About: http://data.cimple.eu/claim-review/5ca3bead02d59801c00710f5c67c88cbf0f829744f0d385592c64115     Goto   Sponge   NotDistinct   Permalink

An Entity of Type : schema:ClaimReview, within Data Space : data.cimple.eu associated with source document(s)

AttributesValues
rdf:type
http://data.cimple...lizedReviewRating
schema:url
schema:text
  • Fact Check: ਦਿੱਲੀ ਦੇ ਬਜਾਰ ਦਾ ਨਹੀਂ, ਪਾਕਿਸਤਾਨ ਦੇ ਫੈਸਲਾਬਾਦ ਦਾ ਹੈ ਇਹ ਵਾਇਰਲ ਵੀਡੀਓ ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਕੁਝ ਯੂਜ਼ਰ ਪਾਕਿਸਤਾਨ ਦੇ ਵੀਡੀਓ ਨੂੰ ਦਿੱਲੀ ਦੇ ਨਾਂ ਤੋਂ ਫੈਲਾ ਰਹੇ ਹਨ। ਵਾਇਰਲ ਪੋਸਟ ਫਰਜ਼ੀ ਸਾਬਤ ਹੋਈ। - By: Ashish Maharishi - Published: May 22, 2020 at 06:28 PM - Updated: May 22, 2020 at 07:21 PM ਨਵੀਂ ਦਿੱਲੀ (ਵਿਸ਼ਵਾਸ ਟੀਮ)। ਦੇਸ਼ਭਰ ਵਿਚ ਲੋਕਡਾਊਨ ਵਿਚਕਾਰ ਇੱਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸਦੇ ਵਿਚ ਭੀੜ ਨੂੰ ਬਜਾਰ ਵਿਚ ਸ਼ੋਪਿੰਗ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਯੂਜ਼ਰ ਇਸਨੂੰ ਦਿੱਲੀ ਦਾ ਦੱਸ ਕੇ ਵਾਇਰਲ ਕਰ ਰਹੇ ਹਨ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਵਾਇਰਲ ਪੋਸਟ ਫਰਜ਼ੀ ਨਿਕਲੀ। ਅਸਲ ਵਿਚ ਇਹ ਵਾਇਰਲ ਵੀਡੀਓ ਪਾਕਿਸਤਾਨ ਦੇ ਫੈਸਲਾਬਾਦ ਦੇ ਬਜਾਰ ਦਾ ਹੈ। ਕੀ ਹੋ ਰਿਹਾ ਹੈ ਵਾਇਰਲ? ਫੇਸਬੁੱਕ ਯੂਜ਼ਰ Ravi Agrawal ਨੇ 21 ਮਈ ਨੂੰ ਪਾਕਿਸਤਾਨ ਦੇ ਵੀਡੀਊ ਨੂੰ ਅਪਲੋਡ ਕਰਦੇ ਹੋਏ ਲਿਖਿਆ : जामा मस्जिद मार्केट का यह हाल है आज का। ਵਾਇਰਲ ਪੋਸਟ ਦਾ ਆਰਕਾਇਵਡ ਲਿੰਕ। ਪੜਤਾਲ ਵਿਸ਼ਵਾਸ ਨਿਊਜ਼ ਨੇ ਸਬਤੋਂ ਪਹਿਲਾਂ ਵਾਇਰਲ ਵੀਡੀਓ ਨੂੰ InVID ਟੂਲ ਵਿਚ ਅਪਲੋਡ ਕਰਕੇ ਗੂਗਲ ਰਿਵਰਸ ਇਮੇਜ ਸਰਚ ਕੀਤਾ। ਸਬਤੋਂ ਪੁਰਾਣਾ ਵੀਡੀਓ ਸਾਨੂੰ ALL ROUNDER ਨਾਂ ਦੇ ਯੂਟਿਊਬ ਚੈਨਲ ‘ਤੇ ਮਿਲਿਆ। ਇਸਦੇ ਵਿਚ ਦੱਸਿਆ ਗਿਆ ਕਿ ਫੈਸਲਾਬਾਦ ਦੇ ਨਿਊ ਅਨਾਰਕਲੀ ਵਿਚ 18 ਮਈ ਦਾ ਤਾਜ਼ਾ ਮੰਜ਼ਰ। ਵੀਡੀਓ ਨੂੰ 18 ਮਈ ਨੂੰ ਹੀ ਅਪਲੋਡ ਕੀਤਾ ਗਿਆ ਸੀ। ਪੜਤਾਲ ਦੌਰਾਨ ਦਿੱਲੀ ਦੇ ਨਾਂ ਤੋਂ ਵਾਇਰਲ ਵੀਡੀਓ ਸਾਨੂੰ Humans of Faisalabad ‘ਤੇ ਵੀ ਮਿਲਿਆ। ਵੀਡੀਓ ਨੂੰ 18 ਮਈ ਦਾ ਫੈਸਲਾਬਾਦ ਦੇ ਅਨਾਰਕਲੀ ਬਜਾਰ ਦਾ ਦੱਸਿਆ ਗਿਆ। ਪੂਰਾ ਵੀਡੀਓ ਤੁਸੀਂ ਇਥੇ ਵੇਖ ਸਕਦੇ ਹੋ। ਵੀਡੀਓ ਵਿਚ ਸਾਨੂੰ ਇੱਕ ਦੁਕਾਨ ਦਾ ਬੋਰਡ ਉਰਦੂ ਵਿਚ ਲਿਖਿਆ ਨਜ਼ਰ ਆਇਆ। ਇਸਦੇ ਹਿੰਦੀ ਅਨੁਵਾਦ ਤੋਂ ਸਾਨੂੰ ਪਤਾ ਚਲਿਆ ਕਿ ਬੋਰਡ ‘ਤੇ ਏਨੀ ਸ਼ੂਜ਼ ਲਿਖਿਆ ਹੋਇਆ ਹੈ। ਇਸਦੇ ਬਾਅਦ ਅਸੀਂ ਗੂਗਲ ਵਿਚ Aini Shoes ਸਰਚ ਕਰਨਾ ਸ਼ੁਰੂ ਕੀਤਾ। ਸਾਨੂੰ ਪਤਾ ਚਲਿਆ ਕਿ ਪਾਕਿਸਤਾਨ ਦੇ ਫੈਸਲਾਬਾਦ ਦੇ ਅਨਾਰਕਲੀ ਬਜਾਰ ਵਿਚ ਇਸ ਨਾਂ ਦੀ ਇੱਕ ਦੁਕਾਨ ਹੈ। ਵਿਸ਼ਵਾਸ ਨਿਊਜ਼ ਨਾਲ ਗੱਲਬਾਤ ਦੌਰਾਨ ਸੈਂਟ੍ਰਲ ਦਿੱਲੀ ਦੇ ਡੀਸੀਪੀ ਸੰਜੈ ਭਾਟੀਆ ਨੇ ਦੱਸਿਆ ਕਿ ਵਾਇਰਲ ਵੀਡੀਓ ਸਾਡੇ ਇਥੇ ਦਾ ਨਹੀਂ ਹੈ। ਇਸ ਵੀਡੀਓ ਨੂੰ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋ ਦੀ ਹੀ ਇੱਕ ਹੈ Ravi Agrawal ਨਾਂ ਦਾ ਫੇਸਬੁੱਕ ਯੂਜ਼ਰ। ਪ੍ਰੋਫ਼ਾਈਲ ਵਿਚ ਦੱਸੀ ਜਾਣਕਾਰੀ ਅਨੁਸਾਰ ਯੂਜ਼ਰ ਹੈਦਰਾਬਾਦ ਵਿਚ ਰਹਿੰਦਾ ਹੈ। ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਕੁਝ ਯੂਜ਼ਰ ਪਾਕਿਸਤਾਨ ਦੇ ਵੀਡੀਓ ਨੂੰ ਦਿੱਲੀ ਦੇ ਨਾਂ ਤੋਂ ਫੈਲਾ ਰਹੇ ਹਨ। ਵਾਇਰਲ ਪੋਸਟ ਫਰਜ਼ੀ ਸਾਬਤ ਹੋਈ। - Claim Review : ਇੱਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸਦੇ ਵਿਚ ਭੀੜ ਨੂੰ ਬਜਾਰ ਵਿਚ ਸ਼ੋਪਿੰਗ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਯੂਜ਼ਰ ਇਸਨੂੰ ਦਿੱਲੀ ਦਾ ਦੱਸ ਕੇ ਵਾਇਰਲ ਕਰ ਰਹੇ ਹਨ। - Claimed By : FB User- Ravi Agrawal - Fact Check : ਫਰਜ਼ੀ ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...
schema:mentions
schema:reviewRating
schema:author
schema:datePublished
schema:inLanguage
  • English
schema:itemReviewed
Faceted Search & Find service v1.16.123 as of May 22 2025


Alternative Linked Data Documents: ODE     Content Formats:   [cxml] [csv]     RDF   [text] [turtle] [ld+json] [rdf+json] [rdf+xml]     ODATA   [atom+xml] [odata+json]     Microdata   [microdata+json] [html]    About   
This material is Open Knowledge   W3C Semantic Web Technology [RDF Data]
OpenLink Virtuoso version 07.20.3241 as of May 22 2025, on Linux (x86_64-pc-linux-musl), Single-Server Edition (126 GB total memory, 10 GB memory in use)
Data on this page belongs to its respective rights holders.
Virtuoso Faceted Browser Copyright © 2009-2026 OpenLink Software