About: http://data.cimple.eu/claim-review/30fb55af84af2abd955c241b81e79aa9c9b2fe9681e88d0572e57856     Goto   Sponge   NotDistinct   Permalink

An Entity of Type : schema:ClaimReview, within Data Space : data.cimple.eu associated with source document(s)

AttributesValues
rdf:type
http://data.cimple...lizedReviewRating
schema:url
schema:text
  • Fact Check: ਨਹੀਂ, ਜੂਨ ਤਿਮਾਹੀ ਵਿਚ ਅਮਰੀਕਾ ਦੇ GDP ਦੇ ਅੰਕੜੇ ਭਾਰਤ ਦੇ ਮੁਕਾਬਲੇ ਵੱਧ ਬੁਰੇ ਨਹੀਂ ਸਨ, ਜਾਣੋ ਪੂਰਾ ਬਿਉਰਾ ਯੂਜ਼ਰ ਦੁਆਰਾ ਸ਼ੇਅਰ ਕੀਤੇ ਗਏ ਗ੍ਰਾਫਿਕ ਵਿਚ ਕਿਹਾ ਗਿਆ ਹੈ ਕਿ ਅਪ੍ਰੈਲ-ਜੂਨ ਤਿਮਾਹੀ ਵਿਚ ਸਾਲਾਨਾ ਅਧਾਰ ‘ਤੇ ਅਮਰੀਕੀ ਜੀਡੀਪੀ ਦੇ ਅੰਕੜੇ ਭਾਰਤ ਦੀ ਤੁਲਨਾ ਵਿਚ ਵੱਧ ਗਿਰਾਵਤੀ ਦਿਸ ਰਹੇ ਹਨ। ਇਹ ਸਹੀ ਨਹੀਂ ਹੈ। ਹੁਣ ਤਕ ਮਿਲੇ ਅੰਕੜਿਆਂ ਮੁਤਾਬਕ ਭਾਰਤ ਦੀ ਜੀਡੀਪੀ ਵ੍ਰਿਧੀ ਦਰ ਪਹਿਲੀ ਤਿਮਾਹੀ ਵਿਚ (-) 23.9 ਫ਼ੀਸਦ ‘ਤੇ ਰਹੀ। ਓਥੇ ਹੀ, ਇਸੇ ਅਵਧੀ ਵਿਚ ਅਮਰੀਕਾ ਦੀ ਵਿਕਾਸ ਦਰ (-) 9.1 ਫ਼ੀਸਦ ‘ਤੇ ਰਹੀ। ਇਸਲਈ ਵਾਇਰਲ ਗ੍ਰਾਫਿਕ ਵਿਚ ਕੀਤੇ ਗਏ ਦਾਅਵੇ ਗੁੰਮਰਾਹ ਕਰਨ ਵਾਲੇ ਹਨ। - By: Pratyush Ranjan - Published: Sep 13, 2020 at 12:00 PM - Updated: Jul 6, 2023 at 02:10 PM ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਗ੍ਰਾਫਿਕ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਇਸ ਗ੍ਰਾਫਿਕ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਜੂਨ ਤਿਮਾਹੀ ਵਿਚ ਅਮਰੀਕਾ, ਕਨਾਡਾ ਅਤੇ ਜਪਾਨ ਦੀ GDP ਵ੍ਰਿਧੀ ਦਰ ਭਾਰਤ ਦੇ ਮੁਕਾਬਲੇ ਵੱਧ ਬੁਰੀ ਸਥਿਤੀ ਵਿਚ ਰਹੀ। ਇਸ ਗ੍ਰਾਫਿਕ ਵਿਚ ਕੁਝ ਅੰਕੜੇ ਦਿੱਤੇ ਗਏ ਹਨ, ਜਿਨ੍ਹਾਂ ਨੂੰ ਭਾਰਤ ਅਤੇ G7 (ਸਣੇ-ਸੱਤ) ਦੇਸ਼ਾਂ ਦੇ ਅਪ੍ਰੈਲ-ਜੂਨ ਤਿਮਾਹੀ ਦੇ GDP ਦੇ ਅੰਕੜਿਆਂ ਦੇ ਰੂਪ ਵਿਚ ਦਰਸ਼ਾਇਆ ਗਿਆ ਹੈ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਪਾਇਆ ਗਿਆ ਹੈ ਕਿ ਕੁਝ ਦੇਸ਼ਾਂ ਦੇ ਅੰਕੜੇ ਗੁੰਮਰਾਹ ਕਰਨ ਵਾਲੇ ਹਨ ਅਤੇ ਭਾਰਤ ਦੇ ਅੰਕੜਿਆਂ ਦੀ ਤੁਲਨਾ ਗਲਤ ਤਰੀਕੇ ਨਾਲ ਕੀਤੀ ਗਈ ਹੈ। ਦਾਅਵਾ ਇਹ Facebook ਪੋਸਟ ਗ੍ਰਾਫਿਕ ਦੇ ਰੂਪ ਵਿਚ ਹੈ। ਗ੍ਰਾਫਿਕ ਵਿਚ ਦਾਅਵਾ ਕੀਤਾ ਗਿਆ ਹੈ: ਇਹ ਅੱਠ ਦੇਸ਼ਾਂ ਦੇ ਅਪ੍ਰੈਲ-ਜੂਨ ਤਿਮਾਹੀ (2020) ਦੇ ਜੀਡੀਪੀ ਅੰਕੜੇ ਹਨ। ਅੰਕੜਿਆਂ ਨੂੰ ਇਸ ਰੂਪ ਵਿਚ ਦਰਸਾਇਆ ਗਿਆ ਹੈ: - ਕਨਾਡਾ: -38.7% - ਅਮਰੀਕਾ: -32.9% - ਜਪਾਨ: -27.8% - ਭਾਰਤ: -23.9% - ਇੰਗਲੈਂਡ: -20.4% - ਫਰਾਂਸ: -13.8% - ਇਟਲੀ: -12.4% - ਜਰਮਨੀ: -10.1% ਇਸ ਵਾਇਰਲ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ। ਪੜਤਾਲ ਭਾਰਤ ਦੇ ਅਪ੍ਰੈਲ-ਜੂਨ ਤਿਮਾਹੀ ਦੇ GDP ਦੇ ਅੰਕੜੇ 31 ਅਗਸਤ ਨੂੰ ਜਾਰੀ ਕੀਤੇ ਗਏ ਸਨ। ਇਨ੍ਹਾਂ ਅੰਕੜਿਆਂ ਮੁਤਾਬਕ ਜਾਰੀ ਵਿੱਤ ਸਾਲ ਦੀ ਪਹਿਲੀ ਤਿਮਾਹੀ ਵਿਚ ਭਾਰਤ ਦੀ ਆਰਥਿਕ ਵ੍ਰਿਧੀ ਦੀ ਰਫਤਾਰ (-) 23.9 ਫ਼ੀਸਦ ‘ਤੇ ਰਹੀ। ਇਸਨੂੰ ਅਜਾਦੀ ਦੇ ਬਾਅਦ ਤੋਂ ਹੁਣ ਤੱਕ ਆਰਥਿਕ ਦਰ ਵਿਚ ਸਬਤੋਂ ਵੱਡੀ ਗਿਰਾਵਟ ਦੱਸਿਆ ਜਾ ਰਿਹਾ ਹੈ। ਇਨ੍ਹਾਂ ਅੰਕੜਿਆਂ ਨੂੰ ਜਾਰੀ ਕੀਤੇ ਜਾਣ ਬਾਅਦ ਤੋਂ ਹੀ ਸੋਸ਼ਲ ਮੀਡੀਆ ‘ਤੇ ਇਹ ਗ੍ਰਾਫਿਕ ਵਾਇਰਲ ਹੋਣ ਲੱਗੇ। ਇਸੇ ਵਿਚਕਾਰ ‘Business Today’ ਨੇ ਇੱਕ ਗ੍ਰਾਫਿਕ ਟਵੀਟ ਕੀਤਾ। ਇਸ ਗ੍ਰਾਫਿਕ ਵਿਚ ਭਾਰਤ ਦੇ ਅਪ੍ਰੈਲ-ਜੂਨ ਤਿਮਾਹੀ ਦੇ ਅੰਕੜਿਆਂ ਦੀ ਤੁਲਨਾ ਜੀ-7 ਦੇਸ਼ਾਂ (ਅਮਰੀਕਾ, ਕਨਾਡਾ, ਜਪਾਨ, ਜਰਮਨੀ, ਇਟਲੀ, ਫਰਾਂਸ ਅਤੇ ਬ੍ਰਿਟੇਨ) ਦੇ ਅੰਕੜਿਆਂ ਨਾਲ ਕੀਤੀ ਗਈ ਸੀ। ‘ਬਿਜਨੇਸ ਟੁਡੇ’ ਦੇ ਟਵੀਟ ਦੇ ਬਾਅਦ ਇਹ ਗ੍ਰਾਫਿਕ ਇੰਟਰਨੈੱਟ ‘ਤੇ ਵਾਇਰਲ ਹੋ ਗਿਆ ਅਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਇਸਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ। ਇਸਦੇ ਬਾਅਦ ਸੋਸ਼ਲ ਮੀਡੀਆ ਪਲੈਟਫਾਰਮ ‘ਤੇ ਕੁਝ ਹੋਰ ਗ੍ਰਾਫਿਕ ਵਾਇਰਲ ਹੋਏ, ਜਿਸਦੇ ਵਿਚ ਦਾਅਵੇ ਕੀਤੇ ਗਏ ਕਿ ‘ਬਿਜਨੇਸ ਟੁਡੇ’ ਨੇ ਗਲਤ ਅੰਕੜੇ ਪੇਸ਼ ਕੀਤੇ ਹਨ। ਇਨ੍ਹਾਂ ਹੀ ਨਹੀਂ, ਉੱਤੇ ਸ਼ੇਅਰ ਕੀਤੇ ਗਏ ਪੋਸਟ ਵਰਗੇ ਕਈ ਹੋਰ ਮੈਸੇਜ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ, ਜਿਸਦੇ ਵਿਛ ਦਾਅਵਾ ਕੀਤਾ ਗਿਆ ਕਿ ਭਾਰਤ ਹੀ ਨਹੀਂ ਬਲਕਿ ਕਨਾਡਾ, ਅਮਰੀਕਾ ਅਤੇ ਜਪਾਨ ਵਰਗੇ ਦੇਸ਼ਾਂ ਦੇ ਜੀਡੀਪੀ ਦੇ ਅੰਕੜੇ ਸਬਤੋਂ ਬੁਰੇ ਹਨ। ਇਹ ‘ਬਿਜਨੇਸ ਟੁਡੇ’ ਦੇ ਟਵੀਟ ਦਾ ਸਕ੍ਰੀਨਸ਼ੋਟ ਹੈ, ਜਿਸਨੂੰ ਬਾਅਦ ਵਿਚ ਹਟਾ ਲਿਆ ਗਿਆ ਸੀ। ਹਾਲਾਂਕਿ, ‘ਬਿਜਨੇਸ ਟੁਡੇ’ ਨੇ ਬਾਅਦ ਵਿਚ ਸੰਸ਼ੋਧਿਤ ਅੰਕੜਿਆਂ ਨਾਲ ਨਵੇਂ ਗ੍ਰਾਫਿਕ ਨੂੰ ਫੇਰ ਤੋਂ ਪੋਸਟ ਕੀਤਾ। ਪਹਿਲੇ ਗ੍ਰਾਫਿਕ ਵਿਚ ਕੁਝ ਦੇਸ਼ਾਂ ਦੇ ਅੰਕੜਿਆਂ ਵਿਚ ਸੰਸ਼ੋਧਨ ਹੋਣ ਦੀ ਜਰੂਰਤ ਹੋਣ ਦੀ ਵਜ੍ਹਾ ਤੋਂ ਉਸਨੂੰ ਹਟਾ ਲਿਆ ਗਿਆ ਸੀ। ‘ਬਿਜਨੇਸ ਟੁਡੇ’ ਨੇ 31 ਅਗਸਤ ਨੂੰ ਦੁਪਹਿਰ 2.21 ਵਜੇ ਟਵੀਟ ਕੀਤਾ ਸੀ। ਇਸ ਟਵੀਟ ਨੂੰ ਅਗਲੇ ਦਿਨ ਹਟਾ ਲਿਆ ਗਿਆ ਸੀ। ਇਹ ਉਸ ਟਵੀਟ ਦਾ ਸਕ੍ਰੀਨਸ਼ੋਟ ਹੈ, ਜਿਹੜਾ ਹੁਣ ‘ਬਿਜਨੇਸ ਟੁਡੇ’ ਦੇ ਟਵਿੱਟਰ ਅਕਾਊਂਟ ‘ਤੇ ਮੌਜੂਦ ਨਹੀਂ ਹੈ। ‘ਬਿਜਨੇਸ ਟੁਡੇ’ ਨੇ ਸੰਸ਼ੋਧਿਤ ਅੰਕੜਿਆਂ ਨਾਲ 1 ਸਿਤੰਬਰ ਨੂੰ ਦੁਪਹਿਰ 2.18 ਵਜੇ ਇੱਕ ਹੋਰ ਟਵੀਟ ਕੀਤਾ। ‘ਬਿਜਨੇਸ ਟੁਡੇ’ ਦੁਆਰਾ ਪਹਿਲਾਂ ਕੀਤੇ ਗਏ ਟਵੀਟ ਵਿਚ ਇਸ ਗੱਲ ਦਾ ਕੋਈ ਉੱਲੇਖ ਨਹੀਂ ਕੀਤਾ ਗਿਆ ਸੀ ਕਿ G-7 ਦੇਸ਼ਾਂ ਦੇ ਜੀਡੀਪੀ ਦੇ ਅੰਕੜਿਆਂ ਦੀ ਤੁਲਨਾ ਸਾਲਾਨਾ ਅਧਾਰ ‘ਤੇ ਕੀਤੀ ਗਈ ਹੈ ਜਾਂ ਤਿਮਾਹੀ ਅਧਾਰ ‘ਤੇ। ਹਾਲਾਂਕਿ, ਸੰਸ਼ੋਧਿਤ ਗ੍ਰਾਫਿਕ ਵਿਚ ‘ਬਿਜਨੇਸ ਟੁਡੇ’ ਨੇ ਅਵਧੀ ਦਾ ਉੱਲੇਖ ਕੀਤਾ ਹੈ, ਨਾਲ ਹੀ ਕੁਝ ਦੇਸ਼ਾਂ ਦੇ ਅੰਕੜਿਆਂ ਵਿਚ ਵੀ ਤਬਦੀਲੀ ਵੇਖਣ ਨੂੰ ਮਿਲੀ। ਵਿਸ਼ਵਾਸ ਟੀਮ ਨੇ ਭਾਰਤ ਅਤੇ G7 ਦੇ ਹੋਰ ਦੇਸ਼ਾਂ ਦੇ ਇਸ ਸਾਲ ਅਪ੍ਰੈਲ-ਜੂਨ ਤਿਮਾਹੀ ਦੇ ਜੀਡੀਪੀ ਦੇ ਅੰਕੜਿਆਂ (ਸਾਲਾਨਾ ਅਧਾਰ) ਨੂੰ ਲੈ ਕੇ ਵਿਸਤ੍ਰਿਤ ਸੋਧ ਦੀ। ਭਾਰਤ: ਅਪ੍ਰੈਲ-ਜੂਨ ਤਿਮਾਹੀ ਵਿਚ ਜੀਡੀਪੀ ਵ੍ਰਿਧੀ ਦੀ ਰਫਤਾਰ ਸਾਲਾਨਾ ਅਧਾਰ ‘ਤੇ ਰਹੀ (-) 23.9 ਫ਼ੀਸਦ ‘ਤੇ- ਪੂਰੀ ਤਰ੍ਹਾਂ ਸਹੀ ਨਿਊਜ਼ ਏਜੰਸੀ ਬਲੂਮਬਰਗ ਦੀ ਰਿਪੋਰਟ ਮੁਤਾਬਕ ਇਸ ਸਾਲ ਦੀ ਅਪ੍ਰੈਲ-ਜੂਨ ਤਿਮਾਹੀ ਦੌਰਾਨ ਭਾਰਤ ਦੀ ਇਕੋਨੋਮੀ ਵਿਚ 23.9 ਫ਼ੀਸਦ ਦੀ ਗਿਰਾਵਟ ਦਰਜ ਕੀਤੀ ਗਈ। Ministry of Statistics and Programme Implementation ਦੀ ਤਰਫ਼ੋਂ ਜਾਰੀ ਅੰਕੜਿਆਂ ਮੁਤਾਬਕ ਕੋਂਸਟੇਂਟ ਟਰਮ ਵਿਚ ਭਾਰਤ ਦੀ ਵਾਸਤਵਿਕ GDP ਜੂਨ ਤਿਮਾਹੀ ਵਿਚ ਡਿੱਗ ਕੇ 26.9 ਲੱਖ ਕਰੋੜ ‘ਤੇ ਰਹਿ ਗਈ ਹੈ। ਇਹ ਅੰਕੜਾ 2019 ਦੀ ਅਪ੍ਰੈਲ-ਜੂਨ ਤਿਮਾਹੀ ਦੀ ਤੁਲਨਾ ਵਿਚ 23.9 ਫ਼ੀਸਦ ਘੱਟ ਹੈ। ਨੋਮੀਨਲ ਜੀਡੀਪੀ ਗਿਰਾਵਟ ਦੇ ਨਾਲ 38.08 ਲੱਖ ਕਰੋੜ ਰੁਪਏ ‘ਤੇ ਰਹਿ ਗਈ। ਇਹ ਪਿਛਲੇ ਸਾਲ ਦੀ ਸਮਾਨ ਅਵਧੀ ਦੀ ਤੁਲਨਾ ਵਿਚ 22.6 ਫ਼ੀਸਦ ਘੱਟ ਹੈ। ਬਲੂਮਬਰਗ ਦੀ ਰਿਪੋਰਟ ਮੁਤਾਬਕ ਗ੍ਰੋਸ ਵੈਲ੍ਯੂ ਐਡਡ ਟਰਮਸ ਵਿਚ ਦੇਸ਼ ਦੀ ਇਕੋਨੋਮੀ ਵਿਚ 22.8 ਫ਼ੀਸਦ ਦੀ ਗਿਰਾਵਟ ਦਰਜ ਕੀਤੀ ਗਈ। ਅੰਤਰਰਾਸ਼ਟਰੀ ਮੁਦਰਾ ਕੋਸ਼ (IMF) ਦੀ ਮੁਖ ਅਰਥਸ਼ਾਸ਼ਤਰੀ ਗੀਤਾ ਗੋਪੀਨਾਥ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਵਿੱਤ ਵਰਸ਼ 2020-21 ਦੀ ਅਪ੍ਰੈਲ-ਜੂਨ ਤਿਮਾਹੀ ਵਿਚ ਭਾਰਤ ਦੀ ਇਕੋਨੋਮੀ ਵਿਚ G-20 ਦੇ ਕਿਸੇ ਵੀ ਹੋਰ ਦੇਸ਼ਾਂ ਦੀ ਤੁਲਨਾ ਵਿਚ ਸਬਤੋਂ ਵੱਧ ਕਮੀ (25.6 ਫ਼ੀਸਦ) ਵੇਖਣ ਨੂੰ ਮਿਲ ਸਕਦਾ ਹੈ। ਉਨ੍ਹਾਂ ਨੇ ਟਵਿੱਟਰ ‘ਤੇ ਇੱਕ ਵਿਸਤ੍ਰਿਤ ਗ੍ਰਾਫ ਨੂੰ ਸ਼ੇਅਰ ਕੀਤਾ ਹੈ। ਇਸਦੇ ਵਿਚ ਜੀ-20 ਦੇਸ਼ਾਂ ਦੇ ਜੀਡੀਪੀ ਅੰਕੜਿਆਂ (ਤਿਮਾਹੀ ਅਤੇ ਨੋਨ-ਅਨੁਲਾਈਜ਼ਡ ਅਧਾਰ ‘ਤੇ) ਨੂੰ ਦਿਖਾਇਆ ਗਿਆ ਹੈ। ਹਾਲਾਂਕਿ, ਉਨ੍ਹਾਂ ਨੇ ਉੱਮੀਦ ਜਾਹਿਰ ਕੀਤੀ ਹੈ ਕਿ ਸਿਤੰਬਰ ਤਿਮਾਹੀ ਵਿਚ ਏਕੋਨੋਮਿਕ ਰਿਕਵਰੀ ਵੇਖਣ ਨੂੰ ਮਿਲ ਸਕਦੀ ਹੈ। ਅਜਿਹੇ ਵਿਚ ‘ਬਿਜਨੇਸ ਟੁਡੇ’ ਅਤੇ ਯੂਜ਼ਰ ਦੁਆਰਾ ਸ਼ੇਅਰ ਕੀਤੇ ਗਏ ਗ੍ਰਾਫਿਕ ਵਿਚ ਭਾਰਤ ਦੀ ਆਰਥਿਕ ਵ੍ਰਿਧੀ ਨਾਲ ਜੁੜੇ ਅੰਕੜੇ ਸਹੀ ਹਨ। ਅਮਰੀਕਾ: ਅਪ੍ਰੈਲ-ਜੂਨ ਤਿਮਾਹੀ ਵਿਚ ਜੀਡੀਪੀ ਵ੍ਰਿਧੀ ਦਰ ਸਾਲਾਨਾ ਅਧਾਰ ‘ਤੇ (-) 9.1 ਫ਼ੀਸਦ ‘ਤੇ ਰਹੀ। ‘ਬਿਜਨੇਸ ਟੁਡੇ’ ਦੇ ਪਹਿਲੇ ਗ੍ਰਾਫਿਕ ਵਿਚ ਅਮਰੀਕਾ ਦੇ ਜੀਡੀਪੀ ਦਾ ਅੰਕੜਾ (-) 9.5 ਫ਼ੀਸਦ ਦੱਸਿਆ ਗਿਆ ਸੀ। ਵੈੱਬਸਾਈਟ ਨੇ ਬਾਅਦ ਵਿਚ ਸੰਸ਼ੋਧਿਤ ਟਵੀਟ ਵਿਚ ਅੰਕੜਿਆਂ ਵਿਚ ਸੁਧਾਰ ਕਰਦੇ ਹੋਏ ਇਸਨੂੰ (-) 9.1 ਫ਼ੀਸਦ ਦੱਸਿਆ। ਵਾਇਰਲ ਗ੍ਰਾਫਿਕ ਵਿਚ ਇਸਨੂੰ (-) 32.9% ਦੱਸਿਆ ਗਿਆ ਹੈ। ਵਾਸਤਵ ਵਿਚ (-) 32.9% ਦਾ ਅੰਕੜਾ ਅਨੁਲਾਈਜ਼ਡ ਰੇਟ ‘ਤੇ ਅਧਾਰਤ ਹੈ। ਬਿਊਰੋ ਆਫ ਇਕੋਨੋਮਿਕ ਐਨਾਲਿਸਿਸ ਦੀ ਤਰਫ਼ੋਂ ਜਾਰੀ ਅੰਕੜਿਆਂ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਵਿਚ 2020 ਦੇ ਦੂਜੇ ਤਿਮਾਹੀ ਵਿਚ ਵਾਸਤਵਿਕ ਜੀਡੀਪੀ ਵਿਚ ਸਾਲਾਨਾ ਅਧਾਰ ‘ਤੇ 32.9 ਫ਼ੀਸਦ ਦੀ ਗਿਰਾਵਟ ਵੇਖਣ ਨੂੰ ਮਿਲੀ। ਅਮਰੀਕਾ ਦੇ ਜੀਡੀਪੀ ਅੰਕੜਿਆਂ ਨੂੰ ਲੈ ਕੇ ਹੁਣ ਤੁਹਾਨੂੰ ਇਥੇ ਕੁਝ ਚੀਜ਼ਾਂ ਨੂੰ ਸਮਝਣ ਦੀ ਜਰੂਰਤ ਹੈ। ਤਿਮਾਹੀ ਅਧਾਰ ‘ਤੇ (ਜਨਵਰੀ-ਮਾਰਚ ਦੇ ਮੁਕਾਬਲੇ ਅਪ੍ਰੈਲ-ਜੂਨ ਵਿਚ) ਆਰਥਿਕ ਵ੍ਰਿਧੀ ਦਰ (-) 9.5% ‘ਤੇ ਰਹੀ। ਇਸਨੂੰ ਜੇਕਰ ਅਸੀਂ ਅਨੁਲਾਈਜ਼ਡ ਡਾਟਾ ਵਿਚ ਬਦਲਦੇ ਹਨ ਤਾਂ ਇਹ 32.9 ਫ਼ੀਸਦ ‘ਤੇ ਬੈਠਦਾ ਹੈ। ਓਥੇ ਹੀ, ਸਾਲਾਨਾ ਅਧਾਰ ‘ਤੇ ਜੀਡੀਪੀ ਦਾ ਅੰਕੜਾ (-) 9.1 ਫ਼ੀਸਦ ‘ਤੇ ਰਿਹਾ। ਇਸਦੀ ਤੁਲਨਾ ਭਾਰਤ ਦੇ ਸਾਲਾਨਾ ਅਧਾਰ ਦੇ ਅੰਕੜਿਆਂ ਨਾਲ ਕੀਤੀ ਜਾ ਸਕਦੀ ਹੈ। ਇਸਨੂੰ ਅਨੁਲਾਈਜ਼ਡ ਰੇਟ ‘ਤੇ ਵੇਖਿਆ ਜਾਵੇ ਤਾਂ ਇਹ (-) 31.7 ਫ਼ੀਸਦ ‘ਤੇ ਬੈਠਦਾ ਹੈ। ਅਮਰੀਕਾ ਦੀ ਇਕੋਨੋਮੀ ਵਿਚ ਅਨੁਲਾਈਜ਼ਡ ਡਾਟਾ ਦਾ ਕੀ ਮਤਲਬ ਹੈ? ਫ਼ੇਡਰਲ ਰਿਜ਼ਰਵ ਬੈਂਕ ਆਫ ਡਾਲਾਸ ਦੀ ਵੈੱਬਸਾਈਟ ਮੁਤਾਬਕ ਇਸ ਪੱਧਤੀ ਦੇ ਤਹਿਤ ਦਿਖਾਇਆ ਜਾਂਦਾ ਹੈ ਕਿ ਜੇਕਰ ਇਸੇ ਦਰ ਤੋਂ ਵ੍ਰਿਧੀ ਜਾਰੀ ਰਹੀ ਤਾਂ ਇੱਕ ਸਾਲ ਵਿਚ ਵ੍ਰਿਧੀ ਦਰ ਕੀ ਰਹਿ ਸਕਦੀ ਹੈ। ਇਸਦੀ ਤੁਲਨਾ ਹੋਰ ਅਨੁਲਾਈਜ਼ਡ ਡਾਟਾ ਨਾਲ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਅਨੁਲਾਈਜ਼ਿੰਗ ਪ੍ਰਣਾਲੀ ਦੇ ਅਧੀਨ ਵੱਖ-ਵੱਖ ਸਮੇਂ ਦੇ ਇਕੋਨੋਮਿਕ ਵੇਰੀਏਬਲਸ ਦੀ ਤੁਲਨਾ ਆਸਾਨੀ ਨਾਲ ਹੋ ਸਕਦੀ ਹੈ। ਵਿਸ਼ਲੇਸ਼ਕ ਪ੍ਰਮੁੱਖ ਆਰਥਿਕ ਸੰਕੇਤਕਾਂ ਦਾ ਅੰਕਲਨ ਮਾਸਿਕ ਜਾਂ ਤਿਮਾਹੀ ਅਧਾਰ ‘ਤੇ ਕਰ ਸਕਦੇ ਹਨ। ਅਨੁਲਾਈਜ਼ਡ ਰੇਟ ਸਿਸਟਮ ਦੇ ਤਹਿਤ ਮੌਸਮੀ ਡਾਟਾ ਨੂੰ ਸ਼ਾਮਿਲ ਨਹੀਂ ਕੀਤਾ ਜਾਂਦਾ ਹੈ। ਤੁਸੀਂ ਸਾਰਾ ਬਿਉਰਾ ਇਥੋਂ ਪ੍ਰਾਪਤ ਕਰ ਸਕਦੇ ਹੋ ‘New York Times’ ਦੀ ‘Here is how to interpret today’s G.D.P. numbers.’ ਸ਼ਿਰਸ਼ਕ ਦੀ ਇੱਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਵਿਚ ਜੀਡੀਪੀ ਦੇ ਅੰਕੜੇ ਮਹਿਜ਼ ਇੱਕ ਤਿਮਾਹੀ ਤੋਂ ਦੂਜੀ ਤਿਮਾਹੀ ਵਿਚਕਾਰ ਦੇ ਅੰਤਰ ਦੇ ਤੌਰ ‘ਤੇ ਨਹੀਂ ਪੇਸ਼ ਕੀਤੇ ਜਾਂਦੇ ਹਨ। ਇਸਨੂੰ ਸਾਲਾਨਾ ਦਰ ਦੇ ਅਧਾਰ ‘ਤੇ ਰਿਪੋਰਟ ਕੀਤਾ ਜਾਂਦਾ ਹੈ। ਇਸਨੂੰ ਇਸ ਤਰ੍ਹਾਂ ਸਮਝ ਸਕਦੇ ਹਨ: ਜੇਕਰ ਇਸੇ ਦਰ ਨਾਲ ਬਦਲਾਅ ਜਾਰੀ ਰਿਹਾ ਤਾਂ ਇੱਕ ਸਾਲ ਵਿਚ ਜੀਡੀਪੀ ਵਿਚ ਕਿੰਨੀ ਵ੍ਰਿਧੀ ਹੋਵੇਗੀ ਜਾਂ ਘਾਟਾ ਵੇਖਣ ਨੂੰ ਮਿਲੇਗਾ। ਤੁਸੀਂ ਪੂਰੀ ਰਿਪੋਰਟ ਇਥੇ ਪੜ੍ਹ ਸਕਦੇ ਹੋ ਇਸੇ ਵਜਹ ਤੋਂ ਇਸ ਸਾਲ ਦੀ ਅਪ੍ਰੈਲ-ਜੂਨ ਤਿਮਾਹੀ ਵਿਚ ਅਨੁਲਾਈਜ਼ਡ ਅਧਾਰ ‘ਤੇ ਅਮਰੀਕਾ ਦੀ ਜੀਡੀਪੀ (-) 32.9 ਫ਼ੀਸਦ ‘ਤੇ ਰਹੀ। ਓਥੇ ਹੀ, ਸਾਲਾਨਾ ਅਧਾਰ ‘ਤੇ ਇਹ ਬਦਲਾਅ 9.1 ਫ਼ੀਸਦ (31.7 ਫ਼ੀਸਦ ਅਨੁਲਾਈਜ਼ਡ) ਦਾ ਰਿਹਾ। ਇਸ ਅੰਕੜੇ ਦੀ ਤੁਲਨਾ ਭਾਰਤ ਦੇ ਆਰਥਿਕ ਵ੍ਰਿਧੀ ਨਾਲ ਜੁੜੇ ਅੰਕੜੇ (-23.9%) ਨਾਲ ਕੀਤਾ ਜਾ ਸਕਦਾ ਹੈ। ਵੱਧ ਵਿਵਰਣ ਇਥੋਂ ਪ੍ਰਾਪਤ ਹੋ ਸਕਦਾ ਹੈ ਫਰਾਂਸ: ਅਪ੍ਰੈਲ-ਜੂਨ ਤਿਮਾਹੀ ਵਿਚ ਜੀਡੀਪੀ ਵ੍ਰਿਧੀ ਦਰ (-18.9%) ‘ਤੇ ਰਹੀ ‘ਬਿਜਨੇਸ ਟੁਡੇ’ ਦੇ ਪਹਿਲੇ ਗ੍ਰਾਫਿਕ ਵਿਚ ਫਰਾਂਸ ਦੀ ਜੂਨ ਤਿਮਾਹੀ ਦੀ ਆਰਥਿਕ ਵਿਕਾਸ ਦਰ (-)13.8% ਦੱਸੀ ਗਈ ਸੀ। ਬਾਅਦ ਵਿਚ ਇਸਨੂੰ ਸੰਸ਼ੋਧਿਤ ਕਰ (-) 18.9% ਕਰ ਦਿੱਤਾ ਗਿਆ। ਵਾਇਰਲ ਪੋਸਟ ਵਿਚ ਵੀ ਫਰਾਂਸ ਦੀ ਜੀਡੀਪੀ ਵਿਚ 13.8 ਫ਼ੀਸਦ ਦੇ ਕਮੀ ਦੀ ਗੱਲ ਕਹੀ ਗਈ ਹੈ, ਜਿਹੜੀ ਗਲਤ ਹੈ। ਓਥੇ ਹੀ, ਅਪ੍ਰੈਲ-ਜੂਨ ਤਿਮਾਹੀ ਵਿਚ ਤਿਮਾਹੀ ਦੇ ਅਧਾਰ ‘ਤੇ ਫਰਾਂਸ ਦੀ ਜੀਡੀਪੀ ਵਿਚ 13.8 ਫ਼ੀਸਦ ਦੀ ਗਿਰਾਵਟ ਵੇਖਣ ਨੂੰ ਮਿਲੀ। ਦੂਜੀ ਤਿਮਾਹੀ ਵਿਚ ਵੋਲਯੂਮ ਦੇ ਸੰਧਰਬ ਵਿਚ ਜੀਡੀਪੀ ਵਿਚ (-) 13.8% ਗਿਰਾਵਟ ਦਰਜ ਕੀਤੀ ਗਈ, ਪਹਿਲੀ ਤਿਮਾਹੀ (ਜਨਵਰੀ ਤੋਂ ਮਾਰਚ, 2020) ਵਿਚ ਇਹ ਅੰਕੜਾ 5.9 ਫ਼ੀਸਦ ‘ਤੇ ਰਿਹਾ ਸੀ। ਇਹ 2019 ਦੀ ਦੂਜੀ ਤਿਮਾਹੀ ਦੀ ਤੁਲਨਾ ਵਿਚ 18.9 ਫ਼ੀਸਦ ਥੱਲੇ ਰਿਹਾ। ਇਟਲੀ: ਅਪ੍ਰੈਲ-ਜੂਨ ਤਿਮਾਹੀ ਵਿਚ ਜੀਡੀਪੀ (ਸਾਲਾਨਾ ਅਧਾਰ ‘ਤੇ) ਵ੍ਰਿਧੀ (-) 17.7 ਤੇ ਰਹੀ ‘ਬਿਜਨੇਸ ਟੁਡੇ’ ਦੇ ਪਹਿਲੇ ਗ੍ਰਾਫਿਕ ਵਿਚ ਇਸਨੂੰ (-) 12.4% ਦੱਸਿਆ ਗਿਆ ਸੀ। ਹਾਲਾਂਕਿ, ਸੰਸ਼ੋਧਿਤ ਗ੍ਰਾਫ ਵਿਚ ਇਸਨੂੰ ਸੁਧਾਰ ਕਰਕੇ (-) 17.7% ਕਰ ਦਿੱਤਾ ਗਿਆ। ਵਾਇਰਲ ਪੋਸਟ ਵਿਚ ਵੀ ਇਸਨੂੰ (-) 12.4% ਦੱਸਿਆ ਗਿਆ ਹੈ, ਜਿਹੜਾ ਕਿ ਗਲਤ ਹੈ। ਅਪ੍ਰੈਲ-ਜੂਨ ਤਿਮਾਹੀ ਵਿਚ ਇਟਲੀ ਦੀ ਇਕੋਨੋਮੀ ਵਿਚ ਤਿਮਾਹੀ ਅਧਾਰ ‘ਤੇ 12.8 ਫ਼ੀਸਦ ਦੀ ਗਿਰਾਵਟ ਵੇਖਣ ਨੂੰ ਮਿਲੀ। ਹਾਲਾਂਕਿ, ਸਾਲਾਨਾ ਅਧਾਰ ‘ਤੇ ਗੱਲ ਕੀਤੀ ਜਾਵੇ ਤਾਂ ISTAT ਦੇ 31 ਜੁਲਾਈ ਦੇ ਅੰਕੜਿਆਂ ਵਿਚ ਇਟਲੀ ਦੀ ਜੀਡੀਪੀ ਵਿਚ 17.3 ਫ਼ੀਸਦ ਦੇ ਗਿਰਾਵਟ ਦੀ ਗੱਲ ਕਹੀ ਗਈ ਸੀ, ਜਿਸਨੂੰ ਬਾਅਦ ਵਿਚ ਸੰਸ਼ੋਧਿਤ ਕਰ -17.7 ਫ਼ੀਸਦ ਕਰ ਦਿੱਤਾ ਗਿਆ ਹੈ। ਏਧਰੋਂ ਪ੍ਰਾਪਤ ਕਰ ਸਕਦੇ ਹੋ ਵੱਧ ਵਿਵਰਣ ਕਨਾਡਾ: ਅਪ੍ਰੈਲ-ਜੂਨ ਤਿਮਾਹੀ ਵਿਚ ਜੀਡੀਪੀ ਵ੍ਰਿਧੀ ਦਰ ਸਾਲਾਨਾ ਅਧਾਰ ‘ਤੇ (-)13 ਫ਼ੀਸਦ ‘ਤੇ ਰਹੀ। ਇਹ ਅਨੁਲਾਈਜ਼ਡ ਦਰ ‘ਤੇ (-) 38.7% ‘ਤੇ ਬੈਠਦਾ ਹੈ। ‘ਬਿਜਨੇਸ ਟੁਡੇ’ ਦੇ ਪਹਿਲੇ ਗ੍ਰਾਫਿਕ ਵਿਚ ਅਪ੍ਰੈਲ-ਜੂਨ ਤਿਮਾਹੀ ਵਿਚ (-) 12 ਫ਼ੀਸਦ ਦਾ ਅੰਕੜਾ ਦਿੱਤਾ ਗਿਆ ਸੀ। ਇਸਨੂੰ ਬਾਅਦ ਵਿਚ ਸੰਸ਼ੋਧਿਤ ਕਰ (-) 13 ਫ਼ੀਸਦ ਕਰ ਦਿੱਤਾ ਗਿਆ। ਵਾਇਰਲ ਗ੍ਰਾਫਿਕ ਵਿਚ ਇਸਨੂੰ (-) 38.7% ਦੱਸਿਆ ਗਿਆ ਹੈ। ਇੱਕ ਵਾਰ ਫੇਰ ਇਹ ਅਨੁਲਾਈਜ਼ਡ ਰੇਟ ‘ਤੇ ਕੀਤੀ ਗਈ ਗਣਨਾ ‘ਤੇ ਅਧਾਰਤ ਹੈ। ਅਨੁਲਾਈਜ਼ਡ ਦਰ ਸਾਲਾਨਾ ਅਧਾਰ ਦੇ ਤਿਮਾਹੀ ਅੰਕੜੇ ਨਾਲ ਵੱਖ ਹੁੰਦੇ ਹਨ ਅਤੇ ਉੱਤੇ ਦੇ ਪੋਸਟ ਵਿਚ ਇਸ ਗੱਲ ਦਾ ਉੱਲੇਖ ਕੀਤਾ ਗਿਆ ਹੈ। ਸ੍ਟੇਟਿਸਟਿਕਸ ਕਨਾਡਾ ਨੇ ਕਿਹਾ ਹੈ ਕਿ ਇਹ ਜੂਨ ਤਿਮਾਹੀ ਵਿਚ ਵਾਸਤਵਿਕ ਜੀਡੀਪੀ ਵਿਚ 38.7 ਫ਼ੀਸਦ ਦੀ ਸਾਲਾਨਾ ਦਰ ਤੋਂ ਗਿਰਾਵਟ ਵੇਖਣ ਨੂੰ ਮਿਲੀ ਹੈ। ਇਹ 1961 ਤੋਂ ਹੁਣ ਤਕ ਜੀਡੀਪੀ ਵਿਚ ਸਬਤੋਂ ਵੱਧ ਗਿਰਾਵਟ ਨੂੰ ਦਿਖਾਉਂਦਾ ਹੈ। ਉੱਲੇਖਨਿਯ ਹੈ ਕਿ ਕਨਾਡਾ ਵਿਚ ਜੀਡੀਪੀ ਦਾ ਤੁਲਨਾਤਮਕ ਡਾਟਾ ਪਹਿਲੀ ਵਾਰ 1961 ਵਿਚ ਰਿਕੋਰਡ ਕੀਤਾ ਗਿਆ ਸੀ। ਵੱਧ ਵਿਵਰਣ ਇਥੇ ਪੜ੍ਹੇ ਜਾ ਸਕਦੇ ਹਨ ਜਰਮਨੀ: ਅਪ੍ਰੈਲ-ਜੂਨ ਤਿਮਾਹੀ ਵਿਚ ਜੀਡੀਪੀ ਵ੍ਰਿਧੀ ਦਰ (ਸਾਲਾਨਾ ਅਧਾਰ ‘ਤੇ) (-)11.3 ਫ਼ੀਸਦ ‘ਤੇ ਰਹੀ ‘ਬਿਜਨੇਸ ਟੁਡੇ’ ਦੇ ਪਹਿਲੇ ਗ੍ਰਾਫਿਕ ਵਿਚ ਕਿਹਾ ਗਿਆ ਹੈ ਕਿ ਅਪ੍ਰੈਲ-ਜੂਨ ਤਿਮਾਹੀ ਵਿਚ ਜਰਮਨੀ ਦੀ ਜੀਡੀਪੀ ਵ੍ਰਿਧੀ ਦਰ (-) 10.1 ਫ਼ੀਸਦ ‘ਤੇ ਰਹੀ। ਹਾਲਾਂਕਿ, ਸੰਸ਼ੋਧਿਤ ਗ੍ਰਾਫਿਕ ਵਿਚ ਅਪ੍ਰੈਲ-ਜੂਨ ਤਿਮਾਹੀ ਵਿਚ ਜਰਮਨੀ ਦੀ ਇਕੋਨੋਮੀ ਵਿਚ 11.3 ਫ਼ੀਸਦ ਦੀ ਦਰ ‘ਤੇ ਗਿਰਾਵਟ ਦਿਖਾਈ ਗਈ ਹੈ। ਕੈਲੇਂਡਰ ਸਾਲ 2020 ਦੀ ਦੂਜੀ ਤਿਮਾਹੀ ਵਿਚ ਜਰਮਨੀ ਦੀ ਜੀਡੀਪੀ ਵ੍ਰਿਧੀ ਸਾਲਾਨਾ ਅਧਾਰ ‘ਤੇ (-)11.3 ਫ਼ੀਸਦ ‘ਤੇ ਰਹੀ। ਹਾਲਾਂਕਿ, ਸ਼ੁਰੂਆਤੀ ਅੰਕੜਿਆਂ ਵਿਚ 11.7 ਫ਼ੀਸਦ ਦੀ ਗਿਰਾਵਟ ਦੀ ਗੱਲ ਕਈ ਗਈ ਸੀ। ਵਾਇਰਲ ਫੇਸਬੁੱਕ ਗ੍ਰਾਫਿਕ ਵਿਚ ਇਸਨੂੰ (-) 10.1 ਫ਼ੀਸਦ ਦੱਸਿਆ ਗਿਆ ਹੈ, ਜਿਹੜਾ ਗਲਤ ਹੈ। ਵੱਧ ਬਿਉਰਾ ਇਥੇ ਪੜ੍ਹਿਆ ਜਾ ਸਕਦਾ ਹੈ ਜਪਾਨ: 2020 ਦੀ ਅਪ੍ਰੈਲ-ਜੂਨ ਤਿਮਾਹੀ ਵਿਚ ਜੀਡੀਪੀ ਵ੍ਰਿਧੀ ਦਰ (-) 9.9% ‘ਤੇ ਰਹੀ, ਜਿਹੜੀ ਅਨੁਲਾਈਜ਼ਡ ਅਧਾਰ ‘ਤੇ ਇਕੋਨੋਮੀ ਵਿਚ 27.8 ਫ਼ੀਸਦ ਦੀ ਗਿਰਾਵਟ ਨੂੰ ਦਿਖਾਉਂਦਾ ਹੈ। ‘ਬਿਜਨੇਸ ਟੁਡੇ’ ਦੇ ਪਹਿਲੇ ਗ੍ਰਾਫਿਕ ਵਿਚ ਇਸਨੂੰ (-) 7.6% ਦੱਸਿਆ ਗਿਆ ਹੈ। ਹਾਲਾਂਕਿ, ਬਾਅਦ ਵਿਚ ਇਸਨੂੰ ਸੰਸ਼ੋਧਿਤ ਕਰ (-) 9.9 ਫ਼ੀਸਦ ਕਰ ਦਿੱਤਾ ਗਿਆ। ਵਾਇਰਲ ਗ੍ਰਾਫਿਕ ਵਿਚ ਜਪਾਨ ਦੀ ਜੀਡੀਪੀ ਵ੍ਰਿਧੀ ਦਰ (-) 27.8 ਫ਼ੀਸਦ ਦੱਸੀ ਗਈ ਹੈ। ਇਹ ਵੀ ਗੁੰਮਰਾਹ ਕਰਨ ਹੈ ਕਿਓਂਕਿ ਰਿਪੋਰਟ ਮੁਤਾਬਕ ਜੂਨ ਤਿਮਾਹੀ ਵਿਚ ਜਪਾਨ ਦੀ ਆਰਥਕ ਵ੍ਰਿਧੀ ਦਰ (-) 9.9 ਫ਼ੀਸਦ ‘ਤੇ ਰਹੀ। ਜਪਾਨ ਦੇ ਕੈਬਿਨੇਟ ਦਫਤਰ ਨੇ ਇੱਕ ਰਿਪੋਰਟ ਵਿਚ ਕਿਹਾ ਹੈ ਕਿ ਜੂਨ ਤਿਮਾਹੀ ਵਿਚ ਦੇਸ਼ ਦੀ ਇਕੋਨੋਮੀ ਵਿਚ ਤਿਮਾਹੀ ਅਧਾਰ ‘ਤੇ 7.8 ਫ਼ੀਸਦ (27.8 ਫ਼ੀਸਦ ਦੇ ਅਨੁਲਾਈਜ਼ਡ ਦਰ) ਦੀ ਗਿਰਾਵਟ ਵੇਖਣ ਨੂੰ ਮਿਲੀ ਹੈ। tradingeconomics.com ਦੀ ਵੈੱਬਸਾਈਟ ਮੁਤਾਬਕ ਜਪਾਨ ਵਿਚ ਸਾਲ 2020 ਦੀ ਦੂਜੀ ਤਿਮਾਹੀ ਵਿਚ ਜੀਡੀਪੀ ਵਿਚ ਸਾਲਾਨਾ ਅਧਾਰ ‘ਤੇ 9.90 ਫ਼ੀਸਦ ਦੀ ਗਿਰਾਵਟ ਵੇਖਣ ਨੂੰ ਮਿਲੀ। ਏਧਰੋਂ ਹਾਸਲ ਕਰ ਸਕਦੇ ਹੋ ਵੱਧ ਜਾਣਕਾਰੀ ਬ੍ਰਿਟੇਨ: ਅਪ੍ਰੈਲ-ਜੂਨ ਤਿਮਾਹੀ 2020 ਵਿਚ ਜੀਡੀਪੀ ਵ੍ਰਿਧੀ ਦਰ (-) 21.7 ਫ਼ੀਸਦ ‘ਤੇ ਰਹੀ ‘ਬਿਜਨੇਸ ਟੁਡੇ’ ਦੇ ਪਹਿਲੇ ਗ੍ਰਾਫਿਕ ਵਿਚ ਬ੍ਰਿਟੇਨ ਦੀ ਵਿਕਾਸ ਦਰ (-) 20.4 ਦੱਸੀ ਗਈ ਹੈ। ਹਾਲਾਂਕਿ, ਸੰਸ਼ੋਧਿਤ ਟਵੀਟ ਵਿਚ ਇਸਨੂੰ 21.7 ਫ਼ੀਸਦ ਦੱਸਿਆ ਗਿਆ ਹੈ। ਵਾਇਰਲ ਪੋਸਟ ਵਿਚ ਵੀ ਪਹਿਲੀ ਤਿਮਾਹੀ ਅੰਦਰ ਬ੍ਰਿਟੇਨ ਦੀ ਆਰਥਿਕ ਵ੍ਰਿਧੀ ਦੀ ਰਫਤਾਰ (-) 20.4 ਫ਼ੀਸਦ ਦੱਸੀ ਗਈ ਹੈ। ਬ੍ਰਿਟੇਨ ਦੀ ਜੀਡੀਪੀ ਵਿਚ ਜੂਨ ਤਿਮਾਹੀ ਵਿਚ ਤਿਮਾਹੀ ਅਧਾਰ ‘ਤੇ 20.4 ਫ਼ੀਸਦ ਦੀ ਗਿਰਾਵਟ ਵੇਖਣ ਨੂੰ ਮਿਲੀ ਹੈ। ਪਹਿਲੀ ਤਿਮਾਹੀ ਵਿਚ ਦੇਸ਼ ਦੀ ਇਕੋਨੋਮੀ ਵਿਚ 2.2 ਫ਼ੀਸਦ ਦੀ ਗਿਰਾਵਟ ਵੇਖਣ ਨੂੰ ਮਿਲੀ ਸੀ। ਹਾਲਾਂਕਿ, 2019 ਦੀ ਅਪ੍ਰੈਲ-ਜੂਨ ਤਿਮਾਹੀ ਨਾਲ ਤੁਲਨਾ ਕੀਤੀ ਜਾਵੇ ਤਾਂ ਇਸ ਕੈਲੇਂਡਰ ਸਾਲ ਦੀ ਦੂਜੀ ਤਿਮਾਹੀ ਵਿਚ ਬ੍ਰਿਟੇਨ ਦੀ ਇਕੋਨੋਮੀ ਵਿਚ 21.7 ਫ਼ੀਸਦ ਦੀ ਸਿਕੁੜਨ ਵੇਖਣ ਨੂੰ ਮਿਲੀ। ਸਾਲ 2020 ਦੀ ਦੂਜੀ ਤਿਮਾਹੀ ਵਿਚ ਬ੍ਰਿਟੇਨ ਦੀ ਜੀਡੀਪੀ ਵਿਚ ਸਾਲਾਨਾ ਅਧਾਰ ‘ਤੇ 21.7 ਫ਼ੀਸਦ ਦੀ ਨੈਗੇਟਿਵ ਵ੍ਰਿਧੀ ਵੇਖਣ ਨੂੰ ਮਿਲੀ। ਇਥੋਂ ਪ੍ਰਾਪਤ ਕਰ ਸਕਦੇ ਹੋ ਵੱਧ ਵਿਵਰਣ ਵਿਸ਼ਵਾਸ ਨਿਊਜ਼ ਨੇ 2020 ਦੀ ਅਪ੍ਰੈਲ-ਜੂਨ ਤਿਮਾਹੀ ਵਿਚ G7 ਦੇਸ਼ਾਂ ਦੀ ਜੀਡੀਪੀ ਨਾਲ ਜੁੜੇ ਅੰਕੜਿਆਂ ਨੂੰ ਲੈ ਕੇ ਉਭਰੀ ਭ੍ਰਮ ਦੀ ਇਸ ਸਥਿਤੀ ਨੂੰ ਲੈ ਕੇ ਮਹਿੰਦ੍ਰਾ ਸਮੂਹ ਦੇ ਮੁੱਖ ਅਰਥਸ਼ਾਸਤਰੀ ਸੱਚਿਦਾਨੰਦ ਸ਼ੁਕਲਾ ਨਾਲ ਗੱਲ ਕੀਤੀ। ਜਾਗਰਣ ਨਿਊ ਮੀਡੀਆ ਦੇ ਮਨੀਸ਼ ਮਿਸ਼ਰਾ ਨਾਲ ਗੱਲ ਕਰਦੇ ਦੌਰਾਨ ਸ਼ੁਕਲਾ ਨੇ ਕਿਹਾ, ”ਬਿਜਨੇਸ ਟੁਡੇ ਦੇ ਪਹਿਲੇ ਗ੍ਰਾਫਿਕ ਵਿਚ ਕੁਝ ਸੁਧਾਰ ਦੀ ਜਰੂਰਤ ਸੀ। ਇੱਕ ਦਿਨ ਬਾਅਦ ਦੇ ਗ੍ਰਾਫਿਕ ਵਿਚ ਉਨ੍ਹਾਂ ਨੇ ਉਹ ਜਰੂਰੀ ਸੁਧਾਰ ਕਰ ਦਿੱਤੇ ਸਨ।” ਸ਼ੁਕਲਾ ਨੇ ਕਿਹਾ ਕਿ ਜੀਡੀਪੀ ਦੇ ਅੰਕੜੇ ਸਰਵੇਆਂ ‘ਤੇ ਅਧਾਰਤ ਹੁੰਦੇ ਹਨ ਅਤੇ ਇਨ੍ਹਾਂ ਨੰਬਰਾਂ ਵਿਚ ਸੰਸ਼ੋਧਨ ਹੁੰਦਾ ਹੈ। ਉਨ੍ਹਾਂ ਨੇ ਕਿਹਾ, ”ਆਮ ਤੌਰ ‘ਤੇ ਜੀਡੀਪੀ ਦੇ ਅੰਕੜਿਆਂ ਵਿਚ ਤਿੰਨ ਵਾਰ ਸੰਸ਼ੋਧਨ ਹੁੰਦਾ ਹੈ। ਬਿਜਨੇਸ ਟੁਡੇ ਨੇ ਸੰਭਾਵਤ: ਪਹਿਲੇ ਅਨੁਮਾਨ ਦੇ ਅੰਕੜੇ ਲਏ ਸਨ, ਪਰ ਬਾਅਦ ਵਿਚ ਨਵੇਂ ਗ੍ਰਾਫਿਕ ਵਿਚ ਉਸਦੇ ਅੰਦਰ ਸੁਧਾਰ ਕੀਤਾ ਗਿਆ।” ਵਿਸ਼ਵਾਸ ਟੀਮ ਨੇ ਬਿਜਨੇਸ ਟੁਡੇ ਦੇ ਸੰਪਾਦਕ ਰਾਜੀਵ ਦੁਬੇ ਨਾਲ ਵੀ ਸੰਸ਼ੋਧਿਤ ਗ੍ਰਾਫਿਕ ਨੂੰ ਲੈ ਕੇ ਸੰਪਰਕ ਕੀਤਾ। ਇਸ ‘ਤੇ ਦੁਬੇ ਨੇ ਇਸ ਸਟੋਰੀ ਨੂੰ ਲਿਖਣ ਵਾਲੇ ਔਥਰ ਨੂੰ ਉਨ੍ਹਾਂ ਦੁਆਰਾ ਸ਼ੇਅਰ ਕੀਤੇ ਗਏ ਟਵੀਟ ਨੂੰ ਚੈੱਕ ਕਰਨ ਲਈ ਕਿਹਾ ਗਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੁਝ ਸੋਸ਼ਲ ਮੀਡੀਆ ਯੂਜ਼ਰ ਵੀ ‘ਅਨੁਲਾਈਜ਼ਡ ਰੇਟ’ ਨੂੰ ਲੈ ਕੇ ਗੁੰਮਰਾਹ ਹੋ ਗਏ ਸਨ। ਇਸ ਭ੍ਰਮ ਨੂੰ ਹੋਰ ਸਪਸ਼ਟ ਕਰਨ ਲਈ ‘ਬਿਜਨੇਸ ਟੁਡੇ’ ਨੇ ਇੱਕ ਟਵੀਟ ਵਿਚ ਤਿੰਨ ਵੱਖ-ਵੱਖ ਗ੍ਰਾਫਿਕ ਪੋਸਟ ਕੀਤੇ। ਪਹਿਲੇ ਗ੍ਰਾਫਿਕ ਵਿਚ ਸਾਲਾਨਾ ਅਧਾਰ ‘ਤੇ ਭਾਰਤ, ਚੀਨ ਅਤੇ G7 