About: http://data.cimple.eu/claim-review/2a7d511f9da1aa02d77853281efaefa6b205f2818c061339410e836f     Goto   Sponge   NotDistinct   Permalink

An Entity of Type : schema:ClaimReview, within Data Space : data.cimple.eu associated with source document(s)

AttributesValues
rdf:type
http://data.cimple...lizedReviewRating
schema:url
schema:text
  • Fact Check : JIO ਦੇ ਰੀਚਾਰਜ ਆਫ਼ਰ ਦੇ ਨਾਮ ‘ਤੇ ਫਰਜੀ ਲਿੰਕ ਵਾਇਰਲ ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਜੀਓ ਰੀਚਾਰਜ ਦੇ ਨਾਮ ‘ਤੇ ਵਾਇਰਲ ਕੀਤਾ ਜਾ ਰਿਹਾ ਦਾਅਵਾ ਫਰਜੀ ਹੈ। ਪੋਸਟ ਵਿਚ ਦਿੱਤਾ ਲਿੰਕ ਫਿਸ਼ਿੰਗ ਲਿੰਕ ਹੈ, ਜਿਸ ‘ਤੇ ਕਲਿਕ ਕਰਨ ਨਾਲ ਯੂਜ਼ਰ ਦਾ ਡੇਟਾ ਚੋਰੀ ਹੋ ਸਕਦਾ ਹੈ। ਯੂਜ਼ਰ ਅਜਿਹੇ ਕਿਸੇ ਵੀ ਸ਼ਕੀ ਲਿੰਕ ‘ਤੇ ਕਲਿਕ ਨਾ ਕਰੇ। - By: Jyoti Kumari - Published: Jul 17, 2024 at 01:08 PM ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡੀਆ ‘ਤੇ ਜੀਓ ਦੇ ਨਾਮ ਤੋਂ ਇੱਕ ਪੋਸਟ ਵਾਇਰਲ ਕੀਤੀ ਜਾ ਰਹੀ ਹੈ। ਪੋਸਟ ਵਿੱਚ ਇੱਕ ਲਿੰਕ ਵੀ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਿਰਫ 399 ਰੁਪਏ ਵਿੱਚ ਪੂਰੇ ਸਾਲ ਦਾ ਰਿਚਾਰਜ ਪ੍ਰਾਪਤ ਕੀਤਾ ਜਾ ਸਕਦਾ ਹੈ। ਵਿਸ਼ਵਾਸ ਨਿਊਜ਼ ਨੇ ਪੜਤਾਲ ਵਿਚ ਪਾਇਆ ਕਿ ਵਾਇਰਲ ਦਾਅਵਾ ਫਰਜੀ ਹੈ। ਵਾਇਰਲ ਪੋਸਟ ਨਾਲ ਦਿੱਤਾ ਗਿਆ ਲਿੰਕ ਫਿਸ਼ਿੰਗ ਲਿੰਕ ਹੈ। ਡੇਟਾ ਚੋਰੀ ਕਰਨ ਦੇ ਮਕਸਦ ਨਾਲ ਅਜਿਹੇ ਲਿੰਕ ਬਣਾਏ ਜਾਂਦੇ ਹਨ। ਯੂਜ਼ਰ ਅਜਿਹੇ ਕਿਸੇ ਵੀ ਸ਼ਕੀ ਲਿੰਕ ‘ਤੇ ਕਲਿਕ ਨਾ ਕਰਨ। ਕੀ ਹੈ ਵਾਇਰਲ ਪੋਸਟ ਵਿੱਚ ? ਫੇਸਬੁੱਕ ਪੇਜ Recharge dhamaka utsav ( ਆਰਕਾਈਵ ਲਿੰਕ) ਨੇ 15 ਜੁਲਾਈ ਨੂੰ ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, “ਹੁਣ ਤੱਕ ਦੀ ਸਭ ਤੋਂ ਵੱਡੀ ਰੀਚਾਰਜ ਪੇਸ਼ਕਸ਼।” ਵਾਇਰਲ ਪੋਸਟ ਉੱਤੇ ਲਿਖਿਆ ਹੋਇਆ ਹੈ: JIO ਸਭ ਤੋਂ ਵੱਡੀ ਰੀਚਾਰਜ ਪੇਸ਼ਕਸ਼ 2,999/YEAR ਹੁਣ ਸਿਰਫ਼ ₹399 ਪ੍ਰਤੀ ਸਾਲ ਵਿੱਚ ਪੂਰੇ ਸਾਲ ਲਈ ਰੀਚਾਰਜ ਕਰੋ। • 2GB/DAY • 365 DAYS VALIDITY • VOICE UNLIMITED ਪੇਸ਼ਕਸ਼ ਸਿਰਫ਼ ਅੱਜ ਤੱਕ ਵੈਧ ਹੈ। ਪੜਤਾਲ ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ ਲਈ, ਅਸੀਂ ਲਿੰਕ ਦੇ ਯੂਆਰਐਲ ਨੂੰ ਦੇਖਿਆ। ਅਸੀਂ ਪਾਇਆ ਕਿ ਇਸਦਾ ਯੂਆਰਐਲ myjioo.live ਲਿਖਿਆ ਹੋਇਆ ਹੈ, ਜਦੋਂ ਕਿ ਜੀਓ ਦੀ ਅਸਲ ਵੈਬਸਾਈਟ ਦਾ ਲਿੰਕ www.jio.com ਹੈ। ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਸਫੇਟੀ ਟੂਲ ਨਾਲ ਦਿੱਤੇ ਗਏ ਲਿੰਕ ‘ਤੇ ਕਲਿੱਕ ਕੀਤਾ। ਲਿੰਕ ‘ਤੇ ਕਲਿੱਕ ਕਰਨ ‘ਤੇ ਸਾਨੂੰ ਚੇਤਾਵਨੀ ਦਿੱਤੀ ਗਈ ਅਤੇ ਫਿਸ਼ਿੰਗ ਲਿੰਕ ਲਿਖਿਆ ਆਇਆ। ਅਸੀਂ ਆਪਣੇ ਯੂਜ਼ਰਸ ਨੂੰ ਸਲਾਹ ਦਿੰਦੇ ਹਨ ਕਿ ਉਹ ਅਜਿਹੇ ਕਿਸੇ ਵੀ ਸ਼ਕੀ ਲਿੰਕ ‘ਤੇ ਕਲਿਕ ਨਾ ਕਰੇ। ਅਸੀਂ ਜੀਓ ਦੀ ਅਧਿਕਾਰਤ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਖੰਗਾਲਿਆ। ਸਾਨੂੰ ਵਾਇਰਲ ਦਾਅਵੇ ਨਾਲ ਜੁੜੀ ਕੋਈ ਵੀ ਜਾਣਕਾਰੀ ਨਹੀਂ ਮਿਲੀ। ਵਾਇਰਲ ਲਿੰਕ ਦੇ ਡੋਮੇਨ ਬਾਰੇ ਜਾਣਨ ਲਈ, ਅਸੀਂ ਲਿੰਕ ਨੂੰ Who is.com ਦੀ ਵੈੱਬਸਾਈਟ ‘ਤੇ ਪਾਇਆ। ਪ੍ਰਾਪਤ ਜਾਣਕਾਰੀ ਅਨੁਸਾਰ, ਵਾਇਰਲ ਵੈੱਬਸਾਈਟ 23 ਜੂਨ 2024 ਨੂੰ ਬਣਾਇਆ ਗਿਆ ਹੈ। ਇਸ ਵੈੱਬਸਾਈਟ ਦੀ ਲੋਕੇਸ਼ਨ ਯੂਐਸ ਹੈ। ਅਸੀਂ ਵਾਇਰਲ ਲਿੰਕ ਨੂੰ ਇੰਡੀਆ ਸਾਈਬਰ ਆਰਮੀ ਦੇ ਸੰਸਥਾਪਕ ਕਿਸਲੇ ਚੌਧਰੀ ਨਾਲ ਸ਼ੇਅਰ ਕੀਤਾ। ਉਨ੍ਹਾਂ ਨੇ ਕਿਹਾ ਕਿ, ਇਹ ਇੱਕ ਫਿਸ਼ਿੰਗ ਲਿੰਕ ਹੈ। ਇਸ ਦੇ ਜ਼ਰੀਏ, ਯੂਜ਼ਰ ਦਾ ਨਿੱਜੀ ਡੇਟਾ ਚੋਰੀ ਹੋ ਸਕਦਾ ਹੈ। ਵਾਇਰਲ ਲਿੰਕ ਜਾਂ ਕਿਸੇ ਵੀ ਸ਼ਕੀ ਲਿੰਕ ‘ਤੇ ਕਲਿਕ ਨਾ ਕਰੇ। ਵਿਸ਼ਵਾਸ ਨਿਊਜ਼ ਦੀ ਵੈਬਸਾਈਟ ‘ਤੇ ਅਜਿਹੇ ਕਈ ਫਰਜੀ ਅਤੇ ਫਿਸ਼ਿੰਗ ਲਿੰਕਸ ਨਾਲ ਜੁੜੀ ਫੈਕਟ ਚੈੱਕ ਰਿਪੋਰਟਸ ਨੂੰ ਪੜ੍ਹਿਆ ਜਾ ਸਕਦਾ ਹੈ। ਅੰਤ ਵਿੱਚ ਅਸੀਂ ਪੋਸਟ ਨੂੰ ਸ਼ੇਅਰ ਕਰਨ ਵਾਲੇ ਪੇਜ ਦੀ ਜਾਂਚ ਕੀਤੀ। ਇਸ ਪੇਜ ਨੂੰ 93 ਲੋਕ ਫੋਲੋ ਕਰਦੇ ਹਨ। ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਜੀਓ ਰੀਚਾਰਜ ਦੇ ਨਾਮ ‘ਤੇ ਵਾਇਰਲ ਕੀਤਾ ਜਾ ਰਿਹਾ ਦਾਅਵਾ ਫਰਜੀ ਹੈ। ਪੋਸਟ ਵਿਚ ਦਿੱਤਾ ਲਿੰਕ ਫਿਸ਼ਿੰਗ ਲਿੰਕ ਹੈ, ਜਿਸ ‘ਤੇ ਕਲਿਕ ਕਰਨ ਨਾਲ ਯੂਜ਼ਰ ਦਾ ਡੇਟਾ ਚੋਰੀ ਹੋ ਸਕਦਾ ਹੈ। ਯੂਜ਼ਰ ਅਜਿਹੇ ਕਿਸੇ ਵੀ ਸ਼ਕੀ ਲਿੰਕ ‘ਤੇ ਕਲਿਕ ਨਾ ਕਰੇ। - Claim Review : ਹੁਣ ਸਿਰਫ਼ ₹399 ਪ੍ਰਤੀ ਸਾਲ ਵਿੱਚ ਪੂਰੇ ਸਾਲ ਲਈ ਰੀਚਾਰਜ ਕਰੋ। - Claimed By : Recharge dhamaka utsav - Fact Check : ਫਰਜ਼ੀ ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...
schema:mentions
schema:reviewRating
schema:author
schema:datePublished
schema:inLanguage
  • English
schema:itemReviewed
Faceted Search & Find service v1.16.123 as of May 22 2025


Alternative Linked Data Documents: ODE     Content Formats:   [cxml] [csv]     RDF   [text] [turtle] [ld+json] [rdf+json] [rdf+xml]     ODATA   [atom+xml] [odata+json]     Microdata   [microdata+json] [html]    About   
This material is Open Knowledge   W3C Semantic Web Technology [RDF Data]
OpenLink Virtuoso version 07.20.3241 as of May 22 2025, on Linux (x86_64-pc-linux-musl), Single-Server Edition (126 GB total memory, 8 GB memory in use)
Data on this page belongs to its respective rights holders.
Virtuoso Faceted Browser Copyright © 2009-2026 OpenLink Software