schema:text
| - Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact checks doneFOLLOW US
Fact Check
ਸੋਸ਼ਲ ਮੀਡੀਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਤਸਵੀਰ ਕਿਸੀ ਅੰਤਿਮ ਸੰਸਕਾਰ ਦੀ ਹੈ। ਸੋਸ਼ਲ ਮੀਡੀਆ ਤੇ ਇਸ ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਅੰਤਿਮ ਸੰਸਕਾਰ ਦੀ ਹੈ। ਗੌਰਤਲਬ ਹੈ ਕਿ 23 ਮਾਰਚ 1931 ਨੂੰ ਅੰਗਰੇਜ ਸਰਕਾਰ ਨੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਲਾਹੌਰ ਵਿਖੇ ਫਾਂਸੀ ਦੇ ਦਿੱਤੀ ਸੀ।
ਸੋਸ਼ਲ ਮੀਡੀਆ ਤੇ ਇਕ ਯੂਜ਼ਰ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,”ਇਹ ਤਸਵੀਰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਅੰਤਿਮ ਸਸਕਾਰ ਦੀ ਹੈ ਹੋ ਸਕੇ ਤਾਂ ਹਰ ਭਾਰਤੀ ਤਕ ਪਹੁੰਚਾਉਣ ਦੀ ਕੋਸ਼ਿਸ਼ ਕਰੋ।”
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਤਸਵੀਰ ਨੂੰ ਸਾਲ 2012 ਤੋਂ ਸ਼ੇਅਰ ਕੀਤਾ ਜਾ ਰਿਹਾ ਹੈ। ਫੇਸਬੁੱਕ ਯੂਜ਼ਰ ਰਾਜੀਵ ਗਰਗ ਨੇ ਸਾਲ 2017 ਵਿੱਚ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਕਿ ਇਹ ਤਸਵੀਰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਅੰਤਿਮ ਸਸਕਾਰ ਦੀ ਹੈ।
Crowd tangle ਦੇ ਡਾਟਾ ਦੇ ਮੁਤਾਬਕ ਇਸ ਤਸਵੀਰ ਦੇ ਬਾਰੇ ਵਿਚ ਹੁਣ ਤਕ 5,186 ਤੋਂ ਵੱਧ ਲੋਕ ਚਰਚਾ ਕਰ ਰਹੇ ਹਨ।
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਅਸੀਂ ਵਾਇਰਲ ਹੋ ਰਹੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਮਦਦ ਦੇ ਨਾਲ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਵਾਇਰਲ ਤਸਵੀਰ Panthic.org ਨਾਮਕ ਵੈੱਬਸਾਈਟ ਤੇ ਅਪਲੋਡ ਮਿਲੀ ਜਿਸ ਦੇ ਮੁਤਾਬਕ ਇਹ ਤਸਵੀਰ ਸਾਲ1978 ਨੂੰ ਵਿਸਾਖੀ ਦੇ ਦਿਨ ਹੋਈ ਘਟਨਾ ਦੀ ਹੈ ਜਿਸ ਵਿੱਚ 13 ਸਿੱਖਾਂ ਦੀ ਮੌਤ ਹੋ ਗਈ ਸੀ।
ਸਰਚ ਦੇ ਦੌਰਾਨ ਸਾਨੂੰ ਵਾਇਰਲ ਤਸਵੀਰ ਇੱਕ ਹੋਰ ਵੈਬਸਾਈਟ Discoversikhism ਤੇ ਮਿਲੀ। ਇਸ ਵੈਬਸਾਈਟ ਦੇ ਮੁਤਾਬਿਕ ਵੀ ਵਾਇਰਲ ਤਸਵੀਰ1978 ਨੂੰ ਵਿਸਾਖੀ ਦੇ ਦਿਨ ਹੋਈ ਘਟਨਾ ਦੀ ਹੈ ਜਿਸ ਵਿੱਚ 13 ਸਿੱਖਾਂ ਦੀ ਮੌਤ ਹੋ ਗਈ ਸੀ।
ਆਰਟੀਕਲ ਦੇ ਵਿਚ ਵਾਇਰਲ ਤਸਵੀਰ ਦੇ ਬਾਰੇ ਵਿੱਚ ਵਿਸਥਾਰ ਨਾਲ ਦੱਸਿਆ ਗਿਆ ਹੈ। ਆਰਟੀਕਲ ਦੇ ਵਿਚ ਸਿੱਖਾਂ ਅਤੇ ਨਿਰੰਕਾਰੀਆਂ ਦੇ ਵਿੱਚ ਆਪਸੀ ਦੁਸ਼ਮਣੀ ਦੇ ਬਾਰੇ ਵਿੱਚ ਦੱਸਿਆ ਗਿਆ ਹੈ।
Also Read: ਕੀ ਆਸਟ੍ਰੇਲੀਆ ਦੇ ਵਿਚ RSS ਤੇ VHP ਉੱਤੇ ਲਗਾਇਆ ਬੈਨ?