ਦੇਸ਼ਾਂ ਦੀ ਵਿਕਾਸ ਦਰ ਬਾਰੇ ਗੱਲ ਕੀਤੀ ਗਈ ਹੈ। ਦੂਜੇ ਗ੍ਰਾਫਿਕ ਵਿਚ ‘Annualised Numbers’ ਨੂੰ ਦਿਖਾਇਆ ਗਿਆ ਹੈ। ਓਥੇ ਹੀ, ਤੀਜੇ ਗ੍ਰਾਫਿਕ ਵਿਚ ਸਾਰੇ 9 ਦੇਸ਼ਾਂ ਦੇ ਤਿਮਾਹੀ ਅਧਾਰ ‘ਤੇ ਜੁੜੇ ਅੰਕੜੇ ਸ਼ੇਅਰ ਕੀਤੇ ਗਏ ਹਨ। ਇਸ ਟਵੀਟ ਦੇ ਜਰੀਏ ਵੱਧ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਫੇਸਬੁੱਕ ‘ਤੇ ਇਸ ਗ੍ਰਾਫਿਕ ਨੂੰ ਕਈ ਯੂਜ਼ਰ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Modi Supporters ਨਾਂ ਦਾ ਫੇਸਬੁੱਕ ਪੇਜ। इस आर्टिकल को अन्य भाषाओं में पढ़ें- हिंदी भाषा में पढ़ें, अंग्रेजी भाषा में पढ़ें, उर्दू भाषा में पढ़ें ਨਤੀਜਾ: ਯੂਜ਼ਰ ਦੁਆਰਾ ਸ਼ੇਅਰ ਕੀਤੇ ਗਏ ਗ੍ਰਾਫਿਕ ਵਿਚ ਕਿਹਾ ਗਿਆ ਹੈ ਕਿ ਅਪ੍ਰੈਲ-ਜੂਨ ਤਿਮਾਹੀ ਵਿਚ ਸਾਲਾਨਾ ਅਧਾਰ ‘ਤੇ ਅਮਰੀਕੀ ਜੀਡੀਪੀ ਦੇ ਅੰਕੜੇ ਭਾਰਤ ਦੀ ਤੁਲਨਾ ਵਿਚ ਵੱਧ ਗਿਰਾਵਤੀ ਦਿਸ ਰਹੇ ਹਨ। ਇਹ ਸਹੀ ਨਹੀਂ ਹੈ। ਹੁਣ ਤਕ ਮਿਲੇ ਅੰਕੜਿਆਂ ਮੁਤਾਬਕ ਭਾਰਤ ਦੀ ਜੀਡੀਪੀ ਵ੍ਰਿਧੀ ਦਰ ਪਹਿਲੀ ਤਿਮਾਹੀ ਵਿਚ (-) 23.9 ਫ਼ੀਸਦ ‘ਤੇ ਰਹੀ। ਓਥੇ ਹੀ, ਇਸੇ ਅਵਧੀ ਵਿਚ ਅਮਰੀਕਾ ਦੀ ਵਿਕਾਸ ਦਰ (-) 9.1 ਫ਼ੀਸਦ ‘ਤੇ ਰਹੀ। ਇਸਲਈ ਵਾਇਰਲ ਗ੍ਰਾਫਿਕ ਵਿਚ ਕੀਤੇ ਗਏ ਦਾਅਵੇ ਗੁੰਮਰਾਹ ਕਰਨ ਵਾਲੇ ਹਨ। - Claim Review : ਜੂਨ ਤਿਮਾਹੀ ਵਿਚ ਅਮਰੀਕਾ ਦੇ GDP ਦੇ ਅੰਕੜੇ ਭਾਰਤ ਦੇ ਮੁਕਾਬਲੇ ਵੱਧ ਬੁਰੇ - Claimed By : FB Page- Modi Supporters - Fact Check : ਭ੍ਰਮਕ ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...
schema:mentions
schema:reviewRating
schema:author
schema:datePublished
schema:inLanguage
  • English
schema:itemReviewed
Faceted Search & Find service v1.16.115 as of Oct 09 2023


Alternative Linked Data Documents: ODE     Content Formats:   [cxml] [csv]     RDF   [text] [turtle] [ld+json] [rdf+json] [rdf+xml]     ODATA   [atom+xml] [odata+json]     Microdata   [microdata+json] [html]    About   
This material is Open Knowledge   W3C Semantic Web Technology [RDF Data] Valid XHTML + RDFa
OpenLink Virtuoso version 07.20.3238 as of Jul 16 2024, on Linux (x86_64-pc-linux-musl), Single-Server Edition (126 GB total memory, 11 GB memory in use)
Data on this page belongs to its respective rights holders.
Virtuoso Faceted Browser Copyright © 2009-2025 OpenLink Software