About: http://data.cimple.eu/claim-review/7929ec97a34472de208af3953dc9abe614625313f156fd956193b1b3     Goto   Sponge   NotDistinct   Permalink

An Entity of Type : schema:ClaimReview, within Data Space : data.cimple.eu associated with source document(s)

AttributesValues
rdf:type
http://data.cimple...lizedReviewRating
schema:url
schema:text
  • Fact Check : ਚੀਨ ਨੂੰ ਲੈ ਕੇ ITBP ਨੇ ਜਾਰੀ ਨਹੀਂ ਕੀਤੀ ਇਹ ਅਪੀਲ, ਐਡੀਟੇਡ ਪੋਸਟਰ ਵਾਇਰਲ ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ITBP ਦੇ ਨਾਂ ‘ਤੇ ਵਾਇਰਲ ਪੋਸਟਰ ਫਰਜੀ ਹੈ। ਸਵਦੇਸ਼ੀ ਜਾਗਰਣ ਮੰਚ, ਚਿਤਤੋੜਗੜ੍ਹ ਦੇ ਪੋਸਟਰ ਦੀ ਤਸਵੀਰ ਨਾਲ ਛੇੜਛਾੜ ਕਰਕੇ ਇਸਨੂੰ ਹੁਣ ITBP ਦੇ ਨਾਂ ਤੋਂ ਵਾਇਰਲ ਕੀਤਾ ਜਾ ਰਿਹਾ ਹੈ। - By: Ashish Maharishi - Published: Nov 9, 2020 at 05:11 PM ਨਵੀਂ ਦਿੱਲੀ (Vishvas News)। ਦੇਸ਼ ਵਿਚ ਦੀਵਾਲੀ ਦੇ ਮਾਹੌਲ ਵਿਚਕਾਰ ਸੋਸ਼ਲ ਮੀਡੀਆ ‘ਤੇ ਇੱਕ ਪੋਸਟਰ ਵਾਇਰਲ ਹੋ ਰਿਹਾ ਹੈ। ਇਸ ਪੋਸਟਰ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਤਿੱਬਤ ਸੀਮਾ ਪੁਲਿਸ ਬਲ (ITBP) ਨੇ ਚੀਨ ਤੋਂ ਸਮਾਨ ਨਾ ਖਰੀਦਣ ਦੀ ਅਪੀਲ ਕੀਤੀ ਹੈ। ਇਹ ਪੋਸਟਰ ਫੇਸਬੁੱਕ, ਟਵਿੱਟਰ, ਵਹਟਸਐੱਪ ਹਰ ਥਾਂ ਵਾਇਰਲ ਹੈ। ਵਿਸ਼ਵਾਸ ਟੀਮ ਨੇ ਵਾਇਰਲ ਪੋਸਟ ਦੀ ਪੜਤਾਲ ਕੀਤੀ। ਸਾਨੂੰ ਪਤਾ ਚਲਿਆ ਕਿ ਰਾਜਸਥਾਨ ਦੇ ਚਿਤਤੋੜਗੜ੍ਹ ਦੀ ਇੱਕ ਸੰਸਥਾ ਦੇ ਪੋਸਟਰ ਨੂੰ ਐਡਿਟ ਕਰਕੇ ITBP ਦੇ ਨਾਂ ਤੋਂ ਵਾਇਰਲ ਕੀਤਾ ਜਾ ਰਿਹਾ ਹੈ। ਸਾਡੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਿਤ ਹੋਈ। ਕੀ ਹੋ ਰਿਹਾ ਹੈ ਵਾਇਰਲ? ਫੇਸਬੁੱਕ ਯੂਜ਼ਰ Amit Mishra ਨੇ 8 ਨਵੰਬਰ ਨੂੰ ਇੱਕ ਪੋਸਟਰ ਅਪਲੋਡ ਕੀਤਾ ਜਿਸਦੇ ਉੱਤੇ ਲਿਖਿਆ ਹੋਇਆ ਸੀ: ‘मैं चीन को सीमा में घुसने नहीं दुंगा, तुम दीपावली पर चीन का सामान मत खरीदना।। भारत तिब्बत सीमा पुलिस बल’ ਇਸ ਪੋਸਟ ਦਾ ਆਰਕਾਇਵਡ ਲਿੰਕ। ਪੜਤਾਲ ਵਿਸ਼ਵਾਸ ਟੀਮ ਨੇ ਵਾਇਰਲ ਤਸਵੀਰ ਨੂੰ ਧਿਆਨ ਨਾਲ ਵੇਖਿਆ। ਤਸਵੀਰ ਨੂੰ ਵੇਖ ਕੇ ਸਾਫ ਪਤਾ ਚਲ ਰਿਹਾ ਸੀ ਕਿ ਭਾਰਤ ਤਿੱਬਤ ਸੀਮਾ ਪੁਲਿਸ ਬਲ ਨੂੰ ਅਲਗ ਤੋਂ ਪੋਸਟਰ ‘ਤੇ ਲਿਖਿਆ ਗਿਆ ਹੈ। ਇਸਦੇ ਬਾਅਦ ਅਸੀਂ ਗੂਗਲ ਰਿਵਰਸ ਇਮੇਜ ਟੂਲ ਦੀ ਮਦਦ ਲਈ। ਇਸਦੇ ਨਾਲ ਸਾਨੂੰ ਅਸਲੀ ਤਸਵੀਰ ਮਿਲੀ। ਇਹ RK ਏਜੰਸੀ ਨਾਂ ਦੇ ਇੱਕ ਫੇਸਬੁੱਕ ਪੇਜ ਨੇ ਆਪਣੀ ਕਵਰ ਤਸਵੀਰ ਲਾਈ ਹੋਈ ਹੈ। ਇਸਨੂੰ ਅਕਤੂਬਰ 