ਆਰਟੀਕਲ ਦੇ ਮੁਤਾਬਕ, ਸਿੱਖ ਗੁਰੂ ਗ੍ਰੰਥ ਸਾਹਿਬ ਹੀ ਨੂੰ ਆਪਣਾ ਗੁਰੂ ਮੰਨਦੇ ਹਨ ਅਤੇ ਗੁਰੂ ਗ੍ਰੰਥ ਸਾਹਿਬ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਪਰ ਸਿੱਖਾਂ ਅਤੇ ਨਿਰੰਕਾਰੀਆਂ ਦੇ ਵਿਚ ਤਨਾਤਾਨੀ ਉਸ ਵੇਲੇ ਸ਼ੁਰੂ ਹੋਈ ਜਦੋਂ ਨਿਰੰਕਾਰੀ ਗੁਰੂ ਅਵਤਾਰ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਆਪਣੇ ਆਪ ਨੂੰ ਗੁਰੂ ਦੇ ਰੂਪ ਵਿੱਚ ਸਥਾਪਿਤ ਕਰ ਲਿਆ ਸੀ। ਇਸ ਦੌਰ ਦੇ ਦੌਰਾਨ ਸਿੱਖਾਂ ਅਤੇ ਨਿਰੰਕਾਰੀਆਂ ਦੇ ਵਿੱਚ ਕਾਫੀ ਝੜਪਾਂ ਹੋਈਆਂ।
13 ਅਪ੍ਰੈਲ 1978 ਨੂੰ ਸਿੱਖ ਅਤੇ ਨਿਰੰਕਾਰੀਆਂ ਦੇ ਵਿੱਚ ਹੋਈ ਆਪਸੀ ਝਗੜੇ ਦੇ ਵਿੱਚ 13 ਸਿੱਖਾਂ ਦੀ ਮੌਤ ਹੋ ਗਈ। 15 ਅਪ੍ਰੈਲ 1978 ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਦੇ ਸਾਮ੍ਹਣੇ 13 ਸਿੱਖਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਸੋਸ਼ਲ ਮੀਡੀਆ ਤੇ ਵਾਇਰਲ ਤਸਵੀਰ ਉਸ ਵੇਲੇ ਦੀ ਹੈ।
ਨਾਮਵਰ ਮੀਡਿਆ ਏਜੇਂਸੀ Babushahi ਦੇ ਇੱਕ ਆਰਟੀਕਲ ਦੇ ਮੁਤਾਬਿਕ ਵੀ ਇਹ ਤਸਵੀਰ ਸਾਲ 1978 ਨੂੰ ਵਿਸਾਖੀ ਦੇ ਦਿਨ ਹੋਈ ਘਟਨਾ ਦੀ ਹੈ ਜਿਸ ਵਿੱਚ 13 ਸਿੱਖਾਂ ਦੀ ਮੌਤ ਹੋ ਗਈ ਸੀ।
ਸਰਚ ਦੇ ਦੌਰਾਨ ਇੱਕ ਹੋਰ ਵੈਬਸਾਈਟ Drgurbani.com ਵਿੱਚ ਪ੍ਰਕਾਸ਼ਿਤ ਲੇਖ ਦੇ ਵਿੱਚ ਸਾਨੂੰ ਵਾਇਰਲ ਹੋ ਰਹੀ ਤਸਵੀਰ ਮਿਲੀ ਜਿਸਨੂੰ ਦੂਜੇ ਐਂਗਲ ਤੋਂ ਖਿੱਚਿਆ ਗਿਆ ਹੈ। ਇਸ ਆਰਟੀਕਲ ਦੇ ਮੁਤਾਬਿਕ ਵੀ ਵਾਇਰਲ ਹੋ ਰਹੀ ਤਸਵੀਰ ਸਾਲ 1978 ਨੂੰ ਵਿਸਾਖੀ ਵਾਲੇ ਦਿਨ ਹੋਈ ਘਟਨਾ ਦੀ ਹੈ ਜਿਸ ਵਿੱਚ 13 ਸਿੱਖਾਂ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ 15 ਅਪ੍ਰੈਲ 1978 ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਦੇ ਸਾਮ੍ਹਣੇ ਇਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ।ਇਹ ਘਟਨਾ ਨੂੰ ਨਿਰੰਕਾਰੀ ਕਾਂਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਨੂੰ ਗੁੰਮਰਾਹਕੁੰਨ ਦਾਅਵੇ ਦੇ ਨਾਲ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਵਾਇਰਲ ਤਸਵੀਰ ਸਾਲ 1978 ਵਿੱਚ ਸਿੱਖਾਂ ਅਤੇ ਨਿਰੰਕਾਰੀਆਂ ਵਿੱਚ ਹੋਏ ਟਕਰਾਅ ਦੌਰਾਨ ਸ਼ਹੀਦ ਹੋਏ 13 ਸਿੱਖਾਂ ਦੇ ਅੰਤਿਮ ਸੰਸਕਾਰ ਦੀ ਹੈ।
Our Sources
Report by Dr Gurbani
Media report by Babushahi
Media report by Discoversikhism
Report by Panthic.org
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044
Shaminder Singh
July 24, 2024
Shaminder Singh
October 1, 2022
Shaminder Singh
June 4, 2022
|