schema:text
| - Fact Check: ਰਾਸ਼ਨ ਕਾਰਡ ਵਿੱਚ ਸਰਨੇਮ ਦੱਤਾ ਦੀ ਥਾਂ ‘ਕੁੱਤਾ’ ਲਿਖੇ ਜਾਣ ‘ਤੇ ਵਿਰੋਧ ਕਰਦੇ ਵਿਅਕਤੀ ਦਾ ਪੁਰਾਣਾ ਵੀਡੀਓ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ
ਰਾਸ਼ਨ ਕਾਰਡ ਵਿੱਚ ਸਰਨੇਮ ਗਲਤ ਲਿਖੇ ਜਾਣ ਨੂੰ ਲੈ ਕੇ ਵਿਰੋਧ ਕਰਦੇ ਵਿਅਕਤੀ ਦਾ ਵੀਡੀਓ ਹਾਲੀਆ ਨਹੀਂ, ਬਲਕਿ ਪੁਰਾਣਾ ਹੈ। ਦਰਅਸਲ, ਇਹ ਘਟਨਾ ਸਾਲ 2022 ਦੀ ਹੈ, ਜਿੱਥੇ ਇੱਕ ਵਿਅਕਤੀ ਦੇ ਰਾਸ਼ਨ ਕਾਰਡ ਵਿੱਚ ਸਰਨੇਮ ‘ਦੱਤਾ’ ਦੀ ਥਾਂ ‘ਕੁੱਤਾ’ ਛਪ ਗਿਆ ਸੀ। ਵਿਅਕਤੀ ਇਸ ਗਲਤੀ ਨੂੰ ਠੀਕ ਕਰਾਉਣ ਲਈ ਕਈ ਵਾਰ ਸਰਕਾਰੀ ਦਫਤਰ ਗਿਆ, ਪਰ ਜਦੋਂ ਕੋਈ ਸੁਧਾਰ ਨਾ ਹੋਇਆ ਤਾਂ ਉਸ ਨੇ ਵਿਰੋਧ ਦਾ ਇਹ ਤਰੀਕਾ ਅਪਣਾਇਆ। ਹੁਣ ਉਸੇ ਵੀਡੀਓ ਨੂੰ ਹਾਲੀਆ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
- By: Jyoti Kumari
- Published: Jan 10, 2025 at 02:44 PM
- Updated: Jan 10, 2025 at 04:29 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਇਕ ਵਿਅਕਤੀ ਨੂੰ ਕਾਗਜ਼ ਲੈ ਕੇ ਇੱਕ ਗੱਡੀ ਨੂੰ ਰੋਕਦੇ ਹੋਏ ਦੇਖਿਆ ਜਾ ਸਕਦਾ ਹੈ। ਹੁਣ ਕੁਝ ਯੂਜ਼ਰਸ ਇਸ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਕਿ ਇਹ ਵੀਡੀਓ ਹਾਲ ਹੀ ਦਾ ਹੈ, ਜਿੱਥੇ ਰਾਸ਼ਨ ਕਾਰਡ ਵਿੱਚ ਦੱਤਾ ਦੀ ਥਾਂ ‘ਕੁੱਤਾ’ ਸਰਨੇਮ ਲਿਖੇ ਜਾਣ ‘ਤੇ ਵਿਅਕਤੀ ਨੇ ਵਿਰੋਧ ਦਾ ਇਹ ਤਰੀਕਾ ਅਪਣਾਇਆ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ। ਦਰਅਸਲ, ਇਹ ਘਟਨਾ ਸਾਲ 2022 ਦੀ ਹੈ, ਜਿੱਥੇ ਸ਼੍ਰੀਕਾਂਤ ਦੱਤਾ ਦਾ ਰਾਸ਼ਨ ਕਾਰਡ ਵਿੱਚ ਉਪਨਾਮ ‘ਦੱਤਾ’ ਦੀ ਥਾਂ ‘ਕੁੱਤਾ’ ਛਪ ਗਿਆ ਸੀ। ਕਈ ਵਾਰ ਕੋਸ਼ਿਸ਼ਾਂ ਕਰਨ ਤੋਂ ਬਾਅਦ ਵੀ ਉਸ ਵਿੱਚ ਕੋਈ ਸੁਧਾਰ ਨਾ ਹੋਣੇ ‘ਤੇ, ਵਿਅਕਤੀ ਨੇ ਬਲਾਕ ਵਿਕਾਸ ਅਧਿਕਾਰੀ (ਬੀਡੀਓ ) ਦੇ ਸਾਹਮਣੇ ਕੁੱਤੇ ਦੀ ਤਰ੍ਹਾਂ ਭੌਂਕਦੇ ਹੋਏ ਅਪਣਾ ਵਿਰੋਧ ਜਤਾਇਆ ਸੀ। ਉਸੇ ਵੀਡੀਓ ਨੂੰ ਹੁਣ ਹਾਲੀਆ ਦੱਸਦੇ ਹੋਏ ਸ਼ੇਅਰ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ Ishwinder Singh Kaal ਨੇ 8 ਜਨਵਰੀ 2025 ਨੂੰ ਵਾਇਰਲ ਵੀਡੀਓ ਨੂੰ ਸ਼ੇਅਰ ਕੀਤਾ ਹੈ। ਵੀਡੀਓ ‘ਤੇ ਲਿਖਿਆ ਹੋਇਆ ਹੈ,”ਰਾਸ਼ਨ ਕਾਰਡ ਤੇ ਸਰਨੇਮ ਗਲਤੀ ਨਾਲ Dutta ਦੀ ਥਾਂ Ku-tta ਲਿੱਖ ਤਾ ਤੇ Dutta ਸਾਬ ਅਧਿਕਾਰੀ ਨੂੰ ਕੁੱ-ਤੇ ਦੀ ਅਵਾਜ਼ ਕੱਡ ਘੇਰਦੇ ਹੋਏ। System ਰਾਸ਼ਨ ਕਾਰਡ ਤੇ ਗਲਤੀ ਨਾਲ Dutta ਦੀ ਥਾਂ Ku-tta ਲਿੱਖ उा राशन कार्ड में गलती से सरनेम Dutta की जगह Ku-tta लिख दिया। “
ਪੜਤਾਲ
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਸੱਚਾਈ ਜਾਣਨ ਲਈ ਗੂਗਲ ਓਪਨ ਸਰਚ ਟੂਲ ਦੀ ਵਰਤੋਂ ਕੀਤੀ। ਸਾਨੂੰ ਕਈ ਨਿਊਜ਼ ਵੈੱਬਸਾਈਟਾਂ ‘ਤੇ ਵਾਇਰਲ ਵੀਡੀਓ ਨਾਲ ਜੁੜੀ ਖ਼ਬਰ ਮਿਲੀ। ਦੈਨਿਕ ਜਾਗਰਣ ਦੀ ਵੈੱਬਸਾਈਟ ‘ਤੇ ਵਾਇਰਲ ਵੀਡੀਓ ਨਾਲ ਜੁੜੀ ਖਬਰ ਮਿਲੀ। 20 ਨਵੰਬਰ 2022 ਨੂੰ ਪ੍ਰਕਾਸ਼ਿਤ ਖ਼ਬਰ ਵਿੱਚ ਦੱਸਿਆ ਗਿਆ, “ਬੰਗਾਲ ਦੇ ਬਾਂਕੁੜਾ-2 ਬਲਾਕ ਦੇ ਬਿਕਨਾ ਗ੍ਰਾਮ ਪੰਚਾਇਤ ਦੇ ਕੇਸ਼ੀਆਕੋਲੇ ਪਿੰਡ ਦੇ ਸ਼੍ਰੀਕਾਂਤ ਦੱਤਾ ਦਾ ਰਾਸ਼ਨ ਕਾਰਡ ਵਿੱਚ ਉਪਨਾਮ ਦੱਤਾ ਦੀ ਥਾਂ ‘ਕੁੱਤਾ’ ਲਿਖ ਦਿੱਤਾ ਗਿਆ ਸੀ। ਸ੍ਰੀਕਾਂਤ ਦੱਤਾ ਇਸ ਨੂੰ ਠੀਕ ਕਰਵਾਉਣ ਲਈ ਕਈ ਵਾਰ ਸਰਕਾਰੀ ਦਫ਼ਤਰ ਗਿਆ, ਪਰ ਕੋਈ ਸੁਧਾਰ ਨਹੀਂ ਹੋਇਆ। ਜਿਸ ਤੋਂ ਬਾਅਦ ਸ਼੍ਰੀਕਾਂਤ ਨੇ ਵਿਰੋਧ ਦਾ ਇਹ ਤਰੀਕਾ ਅਪਣਾਇਆ।
