About: http://data.cimple.eu/claim-review/2dfcc1617da8a32b59950c018fa0885de60c757f277b68dabacb06f7     Goto   Sponge   NotDistinct   Permalink

An Entity of Type : schema:ClaimReview, within Data Space : data.cimple.eu associated with source document(s)

AttributesValues
rdf:type
http://data.cimple...lizedReviewRating
schema:url
schema:text
  • Fact Check : ਰਘੂਪਤੀ ਰਾਘਵ… ਭਜਨ ਨਾਲ ਜੋੜ ਕਰ ਵਾਇਰਲ ਕੀਤੀ ਗਈ ਇਹ ਪੋਸਟ ਫਰਜ਼ੀ ਹੈ ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਬੇਬੁਨਿਆਦ ਸਾਬਿਤ ਹੋਈ। ਰਘੂਪਤੀ ਰਾਘਵ ਰਾਜਾਰਾਮ ਭਜਨ ਵਿੱਚੋ ਈਸ਼ਵਰ ਅੱਲਾਹ ਤੇਰੋ ਨਾਮ ਵਾਲੀ ਲਾਈਨ ਨਹੀਂ ਹਟਾਈ ਗਈ ਸੀ। ਹੰਸ ਰਾਜ ਹੰਸ ਦੇ ਅਸਲ ਵੀਡੀਓ ਵਿੱਚੋਂ ਇੱਕ ਕਲਿਪ ਨੂੰ ਐਡਿਟ ਕਰਕੇ ਵਾਇਰਲ ਕੀਤਾ ਜਾ ਰਿਹਾ ਹੈ। - By: Ashish Maharishi - Published: Oct 12, 2021 at 04:23 PM - Updated: Oct 12, 2021 at 04:31 PM ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਿੱਚ ਭਾਜਪਾ ਸੰਸਦ ਮੈਂਬਰ ਹੰਸ ਰਾਜ ਹੰਸ ਨੂੰ ਰਘੂਪਤੀ ਰਾਘਵ ਰਾਜਾ ਰਾਮ ਭਜਨ ਗਾਉਂਦੇ ਦੇਖਿਆ ਜਾ ਸਕਦਾ ਹੈ। ਵੀਡੀਓ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਬੈਠੇ ਹੋਏ ਦੇਖਿਆ ਜਾ ਸਕਦਾ ਹੈ। ਯੂਜ਼ਰਸ ਇਸ ਵੀਡੀਓ ਨੂੰ ਵਾਇਰਲ ਕਰਦੇ ਹੋਏ ਦਾਅਵਾ ਕਰ ਰਹੇ ਹਨ ਕਿ ਸ਼ੁਕ੍ਰਿਯਾ ਨਰਿੰਦਰ ਮੋਦੀ ਜੀ ਰਘੂਪਤੀ ਰਾਘਵ ਰਾਜਾ ਰਾਮ ਭਜਨ ਤੋਂ ਈਸ਼ਵਰ ਅੱਲ੍ਹਾ ਤੇਰੋ ਨਾਮ ਹਟਾ ਕੇ ਜੈ ਸ਼੍ਰੀ ਰਾਮ, ਸੀਤਾਰਾਮ ਪਾਉਣ ਲਈ। ਇਸ ਦਾਅਵੇ ਨੂੰ ਸੱਚ ਮੰਨਦੇ ਹੋਏ ਕਈ ਯੂਜ਼ਰਸ ਇਸ ਨੂੰ ਵਾਇਰਲ ਕਰ ਰਹੇ ਹਨ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਦਾਅਵਾ ਫਰਜ਼ੀ ਸਾਬਿਤ ਹੋਇਆ। ਭਜਨ ਤੋਂ ਈਸ਼ਵਰ ਅੱਲ੍ਹਾ ਤੇਰੋ ਨਾਮ ਨਹੀਂ ਹਟਾਇਆ ਗਿਆ ਹੈ। ਅਸਲ ਵੀਡੀਓ ਵਿੱਚ ਈਸ਼ਵਰ ਅੱਲ੍ਹਾ ਤੇਰੋ ਦੇ ਨਾਮ ਤੋਂ ਇਲਾਵਾ, ਜੈ ਸ਼੍ਰੀ ਰਾਮ, ਸੀਤਾਰਾਮ ਵੀ ਸੁਣਿਆ ਜਾ ਸਕਦਾ ਹੈ। ਜਾਂਚ ਵਿੱਚ ਪਤਾ ਚੱਲਿਆ ਕਿ ਅਸਲ ਵੀਡੀਓ ਵਿੱਚੋ 1:24 ਮਿੰਟ ਦੀ ਕਲਿੱਪ ਕੱਟ ਕੇ ਵਾਇਰਲ ਕੀਤੀ ਜਾ ਰਹੀ ਹੈ। ਕੀ ਹੋ ਰਿਹਾ ਹੈ ਵਾਇਰਲ ? ਟਵੀਟਰ ਹੈਂਡਲ ਸ਼ੀਤਲ ਚੋਪੜਾ ਨੇ 8 ਅਕਤੂਬਰ ਨੂੰ ਇੱਕ ਵੀਡੀਓ ਅਪਲੋਡ ਕਰਦੇ ਹੋਏ ਅੰਗਰੇਜ਼ੀ ਵਿੱਚ ਲਿਖਿਆ : ‘Finally “Ishwar Allah tero naam” is removed and replaced by Jai Shree Ram, Sita Ram” in Raghupati Raghav rajaram. Dhanyawad narendramodi ji’ ਪੰਜਾਬੀ ਵਿੱਚ ਇਸਦਾ ਮਤਲਬ ਹੋਇਆ , ‘ਰਘੁਪਤੀ ਰਾਘਵ ਰਾਜਾਰਾਮ ਭਜਨ ਵਿਚੋਂ ਈਸ਼ਵਰ ਅੱਲ੍ਹਾ ਤੇਰੋ ਦਾ ਨਾਮ ਹਟਾ ਕਰ ਉਸਦੀ ਥਾਂ ਜੈ ਸ਼੍ਰੀ ਰਾਮ, ਸੀਤਾਰਾਮ ਕਰ ਦਿੱਤਾ ਗਿਆ ਹੈ। ਧੰਨਵਾਦ ਨਰਿੰਦਰ ਮੋਦੀ ਜੀ।’ ਪੋਸਟ ਦੇ ਕੰਟੇੰਟ ਨੂੰ ਬਿੱਲਕੁਲ ਉਸ ਤਰ੍ਹਾਂ ਹੀ ਦਾ ਜਿਓ ਤੋਂ ਤਿਉ ਲਿਖਿਆ ਗਿਆ ਹੈ। ਟਵਿੱਟਰ ਤੋਂ ਇਲਾਵਾ, ਇਹ ਫੇਸਬੁੱਕ ‘ਤੇ ਵੀ ਬਹੁਤ ਵਾਇਰਲ ਹੋ ਰਿਹਾ ਹੈ। ਪੋਸਟ ਦੇ ਆਰਕਾਈਵ ਵਰਜਨ ਨੂੰ ਇੱਥੇ ਵੇਖੋ। ਪੜਤਾਲ ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਸੱਚਾਈ ਜਾਣਨ ਲਈ ਸਭ ਤੋਂ ਪਹਿਲਾਂ ਵੱਖ -ਵੱਖ ਕੀਵਰਡਸ ਟਾਈਪ ਕਰਕੇ ਯੂਟਿਊਬ ਤੇ ਅਸਲ ਵੀਡੀਓ ਸਰਚ ਕਰਨਾ ਸ਼ੁਰੂ ਕੀਤਾ। 5:53 ਮਿੰਟ ਦਾ ਅਸਲ ਵੀਡੀਓ ਸਾਨੂੰ ਹੰਸ ਰਾਜ ਹੰਸ ਲਾਈਵ ਨਾਂ ਦੇ ਯੂਟਿਊਬ ਚੈਨਲ ਤੇ ਮਿਲਿਆ। ਇਸਨੂੰ 4 ਅਕਤੂਬਰ 2021 ਨੂੰ ਅਪਲੋਡ ਕੀਤਾ ਗਿਆ ਸੀ। ਇਸ ਵਿੱਚ, 2:39 ਮਿੰਟ ਤੋਂ 2:39 ਮਿੰਟ ਦੇ ਵਿੱਚ, ਹੰਸ ਰਾਜ ਹੰਸ ਨੂੰ ‘ਈਸ਼ਵਰ ਅੱਲ੍ਹਾ ਤੇਰੋ ਨਾਮ, ਸਭ ਕੋ ਸੰਨਮਤੀ ਦੇ ਭਗਵਾਨ’ ਗਾਉਂਦੇ ਹੋਏ ਸੁਣਿਆ ਜਾ ਸਕਦਾ ਹੈ। ਇਹ ਵੀਡੀਓ ਗਾਂਧੀ ਸਮ੍ਰਿਤੀ ਦਾ ਸੀ। ਪੂਰਾ ਵੀਡੀਓ ਹੇਠਾਂ ਵੇਖੋ। ਜਾਂਚ ਦੇ ਦੌਰਾਨ ਸਾਨੂੰ ਟੀਵੀ 9 ਭਾਰਤਵਰਸ਼ ਨਿਊਜ਼ ਚੈਨਲ ਦੇ ਯੂਟਿਊਬ ਅਕਾਊਂਟ ਉੱਤੇ ਇੱਕ ਖਬਰ ਮਿਲੀ। ਇਸ ਵਿੱਚ ਨਰਿੰਦਰ ਮੋਦੀ, ਹੰਸ ਰਾਜ ਹੰਸ ਨੂੰ ਦੇਖਿਆ ਜਾ ਸਕਦਾ ਹੈ। ਖ਼ਬਰ ਵਿੱਚ ਹੰਸ ਰਾਜ ਹੰਸ ਨੂੰ ਗਾਂਧੀ ਜੀ ਦਾ ਮਨਪਸੰਦ ਭਜਨ ਗਾਉਂਦੇ ਵੇਖਿਆ ਜਾ ਸਕਦਾ ਹੈ। ਵੀਡੀਓ ਵਿੱਚ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਾਂਧੀ ਸਮ੍ਰਿਤੀ ਵਿੱਚ ਮਹਾਤਮਾ ਗਾਂਧੀ ਦੀ ਜਯੰਤੀ ਦੇ ਮੌਕੇ ਤੇ ਸ਼ਰਧਾਂਜਲੀ ਦੇਣ ਪਹੁੰਚੇ ਸਨ। ਉਨ੍ਹਾਂ ਤੋਂ ਇਲਾਵਾ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੂੰ ਵੀ ਬਾਪੂ ਨੂੰ ਸ਼ਰਧਾਂਜਲੀ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ। ਪੂਰੀ ਖ਼ਬਰ ਹੇਠਾਂ ਵੇਖੋ। ਜਾਂਚ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਭਾਜਪਾ ਸੰਸਦ ਮੈਂਬਰ ਹੰਸ ਰਾਜ ਹੰਸ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਪੋਸਟ ਫਰਜ਼ੀ ਹੈ। ਕਿਸੇ ਨੇ ਅਸਲ ਵੀਡੀਓ ਵਿੱਚੋ ਕੁਝ ਹਿੱਸਾ ਸ਼ਰਾਰਤ ਪੂਰਵਕ ਕੱਟ ਕੇ ਵਾਇਰਲ ਕਰ ਦਿੱਤਾ ਹੈ। ਪੜਤਾਲ ਦੇ ਅੰਤ ਵਿੱਚ ਵਿਸ਼ਵਾਸ ਨਿਊਜ਼ ਨੇ ਫਰਜੀ ਪੋਸਟ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਸਾਨੂੰ ਪਤਾ ਲੱਗਾ ਕਿ ਟਵਿੱਟਰ ਹੈਂਡਲ ਸ਼ੀਤਲ ਚੋਪੜਾ ਜੂਨ 2012 ਨੂੰ ਬਣਾਇਆ ਗਿਆ ਸੀ। ਯੂਜ਼ਰ ਹੈਦਰਾਬਾਦ ਦੀ ਰਹਿਣ ਵਾਲੀ ਹੈ। ਇਸ ਹੈਂਡਲ ਨੂੰ 24 ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ। ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਬੇਬੁਨਿਆਦ ਸਾਬਿਤ ਹੋਈ। ਰਘੂਪਤੀ ਰਾਘਵ ਰਾਜਾਰਾਮ ਭਜਨ ਵਿੱਚੋ ਈਸ਼ਵਰ ਅੱਲਾਹ ਤੇਰੋ ਨਾਮ ਵਾਲੀ ਲਾਈਨ ਨਹੀਂ ਹਟਾਈ ਗਈ ਸੀ। ਹੰਸ ਰਾਜ ਹੰਸ ਦੇ ਅਸਲ ਵੀਡੀਓ ਵਿੱਚੋਂ ਇੱਕ ਕਲਿਪ ਨੂੰ ਐਡਿਟ ਕਰਕੇ ਵਾਇਰਲ ਕੀਤਾ ਜਾ ਰਿਹਾ ਹੈ। - Claim Review : Finally “Ishwar Allah tero naam” is removed and replaced by Jai Shree Ram, Sita Ram” in Raghupati Raghav rajaram. Dhanyawad narendramodi ji’ - Claimed By : ਟਵੀਟਰ ਹੈਂਡਲ ਸ਼ੀਤਲ ਚੋਪੜਾ - Fact Check : ਫਰਜ਼ੀ ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...
schema:mentions
schema:reviewRating
schema:author
schema:datePublished
schema:inLanguage
  • English
schema:itemReviewed
Faceted Search & Find service v1.16.123 as of May 22 2025


Alternative Linked Data Documents: ODE     Content Formats:   [cxml] [csv]     RDF   [text] [turtle] [ld+json] [rdf+json] [rdf+xml]     ODATA   [atom+xml] [odata+json]     Microdata   [microdata+json] [html]    About   
This material is Open Knowledge   W3C Semantic Web Technology [RDF Data]
OpenLink Virtuoso version 07.20.3241 as of May 22 2025, on Linux (x86_64-pc-linux-musl), Single-Server Edition (126 GB total memory, 8 GB memory in use)
Data on this page belongs to its respective rights holders.
Virtuoso Faceted Browser Copyright © 2009-2026 OpenLink Software