About: http://data.cimple.eu/claim-review/6af786f771b44b71aef7c68d12cf9eb117d7230714eec9badbc27b5b     Goto   Sponge   NotDistinct   Permalink

An Entity of Type : schema:ClaimReview, within Data Space : data.cimple.eu associated with source document(s)

AttributesValues
rdf:type
http://data.cimple...lizedReviewRating
schema:url
schema:text
  • Quick Fact Check : ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਬਿਜ਼ਨੈੱਸਮੈਨ ਮੁਕੇਸ਼ ਅੰਬਾਨੀ ਦੀ ਮੁਲਾਕਾਤ ਦਾ ਪੁਰਾਣਾ ਵੀਡੀਓ ਮੁੜ ਹੋਇਆ ਵਾਇਰਲ ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਿਤ ਹੋਈ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਬਿਜ਼ਨੈੱਸਮੈਨ ਮੁਕੇਸ਼ ਅੰਬਾਨੀ ਦੀ ਮੁਲਾਕਾਤ ਦਾ ਇਹ ਵੀਡੀਓ ਹਾਲ ਦਾ ਨਹੀਂ ਸਗੋਂ 2017 ਦਾ ਹੈ। - By: Jyoti Kumari - Published: Jun 1, 2021 at 07:39 PM ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸੋਸ਼ਲ ਮੀਡੀਆ ‘ਤੇ ਮੁੜ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਬਿਜ਼ਨੈੱਸਮੈਨ ਮੁਕੇਸ਼ ਅੰਬਾਨੀ ਦੀ ਮੁਲਾਕਾਤ ਦਾ ਪੁਰਾਣ ਵੀਡੀਓ ਵਾਇਰਲ ਹੋ ਰਿਹਾ ਹੈ। ਯੂਜ਼ਰਸ ਇਸਨੂੰ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਕਿ ਇਹ ਵੀਡੀਓ ਤਾਜ਼ਾ ਹੈ ਅਤੇ ਅਮਰਿੰਦਰ ਸਿੰਘ ਨੇ ਹਾਲ ਹੀ ਵਿੱਚ ਮੁਕੇਸ਼ ਅੰਬਾਨੀ ਨਾਲ ਮੁਲਾਕਾਤ ਕੀਤੀ ਹੈ।ਵਿਸ਼ਵਾਸ ਟੀਮ ਨੇ ਪੋਸਟ ਦੀ ਜਾਂਚ ਕੀਤੀ। ਅਸੀਂ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ। ਇਹ ਵੀਡੀਓ 2017 ਦਾ ਹੈ। ਦੱਸ ਦੇਈਏ ਕਿ ਵਿਸ਼ਵਾਸ ਨਿਊਜ਼ ਪਹਿਲਾਂ ਵੀ ਇਸ ਦਾਅਵੇ ਦੀ ਪੜਤਾਲ ਕਰ ਚੁੱਕਿਆ ਹੈ। ਹੁਣ ਕੁਝ ਲੋਕ ਮੁੜ ਤੋਂ ਇਸ ਦਾਅਵੇ ਨੂੰ ਵਾਇਰਲ ਕਰ ਰਹੇ ਹਨ। ਕੀ ਹੋ ਰਿਹਾ ਹੈ ਵਾਇਰਲ? ਇਸ ਵੀਡੀਓ ਨੂੰ ਨੇਤਾ ਦੀ ਰੇਲ ਨਾਂ ਦੇ ਫੇਸਬੁੱਕ ਪੇਜ ਦੁਆਰਾ 31 ਮਈ 2021 ਨੂੰ ਸ਼ੇਅਰ ਕਰਦੇ ਹੋਏ ਲਿਖਿਆ ਗਿਆ: “ਸਿੱਧੀ ਫਸਲ ਖਰੀਦਣ ਲਈ ਅੰਬਾਨੀਆ ਦੇ ਦਫਤਰ ਵਿੱਚ ਜਾ ਕੇ ਕੈਪਟਨ ਮੀਟਿੰਗ ਕਰਦਾ ਹੋਇਆਂ ਅੱਗ ਵਾਂਗ ਫੈਲਾਅ ਦਿਉ ਪੰਜਾਬੀੳ ਸ਼ੇਅਰ ਕਰਕੇ।” ਇਸ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ ਇੱਥੇ ਦੇਖੋ । ਫੈਨ ਨਵਜੋਤ ਕੌਰ ਲੰਬੀ ਦੇ ਫੇਸਬੁੱਕ ਪੇਜ ਨੇ ਵੀ ਇਸ ਵੀਡੀਓ ਨੂੰ ਇਸ ਦਾਅਵੇ ਨਾਲ ਹੀ ਸ਼ੇਅਰ ਕੀਤਾ ਹੈ। ਪੜਤਾਲ ਆਪਣੀ ਜਾਂਚ ਸ਼ੁਰੂ ਕਰਦਿਆਂ ਅਸੀਂ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ InVID ਟੂਲ ਵਿੱਚ ਪਾਇਆ ਅਤੇ ਇਸਦੇ ਕੀਫ੍ਰੇਮਸ ਕੱਢੇ, ਫੇਰ ਇਨ੍ਹਾਂ ਕੀਫ੍ਰੇਮਸ ਨੂੰ ਗੂਗਲ ਰਿਵਰਸ ਇਮੇਜ ਟੂਲ ਦੇ ਜਰੀਏ ਸਰਚ ਕੀਤਾ । ਸਾਨੂੰ 31 ਅਕਤੂਬਰ, 2017 ਨੂੰ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੁਆਰਾ YouTube ਤੇ ਅਪਲੋਡ ਕੀਤੀ ਗਈ ਇੱਕ ਵੀਡੀਓ ਰਿਪੋਰਟ ਵਿੱਚ ਵਾਇਰਲ ਕਲਿੱਪ ਦੀ ਝਲਕ ਮਿਲੀ। ਵੀਡੀਓ ਦੇ ਨਾਲ ਡਿਸਕ੍ਰਿਪਸ਼ਨ ਵਿੱਚ ਲਿਖਿਆ ਸੀ , ” ਮੁਕੇਸ਼ ਅੰਬਾਨੀ ਨੂੰ ਮਿਲੇ ਪੰਜਾਬ ਦੇ ਮੁੱਖ ਮੰਤਰੀ ।” News Hookah ਨਾਮ ਦੇ ਫੇਸਬੁੱਕ ਪੇਜ ਤੇ ਇਹ ਵੀਡੀਓ 31 ਅਕਤੂਬਰ, 2017 ਨੂੰ ਅੱਪਲੋਡ ਕੀਤਾ ਗਿਆ ਸੀ। ਵੀਡੀਓ ਅੱਪਲੋਡ ਕਰਦੇ ਹੋਏ ਡਿਸਕ੍ਰਿਪਤੀਓਂ ਵਿੱਚ ਲਿਖਿਆ ਹੋਇਆ ਸੀ : Captain Amarinder Singh meets Mukesh Ambani to discuss #investment in #Punjab ਫੇਸਬੁੱਕ ਪੇਜ ਦੇ ਇਸ ਲਿੰਕ ਨੂੰ ਤੁਸੀਂ ਇੱਥੇ ਵੇਖ ਸਕਦੇ ਹੋ। ਵਾਇਰਲ ਪੋਸਟ ਬਾਰੇ ਅਸੀਂ ਰਿਲਾਇੰਸ ਕੰਪਨੀ ਦੇ ਪ੍ਰਵਕਤਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ, “ਇਹ ਵੀਡੀਓ ਪੁਰਾਣਾ ਹੈ। ਇਹ ਮੀਟਿੰਗ ਸਾਲ 2017 ਵਿੱਚ ਮੁੰਬਈ ਵਿੱਚ ਹੋਈ ਸੀ। ” ਇਸ ਦਾਅਵੇ ਨੂੰ ਲੈ ਕੇ ਸਾਡੀ ਪਿਛਲੀ ਪੂਰੀ ਪੜਤਾਲ ਹੇਠਾਂ ਕਲਿਕ ਕਰ ਪੜ੍ਹੀ ਜਾ ਸਕਦੀ ਹੈ। ਇਸ ਵਾਰ ਇਸ ਵੀਡੀਓ ਨੂੰ ਨੇਤਾ ਦੀ ਰੇਲ ਨਾਂ ਦੇ ਫੇਸਬੁੱਕ ਪੇਜ ਦੁਆਰਾ ਸ਼ੇਅਰ ਕੀਤਾ ਗਿਆ ਹੈ। ਇਸ ਪੇਜ ਨੂੰ 15 ਅਗਸਤ 2018 ਵਿੱਚ ਬਣਾਇਆ ਗਿਆ ਹੈ ਅਤੇ ਇਸਨੂੰ 37,753 ਲੋਕ ਫੋਲੋ ਕਰਦੇ ਹਨ। ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਿਤ ਹੋਈ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਬਿਜ਼ਨੈੱਸਮੈਨ ਮੁਕੇਸ਼ ਅੰਬਾਨੀ ਦੀ ਮੁਲਾਕਾਤ ਦਾ ਇਹ ਵੀਡੀਓ ਹਾਲ ਦਾ ਨਹੀਂ ਸਗੋਂ 2017 ਦਾ ਹੈ। - Claim Review : ਸਿੱਧੀ ਫਸਲ ਖਰੀਦਣ ਲਈ ਅੰਬਾਨੀਆ ਦੇ ਦਫਤਰ ਵਿੱਚ ਜਾ ਕੇ ਕੈਪਟਨ ਮੀਟਿੰਗ ਕਰਦਾ ਹੋਇਆਂ ਅੱਗ ਵਾਂਗ ਫੈਲਾਅ ਦਿਉ ਪੰਜਾਬੀੳ ਸ਼ੇਅਰ ਕਰਕੇ। - Claimed By : ਫੇਸਬੁੱਕ ਪੇਜ ਨੇਤਾ ਦੀ ਰੇਲ - Fact Check : ਫਰਜ਼ੀ ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...
schema:mentions
schema:reviewRating
schema:author
schema:datePublished
schema:inLanguage
  • English
schema:itemReviewed
Faceted Search & Find service v1.16.123 as of May 22 2025


Alternative Linked Data Documents: ODE     Content Formats:   [cxml] [csv]     RDF   [text] [turtle] [ld+json] [rdf+json] [rdf+xml]     ODATA   [atom+xml] [odata+json]     Microdata   [microdata+json] [html]    About   
This material is Open Knowledge   W3C Semantic Web Technology [RDF Data]
OpenLink Virtuoso version 07.20.3241 as of May 22 2025, on Linux (x86_64-pc-linux-musl), Single-Server Edition (126 GB total memory, 8 GB memory in use)
Data on this page belongs to its respective rights holders.
Virtuoso Faceted Browser Copyright © 2009-2026 OpenLink Software