ਸਰਚ ਦੌਰਾਨ ਸਾਨੂੰ ਏਬੀਪੀ ਲਾਈਵ ਦੀ ਵੈੱਬਸਾਈਟ ‘ਤੇ ਵਾਇਰਲ ਵੀਡੀਓ ਨਾਲ ਜੁੜੀ ਖਬਰ ਮਿਲੀ। ਰਿਪੋਰਟ ਨੂੰ 20 ਨਵੰਬਰ 2022 ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ। ਦਿੱਤੀ ਗਈ ਜਾਣਕਾਰੀ ਮੁਤਾਬਕ, “ਪੱਛਮੀ ਬੰਗਾਲ ਦੇ ਸ਼੍ਰੀਕਾਂਤ ਦੱਤਾ ਦਾ ਨਾਂ ਰਾਸ਼ਨ ਕਾਰਡ ‘ਚ ਗਲਤ ਲਿਖਿਆ ਗਿਆ ਸੀ। ਜਿਸ ਵਿੱਚ ਸੁਧਾਰ ਲਈ ਉਹ ਕਈ ਵਾਰ ਸਰਕਾਰੀ ਦਫ਼ਤਰ ਗਏ। ਪਰ ਇਸ ਵਿੱਚ ਕੋਈ ਸੁਧਾਰ ਨਹੀਂ ਹੋਇਆ। ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਤਰੀਕਾ ਅਪਣਾਇਆ। ਸ੍ਰੀਕਾਂਤ ਨੇ ਸੜਕ ਦੇ ਵਿਚਕਾਰ ਸਰਕਾਰੀ ਅਧਿਕਾਰੀ ਦੀ ਕਾਰ ਰੋਕੀ ਅਤੇ ਕੁੱਤੇ ਦੀ ਤਰ੍ਹਾਂ ਭੌਂਕਣ ਲੱਗਾ। ਪਹਿਲਾਂ ਤਾਂ ਅਧਿਕਾਰੀ ਨੂੰ ਕੁਝ ਸਮਝ ਨਹੀਂ ਆਇਆ ਅਤੇ ਬਾਅਦ ਵਿੱਚ ਜਦੋਂ ਉਨ੍ਹਾਂ ਨੂੰ ਸਾਰਾ ਮਾਮਲਾ ਸਮਝ ਆਇਆ, ਤਾਂ ਉਨ੍ਹਾਂ ਨੇ ਇਸ ਵਿੱਚ ਸੁਧਾਰ ਦਾ ਆਸ਼ਵਾਸਨ ਦਿੱਤਾ।”
ਸਾਨੂੰ TV9 Bharatvarsh ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਵੀਡੀਓ ਨਾਲ ਸਬੰਧਤ ਖਬਰ ਮਿਲੀ। 20 ਨਵੰਬਰ 2022 ਨੂੰ ਅਪਲੋਡ ਕੀਤੀ ਗਈ ਵੀਡੀਓ ਵਿੱਚ ਦੱਸਿਆ ਗਿਆ, “ਰਾਸ਼ਨ ਕਾਰਡ ‘ਤੇ ਦੱਤਾ ਦੀ ਥਾਂ ‘ਕੁੱਤਾ’ ਲਿਖੇ ਜਾਣ ‘ਤੇ ਵਿਅਕਤੀ ਨੇ ਭੌਂਕ ਕੇ ਵਿਰੋਧ ਜਤਾਇਆ। ਵਿਅਕਤੀ ਦੀ ਇਸ ਅਜੀਬ ਹਰਕਤ ‘ਤੇ ਅਧਿਕਾਰੀ ਵੀ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੇ ਸ਼੍ਰੀਕਾਂਤ ਨੂੰ ਗਲਤੀ ਸੁਧਾਰਨ ਦਾ ਭਰੋਸਾ ਦਿੱਤਾ।”
ਵਾਇਰਲ ਵੀਡੀਓ ਨਾਲ ਜੁੜੀਆਂ ਹੋਰ ਖ਼ਬਰਾਂ ਇੱਥੇ ਪੜ੍ਹੀਆਂ ਜਾ ਸਕਦੀਆਂ ਹਨ।
ਇਸ ਵੀਡੀਓ ਸਬੰਧੀ ਅਸੀਂ ਦੈਨਿਕ ਜਾਗਰਣ ਕੋਲਕਾਤਾ ਦੇ ਡਿਪਟੀ ਚੀਫ ਰਿਪੋਰਟਰ ਇੰਦਰਜੀਤ ਸਿੰਘ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਹ ਵੀਡੀਓ ਪੁਰਾਣੀ ਹੈ। ਇਸ ਦਾ ਹਾਲ-ਫਿਲਹਾਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਅੰਤ ਵਿੱਚ, ਅਸੀਂ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਪਤਾ ਲੱਗਾ ਕਿ ਫੇਸਬੁੱਕ ‘ਤੇ ਯੂਜ਼ਰ ਨੂੰ 47 ਹਜ਼ਾਰ ਲੋਕ ਫੋਲੋ ਕਰਦੇ ਹਨ।
ਨਤੀਜਾ: ਰਾਸ਼ਨ ਕਾਰਡ ਵਿੱਚ ਸਰਨੇਮ ਗਲਤ ਲਿਖੇ ਜਾਣ ਨੂੰ ਲੈ ਕੇ ਵਿਰੋਧ ਕਰਦੇ ਵਿਅਕਤੀ ਦਾ ਵੀਡੀਓ ਹਾਲੀਆ ਨਹੀਂ, ਬਲਕਿ ਪੁਰਾਣਾ ਹੈ। ਦਰਅਸਲ, ਇਹ ਘਟਨਾ ਸਾਲ 2022 ਦੀ ਹੈ, ਜਿੱਥੇ ਇੱਕ ਵਿਅਕਤੀ ਦੇ ਰਾਸ਼ਨ ਕਾਰਡ ਵਿੱਚ ਸਰਨੇਮ ‘ਦੱਤਾ’ ਦੀ ਥਾਂ ‘ਕੁੱਤਾ’ ਛਪ ਗਿਆ ਸੀ। ਵਿਅਕਤੀ ਇਸ ਗਲਤੀ ਨੂੰ ਠੀਕ ਕਰਾਉਣ ਲਈ ਕਈ ਵਾਰ ਸਰਕਾਰੀ ਦਫਤਰ ਗਿਆ, ਪਰ ਜਦੋਂ ਕੋਈ ਸੁਧਾਰ ਨਾ ਹੋਇਆ ਤਾਂ ਉਸ ਨੇ ਵਿਰੋਧ ਦਾ ਇਹ ਤਰੀਕਾ ਅਪਣਾਇਆ। ਹੁਣ ਉਸੇ ਵੀਡੀਓ ਨੂੰ ਹਾਲੀਆ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
- Claim Review : ਰਾਸ਼ਨ ਕਾਰਡ ਤੇ ਸਰਨੇਮ ਗਲਤੀ ਨਾਲ Dutta ਦੀ ਥਾਂ Ku-tta ਲਿੱਖ ਤਾ ਤੇ Dutta ਸਾਬ ਅਧਿਕਾਰੀ ਨੂੰ ਕੁੱ-ਤੇ ਦੀ ਅਵਾਜ਼ ਕੱਡ ਘੇਰਦੇ ਹੋਏ।
- Claimed By : ਫੇਸਬੁੱਕ ਯੂਜ਼ਰ- Ishwinder Singh Kaal
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...
|