| schema:text
| - Fact Check : ਨਵਜਾਤ ਬੱਚੀ ਨੂੰ ਬਚਾਉਂਦੀ ਡਾਕਟਰ ਦੀ ਪੁਰਾਣੀ ਤਸਵੀਰ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ
ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਬੱਚੀ ਨੂੰ ਬਚਾਉਂਦੀ ਡਾਕਟਰ ਦੀ ਵਾਇਰਲ ਖਬਰ ਸਾਲ 2022 ਦੀ ਹੈ, ਹਾਲੀਆ ਦੱਸ ਕੇ ਗੁੰਮਰਾਹਕੁੰਨ ਦਾਅਵੇ ਨਾਲ ਕੀਤੀ ਜਾ ਰਹੀ ਹੈ ਸ਼ੇਅਰ। ਘਟਨਾ ਦਾ ਹਾਲ-ਫਿਲਹਾਲ ਨਾਲ ਕੋਈ ਸੰਬੰਧ ਨਹੀਂ ਹੈ।
By: Jyoti Kumari
-
Published: Apr 19, 2025 at 05:15 PM
-
Updated: Apr 19, 2025 at 05:36 PM
-
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ‘ਤੇ ਇੱਕ ਕੋਲਾਜ ਤੇਜੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਮਹਿਲਾ ਨੂੰ ਬੱਚੀ ਨਾਲ ਦੇਖਿਆ ਜਾ ਸਕਦਾ ਹੈ। ਹੁਣ ਕੁਝ ਯੂਜ਼ਰਸ ਇਸ ਕੋਲਾਜ ਨੂੰ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਕਿ ਆਗਰਾ ਅਸਪਤਾਲ ਦੀ ਇਹ ਘਟਨਾ ਹਾਲੀਆ ਹੈ, ਜਿੱਥੇ ਇੱਕ ਡਾਕਟਰ ਨੇ ਬੱਚੀ ਨੂੰ ਮੂੰਹ ਨਾਲ ਸਾਹ ਦੇ ਕੇ ਬਚਾਇਆ।
ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਇਹ ਘਟਨਾ ਹਾਲੀਆ ਨਹੀਂ ਹੈ. ਸੰਗੋ ਸਾਲ 2022 ਦੀ ਹੈ। ਜਦੋਂ ਆਗਰਾ ਦੇ ਏਤਮਾਦਪੁਰ ਦੇ ਸਮੁਦਾਇਕ ਸਵਾਸਥ ਕੇਂਦਰ ਦੀ ਡਾ.ਸੁਰੇਖਾ ਚੌਧਰੀ ਨੇ ਨਵਜੰਮੀ ਬੱਚੀ ਨੂੰ ਮੂੰਹ ਨਾਲ 7 ਮਿੰਟ ਤੱਕ ਆਕਸੀਜਨ ਦੇ ਕੇ ਜਾਨ ਬਚਾਈ ਸੀ। ਕੁਝ ਲੋਕ ਕਈ ਸਾਲ ਪੁਰਾਣੀ ਖਬਰ ਨੂੰ ਹਾਲੀਆ ਦੱਸ ਕੇ ਵਾਇਰਲ ਕਰ ਰਹੇ ਹਨ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ Hardeep Bhullar ਨੇ (ਆਰਕਾਈਵ ਲਿੰਕ) 16 ਅਪ੍ਰੈਲ 2025 ਨੂੰ ਵਾਇਰਲ ਕੋਲਾਜ ਨੂੰ ਸ਼ੇਅਰ ਕਰ ਲਿਖਿਆ ਹੈ,”ਡਾਕਟਰ ਰੱਬ ਦਾ ਰੂਪ..ਆਗਰਾ ਦੇ ਸਰਕਾਰੀ ਹਸਪਤਾਲ ਵਿੱਚ ਡਾਕਟਰ ਸੁਰੇਖਾ ਚੌਧਰੀ ਨੇ ਨਵਜਾਤ ਬੱਚੇ ਨੂੰ ਸੱਤ ਮਿੰਟ ਤੱਕ ਆਪਣੇ ਮੂੰਹ ਨਾਲ ਸਾਹ ਦੇ ਕੇ ਬਚਾਈ ਉਹਦੀ ਜਾਨ। ਸ਼ੁਕਰੀਆ ਡਾਕਟਰ ਸੁਰੇਖਾ।..docterlife #docter #doctersav”
ਸੋਸ਼ਲ ਮੀਡੀਆ ‘ਤੇ ਕਈ ਯੂਜ਼ਰਸ ਨੇ ਇਸ ਕੋਲਾਜ ਨੂੰ ਸਮਾਨ ਦਾਅਵੇ ਨਾਲ ਸ਼ੇਅਰ ਕੀਤਾ ਹੈ।
ਪੜਤਾਲ
ਵਾਇਰਲ ਦਾਅਵੇ ਦੀ ਪੜਤਾਲ ਲਈ ਅਸੀਂ ਸੰਬੰਧਤ ਕੀਵਰਡ ਨਾਲ ਗੂਗਲ ‘ਤੇ ਸਰਚ ਕੀਤੀ। ਸਾਨੂੰ ਵਾਇਰਲ ਦਾਅਵੇ ਨਾਲ ਜੁੜੀ ਖਬਰ ਦੈਨਿਕ ਜਾਗਰਣ ਦੀ ਵੈੱਬਸਾਈਟ ‘ਤੇ ਮਿਲੀ। ਰਿਪੋਰਟ ਨੂੰ 15 ਮਾਰਚ 2022 ਨੂੰ ਪ੍ਰਕਾਸ਼ਤ ਕੀਤਾ ਗਿਆ ਹੈ। ਦਿੱਤੀ ਗਈ ਜਾਣਕਾਰੀ ਅਨੁਸਾਰ, “ਇਹ ਘਟਨਾ ਆਗਰਾ ਦੇ ਏਤਮਾਦਪੁਰ ਸਮੁਦਾਇਕ ਕੇਂਦਰ ਦੀ ਹੈ, ਜਿੱਥੇ ਇਕ ਨਵਜਾਤ ਬੱਚੀ ਦਾ ਜਨਮ ਹੋਇਆ ਅਤੇ ਉਹ ਸਾਹ ਨਹੀਂ ਲੈ ਪਾ ਰਹੀ ਸੀ। ਡਾਕਟਰ ਸੁਰੇਖਾ ਚੌਧਰੀ ਨੇ ਮਸ਼ੀਨ ਤੋਂ ਆਕਸੀਜਨ ਦੇਣ ਦੀ ਕੋਸ਼ਿਸ਼ ਕੀਤੀ ਪਰ ਸਫਲਤਾ ਨਹੀਂ ਮਿਲੀ। ਜਿਸ ਤੋਂ ਬਾਅਦ ਡਾਕਟਰ ਨੇ ਬੱਚੀ ਨੂੰ ਮੂੰਹੋਂ ਨਾਲ ਸਾਹ ਦੇ ਕੇ ਬਚਾਇਆ।”
ਸਾਨੂੰ ETV Bharat ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਵੀਡੀਓ ਰਿਪੋਰਟ ਮਿਲੀ। 14 ਮਾਰਚ 2022 ਨੂੰ ਅਪਲੋਡ ਵੀਡੀਓ ਨਾਲ ਦੱਸਿਆ ਗਿਆ, ਇਹ ਘਟਨਾ ਆਗਰਾ ਦੇ ਇੱਕ ਅਸਪਤਾਲ ਦੀ ਹੈ, ਜਿੱਥੇ ਡਾਕਟਰ ਸੁਰੇਖਾ ਚੌਧਰੀ ਨੇ ਇੱਕ ਨਵਜੰਮੀ ਬੱਚੀ ਨੂੰ ਮੂੰਹ ਤੋਂ ਸਾਹ ਦੇ ਕੇ ਬਚਾਇਆ।
ਵਾਇਰਲ ਦਾਅਵੇ ਨਾਲ ਜੁੜੀ ਹੋਰ ਖਬਰਾਂ ਇੱਥੇ ਵੇਖੀ ਜਾ ਸਕਦੀ ਹੈ।
ਪੋਸਟ ਨੂੰ ਅਸੀਂ ਦੈਨਿਕ ਜਾਗਰਣ, ਆਗਰਾ ਦੇ ਡਿਪਟੀ ਚੀਫ ਸਬ ਐਡੀਟਰ ਪ੍ਰਤੀਕ ਗੁਪਤਾ ਨਾਲ ਸ਼ੇਅਰ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਖਬਰ ਬਹੁਤ ਪੁਰਾਣੀ ਹੈ, ਹਾਲੀਆ ਨਹੀਂ ਹੈ।
ਅੰਤ ਵਿੱਚ ਅਸੀਂ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਯੂਜ਼ਰ ਨੂੰ 12 ਹਜਾਰ ਲੋਕ ਫੋਲੋ ਕਰਦੇ ਹਨ। ਯੂਜ਼ਰ ਨੇ ਖੁਦ ਨੂੰ ਬਠਿੰਡਾ ਦਾ ਰਹਿਣ ਵਾਲਾ ਦੱਸਿਆ ਹੈ।
ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਬੱਚੀ ਨੂੰ ਬਚਾਉਂਦੀ ਡਾਕਟਰ ਦੀ ਵਾਇਰਲ ਖਬਰ ਸਾਲ 2022 ਦੀ ਹੈ, ਹਾਲੀਆ ਦੱਸ ਕੇ ਗੁੰਮਰਾਹਕੁੰਨ ਦਾਅਵੇ ਨਾਲ ਕੀਤੀ ਜਾ ਰਹੀ ਹੈ ਸ਼ੇਅਰ। ਘਟਨਾ ਦਾ ਹਾਲ-ਫਿਲਹਾਲ ਨਾਲ ਕੋਈ ਸੰਬੰਧ ਨਹੀਂ ਹੈ।
Claim Review : ਨਵਜਾਤ ਬੱਚੀ ਨੂੰ ਬਚਾਉਂਦੀ ਡਾਕਟਰ ਦੀ ਇਹ ਫੋਟੋ ਹਾਲੀਆ ਹੈ।
-
Claimed By : ਫੇਸਬੁੱਕ ਯੂਜ਼ਰ -Hardeep Bhullar
-
Fact Check : ਭ੍ਰਮਕ
-
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...
|