2017 ਨੂੰ ਪੋਸਟ ਕੀਤਾ ਗਿਆ ਸੀ। ਤਸਵੀਰ ਵਿਚ ਸਾਨੂੰ ਭਾਰਤ ਤਿੱਬਤ ਸੀਮਾ ਪੁਲਿਸ ਬਲ ਦੀ ਥਾਂ ਸਵਦੇਸ਼ੀ ਜਾਗਰਣ ਮੰਚ, ਚਿਤਤੋੜਗੜ੍ਹ ਲਿਖਿਆ ਨਜ਼ਰ ਆਇਆ। ਮਤਲਬ ਸਾਫ ਸੀ ਕਿ ਅਸਲੀ ਤਸਵੀਰ ਨਾਲ ਛੇੜਛਾੜ ਕਰਕੇ ਭਾਰਤ ਤਿੱਬਤ ਸੀਮਾ ਪੁਲਿਸ ਬਲ ਲਿਖਿਆ ਗਿਆ ਹੈ। ਪੜਤਾਲ ਦੇ ਅਗਲੇ ਚਰਣ ਵਿਚ ਅਸੀਂ ITBP ਦੇ ਬੁਲਾਰੇ ਵਿਵੇਕ ਕੁਮਾਰ ਪਾਂਡੇਯ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਭਾਰਤ ਤਿੱਬਤ ਸੀਮਾ ਪੁਲਿਸ ਦੇ ਨਾਂ ਤੋਂ ਜਿਹੜਾ ਪੋਸਟਰ ਵਾਇਰਲ ਹੋ ਰਿਹਾ ਹੈ, ਉਹ ਫਰਜੀ ਹੈ। ITBP ਨੇ ਅਜੇਹੀ ਕੋਈ ਅਪੀਲ ਨਹੀਂ ਕੀਤੀ ਹੈ। ਇਸ ਪੋਸਟਰ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Amit Mishra ਨਾਂ ਦਾ ਫੇਸਬੁੱਕ ਯੂਜ਼ਰ। ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ITBP ਦੇ ਨਾਂ ‘ਤੇ ਵਾਇਰਲ ਪੋਸਟਰ ਫਰਜੀ ਹੈ। ਸਵਦੇਸ਼ੀ ਜਾਗਰਣ ਮੰਚ, ਚਿਤਤੋੜਗੜ੍ਹ ਦੇ ਪੋਸਟਰ ਦੀ ਤਸਵੀਰ ਨਾਲ ਛੇੜਛਾੜ ਕਰਕੇ ਇਸਨੂੰ ਹੁਣ ITBP ਦੇ ਨਾਂ ਤੋਂ ਵਾਇਰਲ ਕੀਤਾ ਜਾ ਰਿਹਾ ਹੈ। - Claim Review : ਇਸ ਪੋਸਟਰ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਤਿੱਬਤ ਸੀਮਾ ਪੁਲਿਸ ਬਲ (ITBP) ਨੇ ਚੀਨ ਤੋਂ ਸਮਾਨ ਨਾ ਖਰੀਦਣ ਦੀ ਅਪੀਲ ਕੀਤੀ ਹੈ। - Claimed By : FB User- Amit Mishra - Fact Check : ਫਰਜ਼ੀ ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...
schema:mentions
schema:reviewRating
schema:author
schema:datePublished
schema:inLanguage
  • English
schema:itemReviewed
Faceted Search & Find service v1.16.123 as of May 22 2025


Alternative Linked Data Documents: ODE     Content Formats:   [cxml] [csv]     RDF   [text] [turtle] [ld+json] [rdf+json] [rdf+xml]     ODATA   [atom+xml] [odata+json]     Microdata   [microdata+json] [html]    About   
This material is Open Knowledge   W3C Semantic Web Technology [RDF Data]
OpenLink Virtuoso version 07.20.3241 as of May 22 2025, on Linux (x86_64-pc-linux-musl), Single-Server Edition (126 GB total memory, 8 GB memory in use)
Data on this page belongs to its respective rights holders.
Virtuoso Faceted Browser Copyright © 2009-2026 OpenLink Software