About: http://data.cimple.eu/claim-review/4a7bde3a9f81a0e264ba275c4c6abc74e71e7332279657806e3de44c     Goto   Sponge   NotDistinct   Permalink

An Entity of Type : schema:ClaimReview, within Data Space : data.cimple.eu associated with source document(s)

AttributesValues
rdf:type
http://data.cimple...lizedReviewRating
schema:url
schema:text
  • Fact Check: ਸਬਜ਼ੀਆਂ ਨੂੰ ਇੰਜੈਕਸ਼ਨ ਲਗਾਉਂਦੇ ਲੋਕਾਂ ਦਾ ਇਹ ਵੀਡੀਓ ਅਸਲ ਨਹੀਂ ਸਕ੍ਰਿਪਟਿਡ ਹੈ ਵਿਸ਼ਵਾਸ ਨਿਊਜ ਦੀ ਜਾਂਚ ਵਿੱਚ ਪਤਾ ਲੱਗਿਆ ਕਿ ਵਾਇਰਲ ਵੀਡੀਓ ਕੋਈ ਅਸਲ ਘਟਨਾ ਦਾ ਨਹੀਂ ਹੈ, ਬਲਕਿ ਇੱਕ ਸਕ੍ਰਿਪਟਿਡ ਵੀਡੀਓ ਹੈ। ਇਸ ਵੀਡੀਓ ਨੂੰ ਜਾਗਰੂਕਤਾ ਦੇ ਉਦੇਸ਼ ਲਈ ਬਣਾਇਆ ਗਿਆ ਹੈ। ਜਿਸਨੂੰ ਹੁਣ ਅਸਲ ਸਮਝਦੇ ਹੋਏ ਵਾਇਰਲ ਕੀਤਾ ਜਾ ਰਿਹਾ ਹੈ। - By: Jyoti Kumari - Published: Sep 6, 2023 at 04:05 PM ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮ ਉੱਤੇ ਇੱਕ ਵੀਡੀਓ ਸ਼ੇਅਰ ਕੀਤਾ ਜਾ ਰਿਹਾ ਹੈ ਜਿਸ ਵਿੱਚ ਤਿੰਨ ਨੌਜਵਾਨਾਂ ਨੂੰ ਖੇਤ ‘ਚ ਲੱਗੀ ਸਬਜ਼ੀਆਂ ਨੂੰ ਇੰਜੈਕਸ਼ਨ ਲਾਉਂਦੇ ਹੋਏ ਵੇਖਿਆ ਜਾ ਸਕਦਾ ਹੈ। ਕੁਝ ਯੂਜ਼ਰਸ ਇਸ ਵੀਡੀਓ ਨੂੰ ਅਸਲ ਘਟਨਾ ਦੱਸਕੇ ਵਾਇਰਲ ਕਰ ਰਹੇ ਹਨ। ਵੀਡੀਓ ਵਿੱਚ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਉਹ ਸਬਜ਼ੀਆਂ ਨੂੰ ਜਲਦੀ ਵੱਡਾ ਕਰਨ ਲਈ ਇੰਜੈਕਸ਼ਨ ਲਾ ਰਹੇ ਹਨ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਇਹ ਦਾਅਵਾ ਫਰਜੀ ਨਿਕਲਿਆ। ਵਾਇਰਲ ਕੀਤਾ ਜਾ ਰਿਹਾ ਵੀਡੀਓ ਸਕ੍ਰਿਪਟਿਡ ਹੈ। ਵੀਡੀਓ ਲੋਕਾਂ ਨੂੰ ਜਾਗਰੂਕ ਕਰਨ ਲਈ ਬਣਾਇਆ ਗਿਆ ਹੈ। ਜਿਸਨੂੰ ਹੁਣ ਕੁਝ ਲੋਕ ਅਸਲ ਸਮੰਝ ਕੇ ਗ਼ਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ। ਕੀ ਹੈ ਵਾਇਰਲ ਪੋਸਟ? ਫੇਸਬੁੱਕ ਪੇਜ ‘Punjab Har Pal News’ 1 ਸਤੰਬਰ ਨੂੰ ਵਾਇਰਲ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ,”ਖਾਲੋ ਹਰੀਆ ਸਬਜੀਆ ਦੇਖੋ ਵੀਡੀਓ ਡਾਂ ਬਣੇ ਫਿਰਦੇ ਨੇ ਸਬਜੀਆ ਦੇ।” ਇਸੇ ਤਰ੍ਹਾਂ ਇਸ ਵੀਡੀਓ ਨੂੰ ਪੰਜਾਬੀ ਭਾਸ਼ਾ ਵਿੱਚ ਵੀ ਵਾਇਰਲ ਕੀਤਾ ਜਾ ਰਿਹਾ ਹੈ। ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ। ਪੜਤਾਲ ਵਾਇਰਲ ਵੀਡੀਓ ਦੀ ਪੜਤਾਲ ਲਈ ਅਸੀਂ ਸੰਬੰਧਿਤ ਕੀਵਰਡ (ਸਬਜ਼ੀਆਂ,ਇੰਜੈਕਸ਼ਨ) ਨਾਲ ਸਰਚ ਕੀਤਾ। ਸਾਨੂੰ ਇਹ ਵੀਡੀਓ ਕਈ ਫੇਸਬੁੱਕ ਯੂਜ਼ਰਸ ਵਲੋਂ ਸ਼ੇਅਰ ਕੀਤਾ ਹੋਇਆ ਮਿਲਾ। Miranda Randall ਨਾਮ ਦੇ ਫੇਸਬੁੱਕ ਪੇਜ ‘ਤੇ ਵਾਇਰਲ ਵੀਡੀਓ ਮਿਲਾ। 27 ਅਗਸਤ 2023 ਨੂੰ ਅਪਲੋਡ ਵੀਡੀਓ ਨਾਲ ਦਿੱਤੀ ਗਈ ਜਾਣਕਾਰੀ ਮੁਤਾਬਿਕ, “ਇਹ ਵੀਡੀਓ ਸਿਰਫ ਜਾਗਰੂਕਤਾ ਫੈਲਾਉਣ ਲਈ ਬਣਾਇਆ ਗਿਆ ਹੈ। ਅਸੀਂ ਇਸ ਪੇਜ ‘ਤੇ ਅਪਲੋਡ ਹੋਰ ਵੀਡੀਓਜ਼ ਨੂੰ ਵੀ ਚੈੱਕ ਕੀਤਾ ਇਹਨਾਂ ਵਿੱਚੋਂ ਓਹੀ ਕਲਾਕਾਰ ਹਨ ਜੋ ਵਾਇਰਲ ਵੀਡੀਓ ਵਿੱਚ ਵੇਖੇ ਜਾ ਸਕਦੇ ਹਨ। ਇਸ ਫੇਸਬੁੱਕ ਪੇਜ ‘ਤੇ 5 ਸਿਤੰਬਰ 2023 ਨੂੰ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ, ਜਿਸ ਵਿੱਚ ਇਸ ਪੇਜ ਦੇ ਐਡਮਿਨ ਅਤੇ ਅਦਾਕਾਰ ਨੂੰ ਇਹ ਸਾਫ ਕਹਿੰਦੇ ਹੋਏ ਦੇਖਿਆ ਜਾ ਸਕਦਾ ਹੈ ਕਿ ਅਸੀਂ ਇਸ ਪੇਜ ‘ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੀਡੀਓਜ਼ ਬਣਾਉਂਦੇ ਰਹਿੰਦੇ ਹਨ। Fatima Bonatto ਨਾਮ ਦੇ ਫੇਸਬੁੱਕ ਯੂਜ਼ਰ ਨੇ ਵੀ ਵਾਇਰਲ ਵੀਡੀਓ ਨੂੰ ਸ਼ੇਅਰ ਕੀਤਾ ਹੈ। 2 ਸਤੰਬਰ 2023 ਨੂੰ ਅਪਲੋਡ ਵੀਡੀਓ ਨੂੰ ਸਕ੍ਰਿਪਟਿਡ ਦੱਸਿਆ ਗਿਆ ਹੈ। ਫੇਸਬੁੱਕ ਪੇਜ ਦੇ ਬਾਇਓ ਵਿੱਚ ਲਿਖਿਆ ਹੋਇਆ ਹੈ, “ਇਸ ਪੇਜ ‘ਤੇ ਪੋਸਟ ਕੀਤੇ ਗਏ ਸਾਰੇ ਵੀਡੀਓ ਪੂਰੀ ਤਰ੍ਹਾਂ ਸਕ੍ਰਿਪਟਡ ਹਨ, ਜਾਗਰੂਕਤਾ ਫੈਲਾਉਣ ਦੇ ਉਦੇਸ਼ ਲਈ ਬਣਾਏ ਗਏ ਹਨ।” ਵਾਇਰਲ ਵੀਡੀਓ ਦੀ ਪੁਸ਼ਟੀ ਲਈ ਅਸੀਂ Fatima Bonatto ਨਾਲ ਫੇਸਬੁੱਕ ‘ਤੇ ਸੰਪਰਕ ਕੀਤਾ। ਫਾਤਿਮਾ ਨੇ ਜਵਾਬ ਦਿੰਦੇ ਹੋਏ ਦੱਸਿਆ ਕਿ ਇਹ ਵੀਡੀਓ ਸਕ੍ਰਿਪਟਿਡ ਹੈ, ਸਿਰਫ ਜਾਗਰੂਕਤਾ ਫੈਲਾਉਣ ਦੇ ਉਦੇਸ਼ ਲਈ ਇਸ ਵੀਡੀਓ ਨੂੰ ਬਣਾਇਆ ਗਿਆ ਹੈ।” ਪੜਤਾਲ ਦੇ ਅੰਤ ਵਿੱਚ ਅਸੀਂ ਸਕ੍ਰਿਪਟਿਡ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਸਾਨੂੰ ਪਤਾ ਲੱਗਿਆ ਕਿ ਇਸ ਪੇਜ ਨੂੰ ਪੰਜ ਹਜਾਰ ਲੋਕ ਫੋਲੋ ਕਰਦੇ ਹਨ। ਫੇਸਬੁੱਕ ‘ਤੇ ਇਸ ਪੇਜ ਨੂੰ 21 ਦਸੰਬਰ 2019 ਨੂੰ ਬਣਾਇਆ ਗਿਆ ਹੈ। ਨਤੀਜਾ: ਵਿਸ਼ਵਾਸ ਨਿਊਜ ਦੀ ਜਾਂਚ ਵਿੱਚ ਪਤਾ ਲੱਗਿਆ ਕਿ ਵਾਇਰਲ ਵੀਡੀਓ ਕੋਈ ਅਸਲ ਘਟਨਾ ਦਾ ਨਹੀਂ ਹੈ, ਬਲਕਿ ਇੱਕ ਸਕ੍ਰਿਪਟਿਡ ਵੀਡੀਓ ਹੈ। ਇਸ ਵੀਡੀਓ ਨੂੰ ਜਾਗਰੂਕਤਾ ਦੇ ਉਦੇਸ਼ ਲਈ ਬਣਾਇਆ ਗਿਆ ਹੈ। ਜਿਸਨੂੰ ਹੁਣ ਅਸਲ ਸਮਝਦੇ ਹੋਏ ਵਾਇਰਲ ਕੀਤਾ ਜਾ ਰਿਹਾ ਹੈ। - Claim Review : ਸਬਜ਼ੀਆਂ ਨੂੰ ਜਲਦੀ ਵੱਡਾ ਕਰਨ ਲਈ ਇੰਜੈਕਸ਼ਨ ਲਾਉਂਦੇ ਲੋਕ। - Claimed By : Punjab Har Pal News - Fact Check : ਫਰਜ਼ੀ ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...
schema:mentions
schema:reviewRating
schema:author
schema:datePublished
schema:inLanguage
  • English
schema:itemReviewed
Faceted Search & Find service v1.16.123 as of May 22 2025


Alternative Linked Data Documents: ODE     Content Formats:   [cxml] [csv]     RDF   [text] [turtle] [ld+json] [rdf+json] [rdf+xml]     ODATA   [atom+xml] [odata+json]     Microdata   [microdata+json] [html]    About   
This material is Open Knowledge   W3C Semantic Web Technology [RDF Data]
OpenLink Virtuoso version 07.20.3241 as of May 22 2025, on Linux (x86_64-pc-linux-musl), Single-Server Edition (126 GB total memory, 8 GB memory in use)
Data on this page belongs to its respective rights holders.
Virtuoso Faceted Browser Copyright © 2009-2026 OpenLink Software