About: http://data.cimple.eu/claim-review/5055b44d412f20746460644b5bc7bbff1b32d60b83923fab53066ef1     Goto   Sponge   NotDistinct   Permalink

An Entity of Type : schema:ClaimReview, within Data Space : data.cimple.eu associated with source document(s)

AttributesValues
rdf:type
http://data.cimple...lizedReviewRating
schema:url
schema:text
  • Fact Check: ਅਮ੍ਰਿਤਪਾਲ ਸਿੰਘ ਦੇ ਸਪੋਰਟ ‘ਚ ਵਾਇਰਲ ਇਕੱਠ ਦੀ ਇਹ ਤਸਵੀਰ ਫੇਕ ਹੈ, AI ਤੋਂ ਬਣਾਈ ਗਈ ਹੈ ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਅਮ੍ਰਿਤਪਾਲ ਸਿੰਘ ਦੇ ਸਪੋਰਟ ਨੂੰ ਲੈ ਕੇ ਵਾਇਰਲ ਕੀਤੀ ਜਾ ਰਹੀ ਤਸਵੀਰ ਅਸਲੀ ਨਹੀਂ ਹੈ, ਬਲਕਿ ਏਆਈ ਦੀ ਮਦਦ ਨਾਲ ਬਣਾਈ ਗਈ ਹੈ। ਜਿਸਨੂੰ ਲੋਕ ਗ਼ਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ। - By: Jyoti Kumari - Published: May 13, 2024 at 06:11 PM ਨਵੀਂ ਦਿੱਲੀ (ਵਿਸ਼ਵਾਸ ਨਿਊਜ)। ‘ਵਾਰਿਸ ਪੰਜਾਬ ਦੇ’ ਸੰਗਠਨ ਦੇ ਪ੍ਰਮੁੱਖ ਅਮ੍ਰਿਤਪਾਲ ਸਿੰਘ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੌਣ ਲੜਣ ਦਾ ਐਲਾਨ ਕੀਤਾ ਹੈ ਅਤੇ ਉਹ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਹੀ ਆਪਣੀ ਨਾਮਾਂਕਨ ਪੱਤਰ ਦਾਖਲ ਕਰਨਗੇ। ਹੁਣ ਇਸ ਨਾਲ ਜੋੜਦੇ ਹੋਏ ਸੋਸ਼ਲ ਮੀਡਿਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿੱਚ ਭਾਰੀ ਭੀੜ ਨੂੰ ਦੇਖਿਆ ਜਾ ਸਕਦਾ ਹੈ। ਯੂਜ਼ਰਸ ਇਸ ਨੂੰ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਕਿ ਇਹ ਅਮ੍ਰਿਤਪਾਲ ਸਿੰਘ ਦੇ ਸਪੋਰਟ ਦੇ ਇਕੱਠ ਦੀ ਤਸਵੀਰ ਹੈ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਵਾਇਰਲ ਤਸਵੀਰ ਅਸਲੀ ਨਹੀਂ ਹੈ, ਸਗੋਂ AI ਦੀ ਮਦਦ ਨਾਲ ਬਣਾਈ ਗਈ ਹੈ। ਲੋਕ ਇਸ ਤਸਵੀਰ ਨੂੰ ਸੱਚ ਮੰਨ ਕੇ ਸ਼ੇਅਰ ਕਰ ਰਹੇ ਹਨ। ਕੀ ਹੈ ਵਾਇਰਲ ਪੋਸਟ ਵਿੱਚ ? ਫੇਸਬੁੱਕ ਯੂਜ਼ਰ Anjali Chauhan ਨੇ 13 ਮਈ 2024 ਨੂੰ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ, “ਭਾਈ ਅੰਮ੍ਰਿਤਪਾਲ ਸਿੰਘ ਦੀ ਸਪੋਰਟ ਚ ਭਾਰੀ ਇਕੱਠ” ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਦੇਖਿਆ ਜਾ ਸਕਦਾ ਹੈ। ਪੜਤਾਲ ਵਾਇਰਲ ਪੋਸਟ ਦੀ ਜਾਂਚ ਕਰਨ ਲਈ ਅਸੀਂ ਤਸਵੀਰ ਨੂੰ ਧਿਆਨ ਨਾਲ ਦੇਖਿਆ। ਇਸ ਵਿੱਚ ਕੁਝ ਲੋਕਾਂ ਨੂੰ ਛੱਡ ਬਾਕੀ ਆਦਮੀਆਂ ਦਾ ਚਿਹਰਾ ਧੁੰਧਲਾ ਦਿਖਾਈ ਦੇ ਰਿਹਾ ਹੈ। ਜਿਸ ਤੋਂ ਸਾਫ ਹੁੰਦਾ ਹੈ ਕਿ ਫੋਟੋ ਅਸਲੀ ਨਹੀਂ ਹੈ, ਬਲਕਿ AI ਤੋਂ ਬਣਾਈ ਗਈ ਹੈ। ਜਾਂਚ ਵਿੱਚ ਅੱਗੇ ਅਸੀਂ ਤਸਵੀਰ ਨੂੰ ਏਆਈ ਟੂਲ ਦੀ ਮਦਦ ਨਾਲ ਸਰਚ ਕੀਤਾ। ਅਸੀਂ ਤਸਵੀਰ ਨੂੰ hivemoderation ਟੂਲ ‘ਤੇ ਅਪਲੋਡ ਕੀਤਾ, ਇਸ ਵਿੱਚ ਇਹਨਾਂ ਤਸਵੀਰਾਂ ਦੇ AI ਦੁਆਰਾ ਬਣੇ ਹੋਣ ਦੀ ਸੰਭਾਵਨਾ 89.7 ਫੀਸਦੀ ਨਿਕਲੀ। ਅਸੀਂ ਤਸਵੀਰ ਨੂੰ contentatscale.ai ਟੂਲ ਰਾਹੀਂ ਵੀ ਸਰਚ ਕੀਤਾ। ਇਸ ਵਿੱਚ ਵਾਇਰਲ ਤਸਵੀਰ ਦੇ ਏਆਈ ਦੁਆਰਾ ਬਣੇ ਹੋਣ ਦੀ ਸੰਭਾਵਨਾ 98 ਫੀਸਦੀ ਨਿਕਲੀ। ਅਸੀਂ ਵਾਇਰਲ ਤਸਵੀਰ ਨੂੰ ਲੈ ਕੇ ਏਆਈ ਐਕਸਪਰਟ ਅੰਸ਼ ਮੇਹਰਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਤਸਵੀਰ ਨੂੰ ਏਆਈ ਨਿਰਮਿਤ ਦੱਸਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਤਸਵੀਰ ਵਿੱਚ ਦਿੱਖ ਰਹੇ ਲੋਕਾਂ ਦੀਆਂ ਅੰਖਾਂ ਅਤੇ ਮੂੰਹ ਤੋਂ ਸਾਫ ਪਤਾ ਚਲਦਾ ਹੈ ਕਿ ਤਸਵੀਰ ਅਸਲੀ ਨਹੀਂ ਹੈ। ਅੰਤ ਵਿੱਚ ਅਸੀਂ ਵਾਇਰਲ ਵਾਇਰਲ ਤਸਵੀਰ ਨੂੰ ਸ਼ੇਅਰ ਕਰਨ ਵਾਲੀ ਯੂਜ਼ਰ ਦੀ ਜਾਂਚ ਕੀਤੀ। ਜਾਂਚ ਵਿੱਚ ਪਤਾ ਚਲਾ ਕਿ ਯੂਜ਼ਰ ਨੂੰ 4 ਤੋਂ ਵੱਧ ਲੋਕ ਫੋਲੋ ਕਰਦੇ ਹਨ। ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਅਮ੍ਰਿਤਪਾਲ ਸਿੰਘ ਦੇ ਸਪੋਰਟ ਨੂੰ ਲੈ ਕੇ ਵਾਇਰਲ ਕੀਤੀ ਜਾ ਰਹੀ ਤਸਵੀਰ ਅਸਲੀ ਨਹੀਂ ਹੈ, ਬਲਕਿ ਏਆਈ ਦੀ ਮਦਦ ਨਾਲ ਬਣਾਈ ਗਈ ਹੈ। ਜਿਸਨੂੰ ਲੋਕ ਗ਼ਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ। - Claim Review : ਭਾਈ ਅੰਮ੍ਰਿਤਪਾਲ ਸਿੰਘ ਦੀ ਸਪੋਰਟ ਚ ਭਾਰੀ ਇਕੱਠ - Claimed By : FB User-Anjali Chauhan - Fact Check : ਫਰਜ਼ੀ ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...
schema:mentions
schema:reviewRating
schema:author
schema:datePublished
schema:inLanguage
  • English
schema:itemReviewed
Faceted Search & Find service v1.16.123 as of May 22 2025


Alternative Linked Data Documents: ODE     Content Formats:   [cxml] [csv]     RDF   [text] [turtle] [ld+json] [rdf+json] [rdf+xml]     ODATA   [atom+xml] [odata+json]     Microdata   [microdata+json] [html]    About   
This material is Open Knowledge   W3C Semantic Web Technology [RDF Data]
OpenLink Virtuoso version 07.20.3241 as of May 22 2025, on Linux (x86_64-pc-linux-musl), Single-Server Edition (126 GB total memory, 10 GB memory in use)
Data on this page belongs to its respective rights holders.
Virtuoso Faceted Browser Copyright © 2009-2026 OpenLink Software