਂ ਸੀ।’ ਈਟੀਵੀ ਭਾਰਤ ਦੁਆਰਾ 13 ਮਈ 2021 ਨੂੰ ਪ੍ਰਕਾਸ਼ਿਤ ਆਰਟੀਕਲ ਵਿੱਚ ਸਾਨੂੰ ਵਾਇਰਲ ਹੋ ਰਹੀ ਵੀਡੀਓ ਮਿਲੀ। ਆਪਣੀ ਸਰਚ ਦੇ ਦੌਰਾਨ ਸਾਨੂੰ ਪੰਜਾਬ ਪੁਲਿਸ ਦੁਆਰਾ ਕੀਤਾ ਗਿਆ ਇੱਕ ਟਵੀਟ ਮਿਲਿਆ। ਪੰਜਾਬ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਵਾਇਰਲ ਵੀਡੀਓ ਵਿਚ ਅੰਡੇ ਚੋਰੀ ਕਰਦੇ ਦਿੱਸ ਰਹੇ ਮੁਲਾਜ਼ਮ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਹਾਲੀਆ ਨਹੀਂ ਸਗੋਂ ਮਈ 2021 ਦੀ ਹੈ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੰਜਾਬ ਪੁਲੀਸ ਨੇ ਕਾਰਵਾਈ ਕਰਦਿਆਂ ਪੁਲਿਸ ਮੁਲਾਜ਼ਮ ਪ੍ਰਿਤਪਾਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਸੀ। Our Sources Media report published by ETV Bharat on May 13, 2021 Media report published by ABP Live on May 16, 2021 Tweet made by Punjab Police on May 15, 2021 ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ Shaminder Singh June 22, 2024 Shaminder Singh January 20, 2024 Shaminder Singh January 3, 2024
schema:mentions
schema:reviewRating
schema:author
schema:datePublished
schema:inLanguage
  • Hindi
schema:itemReviewed
Faceted Search & Find service v1.16.123 as of May 22 2025


Alternative Linked Data Documents: ODE     Content Formats:   [cxml] [csv]     RDF   [text] [turtle] [ld+json] [rdf+json] [rdf+xml]     ODATA   [atom+xml] [odata+json]     Microdata   [microdata+json] [html]    About   
This material is Open Knowledge   W3C Semantic Web Technology [RDF Data]
OpenLink Virtuoso version 07.20.3241 as of May 22 2025, on Linux (x86_64-pc-linux-musl), Single-Server Edition (126 GB total memory, 8 GB memory in use)
Data on this page belongs to its respective rights holders.
Virtuoso Faceted Browser Copyright © 2009-2026 OpenLink Software