About: http://data.cimple.eu/claim-review/3f627b31cb1451f7d9048e0f6ada6a6d5fa717fcdc331367366c1801     Goto   Sponge   NotDistinct   Permalink

An Entity of Type : schema:ClaimReview, within Data Space : data.cimple.eu associated with source document(s)

AttributesValues
rdf:type
http://data.cimple...lizedReviewRating
schema:url
schema:text
  • Fact Check: BSNL ਨੂੰ ਸਮਰਥਨ ਦੇਣ ਦੇ ਨਾਂ ‘ਤੇ ਵਾਇਰਲ ਵਿਰਾਟ ਕੋਹਲੀ ਦਾ ਇਹ ਬਿਆਨ ਫਰਜ਼ੀ ਹੈ ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਬੀਐਸਐਨਐਲ (BSNL) ਨੂੰ ਲੈ ਕੇ ਵਾਇਰਲ ਵਿਰਾਟ ਕੋਹਲੀ ਦਾ ਵਾਇਰਲ ਬਿਆਨ ਫਰਜ਼ੀ ਹੈ। ਵਿਰਾਟ ਕੋਹਲੀ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ। - By: Jyoti Kumari - Published: Aug 5, 2024 at 04:54 PM - Updated: Nov 14, 2024 at 05:33 PM ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡਿਆ ‘ਤੇ ਵਿਰਾਟ ਕੋਹਲੀ ਦੇ ਨਾਂ ‘ਤੇ ਇਕ ਕਥਿਤ ਬਿਆਨ ਵਾਇਰਲ ਹੋ ਰਿਹਾ ਹੈ। ਪੋਸਟ ‘ਚ ਦਾਅਵਾ ਕੀਤਾ ਗਿਆ ਹੈ ਕਿ ਵਿਰਾਟ ਕੋਹਲੀ ਨੇ ਬੀਐਸਐਨਐਲ ਕੰਪਨੀ ਦਾ ਸਮਰਥਨ ਕੀਤਾ ਹੈ ਅਤੇ ਕਿਹਾ ਹੈ ਕਿ ਬੀਐਸਐਨਐਲ ਇੰਟਰਨੈੱਟ ਦੀ ਸਪੀਡ ਵੱਧਾ ਦੇਵੇ, ਸਿਮ ਆਪਣੇ ਆਪ ਪੋਰਟ ਹੋ ਜਾਣਗੇ। ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗ਼ਲਤ ਪਾਇਆ। ਵਿਰਾਟ ਕੋਹਲੀ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ। ਵਾਇਰਲ ਬਿਆਨ ਫਰਜ਼ੀ ਹੈ,ਜਿਸ ਨੂੰ ਸੱਚ ਮੰਨ ਕੇ ਸਾਂਝਾ ਕੀਤਾ ਜਾ ਰਿਹਾ ਹੈ। ਕੀ ਹੈ ਵਾਇਰਲ ਪੋਸਟ ਵਿੱਚ ? ਫੇਸਬੁੱਕ ਯੂਜ਼ਰ Mukesh Kumar Dhaker ਨੇ (ਆਰਕਾਈਵ ਲਿੰਕ) 2 ਅਗਸਤ ਨੂੰ ਵਾਇਰਲ ਪੋਸਟ ਨੂੰ ਸਾਂਝਾ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਹੈ, “BSNL KO SUPPORT KRE…..” ਪੋਸਟ ਦੇ ਉੱਪਰ ਲਿਖਿਆ ਹੈ: ਵਿਰਾਟ ਕੋਹਲੀ ਨੇ ਕਿਹਾ, ਡੀਅਰ BSNL ਤੁਸੀਂ ਆਪਣੇ ਨੈੱਟ ਦੀ ਸਪੀਡ ਵੱਧਾ ਦੀਓ, ਸਿਮ ਪੋਰਟ ਦੀ ਸਪੀਡ ਸਾਡੀ ਜਨਤਾ ਖੁਦ ਵੱਧਾ ਦੇਵੇਗੀ। ਪੜਤਾਲ ਪੋਸਟ ਵਿੱਚ ਕੀਤੇ ਜਾ ਰਹੇ ਦਾਅਵੇ ਦੀ ਜਾਂਚ ਕਰਨ ਲਈ ਅਸੀਂ ਸੰਬੰਧਿਤ ਕੀਵਰਡਸ ਦੇ ਨਾਲ ਗੂਗਲ ‘ਤੇ ਸਰਚ ਕੀਤਾ। ਸਾਨੂੰ ਵਿਰਾਟ ਕੋਹਲੀ ਦੇ ਕਥਿਤ ਬਿਆਨ ਨਾਲ ਸਬੰਧਤ ਕੋਈ ਭਰੋਸੇਯੋਗ ਮੀਡੀਆ ਰਿਪੋਰਟ ਨਹੀਂ ਮਿਲੀ। ਜੇਕਰ ਵਿਰਾਟ ਕੋਹਲੀ ਨੇ BSNL ਨਾਲ ਜੁੜਿਆ ਅਜਿਹਾ ਕੋਈ ਬਿਆਨ ਦਿੱਤਾ ਹੁੰਦਾ ਤਾਂ ਇਸ ਨਾਲ ਜੁੜੀ ਕੋਈ ਰਿਪੋਰਟ ਜ਼ਰੂਰ ਹੁੰਦੀ। ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਵਿਰਾਟ ਕੋਹਲੀ ਦੇ ਵੈਰੀਫਾਈਡ ਸੋਸ਼ਲ ਮੀਡੀਆ ਹੈਂਡਲ ਨੂੰ ਖੰਗਾਲੀਆਂ। ਅਸੀਂ ਵਿਰਾਟ ਕੋਹਲੀ ਦੇ ਇੰਸਟਾਗ੍ਰਾਮ, ਫੇਸਬੁੱਕ ਅਤੇ ਐਕਸ ਹੈਂਡਲ ਦੀ ਜਾਂਚ ਕੀਤੀ। ਸਾਨੂੰ ਵਾਇਰਲ ਦਾਅਵੇ ਨਾਲ ਜੁੜੀ ਕੋਈ ਪੋਸਟ ਨਹੀਂ ਮਿਲੀ। ਅਸੀਂ ਵਾਇਰਲ ਪੋਸਟ ਨੂੰ ਲੈ ਕੇ ਸਪੋਰਟਸ ਪੱਤਰਕਾਰ ਅਤੇ ਕੁਮੈਂਟੇਟਰ ਸਈਦ ਹੁਸੈਨ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ। ਵਿਰਾਟ ਕੋਹਲੀ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਵਿਰਾਟ ਕੋਹਲੀ ਦੇ ਨਾਂ ‘ਤੇ ਕਈ ਫਰਜ਼ੀ ਬਿਆਨ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਸਨ, ਜਿਨ੍ਹਾਂ ਦੀ ਜਾਂਚ ਵਿਸ਼ਵਾਸ ਨਿਊਜ਼ ਨੇ ਕੀਤੀ ਸੀ। ਫ਼ੈਕ੍ਟ ਚੈੱਕ ਰਿਪੋਰਤਸ ਨੂੰ ਇੱਥੇ ਪੜ੍ਹੀਆਂ ਜਾ ਸਕਦਾ ਹੈ। ਸਰਚ ਦੌਰਾਨ ਸਾਨੂੰ ਦੈਨਿਕ ਜਾਗਰਣ ਦੀ ਇੱਕ ਖ਼ਬਰ ਮਿਲੀ। 4 ਅਗਸਤ 2024 ਨੂੰ ਪ੍ਰਕਾਸ਼ਿਤ ਖਬਰ ਵਿੱਚ ਦੱਸਿਆ ਗਿਆ ਕਿ ,ਰਿਲਾਇੰਸ ਜੀਓ, ਵੋਡਾਫੋਨ ਅਤੇ ਏਅਰਟੈੱਲ ਦੇ ਮਹਿੰਗੇ ਰੀਚਾਰਜ ਪਲਾਨ ਕਾਰਨ ਲੋਕ ਹੁਣ ਬੀਐਸਐਨਐਲ ਵੱਲ ਝੁਕ ਰਹੇ ਹਨ। ਲੋਕ BSNL ਨੂੰ ਨਵੇਂ ਵਿਕਲਪ ਵਜੋਂ ਤਰਜੀਹ ਦੇ ਰਹੇ ਹਨ। ਅੰਤ ਵਿੱਚ ਅਸੀਂ ਗ਼ਲਤ ਪੋਸਟ ਕਰਨ ਵਾਲੇ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ । ਪਤਾ ਲੱਗਾ ਕਿ ਯੂਜ਼ਰ ਨੂੰ 5 ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ। ਯੂਜ਼ਰ ਨੇ ਆਪਣੇ ਆਪ ਨੂੰ ਰਾਜਸਥਾਨ ਦੇ ਕੋਟਾ ਦਾ ਰਹਿਣ ਵਾਲਾ ਦੱਸਿਆ ਹੈ। ਨਤੀਜਾ: ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਬੀਐਸਐਨਐਲ (BSNL) ਨੂੰ ਲੈ ਕੇ ਵਾਇਰਲ ਵਿਰਾਟ ਕੋਹਲੀ ਦਾ ਵਾਇਰਲ ਬਿਆਨ ਫਰਜ਼ੀ ਹੈ। ਵਿਰਾਟ ਕੋਹਲੀ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ। - Claim Review : ਵਿਰਾਟ ਕੋਹਲੀ ਨੇ ਕਿਹਾ, ਡੀਅਰ BSNL ਤੁਸੀਂ ਆਪਣੇ ਨੈੱਟ ਦੀ ਸਪੀਡ ਵੱਧਾ ਦੀਓ, ਸਿਮ ਪੋਰਟ ਦੀ ਸਪੀਡ ਸਾਡੀ ਜਨਤਾ ਖੁਦ ਵੱਧਾ ਦੇਵੇਗੀ। - Claimed By : Mukesh Kumar Dhaker - Fact Check : ਫਰਜ਼ੀ ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...
schema:mentions
schema:reviewRating
schema:author
schema:datePublished
schema:inLanguage
  • English
schema:itemReviewed
Faceted Search & Find service v1.16.123 as of May 22 2025


Alternative Linked Data Documents: ODE     Content Formats:   [cxml] [csv]     RDF   [text] [turtle] [ld+json] [rdf+json] [rdf+xml]     ODATA   [atom+xml] [odata+json]     Microdata   [microdata+json] [html]    About   
This material is Open Knowledge   W3C Semantic Web Technology [RDF Data]
OpenLink Virtuoso version 07.20.3241 as of May 22 2025, on Linux (x86_64-pc-linux-musl), Single-Server Edition (126 GB total memory, 10 GB memory in use)
Data on this page belongs to its respective rights holders.
Virtuoso Faceted Browser Copyright © 2009-2026 OpenLink Software