schema:text
| - Fact Check : ਟੀਮ ਦਾ ਹੌਂਸਲਾ ਵਧਾਉਦੇ ਮੁਹੰਮਦ ਰਿਜਵਾਨ ਦਾ ਵੀਡੀਓ ਚੈਂਪੀਅਨ ਟਰਾਫੀ ਨਹੀਂ, ਪਾਕਿਸਤਾਨ ਸੁਪਰ ਲੀਗ ਦਾ ਹੈ
ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਮੁਹੰਮਦ ਰਿਜਵਾਨ ਦੇ ਵਾਇਰਲ ਵੀਡੀਓ ਬਾਰੇ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕੁੰਨ ਹੈ। ਇਹ ਵੀਡੀਓ 2023 ਦੇ ਪਾਕਿਸਤਾਨ ਸੁਪਰ ਲੀਗ ਮੈਚ ਤੋਂ ਬਾਅਦ ਦਾ ਹੈ, ਜਦੋਂ ਮੁਲਤਾਨ ਸੁਲਤਾਨ ਟੀਮ ਫਾਈਨਲ ਵਿੱਚ ਹਾਰ ਗਈ ਸੀ ਅਤੇ ਮੁਹੰਮਦ ਰਿਜਵਾਨ ਨੇ ਆਪਣੀ ਟੀਮ ਨੂੰ ਪ੍ਰੇਰਿਤ ਕੀਤਾ ਸੀ। ਉਸੇ ਵੀਡੀਓ ਨੂੰ ਚੈਂਪੀਅਨਜ਼ ਟਰਾਫੀ 2025 ਦਾ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
By: Jyoti Kumari
-
Published: Feb 28, 2025 at 05:48 PM
-
ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। 23 ਫਰਵਰੀ 2025 ਨੂੰ ਹੋਏ ਮੈਚ ਵਿੱਚ ਟੀਮ ਇੰਡੀਆ ਨੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ ਸੀ। ਇਸ ਦੌਰਾਨ, ਸੋਸ਼ਲ ਮੀਡੀਆ ‘ਤੇ ਬਹੁਤ ਸਾਰੇ ਫਰਜੀ ਅਤੇ ਗੁੰਮਰਾਹਕੁੰਨ ਦਾਅਵਿਆਂ ਨੂੰ ਵਾਇਰਲ ਕੀਤਾ ਗਿਆ। ਇਸ ਨਾਲ ਜੋੜਦੇ ਹੋਏ ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਮੁਹੰਮਦ ਮੁਹੰਮਦ ਰਿਜਵਾਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਿੱਚ ਉਨ੍ਹਾਂ ਨੂੰ ਆਪਣੀ ਟੀਮ ਨੂੰ ਪ੍ਰੇਰਿਤ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਹੁਣ ਕੁਝ ਯੂਜ਼ਰਸ ਇਸ ਵੀਡੀਓ ਨੂੰ ਹਾਲੀਆ ਦੱਸ ਕੇ ਸਾਂਝਾ ਕਰ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਚੈਂਪੀਅਨਜ਼ ਟਰਾਫੀ 2025 ਵਿੱਚ ਪਾਕਿਸਤਾਨ ਦੀ ਹਾਰ ਤੋਂ ਬਾਅਦ ਦਾ ਹੈ।
ਵਿਸ਼ਵਾਸ ਨਿਊਜ ਨੇ ਵਾਇਰਲ ਦਾਅਵੇ ਦੀ ਜਾਂਚ ਕੀਤੀ, ਤਾਂ ਪਾਇਆ ਕਿ ਵੀਡੀਓ 2023 ਦਾ ਹੈ। ਦਰਅਸਲ ਵੀਡੀਓ ਪਾਕਿਸਤਾਨ ਸੁਪਰ ਲੀਗ ਦਾ ਹੈ, ਜਦੋਂ ਹਾਰ ਤੋਂ ਬਾਅਦ ਮੁਹੰਮਦ ਰਿਜਵਾਨ ਨੇ ਆਪਣੀ ਟੀਮ ਨੂੰ ਪ੍ਰੇਰਿਤ ਕੀਤਾ ਸੀ। ਉਸੇ ਵੀਡੀਓ ਨੂੰ ਚੈਂਪੀਅਨਜ਼ ਟਰਾਫੀ 2025 ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਯੂਜ਼ਰ ‘Nitesh Kuma’ ਨੇ 24 ਫਰਵਰੀ 2025 ਨੂੰ ਵਾਇਰਲ ਵੀਡੀਓ ਨੂੰ ਸਾਂਝਾ ਕੀਤਾ ਅਤੇ ਲਿਖਿਆ ਹੈ,”IND VS Pak ਪਾਕਿਸਤਾਨ ਹਾਰਣ ਦੇ ਬਾਅਦ।”
ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖੋ।
ਪੜਤਾਲ
ਵਾਇਰਲ ਪੋਸਟ ਦੀ ਸੱਚਾਈ ਜਾਣਨ ਲਈ, ਅਸੀਂ ਵੀਡੀਓ ਨੂੰ ਧਿਆਨ ਨਾਲ ਵੇਖਿਆ। ਇਸ ਵਿਚ ਸਾਨੂੰ ਮੁਹੰਮਦ ਰੀਜ਼ਵਨ ਦੀ ਟੀ-ਸ਼ਰਟ ਤੇ ਸੁਲਤਾਨਸ ਲਿਖਿਆ ਨਜਰ ਆਇਆ। ਜਿਸ ਤੋਂ ਇਹ ਸਾਫ ਹੈ ਕਿ ਇਹ ਵੀਡੀਓ ਹਾਲੀਆ ਚੈਂਪੀਅਨਜ਼ ਟਰਾਫੀ ਦਾ ਨਹੀਂ ਹੈ। ਅਸੀਂ ਜਾਂਚ ਨੂੰ ਅੱਗੇ ਵਧਾਇਆ ਅਤੇ ਵੀਡੀਓ ਦੇ ਬਹੁਤ ਸਾਰੇ ਸਕਰੀਨ ਸ਼ਾਟ ਕੱਢੇ ਅਤੇ ਗੂਗਲ ਲੇੰਸ ਦੀ ਮਦਦ ਨਾਲ ਸਰਚ ਕੀਤਾ। ਸਾਨੂੰ ਵੀਡੀਓ Rizwan editz ਨਾਮ ਦੇ ਯੂਟਿਊਬ ਚੈਨਲ ਤੇ ਵੀਡੀਓ ਮਿਲਿਆ। ਵੀਡੀਓ 8 ਅਪ੍ਰੈਲ 2023 ਨੂੰ ਅਪਲੋਡ ਕੀਤਾ ਗਿਆ ਹੈ। ਦਿੱਤੀ ਗਈ ਜਾਣਕਾਰੀ ਅਨੁਸਾਰ, ਵੀਡੀਓ ਪਾਕਿਸਤਾਨ ਸੁਪਰ ਲੀਗ ਦਾ ਹੈ।
ਸਾਨੂੰ ਵੀਡੀਓ ASRB Cricket Updates ਨਾਮ ਦੇ ਯੂਟਿਊਬ ਚੈਨਲ ‘ਤੇ ਮਿਲਿਆ। ਵੀਡੀਓ ਨੂੰ 30 ਜੁਲਾਈ 2023 ਨੂੰ ਅਪਲੋਡ ਕੀਤਾ ਗਿਆ ਸੀ।
ਸਰਚ ਦੌਰਾਨ ਵਾਇਰਲ ਵੀਡੀਓ Cricket Thrill ਨਾਮ ਦੇ ਇੱਕ ਫੇਸਬੁੱਕ ਪੇਜ ਤੇ ਮਿਲਿਆ। ਵੀਡੀਓ ਨੂੰ 24 ਅਪ੍ਰੈਲ 2023 ਨੂੰ ਸਾਂਝਾ ਕੀਤਾ ਗਿਆ ਹੈ ਅਤੇ ਇਸਨੂੰ ਪਾਕਿਸਤਾਨ ਸੁਪਰ ਲੀਗ (PSL) ਦਾ ਦੱਸਿਆ ਗਿਆ ਹੈ।
ਵਾਇਰਲ ਵੀਡੀਓ ਕਈ ਫੇਸਬੁੱਕ ਪੇਜਾਂ ਅਤੇ ਯੂਟਿਊਬ ਚੈਨਲ ਤੇ ਅਪਲੋਡ ਕੀਤਾ ਹੋਇਆ ਮਿਲਿਆ। ਇਸ ਨੂੰ ਪਾਕਿਸਤਾਨ ਸੁਪਰ ਲੀਗ ਦਾ ਦੱਸਿਆ ਗਿਆ ਹੈ।
ਅਸੀਂ ਵੀਡੀਓ ਨੂੰ ਪਾਕਿਸਤਾਨੀ ਪੱਤਰਕਾਰ ਆਦਿਲ ਅਲੀ ਨਾਲ ਸ਼ੇਅਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਹ ਵੀਡੀਓ ਪੁਰਾਣਾ ਹੈ ਅਤੇ ਪਾਕਿਸਤਾਨ ਸੁਪਰ ਲੀਗ ਦਾ ਹੈ।
ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਯੂਜ਼ਰ ਨੂੰ 45 ਹਜ਼ਾਰ ਲੋਕ ਫੇਸਬੁੱਕ ‘ਤੇ ਫੋਲੋ ਕਰਦੇ ਹਨ।
ਨਤੀਜਾ: ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਮੁਹੰਮਦ ਰਿਜਵਾਨ ਦੇ ਵਾਇਰਲ ਵੀਡੀਓ ਬਾਰੇ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕੁੰਨ ਹੈ। ਇਹ ਵੀਡੀਓ 2023 ਦੇ ਪਾਕਿਸਤਾਨ ਸੁਪਰ ਲੀਗ ਮੈਚ ਤੋਂ ਬਾਅਦ ਦਾ ਹੈ, ਜਦੋਂ ਮੁਲਤਾਨ ਸੁਲਤਾਨ ਟੀਮ ਫਾਈਨਲ ਵਿੱਚ ਹਾਰ ਗਈ ਸੀ ਅਤੇ ਮੁਹੰਮਦ ਰਿਜਵਾਨ ਨੇ ਆਪਣੀ ਟੀਮ ਨੂੰ ਪ੍ਰੇਰਿਤ ਕੀਤਾ ਸੀ। ਉਸੇ ਵੀਡੀਓ ਨੂੰ ਚੈਂਪੀਅਨਜ਼ ਟਰਾਫੀ 2025 ਦਾ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
Claim Review : ਚੈਂਪੀਅਨਜ਼ ਟਰਾਫੀ 2025 ਵਿਚ ਹਾਰ ਤੋਂ ਬਾਅਦ ਆਪਣੀ ਟੀਮ ਨੂੰ ਦਿਲਾਸਾ ਦਿੰਦੇ ਮੁਹੰਮਦ ਰਿਜ਼ਵਾਨ।
-
Claimed By : FB User-Nitesh Kumar
-
Fact Check : ਭ੍ਰਮਕ
-
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...
|