About: http://data.cimple.eu/claim-review/74d46bcc8532c10d4cfee7c34591bb1034497eac5dee096a9f4646fa     Goto   Sponge   NotDistinct   Permalink

An Entity of Type : schema:ClaimReview, within Data Space : data.cimple.eu associated with source document(s)

AttributesValues
rdf:type
http://data.cimple...lizedReviewRating
schema:url
schema:text
  • Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check Contact Us: checkthis@newschecker.in Fact checks doneFOLLOW US Fact Check ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇੱਕ ਕੁੜੀ ਦੇ ਗਲੇ ‘ਚ ਹਾਰ ਵੇਖੇ ਜਾ ਸਕਦੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪਿੰਡ ਭਾਗਸਰ, ਮੁਕਤਸਰ ਦੀ ਇੰਦਰਜੀਤ ਕੌਰ 12 ਰਾਜਾ ਦੇ ਖਿਡਾਰੀਆਂ ਨੂੰ ਹਰਾ ਕੇ ਗੋਲਡ ਮੈਡਲ ਜਿੱਤ ਵਾਪਿਸ ਪ੍ਰਤੀ ਪਰ ਕਿਸੇ ਨੇ ਵੀ ਕੁੜੀ ਦਾ ਸੁਆਗਤ ਨਹੀਂ ਕੀਤਾ। ਫੇਸਬੁੱਕ ਯੂਜ਼ਰ Tarlochan Singh ਨੇ 6 ਫਰਵਰੀ 2023 ਨੂੰ ਵਾਇਰਲ ਪੋਸਟ ਸ਼ੇਅਰ ਕਰਦਿਆਂ ਦਾਅਵਾ ਕੀਤਾ ਕਿ ਕਿ ਪਿੰਡ ਭਾਗਸਰ, ਮੁਕਤਸਰ ਦੀ ਧੀ ਇੰਦਰਜੀਤ ਕੌਰ 12 ਰਾਜਾ ਦੇ ਖਿਡਾਰੀਆਂ ਨੂੰ ਹਰਾ ਕੇ ਗੋਲ੍ਡ ਮੈਡਲ ਲੈ ਕੇ ਪ੍ਰਤੀ ਅਤੇ ਕਿਸੇ ਨੇ ਵੀ ਕੁੜੀ ਦਾ ਸੁਆਗਤ ਨਹੀਂ ਕੀਤਾ। ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਇਸ ਦਾਅਵੇ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ। ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਇਸ ਤਸਵੀਰ ਅਤੇ ਦਾਅਵੇ ਨੂੰ ਲੈ ਕੇ ਕੀਵਰਡ ਸਰਚ ਕੀਤਾ। ਸਰਚ ਦੇ ਦੌਰਾਨ ਸਾਨੂੰ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਦੁਆਰਾ ਅਪਲੋਡ ਇਹ ਤਸਵੀਰ ਮਿਲੀ। ਰੇਸ਼ਮ ਅਨਮੋਲ ਨੇ 29 ਜਨਵਰੀ 2016 ਨੂੰ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, “ਮੁਬਾਰਕਾਂ ਸਾਡੀ ਭੈਣ ਇੰਦਰਜੀਤ ਕੌਰ (ਪਿੰਡ ਭਾਗਸਰ, ਸ਼੍ਰੀ ਮੁਕਤਸਰ ਸਾਹਿਬ) ਜਿਸਨੇ ਤਾਈਕਵਾਂਡੋ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ। ਜੇ ਮੇਰਾ ਕੋਈ ਫੈਨ ਹੋਵੇ ਓਸ ਪਿੰਡ ਦਾ ਤਾਂ ਜਰੂਰ ਸੰਪਰਕ ਕਰੇ ਮੈਨੂ। Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ? ਇਸ ਦੇ ਨਾਲ ਹੀ ਰੇਸ਼ਮ ਅਨਮੋਲ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਦੀ ਕੁੜੀ ਨਾਲ ਗੱਲ ਹੋ ਗਈ ਹੈ ਅਤੇ ਉਸ ਨੂੰ ਸੰਭਵ ਮਦਦ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰਚ ਕਰਨ ‘ਤੇ ਸਾਨੂੰ ਮਾਮਲੇ ਨੂੰ ਲੈ ਕੇ ਹੋਰ ਖਬਰਾਂ ਮਿਲੀਆਂ। ਪੰਜਾਬੀ ਟ੍ਰਿਬਿਊਨ ਦੁਆਰਾ 31 ਦਿਸੰਬਰ 2016 ਨੂੰ ਪ੍ਰਕਾਸ਼ਿਤ ਖਬਰ ਅਨੁਸਾਰ, “ਦੂਜੀ ਖਿਡਾਰਨ ਪਿੰਡ ਭਾਗਸਰ ਦੀ ਖਿਡਾਰਨ ਇੰਦਰਜੀਤ ਕੌਰ ਉਰਫ ਸੋਨਪਰੀ ਸੀ ਜਿਸ ਨੇ ਕੌਮੀ ਪੱਧਰ ‘ਤੇ ਚਾਈਕਵਾਂਡੋ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ ਸੀ। ਉਸ ਦੀ ਜਿੱਤ ਨਾਲੋਂ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਉਸ ਨੂੰ ਨਜ਼ਰਅੰਦਾਜ਼ ਕਰਨਾ ਜ਼ਿਆਦਾ ਚਰਚਿਤ ਰਿਹਾ।” ਇਸ ਦੇ ਨਾਲ ਹੀ ਸਾਨੂੰ 3 ਫਰਵਰੀ 2016 ਨੂੰ ਪ੍ਰਕਾਸ਼ਿਤ ਪੰਜਾਬੀ ਜਾਗਰਣ ਦੀ ਰਿਪੋਰਟ ਮਿਲੀ। ਰਿਪੋਰਟ ਦੇ ਮੁਤਾਬਕ,’ਨੈਸ਼ਨਲ ਸਕੂਲ ਖੇਡਾਂ ਅੰਡਰ-19 ਲੜਕੀਆਂ ਤਾਇਕਾਵਾਂਡੋ ਖੇਡਾਂ ਦੌਰਾਨ ਸਧਾਰਨ ਪਰਿਵਾਰ ‘ਚੋਂ ਉੱਠ ਕੇ ਡੀਪੀਈ ਕੁਲਦੀਪ ਸਿੰਘ ਦੀ ਪ੫ੇਰਨਾ ਸਦਕਾ ਮਾਰਸ਼ਲ ਆਰਟ ‘ਚ ਸੋਨੇ ਦਾ ਮੈਡਲ ਜਿੱਤ ਕਿ ਆਪਣੇ ਮਾਤਾ-ਪਿਤਾ ਤੇ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੀ ਇੰਦਰਜੀਤ ਕੌਰ (ਸੋਨਪਰੀ) ਪਿੰਡ ਭਾਗਸਰ ਜ਼ਿਲ੍ਹਾ ਮੁਕਤਸਰ ਸਾਹਿਬ ਨੂੰ ਪੰਜਾਬ ਦੀ ਸਮਾਜ ਸੇਵੀ ਸੰਸਥਾ ਵਰਲਡ ਵਾਇਡ ਸਕੋਪ ਸੁਸਾਇਟੀ ਯੂਕੇ ਵਲੋਂ 51 ਹਜ਼ਾਰ ਰੁਪਏ ਦੀ ਰਾਸ਼ੀ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਹਾਲਾਂਕਿ, ਅਸੀਂ ਇਸ ਗੱਲ ਦੀ ਸੁਤੰਤਰ ਤੌਰ ਤੇ ਪੁਸ਼ਟੀ ਨਹੀਂ ਕਰ ਸਕੇ ਹਾਂ ਕਿ ਇਸ ਕੁੜੀ ਦੀ ਸਰਕਾਰ ਦੁਆਰਾ ਮਦਦ ਜਾਂ ਸਵਾਗਤ ਕੀਤਾ ਗਿਆ ਸੀ ਜਾਂ ਨਹੀਂ ਪਰ ਇਹ ਸਪਸ਼ਟ ਹੈ ਕਿ ਵਾਇਰਲ ਹੋ ਰਹੀ ਖਬਰ ਪੁਰਾਣੀ ਹੈ ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਮਾਮਲਾ ਹਾਲੀਆ ਨਹੀਂ ਸਗੋਂ 2016 ਦਾ ਹੈ। ਪੁਰਾਣੇ ਮਾਮਲੇ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ। Our Sources Article From, Punjabi Tribune, Dated December 31, 2016 Image uploaded by Resham Singh Anmol, Dated January 29, 2016 ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
schema:mentions
schema:reviewRating
schema:author
schema:datePublished
schema:inLanguage
  • Hindi
schema:itemReviewed
Faceted Search & Find service v1.16.123 as of May 22 2025


Alternative Linked Data Documents: ODE     Content Formats:   [cxml] [csv]     RDF   [text] [turtle] [ld+json] [rdf+json] [rdf+xml]     ODATA   [atom+xml] [odata+json]     Microdata   [microdata+json] [html]    About   
This material is Open Knowledge   W3C Semantic Web Technology [RDF Data]
OpenLink Virtuoso version 07.20.3241 as of May 22 2025, on Linux (x86_64-pc-linux-musl), Single-Server Edition (126 GB total memory, 8 GB memory in use)
Data on this page belongs to its respective rights holders.
Virtuoso Faceted Browser Copyright © 2009-2026 OpenLink Software